ਚੀਨੀ ਏਜੰਟ ਮੈਨੂੰ ਜਹਿਰ ਦੇ ਕੇ ਮਾਰਨਾ ਚਾਹੁੰਦੇ ਹਨ : ਦਲਾਈਲਾਮਾ

ਲੰਡਨ- ਤਿਬਤੀ ਅਧਿਆਤਮਿਕ ਗੁਰੂ ਦਲਾਈਲਾਮਾ ਨੇ ਇਹ ਖਦਸ਼ਾ ਜਾਹਿਰ ਕੀਤਾ ਹੈ ਕਿ ਚੀਨ ਦੇ ਏਜੰਟਾਂ ਨੇ ਨਕਲੀ ਮਹਿਲਾ ਭਗਤਾਂ ਨੂੰ ਉਸ ਨੂੰ ਜਹਿਰ ਦੇ ਕੇ ਮਾਰਨ ਦੀ ਟਰੇਨਿੰਗ ਦਿੱਤੀ ਹੈ। ਧਰਮਸ਼ਾਲਾ ਵਿੱਚ ਸਖਤ ਸੁਰੱਖਿਆ ਪ੍ਰਬੰਧਾਂ ਵਿੱਚ ਰਹਿਣ ਵਾਲੇ ਦਲਾਈਲਾਮਾ ਨੇ ਸੰਡੇ ਟੈਲੀਗਰਾਫ਼ ਨਾਲ ਇੱਕ ਇੰਟਰਵਿਯੂ ਵਿੱਚ ਕਿਹਾ ਕਿ ਉਸ ਦੇ ਸਹਾਇਕ ਇਨ੍ਹਾਂ ਖ਼ਬਰਾਂ ਦੀ ਪਸ਼ਟੀ ਨਹੀਂ ਕਰ ਸਕੇ, ਪਰ ਉਨ੍ਹਾਂ ਦੀ ਸੁਰੱਖਿਆ ਨੂੰ ਹੋਰ ਸਖਤ ਕਰਨ ਤੇ ਜੋਰ ਦਿੱਤਾ ਗਿਆ ਹੈ।

ਨੋਬਲ ਪੁਰਸਕਾਰ ਜੇਤੂ 76 ਸਾਲਾ ਦਲਾਈਲਾਮਾ ਨੇ ਕਿਹਾ, “ ਸਾਨੂੰ ਤਿੱਬਤ ਤੋਂ ਸੂਚਨਾ ਮਿਲੀ ਹੈ।ਚੀਨੀ ਏਜੰਟ ਕੁਝ ਤਿੱਬਤੀਆਂ ਨੂੰ, ਖਾਸ ਕਰਕੇ ਮਹਿਲਾਵਾਂ ਨੂੰ ਜਹਿਰ ਵਰਤਣ ਦਾ, ਵਾਲਾਂ ਵਿੱਚ ਜਹਿਰ ਵਰਤਣ ਅਤੇ ਸਕਾਰਫ ਵਿੱਚ ਜਹਿਰ ਇਸਤੇਮਾਲ ਕਰਨ ਦੀ ਟਰੇਨਿੰਗ ਦੇ ਰਹੇ ਹਨ।” ਉਨ੍ਹਾਂ ਨੇ ਕਿਹਾ ਕਿ ਉਹ ਅਸ਼ੀਰਵਾਦ ਲੈਣ ਦੇ ਬਹਾਨੇ ਮੈਨੂੰ ਛੂਹਣ ਦਾ ਯਤਨ ਕਰਨਗੀਆਂ।

ਬੇਸ਼ਕ ਦਲਾਈਲਾਮਾ ਨੇ ਕਿਹਾ ਹੈ ਕਿ ਉਸ ਨੂੰ ਇਹ ਸੂਚਨਾ ਦੇ 100% ਸੱਚ ਹੋਣ ਦੀ ਕੋਈ ਜਾਣਕਾਰੀ ਨਹੀਂ ਹੈ, ਪਰ ਚੀਨ ਨਾਲ ਉਸ ਦੇ ਸਬੰਧ ਸੁਖਾਵੇਂ ਨਾਂ ਹੋਣ ਕਰਕੇ ਦਲਾਈਲਾਮਾ ਦਾ ਇਹ ਬਿਆਨ ਕਾਫੀ ਮਹੱਤਵਪੂਰਣ ਹੋ ਜਾਂਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਮੌਤ ਤੋਂ ਬਾਅਦ ਉਸ ਦੇ ਉਤਰਾਅਧਿਕਾਰੀ ਦੀ ਚੋਣ ਵਿੱਚ ਚੀਨ ਦਖਲਅੰਦਾਜੀ ਕਰ ਸਕਦਾ ਹੈ। ਦਲਾਈਲਾਮਾ ਨੂੰ ਸ਼ੱਕ ਹੈ ਕਿ ਚੀਨ ਇਸ ਪਰੰਪਰਾ ਨੂੰ ਖਤਮ ਵੀ ਕਰ ਸਕਦਾ ਹੈ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>