ਭਗਤ ਕਬੀਰ ਇੱਕ ਮਹਾਨ ਫਿਲਾਸਫਰ

ਭਾਰਤ ਦੀ ਧਰਤੀ ਉੱਪਰ ਕਈ ਬਹੁਤ ਸਾਰੀਆਂ ਮਹਾਨ ਸਖ਼ਸ਼ੀਅਤਾਂ ਨੇ ਜਨਮ ਲਿਆ ਹੈ ਅਤੇ ਉਨ੍ਹਾਂ ਦੇ ਕੁਝ ਮਹਾਨ ਕਰਮਾਂ ਦੀ ਬਦੌਲਤ ਉਨ੍ਹਾਂ ਦਾ ਨਾਮ ਰਹਿੰਦੀ ਦੁਨੀਆਂ ਤੱਕ ਰਹਿ ਜਾਂਦਾ ਹੈ। ਭਾਰਤ ਦੀ ਧਰਤੀ ਬਹੁਤ ਸਾਰੇ ਮਹਾਨ ਰਿਸ਼ੀਆਂ-ਮੁਨੀਆਂ, ਪੀਰਾਂ ਤੇ ਪੈਗੰਬਰਾਂ ਦੀ ਧਰਤੀ ਹੈ। ਭਗਤ ਕਬੀਰ ਜੀ ਉਨ੍ਹਾਂ ਮਹਾਨ ਸਖ਼ਸੀਅਤਾਂ ਵਿੱਚੋਂ ਇੱਕ ਹਨ। ਭਗਤ ਕਬੀਰ ਜੀ ਦਾ ਜਨਮ ਗੁਰੂ ਨਾਨਕ ਦੇਵ ਜੀ ਤੋਂ 71 ਸਾਲ ਪੂਰਵ ਮੰਨਿਆਂ ਜਾਂਦਾ ਹੈ। ’ਕਬੀਰ’ ਦਾ ਅਰਬੀ ਭਾਸ਼ਾ ਵਿੱਚ ਸ਼ਾਬਦਿਕ ਅਰਥ ’ਗਰੇਟ ਜਾਂ ਮਹਾਨ’ ਹੈ ਅਤੇ ਦਾਸ ਸ਼ਬਦ ਦਾ ਸੰਸਕ੍ਰਿਤ ਭਾਸ਼ਾ ਵਿੱਚ ਅਰਥ ’ਸੇਵਕ’ ਹੈ।  ਉਨ੍ਹਾਂ ਦੀ ਬਾਣੀ ਧਾਰਮਿਕ ਪਵਿੱਤਰ ਗਰੰਥ ’ਗੁਰੂ ਗ੍ਰੰਥ ਸਾਹਿਬ’ ਵਿੱਚ ਦਰਜ਼ ਹੈ।  ਗੁਰੂ ਗ੍ਰੰਥ ਸਾਹਬ ਵਿੱਚ ਊਨ੍ਹਾਂ ਦੀ ਬਾਣੀ ਨੂੰ ਇੱਕ ਖ਼ਾਸ ਸਥਾਨ ਪ੍ਰਾਪਤ ਹੈ। ੳਨ੍ਹਾਂ ਨੇ 17 ਰਾਗਾਂ ਵਿੱਚ 227 ਪਦੁ ਦੀ ਰਚਨਾ ਕੀਤੀ ਅਤੇ 237 ਸਲੋਕ ਵੀ ਉਨ੍ਹਾਂ ਦੀ ਬਾਣੀ ਵਿੱਚ ਸ਼ਾਮਿਲ ਹਨ। ਹਿੰਦੂ ਤੇ ਮੁਸਲਿਮ ਦੋਨੋਂ ਹੀ ਉਨ੍ਹਾਂ ਦੀ ਬਾਣੀ ਨੂੰ ਮਾਨਤਾ ਪ੍ਰਦਾਨ ਕਰਦੇ ਹਨ।

