ਕੁਲਵਿੰਦਰ ਕਿੱਡ ਦੇ ਕਾਤਿਲ ਪੁਲਿਸ ਅਫ਼ਸਰਾਂ ਨੂੰ ਬਰੀ ਕਰਨਾ ਅਤੇ ਰੋਹਣੋ ਖੁਰਦ ਦੇ ਸਿੱਖ ਨੌਜ਼ਵਾਨ ਸੁਖਵਿੰਦਰ ਸਿੰਘ ਉਤੇ ਝੂਠੇ ਕੇਸ ਬਣਾਉਣਾ ਗੰਭੀਰ ਮਸਲੇ : ਮਾਨ

ਫਤਹਿਗੜ੍ਹ ਸਾਹਿਬ – “ਅੱਜ ਤੋ 23 ਸਾਲ ਪਹਿਲੇ ਖਰੜ ਦੇ ਨਿਵਾਸੀ ਸ. ਕੁਲਵਿੰਦਰ ਕਿੱਡ ਨੂੰ ਉਸ ਸਮੇ ਤਾਇਨਾਤ ਇੰਸਪੈਕਟਰ ਸੁਰਜੀਤ ਸਿੰਘ  ਗਰੇਵਾਲ ਨੇ ਚੁੱਕ ਕੇ ਕਾਂਸਟੇਬਲ ਬੀਰਬਲ ਦਾਸ, ਗੁਰਚਰਨ ਸਿੰਘ, ਮੀਕਾ ਰਾਮ, ਚੰਨਣ ਸਿੰਘ ਅਤੇ ਸ. ਦਿਆਲ ਸਿੰਘ ਦੀ ਸਹਾਇਤਾ ਨਾਲ ਇਕ ਝੂਠੇ ਪੁਲਿਸ ਮੁਕਾਬਲੇ ਵਿਚ ਸਰੀਕਰ ਤੌਰਤੇ ਖ਼ਤਮ ਕਰ ਦਿੱਤਾ ਸੀ । ਉਸ ਸਮੇ ਪੰਜਾਬ ਵਿਚ ਜੰਗਲ ਦਾ ਰਾਜ ਸੀ । ਉਸ ਦੇ 73 ਸਾਲ ਦਾ ਬਿਰਧ ਪਿਤਾ, ਪਤਨੀ ਅਤੇ ਇਕ ਮਾਸੂਮ ਬੱਚੇ ਨੇ ਇਨਸਾਫ਼ ਲੈਣ ਲਈ ਅਦਾਲਤਾਂ ਤੇ ਹਾਈ ਕੋਰਟ ਦਾ ਦਰਵਾਜ਼ਾਂ ਖੜਕਾਉਦੇ ਹੋਏ 23 ਸਾਲ ਦੇ ਲੰਮੇ ਸਮੇ ਦੀ ਲੰਮੀ ਕਾਨੂੰਨੀ ਲੜਾਈ ਲੜਨ ਦੇ ਬਾਵਜੂਦ ਵੀ ਹਿੰਦੂਤਵ ਕਾਨੂੰਨ ਨੇ ਉਪਰੋਕਤ ਕਾਤਿਲਾਂ ਨੂੰ ਬਰੀ ਕਰ ਦਿੱਤਾ ਹੈ । ਜੋ ਸਿੱਖ ਕੌਮ ਲਈ ਅਤਿ ਅਸਹਿ ਕਾਰਵਾਈ ਹੈ । ਇਸ ਗੱਲ ਤੋ ਇਹ ਵੀ ਸਪੱਸਟ ਹੋ ਗਿਆ ਹੈ ਕਿ ਸਿੱਖ ਕੌਮ ਨੂੰ ਹਿੰਦੂਤਵ ਅਦਾਲਤਾਂ, ਹੁਕਮਰਾਨਾਂ ਤੋ ਕਤਈ ਇਨਸਾਫ਼ ਨਹੀ ਮਿਲ ਸਕਦਾ ।”

ਇਹ ਵਿਚਾਰ ਅੱਜ ਇਥੇ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਉਸ ਕਾਤਿਲ ਪੁਲਿਸ ਅਫ਼ਸਰ ਨੂੰ ਬਣਦੀ ਕਾਨੂੰਨੀ ਸਜ਼ਾਂ ਨਾ ਦੇਣ ਦੇ ਹੋਏ ਅਮਲ ਉਤੇ ਅਤਿ ਗਹਿਰਾਂ ਦੁੱਖ ਪ੍ਰਗਟ ਕਰਦੇ ਹੋਏ ਜ਼ਾਹਿਰ ਕੀਤੇ । ਉਹਨਾਂ ਕਿਹਾ ਕਿ ਜਿਨ੍ਹਾਂ ਸਿੱਖਾਂ ਦੇ ਕਾਤਿਲਾਂ ਨੂੰ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਸਨ, ਉਹਨਾਂ ਨੂੰ ਤਰੱਕੀਆਂ ਦੇਕੇ ਐਸ.ਐਸ.ਪੀ. ਅਤੇ ਹੋਰ ਉੱਚੇ ਰੈਕ ਦਿੱਤੇ ਜਾ ਰਹੇ ਹਨ । ਜਿਸ ਤੋ ਇਹ ਸੰਕੇਤ ਮਿਲਦਾ ਹੈ ਕਿ ਸਿੱਖ ਕੌਮ ਨੂੰ ਇਨਸਾਫ਼ ਲੈਣ ਲਈ ਇਕ ਪਲੇਟਫਾਰਮ ਉਤੇ ਇਕਤਰ ਹੋਕੇ ਹਿੰਦੂਤਵ ਹੁਕਮਰਾਨਾਂ ਅਤੇ ਮੁੱਤਸਵੀ ਸੋਚ ਦੇ ਮਾਲਿਕ ਆਗੂਆਂ ਵਿਰੁੱਧ ਜ਼ਮਹੂਰੀਅਤ ਅਤੇ ਅਮਨਮਈ ਤਰੀਕੇ ਜ਼ਹਾਦ ਛੇੜਨਾ ਪਵੇਗਾ । ਇਥੇ ਇਹ ਵਰਨਣ ਕਰਨਾ ਜ਼ਰੂਰੀ ਹੈ ਕਿ ਇਹ ਝੂਠਾ ਮੁਕਾਬਲਾਂ 22 ਜੁਲਾਈ 1992 ਨੂੰ ਹੋਇਆ ਸੀ । 24 ਅਪ੍ਰੈਲ 1995 ਨੂੰ ਸੀ.ਬੀ.ਆਈ. ਨੇ ਉਪਰੋਕਤ ਕਾਤਿਲਾਂ ਵਿਰੁੱਧ ਕੇਸ ਰਜਿ਼ਸਟਰਡ ਕੀਤਾ ਸੀ । 2002 ਵਿਚ ਸੁਰਜੀਤ ਸਿੰਘ  ਗਰੇਵਾਲ ਅਤੇ ਪੰਜ ਹੋਰ ਮੁਲਾਜ਼ਮਾਂ ਵਿਰੁੱਧ ਸੀ.ਬੀ.ਆਈ. ਨੇ ਦੋਸ ਆਇਦ ਕੀਤੇ ਸਨ । 2010 ਵਿਚ ਇਨ੍ਹਾਂ ਵਿਰੁੱਧ ਕਤਲ ਦੇ ਕੇਸ ਦਾਖਲ ਹੋਏ ਸਨ । ਪਰ ਇਸ ਦੇ ਬਾਵਜ਼ੂਦ ਵੀ 2012 ਵਿਚ ਇਹ ਸਾਰੇ ਕਾਤਿਲ ਬਰੀ ਕਰ ਦੇਣ ਦੀ ਕਾਰਵਾਈ ਸਿੱਖ ਕੌਮ ਨੂੰ ਮਜ਼ਬੂਰ ਕਰ ਰਹੀ ਹੈ ਕਿ ਉਹ ਆਪਣਾ ਨਵਾਂ ਰਾਹ ਚੁੱਣੇ ।

ਇਸੇ ਤਰ੍ਹਾਂ ਪੰਜਾਬ ਦੀ ਬੰਗਾ ਪੁਲਿਸ ਵੱਲੋਂ ਖੰਨਾਂ ਪੁਲਿਸ ਜਿਲ੍ਹੇ ਦੇ ਪਿੰਡ ਰੋਹਣੋ ਖੁਰਦ ਦੇ ਰਹਿਣ ਵਾਲੇ ਸਿੱਖ ਨੌਜ਼ਵਾਨ ਸ. ਸੁਖਵਿੰਦਰ ਸਿੰਘ ਨੂੰ ਬੀਤੇ ਕੁਝ ਦਿਨ ਪਹਿਲੇ ਉਸ ਦੀ ਭੈਣ ਦੇ ਘਰੋਂ ਪਿੰਡ ਇਕੋਲਾਹਾਂ ਤੋ ਚੁੱਕ ਕੇ ਕਈ ਅਸਥਾਨਾਂ ਉਤੇ ਅਸਲਾਂ, ਧਮਾਕਾਂ ਸਮੱਗਰੀ ਬਰਾਮਦ ਹੋਣ ਦੇ ਝੂਠੇ ਕੇਸ ਪਾ ਦਿੱਤੇ ਹਨ । ਜਦੋ ਕਿ ਉਸ ਦੇ ਪਿੰਡ ਅਤੇ ਇਲਾਕੇ ਦੇ ਲੋਕ ਉਸ ਪਰਿਵਾਰ ਸੰਬੰਧੀ ਕੋਈ ਵੀ ਨਾਂਹਵਾਚਕ ਗੱਲ ਸੁਣਨ ਨੂੰ ਤਿਆਰ ਨਹੀ । ਬੰਗਾ ਪੁਲਿਸ ਨੇ ਉਸ ਕੋਲੋ ਵੱਡੀ ਸਮੱਗਰੀ ਬਰਾਮਦ ਹੋਣ ਦਾ ਡਰਾਮਾਂ ਕਰਕੇ ਮੀਡੀਏ ਵਿਚ ਇਸ ਤਰ੍ਹਾਂ ਦੀ ਛਬੀ ਬਣਾਈ ਹੈ ਜਿਵੇ ਕਿ ਉਹ ਕਿਸੇ ਵੱਡੇ ਖੂੰਖਾਰ ਗਰੋਹ ਦਾ ਸਰਗਨਾਂ ਹੋਵੇ । ਜਦੋ ਕਿ ਸੱਚਾਈ ਇਹ ਹੈ ਕਿ ਉਹ ਬਾਕਸਿੰਗ ਦਾ ਇਕ ਚੰਗਾ ਖਿਡਾਰੀ ਹੈ । ਗੁਰਸਿੱਖ ਹੋਣ ਦੇ ਨਾਤੇ ਨਾ ਉਹ ਕਿਸੇ ਨਾ ਵਧੀਕੀ ਕਰਦਾ ਹੈ ਅਤੇ ਨਾ ਹੀ ਵਧੀਕੀ ਸਹਿੰਦਾ ਹੈ । 2005 ਵਿਚ ਜਦੋ ਉਹ ਆਪਣੇ ਦੋਸਤਾਂ ਨਾਲ ਅਮਲੋਹ ਵਿਖੇ ਗੁਰੂਘਰ ਦੇ ਦਰਸ਼ਨ ਕਰਨ ਆਇਆ ਸੀ ਤਾਂ ਇਕ ਅੱਖੜ ਕਿਸਮ ਦੇ ਪੁਲਿਸ ਇੰਸਪੈਕਟਰ ਨੇ ਉਹਨਾਂ ਨੂੰ ਰੋਕ ਕੇ ਗਾਲ੍ਹਾਂ ਕੱਢਦੇ ਹੋਏ ਬੇਇੰਜ਼ਤੀ ਕੀਤੇ ਸੀ । ਜਿਸ ਨੂੰ ਉਸ ਨੇ ਨਾ ਸਹਾਰਦੇ ਹੋਏ ਉਸ ਬੇਹੁੱਦਾ ਕਿਸਮ ਦੇ ਇੰਸਪੈਕਟਰ ਨੂੰ ਸਬਕ ਸਿਖਾਇਆ ਸੀ । ਉਸ ਉਤੇ ਅਤੇ ਉਸ ਦੇ ਦੋਸਤਾਂ ਉਤੇ ਉਹ ਕੇਸ ਚੱਲਿਆ ਜਿਸ ਨੂੰ ਅਦਾਲਤ ਨੇ ਬਾਇੱਜ਼ਤ ਬਰੀ ਕਰ ਦਿੱਤਾ ਸੀ । ਜਾਪਦਾ ਹੈ ਕਿ ਪੁਲਿਸ ਦੀ ਉਸ ਸਮੇ ਦੀ ਰੜਕ ਨੇ ਬੀਤੇ ਦਿਨੀ ਇਸ ਨੌਜ਼ਵਾਨ ਨੂੰ ਫਿਰ ਝੂਠੇ ਕੇਸਾ ਵਿਚ ਫਸਾਉਣ ਦੀ ਡੂੰਘੀ ਸਾਜਿਸ਼ ਰਚੀ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਨ੍ਹਾਂ ਗੈਰ ਕਾਨੂੰਨੀ ਕਾਰਵਾਈਆਂ ਦਾ ਸਖ਼ਤ ਨੋਟਿਸ ਲੈਦੇ ਹੋਏ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਨੂੰ ਖ਼ਬਰਦਾਰ ਕਰਦਾ ਹੈ ਕਿ ਉਹ ਅੱਤਵਾਦੀ ਕਾਰਵਾਈਆਂ ਦਾ ਬਹਾਨਾਂ ਬਣਾਕੇ ਫਿਰ ਤੋ ਸਿੱਖ ਨੌਜ਼ਵਾਨਾਂ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਅਮਲ ਬੰਦ ਕਰੇ ਵਰਨਾਂ ਸਿੱਖ ਕੌਮ ਨੂੰ ਮਜ਼ਬੂਰ ਹੋਕੇ ਅਗਲੇ ਐਕਸਨ ਪ੍ਰੋਗਰਾਮ ਕਰਨੇ ਪੈਣਗੇ । ਜਿਸ ਦੇ ਨਿਕਲਣ ਵਾਲੇ ਨਤੀਜਿਆਂ ਲਈ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਸਿੱਧੇ ਤੌਰ ਤੇ ਜਿੰਮੇਵਾਰ ਹੋਵੇਗੀ । ਸ. ਮਾਨ ਨੇ ਸ੍ਰੀ ਕੁਲਵਿੰਦਰ ਕਿੱਡ ਦੇ ਪਿਤਾ ਪ੍ਰਿਸੀਪਲ ਸ. ਤਰਲੋਚਨ ਸਿੰਘ, ਸ. ਕਿੱਡ ਦੀ ਧਰਮ ਪਤਨੀ ਅਤੇ ਉਸ ਦੇ ਇਕ ਬੱਚੇ ਵੱਲੋ ਕਾਨੂੰਨੀ ਲੜਾਈ ਲੜਨ ਉਪਰੰਤ ਵੀ ਇਨਸਾਫ ਨਾ ਮਿਲਣ ਦੀ ਗੱਲ ਨੂੰ ਗੰਭੀਰਤਾਂ ਨਾਲ ਲੈਦੇ ਹੋਏ ਕਿੱਡ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਅਗਲੀ ਲੜਾਈ ਵੀ ਉਸੇ ਤਰ੍ਹਾਂ ਸਹਿਯੋਗ ਦੇਣ ਦਾ ਜਿਥੇ ਬਚਨ ਕੀਤਾ, ਉਥੇ ਉਹਨਾਂ ਨੇ ਸਿੱਖ ਕੌਮ ਨਾਲ ਦਰਦ ਰੱਖਣ ਵਾਲੇ ਸਿੱਘਾਂ ਨੂੰ ਬੇਨਤੀ ਕੀਤੀ ਕਿ ਉਹ ਪ੍ਰਿਸੀਪਲ ਤਰਲੋਚਨ ਸਿੰਘ, ਬੀਬੀ ਕਿੱਡ ਅਤੇ ਉਹਨਾਂ ਦੇ ਪਰਿਵਾਰ ਨੂੰ ਹਰ ਤਰ੍ਹਾਂ ਕਾਨੂੰਨੀ ਲੜਾਈ ਲੜਨ ਲਈ ਸਹਿਯੋਗ ਕਰਨ ਤਾਂ ਕਿ ਅਸੀ ਕਾਤਲਾਂ ਨੂੰ ਕਾਨੂੰਨ ਅਨੁਸਾਰ ਸਜ਼ਾਵਾਂ ਦਿਵਾਉਣ ਵਿਚ ਕਾਮਯਾਬ ਹੋ ਸਕੀਏ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>