ਕਰਿਸ਼ਮਾ ਦਾ ਪਤੀ ਸੰਜੇ ਕਪੂਰ ਦੂਸਰੇ ਵਿਆਹ ਦੇ ਚਕਰ ‘ਚ

ਮੁੰਬਈ- ਕਰਿਸ਼ਮਾ ਦੇ ਪਤੀ ਸੰਜੇ ਕਪੂਰ ਬਾਰੇ ਪਿੱਛਲੇ ਕਾਫ਼ੀ ਅਰਸੇ ਤੋਂ ਚਰਚਿਆਂ ਵਿੱਚ ਹਨ ਕਿ ਉਹ ਕਿਸੇ ਹੋਰ ਦੇ ਪਿਆਰ ਦੇ ਜਾਲ ਵਿੱਚ ਫਸੇ ਹੋਏ ਹਨ। 2003 ਵਿੱਚ ਕਰਿਸ਼ਮਾ ਦਾ ਵਿਆਹ ਦਿੱਲੀ ਦੇ ਇੱਕ ਬਿਜਨੈਸਮੈਨ ਸੰਜੇ ਕਪੂਰ ਨਾਲ ਹੋਇਆ ਸੀ ਪਰ ਦੋਵਾਂ ਦੀ ਆਪਸ ਵਿੱਚ ਜਿਆਦਾ ਦੇਰ ਤੱਕ ਬਣ ਨਹੀਂ ਪਾਈ। ਕਰਿਸ਼ਮਾ ਸੰਜੇ ਨਾਲ ਮਨ ਮੁਟਾਵ ਤੋਂ ਬਾਅਦ ਆਪਣੇ ਦੋਵਾਂ ਬੱਚਿਆਂ ਸਮੇਤ ਮੁੰਬਈ ਵਿੱਚ ਰਹਿ ਰਹੀ ਹੈ ਅਤੇ ਉਸ ਦਾਪ ਪਤੀ ਦਿੱਲੀ ਵਿੱਚ ਰਹਿ ਰਿਹਾ ਹੈ।

ਸੰਜੇ ਕਪੂਰ ਇਨ੍ਹਾਂ ਦਿਨਾਂ ਵਿੱਚ ਪ੍ਰੀਆ ਛੱਤਵਾਲ ਦੇ ਬਹੁਤ ਕਰੀਬ ਹੈ। ਪ੍ਰਿਆ ਛੱਤਵਾਲ ਨਿਊਯਾਰਕ ਦੇ ਬਿਜਨੈਸਮੈਨ ਵਿਕਰਮ ਛੱਤਵਾਲ ਦੀ ਐਕਸ ਵਾਈਫ਼ ਹੈ ਅਤੇ ਉਸ ਦਾ ਇੱਕ ਬੱਚਾ ਵੀ ਹੈ। ਕਪੂਰ ਫੈਮਿਲੀ ਵਿੱਚ ਸੰਜੇ ਤੇ ਪ੍ਰਿਆ ਦੇ ਸਬੰਧਾਂ ਨੂੰ ਲੈ ਕੇ ਪਿੱਛਲੇ ਕੁਝ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ। ਫਿਰ ਵੀ ਕਰਿਸ਼ਮਾ ਨੇ ਪਬਲਿਕ ਤੌਰ ਤੇ ਇਸ ਮਸਲੇ ਨੂੰ ਸਾਹਮਣੇ ਨਹੀਂ ਆਉਣ ਦਿੱਤਾ, ਪਰ ਉਸ ਦੇ ਪਤੀ ਸੰਜੇ ਕਪੂਰ ਨੇ ਪ੍ਰਿਆ ਦੇ ਨਾਲ ਆਪਣੇ ਸਬੰਧਾਂ ਨੂੰ ਓਪਨ ਕਰਕੇ ਸਾਰੀ ਗੱਲ ਕਲੀਅਰ ਕਰ ਦਿੱਤੀ ਹੈ ਕਿ ਉਹ ਪ੍ਰਿਆ ਨਾਲ ਸ਼ਾਦੀ ਦੇ ਬੰਧਨ ਵਿੱਚ ਬਝਣਾ ਚਾਹੁੰਦਾ ਹੈ। ਉਸ ਦੀ ਇਹ ਖਾਹਿਸ਼ ਤਦ ਹੀ ਪੂਰੀ ਹੋਵੇਗੀ ਜੇ ਉਹ ਕਰਿਸ਼ਮਾ ਤੋਂ ਤਲਾਕ ਲਵੇਗਾ। ਇਸ ਲਈ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਕਰਿਸ਼ਮਾ ਅਤੇ ਸੰਜੇ ਜਲਦੀ ਹੀ ਤਲਾਕ ਲੈ ਲੈਣਗੇ। ਦੋਵਾਂ ਦੇ ਪਰੀਵਾਰ ਇਸ ਸਮਸਿਆ ਨੂੰ ਬੜੀ ਗੰਭੀਰਤਾ ਨਾਲ ਲੈ ਰਹੇ ਹਨ।

This entry was posted in ਫ਼ਿਲਮਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>