ਉਨ੍ਹਾਂ ਦਾ ਜਨਮ ਲਾਹੌਰ ਜੋ ਅੱਜ ਕਲ੍ਹ ਪਾਕਿਸਤਾਨ ਵਿੱਚ ਹੈ ਹੋਇਆ ਮੰਨਿਆਂ ਜਾਂਦਾ ਹੈ। ਭਗਤ ਕਬੀਰ ਜੀ ਬਨਾਰਸ ਵਿੱਚ ਇੱਕ ਕੰਵਲ ਦੇ ਫੁੱਲ ਵਿੱਚ ਇੱਕ ਤਲਾਅ ਦੇ ਨਜ਼ਦੀਕ ਪਿਤਾ ਨੀਰੂ ਅਤੇ ਮਾਤਾ ਨੀਮਾਂ ਨੂੰ ਮਿਲੇ ਜਿਨ੍ਹਾਂ ਨੇ ਭਗਤ ਜੀ ਦਾ ਪਾਲਣ-ਪੋਸ਼ਣ ਕੀਤਾ ਅਤੇ ਆਪ ਜੀ ਦਾ ਨਾਂਮ ਕਬੀਰ ਰੱਖਿਆ ਗਿਆ।  ਪੁਰਾਣੇ ਇਤਿਹਾਸ ਤੋਂ ਇਹ ਪਤਾ ਚਲਦਾ ਹੈ ਕਿ ਉਹ ਜੁਲਾਹਾ ਜਾਤ ਨਾਲ ਸਬੰਧਤ ਸਨ।  ਉਨ੍ਹਾਂ ਦੀ ਪਤਨੀ ਦਾ ਨਾਮ ’ਲੋਈ’ ਉਨ੍ਹਾਂ ਦਾ ਇੱਕ ਪੁੱਤਰ ’ਕਮਲ’ ਤੇ ਪੁੱਤਰੀ ’ਕਮਲੀ’ ਸੀ।  ਕਬੀਰ ਜੀ ਨੂੰ ਸੂਫ਼ੀ ਕਵੀ ਦੇ ਤੌਰ ਤੇ ਵੀ ਜਾਣਿਆ ਜਾ ਸਕਦਾ ਹੈ। ਕਬੀਰ ਜੀ ਨੂੰ ਮੰਨਣ ਵਾਲੇ ਕਬੀਰਪੰਥੀਆਂ ਦਾ ਵਿਚਾਰ ਹੈ ਕਿ ਭਗਤ ਕਬੀਰ ਜੀ ਇਸ ਜਗਤ ਉਤੇ 120 ਸਾਲ ਰਹੇ ਹਨ ਅਤੇ ਪ੍ਰਭੂ ਦੀ ਭਗਤੀ ਦੇ ਅੰਦੋਲਨ ਦਾ ਪ੍ਰਸਾਰ ਕੀਤਾ। ਇਤਿਹਾਸ ਰਾਮਾਨੰਦ ਸਾਗਰ ਜੀ ਨੂੰ ਭਗਤ ਕਬੀਰ ਜੀ ਦੇ ਗੁਰੂ ਹੋਣ ਬਾਰੇ ਬਿਆਨ ਕਰਦਾ ਹੈ।

