ਪੈਰਿਸ, (ਸੁਖਵੀਰ ਸਿੰਘ ਸੰਧੂ)- ਇਥੋਂ ਦੀ ਅੰਤਰਰਾਸ਼ਟਰੀ ਏਅਰਪੋਰਟ ਉਤੇ ਜਦੋਂ ਇੱਕ ਚਾਇਨਾ ਮੂਲ ਦੇ ਯਾਤਰੀ ਦਾ ਸਕਿਉਰਟੀ ਸਰਵਿਸ ਨੇ ਬੈਗ ਚੈੱਕ ਕੀਤਾ ਤਾਂ ਉਸ ਨੇ ਵਿਸਕੀ ਦੀ ਬੋਤਲ ਵਿੱਚ ਸੱਪ ਤੇ ਠੂਹਾਂ ਪਾਇਆ ਹੋਇਆ ਸੀ।ਭਰੀ ਹੋਈ ਬੋਤਲ ਵਿੱਚ ਕੁੰਡਲੀ ਮਾਰੇ ਸੱਪ ਦੇ ਮੂੰਹ ਵਿੱਚ ਪਕੜਿਆ ਹੋਇਆ ਠੂਹਾਂ ਸਾਫ ਵਿਖਾਈ ਦੇ ਰਿਹਾ ਸੀ ਪਰ ਦੋਵੇਂ ਬੇਜ਼ਾਨ ਸਨ।ਜਦੋਂ ਸਕਿਉਰਟੀ ਵਾਲਿਆਂ ਨੇ ਉਸ ਨੁੰ ਕਿਹਾ ਕਿ ਇਹ ਬੋਤਲ ਆਪ ਨਹੀ ਲਿਜਾ ਸਕਦੇ,ਤਾਂ ਉਹ ਬਿਨ੍ਹਾਂ ਕਿਸੇ ਹਾਵ ਭਾਵ ਦੇ ਬੋਲਿਆ ਇਹ ਤਾਂ ਇੱਕ ਦਵਾਈ ਹੈ, ਇਸ ਵਿੱਚ ਹੈਰਾਨੀ ਵਾਲੀ ਕਿਹੜੀ ਗੱਲ ਹੈ।ਪਰ ਸਕਿਉਰਟੀ ਸਰਵਿਸ ਨੇ ਉਸ ਦੀ ਬੋਤਲ ਨੂੰ ਜਬਤ ਕਰਕੇ ਹੀ ਅੱਗੇ ਜਾਣ ਦਿੱਤਾ ਜਿਸ ਨੇ ਇਥੋਂ ਫਲਾਇਟ ਬਦਲੀ ਕਰਕੇ ਕਿਸੇ ਹੋਰ ਦੇਸ਼ ਨੂੰ ਜਾਣਾ ਸੀ।
ਵਿਸਕੀ ਦੀ ਬੋਤਲ ਵਿੱਚ ਸੱਪ ਤੇ ਠੂਹਾਂ ਪਾਕੇ ਜਹਾਜ਼ ਚੜ੍ਹ ਗਿਆ
This entry was posted in ਅੰਤਰਰਾਸ਼ਟਰੀ.