ਭਾਈ ਵਧਾਵਾ ਸਿੰਘ ਵੱਲੋਂ ਖਾਲਸਾ ਪੰਥ ਦੇ ਨਾਂ ਚਿੱਠੀ

ਗੁਰੂ ਪਿਆਰੇ ਖਾਲਸਾ ਜੀਓ,

ਮਿਤੀ19.05.2012

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ

ਜਦੋ ਤੋ ਸ਼੍ਰਿਸਟੀ ਹੋਂਦ ਵਿਚ ਆਈ ਨਾਲ ਹੀ ਪਾਪ ਤੇ ਪੁੰਨ ਦੀ ਉਤਪੱਤੀ ਵੀ ਹੋਈ, ਪਾਪਿ ਪੁੰਨਿ ਜਗੁ ਜਾਇਆ ਭਾਈ ਬਿਨਸੈ ਨਾਮੁ ਵਿਸਾਰੀ॥ ਜਦੋ ਸ਼੍ਰਿਸਟੀ ਦਾ ਪ੍ਰਸਾਰ ਹੁੰਦਾ ਗਿਆ ਦੋਵੇ ਤਰ੍ਹਾ ਦੇ ਵਿਚਾਰ ਰੱਖਣ ਵਾਲੇ ਲੋਕ ਬਰਾਬਰ ਚੱਲਦੇ ਰਹੇ। ਪਦਾਰਥਵਾਦ ਅਤੇ ਅਧਿਆਤਮਵਾਦ ਦੋਵੇ ਜੀਵਨ ਢੰਗ ਚੱਲਦੇ ਰਹੇ, ਲਿਵ ਧਾਤੁ ਦੁਇ ਰਾਹ ਹੈ ਹੁਕਮੀ ਕਾਰ ਕਮਾਇ॥ ਮਨੁੱਖਤਾ ਦੇ ਇਤਿਹਾਸ ਵਿਚ ਇਹ ਗੱਲ ਮਿਲਦੀ ਹੈ ਕਿ ਦੋਵਾਂ ਧਾਰਾਵਾਂ ਦੇ ਲੋਕਾਂ ਵਿਚ ਇਕ ਸਿਧਾਂਤਕ ਵੱਖਰੇਵਾਂ ਰਿਹਾ ਹੈ। ਇਕ ਪਾਸੇ ਅਕਾਲ ਪੁਰਖ ਨੂੰ ਮੰਨਣ ਵਾਲੇ ਗੁਰੂ ਦੇ ਭੈ ਅੰਦਰ ਜੀਉਣ ਵਾਲੇ ਸੱਚ ਅਤੇ ਗੁਰਮੱਤ ਦੇ ਰਸਤੇ ਤੇ ਚੱਲਣ ਵਾਲੇ ਲੋਕ ਹਨ। ਅਤੇ ਦੂਜੇ ਪਾਸੇ ਅਕਾਲ ਪੁਰਖ ਦੀ ਹੋਂਦ ਤੋਂ ਮੁਨਕਰ ਕੂੜ ਅਤੇ ਮੰਨਮੱਤ ਤੇ ਚੱਲਣ ਵਾਲੇ ਲੋਕ ਸਨ। ਇਹਨਾਂ ਦੋਵਾਂ ਵਿਚਾਰਾ ਦੇ ਲੋਕਾਂ ਵਿਚ ਕਦੇ ਆਪਸ ਵਿਚ ਬਣ ਨਹੀਂ ਆਈ, ਭਗਤਾ ਤੈ ਸੈਸਾਰੀਆ ਜੋੜੁ ਕਰੇ ਨ ਆਇਆ॥ ਇਸੇ ਕਰਕੇ ਇਹਨਾਂ ਦੋਵਾਂ ਧਾਰਾਵਾਂ ਦੇ ਲੋਕਾਂ ਵਿਚ ਆਪਸੀ ਟੱਕਰਾਅ ਹਮੇਸ਼ਾ ਤੋ ਚੱਲਦਾ ਰਿਹਾ ਹੈ। ਦੁਨੀਆਂ ਵਿਚ ਜਦੋਂ ਰਾਜਨਿਤਕ ਸਿਸਟਮ ਅਰੰਭ ਹੋਇਆ ਤਾਂ ਸੱਤਾ ਵਿਚ ਆਏ ਲੋਕ ਹਾਊਮੇ ਲਾਲਚ ਅਤੇ ਵਿਸ਼ੇ ਵਿਕਾਰੀ ਬਿਰਤੀ ਵਿਚ ਗਿਰਸਤ ਹੋ ਗਏ ਅਤੇ ਇਹਨਾਂ ਸੱਤਾਧਾਰੀ ਲੋਕਾਂ ਨੇ ਬਾਦਸ਼ਾਹੀ ਸਿਸਟਮ ਚੱਲਾ ਕੇ ਪੀੜੀ ਦਰ ਪੀੜੀ ਸੱਤਾ ਨੂੰ ਆਪਣੇ ਹੱਥਾਂ ਵਿਚ ਰੱਖਣ ਦਾ ਸਿਸਟਮ ਬਣਾ ਲਿਆ। ਅੱਗੇ ਜਾ ਕੇ ਇਹ ਸਿਸਟਮ ਭਾਂਵੇ ਜਮਹੂਰੀ ਸ਼ਕਲ ਅਖਤਿਆਰ ਕਰ ਗਿਆ ਪਰ ਫਿਰ ਵੀ ਇਹੀ ਲੋਕ ਸੱਤਾ ਤੇ ਕਾਬਜ਼ ਰਹੇ। ਰਾਜ ਸ਼ਕਤੀ ਤੇ ਆਪਣੀ ਪਕੜ ਹਮੇਸ਼ਾ ਬਣਾਈ ਰੱਖਣ ਲਈ ਇਹ ਲੋਕ ਜਨਤਾ ਤੇ ਹਰ ਤਰ੍ਹਾਂ ਨਾਲ ਜੁਲਮ ਕਰਨ ਲੱਗੇ। ਲੋਕਾਂ ਦੇ ਬੁਨਆਦੀ ਅਧਿਕਾਰ ਖੋਹ ਲਏ ਗਏ। ਧਾਰਿਮਕ ਪਾੰਖਡ ਵਾਦੀ ਅਤੇ ਕਰਮ ਕਾਂਡੀ ਸਮਾਜਿਕ ਨਾ ਬਰਾਬਰੀ ਦੇ ਧਾਰਨੀ ਕਾਇਰ ਲੋਕ ਡਰਦੇ ਹੋਏ ਸੱਤਾਧਾਰੀ ਲੋਕਾਂ ਦੇ ਨਾਲ ਮਿਲ ਕੇ ਮਨੁੱਖਤਾ ਤੇ ਜੁਲਮ ਢਉਣ ਲੱਗੇ ਇਥੋ ਤੱਕ ਕੇ ਇਹਨਾਂ ਲੋਕਾਂ ਨੇ ਜਾਤੀਵਾਦ ਫੈਲਾ ਕੇ ਕਈ ਮਨੁੱਖਾਂ ਨੂੰ ਜਨਮ ਤੋ ਹੀ ਉੱਚੇ ਅਤੇ ਕਈਆਂ ਨੂੰ ਜਨਮ ਤੋ ਹੀ ਨੀਚ ਗਰਦਾਨ ਦਿੱਤਾ। ਉਪ-ਮਹਾਂ ਦੀਪ ਦੇ ਲੋਕ ਵੀ ਇਹਨਾਂ ਦੋਹਾਂ ਤਾਕਤਾਂ ਦੇ ਜੁਲਮ ਦੀ ਚੱਕੀ ਵਿਚ ਪਿਸ ਰਹੇ ਸਨ। ਇਹਨਾਂ ਦੀ ਤਾਕਤ ਨੂੰ ਦੇਖਕੇ ਕੋਈ ਵੀ ਇਹਨਾਂ ਵਿਰੁੱਧ ਆਵਾਜ਼ ਉਠਾਉਣ ਲਈ ਤਿਆਰ ਨਹੀਂ ਸੀ। ਇਸੇ ਸਮੇਂ ਸਾਹਿਬ ਸ੍ਰੀ ਗੁਰੂ ਨਾਨਾਕ ਸਾਹਿਬ ਜੀ ਨੇ ਇਹਨਾਂ ਮਜਲੂਮ ਲੋਕਾਂ ਨੂੰ ਜੁਲਮਾਂ ਤੋ ਛੁੱਟਕਾਰਾ ਦਿਵਉਣ ਲਈ ਸਿੱਖ ਧਰਮ ਦੀ ਨੀਂਹ ਰੱਖੀ। ਗੁਰੂ ਸਾਹਿਬ ਨੇ ਸਭ ਤੋਂ ਪਹਿਲਾਂ ਜਨਤਾ ਨੂੰ ਪਾਖੰਡ ਅਤੇ ਕਰਮ ਕਾਂਡਾ ਚੋ ਕੱਢ ਕੇ ਇਕ ਅਕਾਲ ਪੁਰਖ ਦੀ ਭਗਤੀ ਦਾ ਮਾਰਗ ਦੱਸਿਆ। ਜਿਸ ਨਾਲ ਆਪਣੇ ਆਪ ਨੂੰ ਕਮਜੋਰ ਸੱਮਝਣ ਵਾਲੇ ਲੋਕਾਂ ਦੇ ਅੰਦਰੋ ਡਰ ਭੈ ਖਤਮ ਕੀਤਾ ਅਤੇ ਫਿਰ ਰਾਜੇ ਸੀਹ ਮੁਕਦਮ ਕੁੱਤੇ ਕਹਿ ਕੇ ਜੁਲਮ ਤੇ ਜਾਲਮ ਨਾਲ ਟੱਕਰ ਲੈਣ ਦਾ ਰਾਹ ਦਿਖਾਇਆ ਅਤੇ ਇਸੇ ਸੱਚ ਦੇ ਮਾਰਗ ਤੇ ਚੱਲਦਿਆਂ ਹੋਇਆਂ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਸ਼ਹੀਦੀ ਦੇ ਕੇ ਤਿਆਗ ਤੇ ਕੁਰਬਾਨੀ ਦਾ ਮਾਰਗ ਦੱਸਿਆ। ਜਦੋਂ ਕਿਸੇ ਵਸੀਲੇ ਨਾਲ ਵੀ ਜਾਲਮ ਆਪਣੇ ਜੁਲਮ ਤੋ ਨਹੀਂ ਰੁਕ ਰਿਹਾ ਸੀ ਤਾਂ ਜਾਲਮ ਦੇ ਖਿਲਾਫ ਹਥਿਆਰਬੰਦ ਸੰਘਰਸ਼ ਜਰੂਰੀ ਹੋ ਗਿਆ ਸੀ, ਚੁ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ ॥ ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ ॥  ਇਕ ਪਾਸੇ ਸੱਤਾਧਾਰੀਆਂ ਕੋਲ ਹਰ ਤਰ੍ਹਾ ਦੇ ਲਾਮ ਲੱਸਕਰ ਫੌਜਾਂ ਅਤੇ ਜੰਗੀ ਸਾਜੋ ਸਮਾਨ ਵੱਡੀ ਗਿਣਤੀ ਵਿਚ ਸੀ ਅਤੇ ਦੂਜੇ ਪਾਸੇ ਜੁਲਮ ਦੇ ਖਿਲਾਫ ਲੜਨ ਵਾਲਿਆਂ ਕੋਲ ਵਸੀਲਿਆਂ ਦੀ ਬਹੁਤ ਘਾਟ ਸੀ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਅਕਾਲ ਪੁਰਖ ਦੇ ਓਟ ਆਸਰੇ ਤੇ ਭਰੋਸਾ ਅਤੇ ਜਾਲਮ ਉਪਰ ਛੁਪ ਕੇ ਵਾਰ ਕਰਨ ਦੀ ਗੁਰੀਲਾ ਯੁੱਧ ਨੀਤੀ ਦਾ ਰਾਹ ਦਿਖਾਇਆ। ਇਸ ਤਰ੍ਹਾਂ ਗੁਰੂ ਸਾਹਿਬ ਦੇ ਦੱਸੇ ਰਸਤੇ ਤੇ ਚੱਲਦਿਆਂ ਹੋਇਆਂ ਖਾਲਸਾ ਵੱਡੇ ਤੋ ਵੱਡੇ ਤਾਕਤਵਰ ਜਾਲਮ ਨਾਲ ਟੱਕਰ ਲੈਦਾ ਆਇਆ ਹੈ। ਇਸ ਟੱਕਰ ਵਿਚ ਜਾਲਮ ਬਾਬਰਕਿਆਂ ਤੇ ਚੰਦੂਕਿਆਂ ਦੇ ਨਾਮ ਨਾਲ ਜਾਣੇ ਜਾਣ ਲੱਗੇ ਅਤੇ ਖਾਲਸਾ ਬਾਬੇਕਿਆਂ ਜਾ ਗੁਰੂਕਿਆਂ ਨਾਮ ਨਾਲ ਮਸਹੂਰ ਹੋਏ। ਅੱਜ ਵੀ ਚੰਦੂਕਿਆ ਤੇ ਗੁਰੂਕਿਆ ਦੀ ਟੱਕਰ ਚੱਲ ਰਹੀ ਹੈ। ਜਦੋ ਤੋ ਇਹ ਟੱਕਰ ਸੁਰੂ ਹੋਈ ਹੈ ਤਾਂ ਇਸ ਸੰਘਰਸ਼ ਵਿਚ ਗੁਰੂਕਿਆ ਨੇ ਬਹੁਤ ਹੀ ਜਿੱਤਾਂ ਪ੍ਰਾਪਤ ਕੀਤੀਆਂ ਅਤੇ ਜਾਲਮ ਦੇ ਖੇਮਿਆ ਵਿਚ ਭਗਦੜ ਮਚਾਈ ਰੱਖੀ ਪਰ ਇਤਿਹਾਸ ਦਾ ਦੁੱਖਦਾਇਕ ਪੰਨਾ ਇਹ ਵੀ ਹੈ ਕੇ ਕਈ ਵਾਰ ਗੁਰੂਕਿਆ ਦੇ ਕੈਂਪ ਵਿਚ ਮਨਮਤ ਦਾ ਵਰਤਾਰਾ ਵਰਤ ਜਾਦਾ ਰਿਹਾ ਹੈ। ਜਦੋ ਜਦੋ ਵੀ ਇਹ ਵਰਤਾਰਾ ਵਰਤਿਆ ਖਾਲਸੇ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਇਤਿਹਾਸ ਗਵਾਹ ਹੈ ਕਿ ਮਾਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣਾ ਤੋ ਬਆਦ ਇਹ ਵਰਤਾਰਾ ਵਰਤਿਆ ਤਾ ਸਿੱਖ ਸਰਦਾਰ ਆਪਸੀ ਕੱਤਲੋ ਗਾਰਤ ਵਿਚ ਫੱਸ ਕੇ ਰਾਜ ਗਵਾ ਬੈਠੇ। ਕਦੀ ਕਦੀ ਸਿੱਖ ਮਿਸਲਾ ਦੇ ਆਪਸੀ ਟੱਕਰਾਅ ਦੇ ਰੂਪ ਵਿਚ ਵੀ ਇਹ ਵਰਤਾਰਾ ਵਰਤਦਾ ਰਿਹਾ ਹੈ। ਬੜੇ ਦੁੱਖ ਅਤੇ ਅਫਸੋਸ ਨਾਲ ਇਹ ਕਹਿਣਾ ਪੈ ਰਿਹਾ ਹੈ ਕੇ ਅੱਜ ਕੱਲ ਫਿਰ ਸੰਘਰਸ਼ ਕਰ ਰਹੇ ਲੋਕਾਂ ਵਿਚ ਮੱਨਮਤ ਦਾ ਵਰਤਾਰਾ ਵਰਤ ਗਿਆ ਹੈ। ਜਿਸ ਦੇ ਫੱਲ ਸਰੂਪ ਮੀਡੀਐ ਵਿਚ ਲਫਜ਼ੀ ਤੌਰ ਤੇ ਇਲਜਾਮ ਤਰਾਸ਼ੀ ਦੀ ਜੰਗ ਸੁਰੂ ਹੋਈ ਹੋਈ ਹੈ।  ਗੁਰੂ ਸਾਹਿਬ ਨੇ ਸਾਨੂੰ ਆਪਣੇ ਅੰਦਰ ਝਾਤੀ ਮਾਰ ਕੇ ਅਓਗੁਣਾਂ ਨੂੰ ਪਹਿਚਾਣ ਦੇ ਹੋਏ ਇਹਨਾ ਨੂੰ ਬਾਹਰ ਕੱਢਣ ਦਾ ਉਪਦੇਸ਼ ਦਿੱਤਾ ਸੀ, ਫਰੀਦਾ ਜੇ ਤੂ ਅਕਲਿ ਲਤੀਫੁ ਕਾਲੇ ਲਿਖੁ ਨ ਲੇਖ॥ ਆਪਨੜੇ ਗਿਰੀਵਾਨ ਮਹਿ ਸਿਰੁ ਨੀਂਵਾਂ ਕਰਿ ਦੇਖੁ॥ ਪਰ ਅਸ਼ੀ ਦੂਸਰਿਆਂ ਦੇ ਅੳਗੁਣਾਂ ਲੱਭ ਲੱਭ ਕੇ ਨਸ਼ਰ ਕਰਨ ਲੱਗ ਪਏ। ਗੁਰੂ ਸਾਹਿਬ ਨੇ ਸਾਨੂੰ ਆਪਸੀ ਪਿਆਰ ਅਤੇ ਭਰਾਤਰੀ ਭਾਵਨਾ ਨਾਲ ਰਹਿਣ ਦਾ ਉਪਦੇਸ਼ ਦਿੱਤਾ ਸੀ, ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ॥ ਪਰ ਅਸੀਂ ਈਰਖਾ ਤੇ ਸਾੜਾ ਕਰਨ ਲੱਗ ਪਏ। ਗੁਰੂ ਸਾਹਿਬ ਨੇ ਸਾਨੂੰ ਨਿਵ ਚੱਲਣ ਦਾ ਉਪਦੇਸ਼ ਦਿੱਤਾ ਸੀ ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ॥ ਪਰ ਅਸੀ ਆਪਣੇ ਆਪ ਨੂੰ ਉੱਚਾ ਤੇ ਦੂਸਰਿਆਂ ਨੂੰ ਨੀਵਾਂ ਸਮਝੱਣ ਲੱਗ ਪਏ, ਆਪਸ ਕਉ ਦੀਰਘੁ ਕਰਿ ਜਾਨੈ ਅਉਰਨ ਕਉ ਲਗ ਮਾਤ॥ ਗੁਰੂ ਸਾਹਿਬ ਨੇ ਸਾਨੂੰ ਮਿੱਠਾ ਬੋਲਣ ਦਾ ਉਪਦੇਸ਼ ਦਿੱਤਾ ਸੀ ਤਾਂ ਅਸੀਂ ਗਾਲ ਗਲੋਚ ਤੱਕ ਪਾਹੁੰਚ ਗਏ, ਜਾਇ ਪੁਛਹੁ ਸੋਹਾਗਣੀ ਤੁਸੀ ਰਾਵਿਆ ਕਿਨੀ ਗੁਣੀਂ॥ ਸਹਜਿ ਸੰਤੋਖਿ ਸੀਗਾਰੀਆ ਮਿਠਾ ਬੋਲਣੀ॥ ਇਹਨਾਂ ਹਲਾਤਾਂ ਵਿਚ ਗੁਰੂ, ਖਾਲਸੇ ਦੀ ਬਾਂਹ ਕਿਵੇਂ ਫੜੇਗਾ। ਇਕ ਦੂਜੇ ਨੂੰ ਮਾੜਾ ਕਹਿ ਕੇ ਅਤੇ ਨੀਵਾਂ ਵਿਖਾ ਕੇ ਕਹਿਣ ਵਾਲੇ ਨੂੰ ਭਾਂਵੇ ਖੁਸੀਂ ਮਿਲਦੀ ਹੋਵੇਗੀ ਪਰ ਇਹ ਸਭ ਕੁਝ ਪੜ੍ਹ ਸੁਣ ਕੇ ਸਿੱਖ ਸੰਗਤਾਂ ਵਿਚ ਨਿਰਾਸ਼ਤਾ ਫੈਲ ਰਹੀ ਹੈ। ਅਤੇ ਦੁਸ਼ਮਣ ਦੇ ਖੇਮਿਆਂ ਵਿਚ ਖੁਸੀਂ ਦੀ ਲਹਿਰ ਚੱਲ ਰਹੀ ਹੈ। ਇਸ ਤਰ੍ਹਾਂ ਅਸੀਂ ਸਭ ਕੁਝ ਕਰਕੇ ਦੁਸਮਣ ਦਾ ਹੱਥ ਵਟਾ ਰਹੇ ਹਾਂ। ਅਸੀਂ ਇਹ ਸਮਝਦੇ ਹਾਂ ਜੇ ਕੋਈ ਕਿਸੇ ਕਿਸਮ ਦੀ ਗਲਤ ਫਹਿਮੀ ਜਾਂ ਆਪਸੀ ਮੱਤ ਭੇਦ ਪੈਦਾ ਹੁੰਦੇ ਹਨ ਤਾਂ ਇਹਨਾਂ ਨੂੰ ਰੱਲ ਮਿਲਕੇ ਬੈਠ ਕੇ ਮੀਡੀਐ ਵਿਚ ਆਏ ਬਗੈਰ ਸੁਲਝਾ ਲੈਣਾ ਚੰਗੀ ਗੱਲ ਹੈ। ਅਸੀ ਸਮਝਦੇ ਹਾਂ ਕਿ ਜਿਥੇ ਮੀਡੀਐ ਵਿਚ ਇਕ ਦੂਜੇ ਤੇ ਇਲਜਾਮ ਤਰਾਸ਼ੀ ਨਾਲ ਸੰਗਤਾਂ ਵਿਚ ਮਾਯੂਸੀ ਫੈਲਦੀ ਹੈ ਉਥੇ ਗੁਸੇ ਵਿਚ ਆ ਕੇ ਇਕ ਦੂਜੇ ਦੇ ਜਵਾਬ ਦਿੰਦਿਆਂ ਸੰਘਰਸ਼ ਦੇ ਬਹੁਤ ਸਾਰੇ ਰਾਜ ਨੰਗੇ ਹੋ ਜਾਂਦੇ ਹਨ। ਜਿਸ ਦਾ ਦੁਸ਼ਮਣ ਨੂੰ ਫਾਇਦਾ ਹੁੰਦਾ ਹੈ ਅਤੇ ਕੌਮ ਨੂੰ ਨੁਕਸਾਨ ਹੁੰਦਾ ਹੈ।

ਸਭ ਤੋ ਪਹਿਲਾ ਭਾਈ ਬਲਵੰਤ ਸਿੰਘ ਵਲੋ ਭਾਈ ਰੇਸ਼ਮ ਸਿੰਘ ਉਪਰ ਰਵੀ ਕੈਟ ਨਾਲ ਮਿਲੀ ਭੁਗਤ ਕਰਕੇ ਉਸ ਨੂੰ (ਭਾਈ ਬਲਵੰਤ ਸਿੰਘ) ਫੜਾਇ ਜਾਣ ਦਾ ਦੋਸ਼ ਲਾਇਆ ਗਿਆ ਸੀ। ਇਸ ਤੋ ਬਆਦ ਭਾਈ ਰੇਸ਼ਮ ਸਿੰਘ ਨੇ ਮੇਰੇ ਨਾਲ ਸੰਪਰਕ ਕਰਕੇ ਮੈਨੂੰ ਇਸ ਬਾਰੇ ਸਪੱਸ਼ਟ ਕਰਨ ਲਈ ਕਿਹਾ ਸੀ। ਪਰ ਮੈ ਉਹਨਾਂ ਨੂੰ ਜਵਾਬ ਦਿੱਤਾ ਸੀ ਕੇ ਕੁਝ ਸਮਾ ਰੁਕ ਜਾਵੋ। ਇਹ ਗੱਲ ਸਪੱਸ਼ਟ ਹੋ ਜਾਵੇਗੀ ਪਰ ਭਾਈ ਰੇਸ਼ਮ ਸਿੰਘ 31 ਮਾਰਚ ਤੋ ਪਹਿਲਾ ਪਹਿਲਾ ਇਸ ਗੱਲ ਨੂੰ ਮੀਡੀਐ ਵਿਚ ਸਪੱਸ਼ਟ ਕਰਨ ਤੇ ਜੋਰ ਦੇ ਰਿਹਾ ਸੀ। ਉਸ ਦਾ ਖਿਆਲ ਸੀ ਕੇ ਜੇ ਭਾਈ ਬਲਵੰਤ ਸਿੰਘ ਨੂੰ ਫਾਂਸੀ ਦੇ ਦਿੱਤੀ ਜਾਂਦੀ ਹੈ ਤੇ ਮੇਰੇ ਤੇ ਕਲੰਕ ਜਿਉ ਦਾ ਤਿਉ ਰਹਿ ਜਾਵੇਗਾ ਪਰ ਮੈ ਫਿਰ ਵੀ ਭਾਈ ਰੇਸ਼ਮ ਸਿੰਘ ਨੂੰ ਚੁੱਪ ਰਹਿਣ ਦੀ ਹੀ ਸਲਾਹ ਦਿੱਤੀ ਸੀ ਕਿਉਕਿ ਮੇਰੇ ਇਹ ਵਿਚਾਰ ਸੀ ਕਿ ਇਸ ਕਾਰਨ ਦਾ ਪਤਾ ਲਾਇਆ ਜਾਵੇ ਕਿ ਇੰਨੇ ਲੰਬੇ ਅਰਸੇ ਤੋ ਬਆਦ ਮੀਡੀਆ ਵਿਚ ਇਹ ਗੱਲ ਕਿਉ ਆਈ ਅਤੇ ਦੂਸਰਾ ਮੈ ਇਹ ਚਾਹੁੰਦਾ ਸੀ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਭਾਈ ਬਲਵੰਤ ਸਿੰਘ ਨਾਲ ਸੰਪਰਕ ਕਰਕੇ ਇਸ ਬਾਰੇ ਸਪੱਸ਼ਟ ਕਰ ਦਿੱਤਾ ਜਾਵੇ ਤਾਂ ਕੇ ਖੁੱਲ੍ਹੇ ਆਮ ਵਾਦ ਵਿਵਾਦ ਸੁਰੂ ਨਾ ਹੋਵੇ। ਬਹੁਤ ਜਿਆਦਾ ਜੋਰ ਦਾਰ ਮੰਗ ਤੇ ਭਾਈ ਜਗਤਾਰ ਸਿੰਘ ਹਵਾਰਾ ਵਲੋ ਇਸ ਬਾਰੇ ਸਪੱਸਟ ਕਰ ਦਿੱਤਾ ਗਿਆ। ਉਸ ਤੋ ਬਆਦ ਭਾਈ ਬਲਵੰਤ ਸਿੰਘ ਵਲੋ ਭਾਈ ਜਗਤਾਰ ਸਿੰਘ ਹਵਾਰਾ ਤੇ ਦੋਸ਼ ਲਾਏ ਗਏ। ਇਸ ਤੋ ਬਆਦ ਅਸੀ ਭਾਈ ਜਗਤਾਰ ਸਿੰਘ ਹਵਾਰਾ ਨੂੰ ਚੁੱਪ ਰਹਿਣ ਲਈ ਕਿਹਾ ਜੋ ਉਹਨਾਂ ਨੇ ਪਰਵਾਨ ਕਰ ਲਿਆ, ਪਰ ਇਹ ਵਿਵਾਦ ਰੁਕਣ ਦੀ ਬਜਾਏ ਮੀਡੀਐ ਵਿਚ ਹੋਰ ਵੱਧ ਗਿਆ ਅਤੇ ਇਕ ਦੂਜੇ ਤੇ ਇਲਜਾਮ ਤਰਾਸ਼ੀ ਦੀ ਭਿਆਨਕ ਸ਼ਕਲ ਅਖਤਿਆਰ ਕਰ ਗਿਆ। ਬਹੁਤ ਸਾਰੇ ਸਵਾਲ ਸਿੱਧੇ ਜਾਂ ਅਸਿੱਧੇ ਰੂਪ ਵਿਚ ਸਾਡੇ ਕੋਲੋ ਵੀ ਪੁੱਛੇ ਜਾਂਦੇ ਰਹੇ ਪਰ ਅਸੀਂ ਵਾਦ ਵਿਵਾਦ ਵਿਚ ਨਾ ਪੈਣਾ ਠੀਕ ਸਮਝਿਆ ਕੌਮ ਪ੍ਰਤੀ ਜੋ ਕਹਿਣਾ ਬਣਦਾ ਸੀ ਉਹ ਮੈਂ 21.4.2012 ਵਾਲੇ ਬਿਆਨ ਵਿਚ ਕਹਿ ਚੁੱਕਾ ਹਾਂ। ਪਰ ਅੱਜ ਵੀ ਦੋ ਗੱਲਾਂ ਅਜੀਹੀਆਂ ਮੇਰੇ ਸਾਹਮਣੇ ਖੜੀਆਂ ਹਨ ਜਿੰਨ੍ਹਾਂ ਨੂੰ ਕਹਿ ਕੇ ਬਾਰ ਬਾਰ ਮੈਨੂੰ ਇਹ ਅਹਿਸਾਸ ਕਰਵਾਇਆ ਜਾ ਰਿਹਾ ਹੈ ਕਿ ਜਾਂ ਤਾਂ ਮੈ ਇਸ ਬਾਰੇ ਕੁਝ ਕਹਿਣ ਤੋ ਡਰਦਾ ਹਾਂ ਜਾਂ ਫਿਰ ਇਹਨਾਂ ਗੱਲਾਂ ਦਾ ਮੇਰੇ ਕੋਲ ਜਵਾਬ ਨਹੀ ਹੈ ਪਰ ਮੀਡੀਐ ਵਿਚ ਜੋ ਕੁਝ ਹੋ ਰਿਹਾ ਹੈ ਇਸ ਵਿਚ ਸਾਮਲ ਹੋਣਾ ਪੰਥ ਦੇ ਭਲੇ ਵਿਚ ਨਹੀਂ ਹੈ। ਇਹ ਦੋ ਗੱਲਾਂ ਹਨ ਇਕ ਤਾ ਕੁਝ ਲੋਕ ਇਹ ਕਹਿ ਰਹੇ ਹਨ ਕਿ ਤੁਸੀਂ ਜੁੰਮੇਵਾਰ ਲੀਡਰ ਹੋ। ਭਾਈ ਰੇਸ਼ਮ ਸਿੰਘ ਬਾਰੇ ਸਪੱਸਟ ਕਰਨਾ ਤੁਹਾਡਾ ਫ਼ਰਜ਼ ਬਣਦਾ ਹੈ। ਹੈਰਾਨੀ ਦੀ ਗੱਲ ਹੈ ਕਿ ਮੇਰੇ ਕੋਲੋ ਸੱਪਸ਼ਟੀਕਰਨ ਦਿਵਾਉਣ ਲਈ ਮੈਨੂੰ ਜੁੰਮੇਵਾਰ ਜਾ ਰਹਿਨਨੁਮਾ ਕਹਿ ਰਹੇ ਹਨ। ਕਿਸੇ ਵੇਲੇ ਉਹੀ ਲੋਕ ਮੇਰੇ ਖਿਲਾਫ ਇਕ ਚਪੜਾਸੀ ਨਾਲੋ ਵੀ ਘਟੀਆਂ ਸਬਦਾਵਲੀ ਵਰਤ ਰਹੇ ਹੁੰਦੇ ਹਨ ਅਤੇ ਦੂਸਰਾ ਭਾਈ ਬਲਵੰਤ ਸਿੰਘ ਵਲੋ ਭਾਈ ਜਗਤਾਰ ਸਿੰਘ ਹਵਾਰਾ ਦੇ ਵਕੀਲਾਂ ਵਲੋ ਅਦਾਲਤ ਵਿਚ ਦਿੱਤੇ ਗਏ ਬਿਆਨ ਨੂੰ ਅਧਾਰ ਬਣਾਕੇ ਇਹ ਪੁੱਛ ਰਹੇ ਹਨ ਕਿ ਬੱਬਰ ਖਾਲਸਾ ਭਾਈ ਦਿਲਾਵਰ ਸਿੰਘ ਦੀ ਸ਼ਹੀਦੀ ਤੋ ਮੁਨਕਰ ਕਿਉ ਹੋਇਆ ਹੈ। ਅੱਜ ਮੈ ਇਹਨਾਂ ਦੋਨਾ ਗੱਲਾਂ ਦਾ ਜਵਾਬ ਦੇ ਰਿਹਾ ਹਾਂ। ਮੇਰੇ ਬੋਲਣ ਦਾ ਇਹ ਮਕਸਦ ਹੈ ਕਿ ਅੱਗੇ ਤੋ ਇਹ ਵਿਵਾਦ ਰੁਕ ਜਾਵੇ। ਸਭ ਤੋ ਪਹਿਲੀ ਗੱਲ ਇਹ ਹੈ ਕਿ ਚੱਲਦੇ ਹੋਏ ਸੰਘਰਸ ਵਿਚ ਸਾਰੀਆਂ ਜੱਥੇਬੰਦੀਆਂ ਵਿਚ ਕਈ ਐਸੇ ਬੰਦੇ ਘੁਸਪੈਠ ਕਰ ਗਏ ਜਿਹੜੇ ਦੁਸ਼ਮਣ ਨਾਲ ਮਿਲੇ ਹੋਏ ਸਨ। ਜਿੰਨ੍ਹਾਂ ਨੇ ਬਹੁਤ ਸਾਰੇ ਸਿੰਘਾਂ ਦਾ ਨੁਕਸਾਨ ਕਰਵਾਇਆ ਇਹਨਾਂ ਵਿਚੋ ਇਕ ਰਵੀ ਕੈਟ ਜੋ ਬੱਬਰ ਖਾਲਸਾ ਦੇ ਗੁਰਦਾਸਪੁਰ ਵਾਲੇ ਗੁਰਪ ਵਿਚ ਸਾਮਲ ਹੋ ਗਿਆ ਜੋ ਜੱਥੇਬੰਦੀ ਵਿਚ ਵਿਚਰਦਾ ਰਿਹਾ ਅਖੀਰ ਵਿਚ ਉਹ ਭਾਈ ਬਲਵੰਤ ਸਿੰਘ ਨੂੰ ਫੜਉਣ ਵਿਚ ਕਾਮਯਾਬ ਹੋ ਗਿਆ। ਇਸ ਘਟੀਆ ਕਾਰੇ ਵਿਚ ਭਾਈ ਰੇਸ਼ਮ ਸਿੰਘ ਦੀ ਮਿਲੀ ਭੁਗਤ ਨਹੀਂ ਸੀ। ਭਾਈ ਰੇਸ਼ਮ ਸਿੰਘ ਭਾਈ ਬਲਵੰਤ ਸਿੰਘ ਤੇ ਭਾਈ ਜਗਤਾਰ ਸਿੰਘ ਹਵਾਰਾ ਦਾ ਬਹੁਤ ਸਤਿਕਾਰ ਕਰਦਾ ਸੀ ਅਤੇ ਦੋਵੇ ਦੇ ਫੜੇ ਜਾਣ ਦਾ ਇਸ ਨੇ ਬਹੁਤ ਦੁੱਖ ਮਹਿਸੂਸ ਕੀਤਾ ਸੀ।  ਦੂਸਰਾ ਭਾਈ ਬਲਵੰਤ ਸਿੰਘ ਵਲੋ ਭਾਈ ਰੇਸ਼ਮ ਸਿੰਘ ਨੂੰ ਲਿੱਖੀ 12.5.2012 ਚਿੱਠੀ ਵਿਚ ਇਹ ਕਿਹਾ ਗਿਆ ਹੈ ਕਿ ਮੈਨੂੰ 8 ਮਹੀਨਿਆਂ ਵਿਚ ਬੱਬਰ ਖਾਲਸਾ ਵੱਲੋ ਜਵਾਬ ਨਹੀ ਮਿਲਿਆ। ਮੈ ਇਸ ਬਾਰੇ ਪਹਿਲਾ ਵੀ ਇਹ ਸੱਪਸ਼ਟ ਕਰ ਚੁੱਕਾ ਹਾਂ ਕਿ ਭਾਈ ਜਗਤਾਰ ਸਿੰਘ ਹਵਾਰਾ ਅਤੇ ਸਾਥੀਆਂ ਵਲੋ ਆਦਲਤ ਵਿਚ ਦਿੱਤਾ ਗਿਆ ਬਿਆਨ ਸੰਘਰਸ ਦਾ ਜੰਗੀ ਦਾ-ਪੇਚੀ ਪੈਤੜਾ ਹੈ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਜੰਗਾਂ ਯੁੱਧਾਂ ਵਿਚ ਦੁਸ਼ਮਣ ਨੂੰ ਚਕਮਾਂ ਦੇਣ ਲਈ ਅਜਿਹੇ ਜੰਗੀ ਦਾ-ਪੇਚੀ ਪੈਤੜੇ ਵਰਤੇ ਜਾਂਦੇ ਰਹੇ ਹਨ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੀ ਦੁਸ਼ਮਣ ਦੇ ਅੱਖੀ ਘੱਟਾ ਪਉਣ ਲਈ ਜੰਗ ਦੇ ਸਮੇ ਉੱਚ ਦਾ ਪੀਰ ਬਣੇ ਸਨ ਪਰ ਸਿੱਖਾਂ ਲਈ ਉਹ ਗੁਰੂ ਸਾਹਿਬ ਹੀ ਸਨ। ਇਸੇ ਤਰ੍ਹਾਂ ਇਤਿਹਾਸ ਤੋ ਸੇਧ ਲੈਦੇ ਹੋਏ ਜਿਹੜੀ ਗੱਲ ਦੁਸ਼ਮਣ ਸਾਹਮਣੇ ਕਹੀ ਜਾਂਦੀ ਹੈ ਉਹ ਪੰਥਕ ਸਫਾਂ ਵਿਚ ਹਕੀਕਤ ਦਾ ਦਰਜਾ ਨਹੀਂ ਰੱਖਦੀ ਤੇ ਨਾ ਹੀ ਅਜਿਹੇ ਪੈਤੜੇ ਨੂੰ ਸਾਹਮਣੇ ਰੱਖ ਕੇ ਕੋਈ ਕਿਸੇ ਦੀ ਪੰਥ ਪ੍ਰਤੀ ਵਚਨਬੱਧਤਾ ਬਾਰੇ ਕੋਈ ਫੈਸਲਾ ਲਿਆ ਜਾ ਸਕਦਾ ਹੈ। ਇਸ ਅਦਾਲਤੀ ਬਿਆਨ ਨੂੰ ਸਾਹਮਣੇ ਰੱਖ ਕੇ ਭਾਈ ਦਿਲਾਵਰ ਸਿੰਘ ਦੀ ਸਹੀਦੀ ਤੋ ਮੁਨਕਰ ਹੋਣਾ ਨਹੀ ਕਿਹਾ ਜਾ ਸਕਦਾ ਹੈ। ਭਾਈ ਦਿਲਾਵਰ ਸਿੰਘ ਦੀ ਸ਼ਹੀਦੀ ਸਿੱਖ ਇਤਿਹਾਸ ਦਾ ਇਕ ਸੁਨਹਿਰੀ ਪੰਨਾ ਹੈ ਅਤੇ ਨਾ ਹੀ ਭਾਈ ਹਵਾਰਾ ਵਲੋ ਅਦਾਲਤੀ ਬਿਆਨ ਨੂੰ ਸਾਹਮਣੇ ਰੱਖ ਕੇ ਭਾਈ ਦਿਲਾਵਰ ਸਿੰਘ ਨੂੰ ਬੱਬਰ ਖਾਲਸਾ ਤੋ ਦੂਰ ਨਹੀਂ ਲਿਜਾਇਆ ਜਾ ਸਕਦਾ।

ਮੈ ਇਹਨਾਂ ਗੱਲਾਂ ਬਾਰੇ ਬੱਬਰ ਖਲਸਾ ਇੰਟਰਨੈਸ਼ਲ ਵਲੋ ਸੰਗਤਾਂ ਦੇ ਸਨਮੁੱਖ ਆਪਣਾ ਪੱਖ ਸਪੱਸ਼ਟ ਕਰ ਦਿੱਤਾ ਹੈ। ਫੈਸਲਾ ਖਾਲਸਾ ਪੰਥ ਤੇ ਹੈ। ਜੇ ਸਾਡਾ ਪੱਖ ਗਲਤ ਹੈ ਅਤੇ ਭਾਈ ਬਲਵੰਤ ਸਿੰਘ ਦਾ ਪੱਖ ਠੀਕ ਹੈ। ਤਾਂ ਕੌਮ ਸਾਨੂੰ ਆਪੇ ਅੱਲਗ ਥੱਲਗ ਕਰ ਦੇਵੇਗੀ। ਨਾ ਹੀ ਕੋਈ ਨੌਜਵਾਨ ਸਾਡੇ ਜੱਥੇਬੰਦੀ ਵਿਚ ਭਰਤੀ ਹੋਵੇਗਾ ਨਾ ਹੀ ਕੋਈ ਸਿੱਖ ਸਾਨੂੰ ਪਨਾਹ ਦੇਵੇਗਾ ਅਤੇ ਨਾ ਹੀ ਸਾਡੀ ਕੋਈ ਮਾਲੀ ਮਦਦ ਕਰੇਗਾ। ਜੋ ਕੌਮ ਫੈਸਲਾ ਕਰੇਗੀ ਸਾਡੇ ਸਿਰ ਮੱਥੇ ਤੇ ਪਰ ਇਸ ਤੋ ਬਆਦ ਮੀਡੀਅ ਵਿਚ ਬਾਰ ਬਾਰ ਇਕੋ ਹੀ ਗੱਲ ਕਰਨ ਤੋ ਗੁਰੇਜ ਕਰਨਾ ਚਾਹੀਦਾ ਹੈ। ਧੀਰਜ ਨਾਲ ਕੌਮ ਦੇ ਫੈਸਲੇ ਦੀ ਉਡੀਕ ਕਰਨੀ ਚਾਹੀਦੀ ਹੈ। ਇਥੇ ਮੈ ਭਾਈ ਬਲਵੰਤ ਸਿੰਘ ਨੂੰ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਆਪ ਜੀ ਦੀ ਕੌਮ ਪ੍ਰਤੀ ਬਹੁਤ ਹੀ ਵੱਡੀ ਕੁਰਬਾਨੀ ਹੈ। ਜਿਸ ਨੂੰ ਮੁੱਖ ਰੱਖਦਿਆਂ ਤੁਹਾਡੀ ਇਕ ਅਪੀਲ ਉਤੇ ਸਾਰਾ ਸਿੱਖ ਜਗਤ ਕੇਸਰੀ ਰੰਗ ਵਿਚ ਰੰਗਿਆ ਗਿਆ। ਬੇਨਤੀ ਹੈ ਕਿ ਹੁਣ ਤੁਸ਼ੀ ਵਾਦ ਵਿਵਾਦਾਂ ਤੋ ਉਚੇ ਉਠ ਕੇ ਕੌਮ ਨੂੰ ਆਜ਼ਾਦੀ ਪ੍ਰਾਪਤ ਕਰਨ ਲਈ ਕੋਈ ਪੋਲਿਸੀ ਪ੍ਰੋਗਰਾਮ ਦੇ ਦੇਵੋ ਜਿਸ ਤੇ ਅਮਲ ਕਰਕੇ ਸਿੱਖ ਕੌਮ ਅਜ਼ਾਦੀ ਹਾਸਲ ਕਰ ਸਕੇ। ਕੌਮ ਤੁਹਾਡੀ ਗੱਲ ਸੁਣਦੀ ਹੈ ਅਤੇ ਤੁਹਾਡੇ ਕਹਿ ਤੇ ਜਰੂਰ ਅਮਲ ਕਰੇਗੀ।