ਕਬੀਰ ਜੀ ਜੀਵ ਨੂੰ ਸਮਝਾਉਣ ਲਈ ਪ੍ਰਭੂ ਅਤੇ ਭੈੜੀਆਂ ਵਿਰਤੀਆਂ ਵਿੱਚ ਨੂੰ ਸਪਸ਼ਟ ਕਰਨ ਲਈ ਕਹਿੰਦੇ ਹਨ , ਬੇਚਾਰਾ ਪੰਥ ਕੀ ਕਰ ਸਕਦਾ ਹੈ, ਜੇਕਰ ਉਸ ਉਪਰ ਚੱਲਣ ਵਾਲੇ ਹੀ ਸਹੀ ਤਰੀਕੇ ਨਾਲ ਨਾ ਚੱਲਣ, ਜਾਂ ਫਿਰ ਕੀ ਹੋ ਸਕਦਾ ਹੈ ਜੇਕਰ ਇੱਕ ਜਣਾ ਹੱਥ ਵਿੱਚ ਲੈਂਪ ਲਈ ਘੁੰਮ ਰਿਹਾ ਹੈ ਉਸ ਦੇ ਬਾਵਜ਼ੂਦ ਵੀ ਦੂਸਰਾ ਹਨ੍ਹੇਰੇ ਖੂਹ ਵਿੱਚ ਡਿੱਗ ਜਾਵੇ। ’ ਕਬੀਰ ਜੀ ਅਨੁਸਾਰ ਸਾਡਾ ਸਾਰਾ ਜੀਅ ਦੋ ਧਾਰਮਿਕ ਸਿਧਾਂਤਾ ਦੇ ਇਰਦ-ਗਿਰਦ ਹੀ ਘੁੰਮਦਾ ਹੈ। ਇੱਕ ਤਾਂ ਸਾਡੀ ਜੀਵ ਆਤਮਾ ਹੈ ਤੇ ਦੂਜਾ ਪ੍ਰਮਾਤਮਾ ਹੈ।  ਕਬੀਰ ਇਨ੍ਹਾਂ ਦੋਹਾਂ ਸਿਧਾਂਤਾਂ ਵਿੱਚ ਮੇਲ ਹੋਣ ਨੂੰ ਮੁਕਤੀ ਦਾ ਰਾਹ ਦਸਦੇ ਹਨ।  ਕਬੀਰ ਜਾਤ ਪਾਤ ਤੋਂ ਮੁਕਤ ਹਨ ਨਾ ਉਹ ਆਪਣੇ ਆਪ ਨੂੰ ਹਿੰਦੂ ਦੱਸਦੇ ਹਨ ਨਾ ਹੀ ਮੁਸਲਮਾਨ, ਨਾ ਹੀ ਸੂਫ਼ੀ ਜਾਂ ਭਗਤ।  ਕਬੀਰ ਜੀ ਇਸ ਵਿਚਾਰਧਾਰਾ ਨੂੰ ਧਿਆਨ ਵਿੱਚ ਰੱਖਦੇ ਹਨ ਕਿ ਸਾਰੇ ਇਨਸ਼ਾਨ ਇੱਕ ਹਨ, ਕਬੀਰ ਜੀ ਕਹਿੰਦੇ ਹਨ ਕਿ ਉਹ ਅੱਲ੍ਹਾ ਅਤੇ ਰਾਮ ਦਾ ਇੱਕ ਪੁੱਤਰ ਹਨ।

ਕੋਈ ਬੋਲੇ ਰਾਮ ਰਾਮ ਕੋਈ ਖੁਦਾਏ, ਕੋਈ ਸੇਵ ਗੁਸੱਈਆਂ ਕੋਈ ਅੱਲਾਹੇ ॥

ਕਬੀਰ ਜੀ ਨੇ ਫਿਰਕਾਪ੍ਰਸਤੀ ਦਾ ਖੁੱਲ੍ਹ ਕੇ ਖੰਡਨ ਕੀਤਾ ਤੇ ਭਾਰਤ ਦੀ ਵਿਚਾਰਧਾਰਾ ਨੂੰ ਇੱਕ ਨਵੀਂ ਦਿਸ਼ਾ ਪ੍ਰਦਾਨ ਕੀਤੀ।  ਬਾਹਰ ਕਰਮ ਕਾਂਡਾਂ ’ਚੋਂ ਨਿਕਲ ਕੇ ਜੀਵ ਨੂੰ ਪ੍ਰਭੂ ਦੀ ਭਗਤੀ ਸੱਚੇ ਦਿਲੋਂ ਕਰਨ ਲਈ ਪ੍ਰੇਰਨਾ ਦਿੱਤੀ।ਕਬੀਰ ਜੀ ਮਹਾਰਾਜ ਮਨੁ¤ਖ ਨੂੰ ਜੀਵਣ-ਮਰਨ ਦੇ ਚੱਕਰ ਤੋਂ ਮੁਕਤ ਹੋ ਕੇ ਪ੍ਰਭੂ ਜੀ ਦੀ ਭਗਤੀ ਵਲ ਪ੍ਰੇਰਦੇ ਹਨ ਅਤੇ ਕਬੀਰ ਜੀ ਨੂੰ ਮਰਨ ਦਾ ਕੋਈ ਵੀ ਭੈਅ ਨਹੀਂ ਸਤਾਉਂਦਾ ਉਹ ਕਹਿੰਦੇ ਹਨ ਕਿ ਦੁਨਿਆਵੀ ਬੰਧਨਾ ਵਿ¤ਚ ਫਸ ਕੇ ਜੀਵ ਆਤਮਾਂਵਾਂ ਦੁੱਖ ਭੋਗਦੀਆਂ ਹਨ ਅਤੇ ਮਰਨ ਤੋਂ ਬਾਅਦ ਹੀ ਉਹ ਸੁੱਖ ਸ਼ਾਂਤ ਰਹਿ ਸਕਦੀਆਂ ਹਨ ਭਾਵ ਉਨ੍ਹਾਂ ਨੂੰ ਮਰਨ ਤੋਂ ਬਾਅਦ ਹੀ ਅਸਲ ਮੁਕਤੀ ਪ੍ਰਾਪਤ ਹੁੰਦੀ ਹੈ। ਆਪਣੀ ਰਚਨਾ ਵਿੱਚ ਉਹ ਕੁਝ ਇਸ ਪ੍ਰਕਾਰ ਲਿਖਦੇ ਹਨ:

ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰੇ ਮਨੁ ਅਨੰਦ ।
ਮਰਨੇ ਤੇ ਹੀ ਪਾਈਏ ਪੂਰਨ ਪਰਮਾਨੰਦੁ।

ਭਾਵ ਸਾਰੀ ਦੁਨੀਆਂ ਮਰਨ ਤੋਂ ਡਰਦੀ ਹੈ ਪਰ ਕਬੀਰ ਜੀ ਕਹਿੰਦੇ ਹਨ ਕਿ ਜੋ ਸੱਚੇ ਸੁੱਖ ਜਾਂ ਆਨੰਦ ਦੀ ਪ੍ਰਾਪਤੀ ਹੁੰਦੀ ਹੈ, ਉਹ ਮਨੁੱਖੀ ਜੀਵ ਨੂੰ ਮਰਨ ਉਪਰੰਤ ਹੀ ਹੁੰਦੀ ਹੈ।  ਇੰਝ ਹੀ ਉਹ ਅਗਲੀਆਂ ਸਤਰਾਂ ’ਚ ਬਿਆਨ ਕਰਦੇ ਹਨ ਕਿ ਕੋਈ ਜੀਵ ਆਤਮਾ ਜਦ ਇਸ ਜਗਤ ਤੋਂ ਅਲਬਿਦਾ ਲੈ ਲੈਂਦੀ ਹੈ ਤਾਂ ਉਹ ਪ੍ਰਮਾਤਮਾਂ ਦੇ ਦਰ ’ਤੇ ਚਲੀ ਜਾਂਦੀ ਹੈ।

ਕਬੀਰ ਮੋਹਿ ਮਰਨੇ ਕਾ ਚਉ ਹੈ ਮਰਉ ਤ ਹਰਿ ਕੇ ਦੁਆਰ।
ਮਤਿ ਹਰਿ ਪੂਛੇ ਕਉਨ ਹੈ ਪਰਾ ਹਮਾਰੇ ਬਾਰ।

ਅੱਗੇ ਕਬੀਰ ਜੀ ਜਨਮ ਤੇ ਮਰਨ ਵਿੱਚ ਅੰਤਰ ਵੀ ਸਮਝਾਂਦੇ ਹਨ। ਉਨ੍ਹਾਂ ਦਾ ਵਿਚਾਰ ਹੈ ਕਿ ਚੰਗੇ ਕਰਮਾਂ ਵਾਲੇ ਜੀਵ ਜਨਮ ਮਰਨ ਦੇ ਚੱਕਰ ਵਿੱਚੋਂ ਨਿਕਲ ਜਾਂਦੇ ਹਨ ਉਹ ਆਪਣੀ ਰਚਨਾ ਵਿੱਚ ਕੁਝ ਇਸ ਤਰ੍ਹਾਂ ਲਿਖਦੇ ਹਨ:

