ਦੁਨੀਆਂ ਦੇ ਸਭ ਵੱਡੇ ਦੇਸ਼ਾਂ ਵੱਲੋਂ ਸਿੱਖ ਦੀ ਪਰਿਭਾਸ਼ਾ ਨੂੰ ਸਮਝਣਾ ਸਵਾਗਤ ਯੋਗ : ਅਵਤਾਰ ਸਿੰਘ

ਅੰਮ੍ਰਿਤਸਰ:- ਪੂਰੀ ਦੁਨੀਆਂ ‘ਚ ਸਭ ਤੋਂ ਵੱਡੇ ਦੇਸ਼ ਅਮਰੀਕਾ ਵੱਲੋਂ ਸਾਬਤ ਸੂਰਤ ਨੌਜਵਾਨਾਂ ਨੂੰ ਦੇਸ਼ ਦੀ ਸੁਰੱਖਿਆ ਲਈ ਪੁਲੀਸ ਵਿਭਾਗ ‘ਚ ਭਰਤੀ ਕਰਨਾ ਅਤੇ ਸਿੱਖਾਂ ਨੂੰ ਸੁਰੱਖਿਆ ਕਰਨਯੋਗ ਸਮਝਣਾ ਅਮਰੀਕਾ ਸਰਕਾਰ ਦਾ ਫੈਸਲਾ ਸਵਾਗਤ ਯੋਗ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਜਥੇ. ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਅਮਰੀਕਾ ਦੇ ਸ਼ਹਿਰ ਵਾਸ਼ਿੰਗਟਨ ‘ਚ ਸਾਬਤ ਸੂਰਤ ਸਿੱਖ ਨੋਜਵਾਨਾਂ ਨੂੰ ਆਪਣੇ ਰਵਾਇਤੀ ਪਹਿਰਾਵੇ ਦੀ ਪਹਿਚਾਣ ਤੇ ਅਨਿਖੜਵੇ ਅੰਗ ਵਜੋਂ ਦਸਤਾਰ ਸਮੇਤ ਡਿਊਟੀ ਕਰਨ ਬਾਰੇ ਉਥੋਂ ਦੇ ਪੁਲਿਸ ਵਿਭਾਗ ਵੱਲੋਂ ਦਿੱਤੀ ਖੁਲ ਨਾਲ ਪੂਰੇ ਸਿੱਖ ਸਮੂਦਾਏ ਵਿਚ ਖੁਸ਼ੀ ਪਾਈ ਜਾ ਰਹੀ ਹੈ। ਵਾਸ਼ਿੰਗਟਨ ਪੁਲਿਸ ਵਿਭਾਗ ਦਾ ਸਿੱਖ ਨਜਵਾਨਾਂ ਬਾਰੇ ਲਿਆ ਫੈਸਲਾ ਸਵਾਗਤ ਯੋਗ ਹੈ।

ਉਨ੍ਹਾਂ ਕਿਹਾ ਕਿ ਜਿਹੜੇ ਦੇਸ਼ ਸੁਰੱਖਿਆ ਦੇ ਨਾਮਪੁਰ ਅਜੇ ਵੀ ਸਿੱਖ ਭਾਈਚਾਰੇ ਨਾਲ ਵਿਤਕਰਾ ਕਰਦੇ ਹੋਏ ਸਿੱਖਾਂ ਨੂੰ ਦਸਤਾਰ ਸਜਾਉਣੋਂ ਰੋਕ ਰਹੇ ਹਨ ਉਨ੍ਹਾ ਦੇਸ਼ਾਂ ਨੂੰ ਯੂ.ਐਨ.ਓ. ਦੇ ਫੈਸਲੇ ਤੇ ਦੁਨੀਆਂ ਦੇ ਸਭ ਤੋਂ ਵੱਡੇ ਦੇਸ਼ ਅਮਰੀਕਾ ਵੱਲੋਂ ਦਿੱਤੇ ਫੈਸਲੇ ਅਨੁਸਾਰ ਸਿੱਖ ਭਾਈਚਾਰੇ ਦੀ ਕਦਰ ਕਰਨੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਕੈਨੇਡਾ ਦੇ ਸ਼ਹਿਰ ਟੋਰਾਂਟੋ ‘ਚ ਵਰਲਡ ਸਿੱਖ ਆਰਗੇਨਾਈਜੇਸ਼ਨ ਨੇ ਉਨਟਾਰਿਉ ਵਿਖੇ ਮਨੁੱਖੀ ਅਧਿਕਾਰ ਕਮਿਸ਼ਨ, ਟੋਰਾਂਟੋ ਪੁਲਿਸ ਸਰਵਿਸ ਬੋਰਡ, ਅਟਾਰਨੀ ਜਨਰਲ ਅਤੇ ਸਬੰਧਤ ਮੰਤਰਾਲੇ ਵਲੋਂ ਮਿਲ ਕਿ ਕੀਤੇ ਫੈਸਲੇ ਅਨੁਸਾਰ ਅੰਮ੍ਰਿਤਧਾਰੀ ਸਿੰਘ ਹੁਣ ਅਦਾਲਤ ਵਿਚ ਕ੍ਰਿਪਾਨ ਸਹਿਤ ਦਾਖਲ ਹੋ ਸਕਦਾ ਹੈ ਉਹ ਵੀ ਸ਼ਲਾਘਾ ਯੋਗ ਹੈ।

ਜਥੇ. ਅਵਤਾਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਧਾਰਮਿਕ ਜਥੇਬੰਦੀ ਹੋਣ ਕਰਕੇ ਸਮੇਂ-ਸਮੇਂ ਅਨੁਸਾਰ ਸਿੱਖ ਭਾਈਚਾਰੇ ਨੂੰ ਕਿਸੇ ਵੀ ਦੇਸ਼ ਵਿਚ ਮੁਸ਼ਕਿਲ ਪੇਸ਼ ਆਉਣ ਤੇ ਸਬੰਧਤ ਦੇਸ਼ ਦੇ ਸਫੀਰ, ਦੇਸ਼ ਦੇ ਪ੍ਰਧਾਨ ਮੰਤਰੀ ਵਿਦੇਸ਼ ਮੰਤਰੀ ਨੂੰ ਪੱਤ੍ਰਕਾ ਲਿਖ ਕੇ ਮਸਲੇ ਦੇ ਤੁਰੰਤ ਹੱਲ ਲਈ ਯਤਨਸ਼ੀਲ ਰਹਿੰਦੀ ਹੈ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>