ਵਲਟੋਹਾ ‘ਚ 13 ਵਿੱਚੋਂ 9 ਉਮੀਦਵਾਰਾਂ ਦੇ ਨਾਮਜ਼ਦਗੀ ਪੇਪਰ ਨਾਂਮਨਜੂਰ- ਕੈਪਟਨ

ਚੰਡੀਗੜ੍ਹ- ਵਲਟੋਹਾ ਨਗਰ ਪੰਚਾਇਤ ਚੋਣਾਂ ਲਈ 13 ਵਾਰਡਾਂ ਵਿੱਚੋਂ 9 ਵਾਰਡਾਂ ਦੇ ਕਾਂਗਰਸੀ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕੀਤੇ ਜਾਣ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਸ਼ਰੇਆਮ ਲੋਕਤੰਤਰ ਦਾ ਘਾਣ ਦਸਿਆ ਹੈ। ਇਸ ਦੇ ਵਿਰੋਧ ਵਿੱਚ ਪਾਰਟੀ ਸੋਮਵਾਰ ਨੂੰ ਅਦਾਲਤ ਵਿੱਚ ਜਾਵੇਗੀ। ਕੈਪਟਨ ਨੇ ਰਾਜ ਵਿੱਚ ਕਾਂਗਰਸ ਪੱਖੀ ਉਮੀਦਵਾਰਾਂ ਦੇ ਨਾਂਮਜ਼ਦਗੀ ਪੱਤਰ ਮਨਮਾਨੇ ਢੰਗ ਨਾਲ ਨਾਂਮਨਜੂਰ ਕੀਤੇ ਜਾਣ ਦਾ ਆਰੋਪ ਅਕਾਲੀ-ਭਾਜਪਾ ਸਰਕਾਰ ਤੇ ਲਗਾਇਆ ਹੈ।

ਸਾਬਕਾ ਮੁੱਖਮੰਤਰੀ ਨੇ ਇਸ ਲਈ ਜਿੰਮੇਵਾਰ ਅਧਿਕਾਰੀਆਂ ਨੂੰ ਅਜਿਹੀਆਂ ਗੈਰ ਕਾਨੂੰਨੀ ਕਾਰਵਾਈਆਂ ਨਾਂ ਕਰਨ ਦੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਕਰਮਚਾਰੀਆਂ ਨੂੰ ਆਪਣੀ ਡਿਊਟੀ ਕਾਨੂੰਨ ਅਨੁਸਾਰ ਨਿਭਾਉਣੀ ਚਾਹੀਦੀ ਹੈ, ਅਕਾਲੀਆਂ ਦੇ ਦਬਾਅ ਹੇਠਾਂ ਝੁਕਣਾ ਨਹੀਂ ਚਾਹੀਦਾ। ਉਨ੍ਹਾਂ ਨੇ ਕਿਹਾ ਕਿ ਅਜਿਹੀਆਂ ਜਿਆਦਤੀਆਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ, ਅਜਿਹੇ ਮਾਮਲੇ ਅਦਾਲਤ ਵਿੱਚ ਲਿਆਂਦੇ ਜਾਣਗੇ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>