ਕਬੀਰਾ ਮਰਤਾ ਮਰਤਾ ਜਗੁ ਮੁਆ ਮਰਿ ਭਿ ਨ ਜਾਨੈ ਕੋਇ।
ਐਸੀ ਮਰਨੀ ਜੋ ਮਰੈ ਬਹੁਰਿ ਨ ਮਰਨਾ ਹੋਇ।

ਕਬੀਰ ਜੀ ਆਪਣੀ ਰਚਨਾ ਵਿੱਚ ਇਹ ਵੀ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ ਕਿ ਜੋ ਕੁਝ ਵੀ ਇਸ ਦੁਨੀਆਂ ਤੇ ਹੁੰਦਾ ਹੈ, ਉਹ ਉਸ ਇੱਕ ਸਿਰਜਣਹਾਰ ਹੀ ਰਜ਼ਾ ’ਚ ਹੁੰਦਾ ਹੈ। ਉਹ ਲਿਖਦੇ ਹਨ:

ਕਬੀਰ ਕਾਰਨੁ ਸੋ ਭਇਓ ਜੋ ਕੀਨੋ ਕਰਤਾਰ ॥
ਤਿਸ ਬਿਨੁ ਦੂਸਰ ਕੋ ਨਹੀ ਏਕੈ ਸਿਰਜਨ ਹਾਰੁ॥

ਕਬੀਰ ਜੀ ਮਹਾਰਾਜ ਨੇ ਆਪਣੀ ਰਚਨਾ ’ਚ ਇਹ ਹੀ ਸਮਝਾਉਣ ਦੀ ਕਿ ਮਨੁ¤ਖ ਦਾ ਅਸਲ ਘਰ ਉਸ ਪ੍ਰਮਾਤਮਾ ਦੇ ਚਰਨਾਂ ਵਿੱਚ ਹੀ ਹੈ ਇਸੇ ਲਈ ਉਹ ਕੁਝ ਇਸ ਤਰ੍ਹਾਂ ਬਿਆਨ ਕਰਦੇ ਹਨ:

ਕਬੀਰ ਸੰਤ ਮੂਏ ਕਿਆ ਰੋਇਐ ਜੋ ਅਪਨੇ ਗ੍ਰਹਿ ਜਾਇ॥
ਰੋਵਤ ਸਾਕਤ ਬਪੁਰੇ ਜੋ ਹਾਟੈ ਹਾਟੈ ਬਿਕਾਇ॥

ਕਬੀਰ ਜੀ ਦੀ ਕਵਿਤਾ ਦੀ ਇੱਕ ਸੰਗੀਤਮਈ ਧੁੰਨ ਕੁਝ ਇਸ ਤਰ੍ਹਾਂ ਹੈ :=

ਮੋ ਕੋ ਕਹਾਂ ਢੂੰਡੇ ਰੇ ਬੰਦੇ , ਮੈਂ ਤੋਂ ਤੇਰੇ ਪਾਸ ਰੇ,
ਨਾ ਮੈ ਮੰਦਿਰ ਨ ਮੈਂ ਤੀਰਥ, ਨ ਕਾਬੇ ਕੈਲਾਸ਼ ਮੇਂ।

ਅਰਥਾਤ ਪ੍ਰਭੂ ਬਾਹਰੀ ਦੁਨੀਆਂ ਤੇ ਕਿਤੇ ਵੀ ਨਜ਼ਰੀ ਨਹੀਂ ਆੳਂਦਾ ਉਹ ਤਾਂ ਜੀਵ ਦੇ ਆਪਣੇ ਅੰਦਰ ਹੀ ਸਮਾਇਆ ਹੋਇਆ ਹੈ।  ਕਬੀਰ ਜੀ ਅਨੁਸਾਰ ਪ੍ਰਮਾਤਮਾ ਜੀਵ ਦੇ ਵਿਸ਼ਵਾਸ ਵਿੱਚ ਹੀ ਵਸਿਆ ਹੋਇਆ ਹੈ ਬਸ ਇੱਕ ਵਾਰ ਹਿੰਮਤ ਕਰਕੇ ਆਪਣੇ ਅੰਦਰ ਝਾਤੀ ਮਾਰ ਕੇ ਉਸ ਨੂੰ ਲੱਭਣ ਦੀ ਲੋੜ ਹੈ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>