ਗੱਤਕਾ ਇੰਟਰਨੈਸ਼ਨਲ ਵਰਲੱਡ ਕੱਪ ‘ਚ ਰਣਜੀਤ ਅਖਾੜਾ ਦਿੱਲੀ ਨੇ ਪਹਿਲਾ ਅਤੇ ਦੂਸਰਾ ਸਥਾਨ ਪ੍ਰਾਪਤ ਕੀਤਾ

ਫਤਿਹਗੜ੍ਹ- ਸਰਹੰਦ ਫਤਿਹ ਦਿਵਸ ਮੌਕੇ ਫਤਿਹਗੜ੍ਹ ਸਾਹਿਬ ਵਿਖੇ ਇੰਟਰਨੈਸ਼ਨਲ ਵਰਲੱਡ ਕੱਪ ਕਰਵਾਇਆ ਗਿਆ।ਜਿਸ ਵਿੱਚ ਬਾਬਾ ਦੀਪ ਸਿੰਘ ਅਖਾੜਾ ਦਿੱਲੀ ਦੀ ਟੀਮ ਦੀ ਬੀਬੀ ਮਨਪ੍ਰੀਤ ਕੌਰ ਨੇ ਪਹਿਲਾ ਸਥਾਨ ਅਤੇ ਲੜਕਿਆਂ ਵਿੱਚ ਗੁਰਪ੍ਰੀਤ ਸਿੰਘ ਰੂਬਲ ਨੇ ਦੂਸਰਾ ਸਥਾਨ ਹਾਸਿਲ ਕੀਤਾ। ਬੀਬੀ ਮਨਪ੍ਰੀਤ ਕੌਰ ਅਤੇ ਸ.ਗੁਰਪ੍ਰੀਤ ਸਿੰਘ ਰੂਬਲ ਨੂੰ ਨਕਦ ਧੰਨ ਰਾਸ਼ੀ ਅਤੇ ਸਨਮਾਨਿਤ ਚਿੰਨ੍ਹ ਦੇ ਕੇ ਸ਼ਰੋਮਣੀ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ। ਰਣਜੀਤ ਅਖਾੜਾ ਦਿੱਲੀ ਦੇ ਉਸਤਾਦ ਜੱਥੇਦਾਰ ਗੁਰਚਰਨ ਸਿੰਘ ਗਤਕਾ ਮਾਸਟਰ ਵੱਲੋਂ ਗੱਤਕਾ ਇੰਟਰਨੈਸ਼ਨਲ ਕੱਪ ਵੱਡੀ ਜਿੱਤ ਪ੍ਰਾਪਤ ਕਰਨ ਤੇ ਹੌਂਸਲਾ ਅਫਜਾਈ ਲਈ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੇ ਸੰਗਤ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਡੀ ਨੌਜਵਾਨ ਪੀੜ੍ਹੀ ਨਸਿ਼ਆਂ ਨੂੰ ਤਿਆਗ ਕੇ ਵਿਦਿਆ ਦੇ ਨਾਲ-ਨਾਲ ਸ਼ਾਸਤਰ ਵਿੱਦਿਆ ਨੂੰ ਵੀ ਅਪਨਾਉਣ । ਇਸ ਮੌਕੇ ਟੀਮ ਦੇ ਹੈਡ ਸ. ਦਲਬੀਰ ਸਿੰਘ ਨੂੰ ਵੀ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>