ਪ੍ਰੀਤਮ ਭਰੋਵਾਲ ਦਾ ਕਾਵਿ ਸੰਗ੍ਰਹਿ ‘ਪ੍ਰੀਤਮ ਬੂੰਦਾਂ’ ਲੋਕ ਅਰਪਣ

ਲੁਧਿਆਣਾ – ਇੰਟਰਨੈਸ਼ਨਲ ਪੰਜਾਬੀ ਨਾਟ ਅਕਾਡਮੀ ਚੈਰੀਟੇਬਲ ਟਰੱਸਟ ਵੱਲੋਂ ਅਯੋਜਤ ਇੱਕ ਵਿਸ਼ੇਸ ਸਮਾਗਮ ਵਿੱਚ ਉਘੇ ਸਮਾਜ ਸੇਵਕ ਪ੍ਰੀਤਮ ਸਿੰਘ ਭਰੋਵਾਲ ਦਾ ਕਾਵਿ ਸੰਗ੍ਰਹਿ ‘ ਪ੍ਰੀਤਮ ਬੂੰਦਾਂ’   ਲੋਕ ਅਰਪਣ ਕਰਦਿਆਂ ਮੁੱਖ ਮਹਿਮਾਨ ਪਦਮ ਡਾ. ਸੁਰਜੀਤ ਪਾਤਰ  ਨੇ ਕਿਹਾ ਕਿ ਕਾਵਿ-ਕੋਮਲਤਾ ਹਰ ਇਨਸਾਨ ਅੰਦਰ ਹੁੰਦੀ ਹੈ । ਡਾ. ਪਾਤਰ ਨੇ ਪ੍ਰੀਤਮ ਭਰੋਵਾਲ ਦੀ ਕਵਿਤਾ ਨੂੰ ਸਰਲ ,ਸਪਸ਼ਟ ਅਤੇ ਲੋਕ ਮਨਾ ਦੇ ਨੇੜੇ ਹੋਣ ਕਰਕੇ  ਲੋਕ ਕਵਿਤਾ ਦਾ ਦਰਜਾ ਦਿੱਤਾ ।ਵਿਸ਼ਵ ਪੰਜਾਬੀ ਸਭਿਆਚਾਰਕ ਮੰਚ  ਦੇ ਪ੍ਰਧਾਨ ਜਗਦੇਵ ਸਿੰਘ ਜੱਸੋਵਾਲ ਨੇ ਕਿਹਾ ਕਿ ਪ੍ਰੀਤਮ ਭਰੋਵਾਲ ਨੇ ਉਮਰ ਭਰ ਦੀ ਆਪਣੀ ਸੋਚ ਨੂੰ  ਪਰਖ ਅਤੇ ਪਕਾਕੇ ਲੋਕਾਂ ਦੀ ਕਚਿਹਰੀ ਵਿੱਚ ਪੇਸ਼ ਕੀਤਾ ਹੈ । ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਗੁਰਭਜਨ ਗਿੱਲ  ਨੇ ਕਿਹਾ ਕਿ ਬੇਸ਼ਕ ਪ੍ਰੀਤਮ  ਰਾਜਨੀਤਕ ਸਫਾਂ ਵਿੱਚ ਵਧੇਰੇ ਸਮਾਂ ਗੁਜਾਰਦਾ ਹੈ ਪਰ ਫੇਰ ਵੀ ਉਸ ਅੰਦਰਲਾ ਗੰਭੀਰ ਅਤੇ ਚੇਤੰਨ ਮਨੁੱਖ ਜਾਗਦਾ ਹੈ ਜਿਸ ਕਰਕੇ ਸਮਾਜਕ ਸਰੋਕਾਰਾਂ ਨਾਲ ਇਹ ਕਵਿਤਾ ਉਸ ਦੇ ਅੰਦਰੋਂ ਫੁਆਰੇ ਵਾਂਗ ਫੁੱਟੀ ਹੈ ।ਅੱਜ ਦੇ ਇਸ ਸ਼ੁਭ ਮੌਕੇ ਤੇ ਭਰੋਵਾਲ ਨੂਮ ਮੁਬਾਰਕ ਦਿਦਿੰਆਂ ਟਰੇਡ ਬੋਰਡ ਦੇ ਚੇਅਰਮੈਨ ਬਾਬਾ ਅਜੀਤ ਸਿੰਘ ਨੇ ਕਿਹਾ ਕਿ ਪ੍ਰੀਤਮ ਭਰੋਵਾਲ ਵਰਗੇ ਕੋਮਲ ਅਤੇ ਸਪਸ਼ਟ ਇਨਸਾਨਾਂ ਦੀ ਅੱਜ ਦੀ ਰਾਜਨੀਤੀ ਨੂੰ ਵਧੇਰੇ ਲੋੜ ਹੈ । ਡਾ ਚੰਦਰ ਭਨੋਟ ਨੇ ਕਿਹਾ ਕਿ ਪ੍ਰੀਤਮ ਜੀ ਦੀ ਕਵਿਤਾ ਅੱਜ ਦੇ ਭ੍ਰਿਸ਼ਟ  ਸਮੇਂ ਵਿੱਚ ਇੱਕ ਮੁੱਲਵਾਨ ਅਤੇ ਅਸਰਦਾਰ  ਸੁਨੇਹਾ ਦੇਣ ਦੇ ਸਮਰਥ ਹੈ ।

ਇੰਟਰਨੈਸ਼ਨਲ ਪੰਜਾਬੀ ਨਾਟ ਅਕਾਡਮੀ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਸੰਤੋਖ ਸਿੰਘ ਸੁਖਾਣਾ ਨੇ ਫੁੱਲਾਂ ਦੇ ਗੁਲਦਸਤਿਆਂ ਨਾਲ ਪ੍ਰਧਾਨਗੀ ਮੰਡਲ ਦਾ ਸਵਗਤ ਕਰਦਿਆਂ ਕਿਹਾ ਕਿ ਰਾਜਨੀਤੀ ਅਤੇ ਸਮਾਜ ਸੇਵਾ ਵਿੱਚ ਸਾਹਿਤ ਦਾ ਸਮੇਲ ਸ਼ੁਭ ਸ਼ਗਨ ਹੈ । ਉਘੇ ਰੰਗਕਰਮੀ ਡਾ ਨਿਰਮਲ ਜੌੜਾ ਨੇ ਨਵ ਪ੍ਰਕਾਸ਼ਤ ਪੁਸਤਕ ਦੀ ਜਾਣ ਪਹਿਚਾਣ ਕਰਵਾਂਉਦਿਆਂ ਕਿਹਾ ਕਿ ਪ੍ਰੀਤਮ ਭਰੋਵਾਲ ਦੀ  ਕਵਿਤਾ ਲੋਕ ਮਸਲਿਆਂ ਨਾਲ ਜੁੜੀ ਕਵਿਤਾ ਹੈ ।ਉੱਘੇ ਅਲੋਚਕ ਡਾ. ਗੁਰਇਕਬਾਲ ਸਿੰਘ ਤੂਰ  ਨੇ ਕਿਹਾ ਕਿ ਗੁਰਬਾਣੀ ਤੋਂ ਪ੍ਰਭਾਵਤ ਭਰੋਵਾਲ ਰਚਿਤ ਕਵਿਤਾ ਸਮਾਜ ਸੁਧਾਰਾਂ ਵਿੱਚ ਅਹਿਮ ਭੂਮਿਕਾ ਨਿਭਾਉਣ ਦੇ ਸਮਰਥ ਹੈ ।ਗੀਤਕਾਰ ਅਮਰੀਕ ਤਲਵੰਡੀ ਨੇ ਭਰੋਵਾਲ ਦੇ ਸਾਹਿਤਕ ਸਫਰ ਤੇ ਚਾਨਣਾ ਪਾਇਆ ਗਿਆ । ਪੁਸਤਕ ਲੋਕ ਅਰਪਣ ਉਪਰੰਤ ਲੋਕ ਗਾਇਕ ਪਾਲੀ ਦੇਤ ਵਾਲੀਆ ਅਤੇ ਰਵਿੰਦਰ ਦੀਵਾਨਾ ਨੇ ਪੁਸਕ ਵਿਚੋਂ ਗੀਤ ਪੇਸ਼ ਕਰਕੇ ਮਹੌਲ ਨੂੰ ਸੰਗੀਤਕ ਰੰਗ ਦਿੱਤਾ ।ਪ੍ਰੀਤਮ ਭਰੋਵਾਲ ਨੇ ਆਪਣੀਆਂ ਕੁਝ ਖਾਸ ਕਵਿਤਾਵਾਂ  ਹਾਜ਼ਰ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ  ।ਪ੍ਰੋ ਗੁਣਵੰਤ ਸਿੰਘ ਦੂਆ ਨੇ ਸਭ ਦਾ ਧੰਨਵਾਧ ਕੀਤਾ ।

ਇਸ ਸਮਾਗਮ ਵਿੱਚ  ਹਰਪਾਲ ਸਿੰਘ ਮਾਂਗਟ, ਤ੍ਰੈਲੋਚਨ ਲੋਚੀ , ਮਨਜਿੰਦਰ ਧਨੋਆ ,  ਪ੍ਰੋ ਗੁਣਵੰਤ ਸਿੰਘ ਦੂਆ , ਕੰਵਲਇੰਦਰ ਸਿੰਘ ਠੇਕੇਦਾਰ ,ਹਰਪ੍ਰੀਤ ਸਿੰਘ ਬੇਦੀ , ਡੀ ਐਸ ਪੀ ਪ੍ਰਿਥੀਪਾਲ ਸਿੰਘ ਬਟਾਲਾ , ਗੁਰਦੀਪ ਸਿੰਘ ਲੀਲ , ਹਰਦਿਆਲ ਸਿੰਘ ਅਮਨ,ਸਤੀਸ਼ ਗੁਲਾਟੀ ਚੇਤਨਾ ਪਰਕਾਸ਼ਨ ,ਬਾਬਾ ਅਜੀਤ ਸਿੰਘ , ਡਾ. ਗੁਰਇਕਬਾਲ ਸਿੰਘ ਤੂਰ ,ਸੁਭਾਸ਼ ਜੈਨ ,  ਹਰਦੇਵ ਸਿੰਘ ਗਰੇਵਾਲ,ਹਰਭਜਨ ਫੱਲੇਵਾਲੀਆ,ਹਰਮੋਹਿੰਦਰ ਸਿੰਘ ਸਰਪੰਚ ,ਮਾਸਟਰ ਬਲਰਾਜ , ਰਾਜ ਮਹਿੰਦਰ ,ਕੁਲਦੀਪ ਸਿੰਘ ਖਾਲਸਾ , ਜਗਤਾਰ ਸਿੰਘ ਐਤੀਆਣਾ,ਪਰਮਿੰਦਰ ਸਿੰਘ ਖਾਲਸਾ,ਮੁਹੰਮਦ ਸਲੀਮੂ ,ਐਡਵੋਕੇਟ ਸੰਦੀਪ ਖੋਸਾ,  ਅਮੋਲ ਦੀਪ ,
ਸਮੇਤ ਸਾਹਿਤਕ ਅਤੇ ਸਮਾਜਕ ਹਸਤੀਆਂ ਵਿਸ਼ੇਸ ਤੌਰ ਤੇ ਸ਼ਾਮਲ ਹੋਈਆਂ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>