ਵਿਸ਼ਵ ਪੰਜਾਬੀ ਸਭਿਆਚਾਰਕ ਮੰਚ ਵੱਲੋਂ ਨਿਰਮਲ ਜੌੜਾ ਨੂੰ ਉਤਸ਼ਾਹੀ ਪੁਰਸਕਾਰ ਪ੍ਰਦਾਨ

ਵਿਸ਼ਵ ਪੰਜਾਬੀ ਸਭਿਆਚਾਰਕ ਮੰਚ  ਵੱਲੋਂ ਨੌਜਵਾਨ ਰੰਗਕਰਮੀ ,ਟੀ ਵੀ ਅਤੇ ਸਟਾਜ ਕਲਾਕਾਰ  ਨਿਰਮਲ ਜੌੜਾ ਨੂੰ  ਪੰਜਾਬ ਯੂਨੀਵਰਸਿਟੀ ਚੰਡੀਗੜ ਵਿਖੇ ਵਿਦਿਅਰਥੀ  ਭਲਾਈ ਦਾ ਡਾਇਰੈਕਟਰ  ਨਿਯੁਕਤ ਹੋਣ ਤੇ ਵਧਾਈ ਦਿੰਦਿਆਂ ਉਤਸ਼ਾਹੀ
ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ।ਮੰਚ ਦੇ ਪ੍ਰਧਾਨ ਜਗਦੇਵ ਸਿੰਘ ਜੱਸੋਵਾਲ ਨੇ ਪੁਰਸਕਾਰ ਪ੍ਰਦਾਨ ਕਰਦਿਆਂ ਕਿਹਾ ਕਿ ਨਿਰਮਲ ਜੌੜਾ ਨੇ  ਪੰਜਾਬੀ ਮਾਂ ਬੋਲੀ ਅਤੇ ਸਭਿਆਚਾਰ  ਦਾ ਝੰਡਾ ਬਰਦਾਰ ਬਣਕੇ  ਸਹਿਤ ਅਤੇ ਕਲਾ ਦੇ ਖੇਤਰ ਵਿੱਚ  ਵਿਸ਼ਵ ਪਹਿਚਾਣ ਕਾਇਮ ਕੀਤੀ ਹੈ ।ਸ. ਜੱਸੋਵਾਲ ਨੇ ਕਿਹਾ ਕਿ ਠੋਸ ਕਾਬਲੀਅਤ ਅਤੇ ਵੱਡੀਆਂ ਪਰਾਪਤੀਆਂ ਦੇ ਬਾਵਯੂਦ ਨਿਰਮਲ ਜੌੜਾ ਵਿੱਚ ਹਲੀਮੀ ਅਤੇ ਨਿਮਰਤਾ ਦਾ ਜੋ ਵੱਡਮੁੱਲਾ ਸਰਮਾਇਆ ਹੈ ਇਹੀ ਉਸਦਾ ਅਸਲੀ ਗਹਿਣਾ ਹੈ । ਪੰਜਾਬ ਦੇ ਸਾਬਕਾ ਮੰਤਰੀ ਸ. ਮਲਕੀਤ ਸਿੰਘ ਦਾਖਾ  ਨੇ ਕਿਹਾ ਕਿ  ਸਧਾਰਨ ਪਰਿਵਾਰ ਵਿੱਚ ਪੈਦਾ ਹੋਇਆ ਨਿਰਮਲ ਜੌੜਾ ਸਮਾਜ ਵਿੱਚ  ਸਹਿਜ ਨਾਲ ਉਸਰਿਆ ਵਿਸ਼ੇਸ ਨੌਜਵਾਨ ਹੈ   ਜਿਸ ਤੇ ਪੰਜਾਬ ਅਤੇ ਪੰਜਾਬੀਆਂ ਨੂੰ ਮਾਣ ਹੈ ।ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ  ਵੱਲੋਂ ਸਨਮਾਨ ਕਰਦਿਆਂ  ਮੰਚ ਦੇ ਦੇ ਚੇਅਰਮੈਨ ਸ਼੍ਰੀ ਕ੍ਰਿਸ਼ਨ ਕੁਮਾਰ ਬਾਵਾ ਨੇ ਕਿਹਾ  ਪਿਛਲੇ ਲੱਗਭੱਗ ਦੋ ਦਹਾਕਿਆਂ ਤੋਂ ਨਿਰਮਲ ਜੌੜਾ ਸਟੇਜ ਅਤੇ ਟੈਲੀਵੀਜ਼ਨ ਰਾਹੀਂ ਲੋਕਾਂ ਦੇ ਸਨਮੁੱਖ ਹੋ ਰਿਹਾ ਹੈ ,ਇਹਨਾ ਲੰਮਾਂ ਸਮਾਂ ਇਸ ਖੇਤਰ ਵਿੱਚ ਅਡੋਲ ਰਹਿ ਕੇ ਪਹਿਚਾਣ ਕਾਇਮ ਰੱਖਣੀ  ਇਸ  ਕਲਾਕਾਰ ਦੀ ਖਾਸ ਪ੍ਰਾਪਤੀ ਹੈ ।

ਵਿਸ਼ਵ ਪੰਜਾਬੀ ਸਭਿਆਚਾਰਕ ਮੰਚ  ਦੇ ਜਨਰਲ ਸਕੱਤਰ  ਹਰਦਿਆਲ ਸਿੰਘ ਅਰਮਾਨ  ਨੇ ਸਵਾਗਤੀ ਸ਼ਬਦਾਂ ਦੌਰਾਨ ਕਿਹਾ ਕਿ ਨਿਰਮਲ ਜੌੜਾ ਤੋਂ  ਸਾਨੂੰ ਹੋਰ ਬਹੁਤ ਆਸਾਂ ਹਨ ।  ਇਸ ਮੌਕੇ  ਪੰਜਾਬੀ ਨਾਟ ਅਕਾਡਮੀ  ਦੇ ਚੇਅਰਮੈਨ  ਸੰਤੋਖ ਸਿੰਘ ਸੁਖਾਣਾ , ,ਪਰਗਟ ਸਿੰਘ ਗਰੇਵਾਲ ,ਹਰਦਿਆਲ ਸਿੰਘ ਅਮਨ , ਗੁਰਨਾਮ ਸਿੰਘ ਧਾਲੀਵਾਲ , ਮਾਸਟਰ ਸਾਧੂ ਸਿੰਘ ਗਰੇਵਾਲ , ਇਕਬਾਲ ਸਿਮਘ ਰੁੜਕਾ , ਸੋਹਨ ਸਿੰਘ , ਪਰੀਤ ਅਰਮਾਨ , ਗੁਰਮੁਖ ਦੀਪ , ਪ੍ਰੋ. ਸਤਪਾਲ , ਹਰਪਰੀਤ ਸਿੰਘ ਧਾਲੀਵਾਲ , ਜਗਦੀਪ ਗਿੱਲ , ਰਾਜਾ  ਨਰਿੰਦਰ ਸਿੰਘ  ਸਮੇਤ ਕਲਾ ਪ੍ਰੇਮੀ ਹਾਜ਼ਰ ਸਨ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>