ਪੈਰਿਸ, (ਸੰਧੂ ) – ਪਿਛਲੇ ਦਿੱਨੀ ਪੈਰਿਸ ਦੇ ਦੁਆਲੇ ਬਣੀ ਰਿੰਗ ਰੋਡ ਜਿਸ ਨੂੰ ਫਰੈਂਚ ਬੋਲੀ ਵਿੱਚ ਪੈਰੀਫੈਰੀਕ ਕਹਿੰਦੇ ਹਨ। ਉਸ ਵਕਤ ਦੋ ਕਿ,ਮੀ, ਲੰਬਾ ਜਾਮ ਲੱਗ ਗਿਆ, ਜਦੋਂ ਵਿਆਹ ਵਾਲੇ ਜਾਨੀਆ ਦੀਆਂ ਗੱਡੀਆਂ ਨੇ ਸੜਕ ਦੀਆਂ ਚਾਰੇ ਲਾਈਨਾਂ ਤੇ ਖੁਸ਼ੀਆਂ ਵਿੱਚ ਕੱਛੂ ਦੀ ਚਾਲ ਗੱਡੀਆਂ ਚਲਾਉਣ ਲੱਗੇ ਪਏ।ਕਿਸੇ ਅਗਿਆਤ ਵਿਅਕਤੀ ਵਲੋਂ ਪੁਲਿਸ ਨੂੰ ਫੋਨ ਕਰਨ ਤੇ ਪੁਲਿਸ ਨੇ ਆਕੇ ਦੋ ਡਰਾਇਵਰਾਂ ਨੂੰ ਆਵਾਜਾਈ ਵਿੱਚ ਵਿਗਨ ਪਾਉਣ ਦੇ ਦੋਸ਼ ਤਹਿਤ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਹੈ। ਮਾਨਯੋਗ ਜੱਜ ਨੇ ਅਗਲੀ ਕਾਰਵਾਈ ਲਈ 29 ਮਈ ਅਦਾਲਤ ਵਿੱਚ ਪੇਸ਼ ਹੋਣ ਲਈ ਕਿਹਾ ਹੈ।ਇਥੇ ਇਹ ਵੀ ਦੱਸਣ ਯੋਗ ਹੈ ਕਿ ਫਰਾਂਸ ਵਿੱਚ ਇਹੋ ਜਿਹੀਆਂ ਵਾਰਦਾਤਾਂ ਲਈ ਵੱਧ ਤੋਂ ਵੱਧ 2 ਸਾਲ ਦੀ ਸਜ਼ਾ ਅਤੇ 4500 ਐਰੋ ਤੱਕ ਜੁਰਮਾਨਾ ਹੋ ਸਕਦਾ ਹੈ।
ਪੈਰਿਸ ਵਿੱਚ ਵੱਧ ਆਵਾਜਾਈ ਵਾਲੀ ਸੜਕ ਤੇ ਜਦੋਂ ਜਾਨੀਆਂ ਨੇ ਚੱਕਾ ਜਾਮ ਕੀਤਾ
This entry was posted in ਅੰਤਰਰਾਸ਼ਟਰੀ.