ਇਥੇ ਮੈ ਇਹ ਗੱਲ ਸੱਪਸ਼ਟ ਕਰਨੀ ਚਾਹੁੰਦਾ ਹਾਂ ਕਿ ਬੱਬਰ ਖਲਸਾ ਇੰਟਰਨੈਸ਼ਲ ਵਲੋ ਅਸੀਂ ਉਹਨਾਂ ਬਿਆਨਾਂ ਦੇ ਜਵਾਬਦੇਹ ਹਾਂ ਜਿਹੜੇ ਮੇਰੇ ਤੇ ਮੀਤ ਜੱਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਵਲੋ ਦਿੱਤੇ ਗਏ। ਬਾਕੀ ਜੋ ਵੀ ਬਿਆਨ ਦਿੱਤੇ ਗਏ ਹਨ ਉਹ ਸਬੰਧਤ ਲੋਕਾਂ ਵਲੋ ਵਿਅਕਤੀਗਤ ਤੌਰ ਤੇ ਦਿੱਤੇ ਗਏ ਹਨ। ਬੱਬਰ ਖਲਸਾ ਇੰਟਰਨੈਸ਼ਲ ਦਾ ਉਹਨਾਂ ਬਿਆਨਾਂ ਨਾਲ ਕੋਈ ਸਬੰਧ ਨਹੀਂ ਨਾਂ ਹੀ ਉਹਨਾਂ ਬਿਆਨਾਂ ਸਬੰਧੀ ਬੱਬਰ ਖਲਸਾ ਇੰਟਰਨੈਸ਼ਲ ਜਵਾਬਦੇਹ ਹੈ। ਕਿਸੇ ਵੀ ਬਿਆਨ ਦੇ ਜਵਾਬ ਵਿਚ ਬੱਬਰ ਖਲਸਾ ਇੰਟਰਨੈਸ਼ਲ ਨੂੰ ਨਿਸ਼ਾਨਾ ਨਾ ਬਣਾਇਆ ਜਾਵੇ। ਇਥੇ ਇਕ ਗੱਲ ਹੋਰ ਵੀ ਸੱਪਸ਼ਟ ਕਰਨੀ ਜਰੂਰੀ ਹੈ ਕਿਉ ਕਿ ਸੰਗਤਾਂ ਨਾਮ ਤੋ ਵੀ ਭੁਲੇਖਾ ਖਾ ਰਹੀਆਂ ਹਨ। ਭਾਈ ਰੇਸ਼ਮ ਸਿੰਘ ਨੇ ਬੱਬਰ ਖਲਸਾ ਇੰਟਰਨੈਸ਼ਲ ਦੀ ਮੁੱਖਧਾਰਾ ਤੋ ਅਲੱਗ ਹੋ ਕੇ ਆਪਣੀ ਜੱਥੇਬੰਦੀ ਬੱਬਰ ਖਲਸਾ ਜਰਮਨੀ ਬਣਾਈ ਹੋਈ ਹੈ। ਜਿਸ ਦਾ ਕੇ ਉਹ ਖੁਦ ਮੁੱਖੀ ਹੈ ਇਸ ਕਰਕੇ ਭਾਈ ਰੇਸ਼ਮ ਸਿੰਘ ਵਲੋ ਕੋਈ ਵੀ ਦਿੱਤਾ ਗਿਆ ਬਿਆਨ ਉਹਨਾਂ ਦਾ ਆਪਣਾ ਵਿਅਕਤੀਗਤ ਹੋ ਸਕਦਾ ਜਾਂ ਉਹਨਾਂ ਦੀ ਆਪਣੀ ਜੱਥੇਬੰਦੀ ਦਾ। ਬੱਬਰ ਖਲਸਾ ਇੰਟਰਨੈਸ਼ਲ ਉਹਨਾਂ ਦਾ ਜਵਾਬਦੇਹ ਨਹੀ ਹੈ। ਅਖੀਰ ਵਿਚ ਮੈ ਸਾਰਿਆਂ ਨੂੰ ਇਹ ਬੇਨਤੀ ਕਰਦਾ ਹਾਂ ਕੇ ਇਲਜਾਮ ਤਰਾਸ਼ੀ ਵਾਲੇ ਬਿਆਨ ਬਿਲ ਕੁਲ ਬੰਦ ਕਰ ਦਿਓ। ਇਹਨਾਂ ਬਿਆਨਬਾਜੀਆਂ ਤੋ ਸਿੱਖ ਸੰਗਤ ਬਹੁਤ ਦੁੱਖੀ ਹੈ। ਗੁਰੂ ਸਾਹਿਬ ਦੇ ਦੱਸੇ ਹੋਏ ਉਪਦੇਸ਼, ਮੰਦਾ ਜਾਣੈ ਆਪ ਕਉ ਅਵਰੁ ਭਲਾ ਸੰਸਾਰੁ ॥ ਤੇ ਪਹਿਰਾ ਦਿੰਦੇ ਹੋਏ ਨਿਮਰਤਾ ਵਿਚ ਰਹਿਣਾ ਚਾਹੀਦਾ ਹੈ ਕੌੜੇ ਲਫਜ਼ ਬੋਲ ਕੇ ਜਾਂ ਗਲਤ ਇਲਜਾਮ ਲਾ ਕੇ ਕਿਸੇ ਦਾ ਦਿਲ ਨਹੀ ਦੁਖਾਉਣਾ ਚਾਹੀਦਾ। ਜੇ ਅਸੀਂ ਕਿਸੇ ਦਾ ਦਿਲ ਦੁਖਾਵਾਂਗੇ ਤਾਂ ਸਾਡਾ ਦਿਲ ਵੀ ਕੋਈ ਦੁਖਾਵੇਗਾ।

ਅਖੀਰ ਵਿਚ ਸੰਗਤਾਂ ਦੇ ਸਨਮੁੱਖ ਮੈ ਇਹ ਬੇਨਤੀ ਕਰਨੀ ਚਾਹੁੰਦਾ ਹਾਂ। ਜਿਹੜਾ ਵੀ ਗੁਰਸਿਖ ਆਜ਼ਾਦੀ ਦੇ ਸੰਘਰਸ ਵਿਚ ਯੋਗਦਾਨ ਪਾ ਰਿਹਾ ਉਸ ਦਾ ਡੱਟ ਕੇ ਸਾਥ ਦੇਵੋ। ਮੈ ਇਹ ਵੀ ਕਹਿਣਾ ਚਾਹਾਂਗਾ ਕਿ ਆਜ਼ਾਦੀ ਲੜਾਈ ਲੜ ਰਹੇ ਸਾਰੇ ਗੁਰਸਿੱਖ ਮੇਰੇ ਤੋ ਉਚੇ ਤੇ ਚੰਗੇ ਹਨ,

ਕਬੀਰ ਸਭ ਤੇ ਹਮ ਬੁਰੇ ਹਮ ਤਜਿ ਭਲੋ ਸਭੁ ਕੋਇ ॥ ਜਿਨਿ ਐਸਾ ਕਰਿ ਬੂਝਿਆ ਮੀਤੁ ਹਮਾਰਾ ਸੋਇ ॥
ਗੁਰੂ ਪੰਥ ਦਾ ਦਾਸ

ਵਾਧਾਵਾ ਸਿੰਘ
ਮੁੱਖ ਸੇਵਾਦਾਰ,
ਬੱਬਰ ਖਾਲਸਾ ਇੰਟਰਨੈਸ਼ਨਲ

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>