ਅਕਾਲੀ ਦਲ(ਬ) ਨਾਰਵੇ ਦੀ ਅਹਿਮ ਮੀਟਿੰਗ ਹੋਈ ਅਤੇ ਦਲ ਦਾ ਵਿਸਤਾਰ ਹੋਇਆ

ਓਸਲੋ,(ਰੁਪਿੰਦਰ ਢਿੱਲੋ ਮੋਗਾ)- ਅਕਾਲੀ ਦਲ(ਬ) ਨਾਰਵੇ ਦੀ ਇੱਕ ਅਹਿਮ ਮੀਟਿੰਗ ਇਕਾਈ ਦੇ ਚੇਅਰਮੈਨ ਸ੍ਰ ਕਸ਼ਮੀਰ ਸਿੰਘ ਬੋਪਾਰਾਏ ਦੀ ਪ੍ਰਧਾਨਗੀ ਹੇਠ ੳਸਲੋ ਦੇ ਸਟੋਵਨਰ ਇਲਾਕੇ ਵਿਖੇ  ਹੋਈ। ਮੀਟਿੰਗ ਵਿੱਚ ਚੇਅਰਮੈਨ  ਬੋਪਾਰਾਏ  ਅਤੇ ਦੂਸਰੇ ਪਾਰਟੀ ਆਗੂਆ ਨੇ ਆਪਣੇ ਆਪਣੇ ਵਿਚਾਰ ਰੱਖੇ ਅਤੇ ਪਾਰਟੀ ਦੀ ਚੋਣਾਂ ਚ ਜਿੱਤ ਤੋ ਬਾਅਦ ਪ੍ਰਾਪਤੀਆ  ਦਾ ਜਿਕਰ ਕੀਤਾ। ਆਗੂਆ ਵੱਲੋ ਸ੍ਰ ਬਾਦਲ ਸਾਹਿਬ ਦੇ ਇਹ ਵਿਚਾਰ ਰਾਜ ਨਹੀ ਸੇਵਾ ਦੇ ਮੱਦੇਨਜ਼ਰ ਪੰਜਾਬ ਦੀ ਜਨਤਾ ਨੂੰ ਮਹਿੰਗਾਈ ਦੀ ਮਾਰ ਤੋ  ਬਚਾਉਣ ਲਈ ਗਰੀਬ ਪਰਿਵਾਰ ਲਈ ਕੀਤੇ ਜਾ ਰਹੇ ਚੰਗੇ ਉਪਰਾਲੇ,ਕੇਦਰ ਵੱਲੋ ਮਹਿੰਗਾਈ ਤੇ ਨਾ ਕੀਤੇ ਜਾ ਰਹੇ ਕੰਟਰੋਲ ਦੇ ਖਿਲਾਫ ਅਕਾਲੀ ਦਲ ਦਾ ਸੰਘਰਸ਼, ਪੰਜਾਬ ਵਿੱਚ ਨਸ਼ੇ ਦੇ ਛੇਵੇ ਦਰਿਆ ਵਿਰੁੱਧ ਪੁੱਟੇ ਜਾ ਰਹੇ ਸਖਤ ਕਦਮ  ਅਤੇ ਪੰਜਾਬ ਦੀ ਜਨਤਾ ਲਈ ਸਰਕਾਰੀ ਦਫਤਰਾ ਚ ਜਰੂਰਤ ਲਈ ਮਹੁਈਆ ਕੀਤੀਆ ਜਾ ਰਹੀਆ  ਸੇਵਾਵਾ ਨੂੰ ਅਤਿ ਸਲਾਘਾਯੋਗ ਦਸਿਆ,ਇਸ ਮੋਕੇ ਅਕਾਲੀ ਦਲ(ਬ) ਨਾਰਵੇ ਚ ਹੋਏ ਵਿਸਤਾਰ ਅਤੇ ਨਵੇ ਮੈਬਰਾਂ ਦੀ ਜਾਣ ਪਹਿਚਾਣ ਵੀ ਕਰਵਾਈ ਗਈ। ਸ੍ਰ ਦਰਬਾਰਾ ਸਿੰਘ, ਸ੍ਰੀ ਸਵਿੰਦਰ ਪਾਲ ਭਰਥ, ਬਾਬਾ ਅਜਮੇਰ ਸਿੰਘ  ਆਦਿ ਆਗੂਆ ਨੇ ਦਸਤਾਰ ਸੰਬੱਧੀ ਕੁੱਝ ਨਾਰਵੇ ਦੇ ਸਰਕਾਰੀ ਮਹਿਕਾਮਿਆ ਚ ਭਰਤੀ ਸੰਬੱਧੀ ਆ ਰਹੀਆ ਮੁਸ਼ਕਿਲਾ,ਇੰਡੀਅਨ ਭਾਈਚਾਰੇ ਲਈ ਇੱਕ ਪਲੇਟ ਫਾਰਮ ਤੇ ਇੱਕਠੇ ਹੋ ਕਾਨੂੰਨੀ ਸੇਵਾ  ਲੈਣ ਲਈ ਪ੍ਰੰਬੱਧ, ਖੇਡ ਮੇਲਿਆ ਤੇ ਕੱਲਬਾ ਲਈ ਸਹਿਯੋਗ  ਆਦਿ  ਦਾ ਜਿਕਰ ਕੀਤਾ। ਅਕਾਲੀ ਦਲ(ਬ) ਦੇ ਚੇਅਰਮੈਨ ਸ੍ਰ ਕਸ਼ਮੀਰ ਸਿੰਘ ਬੋਪਾਰਾਏ ਤੋ ਇਲਾਵਾ ਵਾਈਸ ਪ੍ਰੈਸੀਡੈਟ ਸ੍ਰ ਹਰਜੀਤ ਸਿੰਘ ਪੰਨੂ, ਅਜਮੇਰ ਸਿੰਘ ਬਾਬਾ(ਸੀਨੀਅਰ ਵਾਈਸ ਪ੍ਰੈਸੀਡੈਟ),ਸ੍ਰ ਬਲਵਿੰਦਰ ਸਿੰਘ ਭੁੱਲਰ ਖਜਾਨਚੀ, ਸ੍ਰ ਦਰਬਾਰਾ ਸਿੰਘ ਸਕੈਟਰੀ, ਫਦੈਰਿਕ ਗਿੱਲ ਪ੍ਰੈਸ ਸੱਕਤਰ,ਸ੍ਰ ਅਮਰਜੀਤ ਸਿੰਘ ਸਕੈਟਰੀ,ਸ੍ਰ ਪ੍ਰਗਟ ਸਿੰਘ ਜਲਾਲ ਸੀਨੀਅਰ ਵਾਈਸ ਪ੍ਰੈਸੀਡੈਟ,ਸੁਖਜਿੰਦਰ ਸਿੰਘ ਦਰੋਬਕ, ਸ੍ਰ ਰਾਜਵਿੰਦਰ ਸਿੰਘ ਦਰੋਬਕ, ਸੁਖਦੀਪ ਸੁੰਦਰ,ਸ੍ਰ ਮਹਿੰਦਰ ਸਿੰਘ ਭਲਵਾਨ,ਗੁਰਹੇਜ ਸਿੰਘ ਰੰਧਾਵਾ,ਜਰਨੈਲ ਸਿੰਘ,ਗੁਰਬਚਨ ਸਿੰਘ, ਮਨਧੀਰ ਸਿੰਘ, ਗਰੀਸ਼ ਸ਼ਰਮਾ ਚਿੰਟੂ, ਜਲਵੰਤ ਸਿੰਘ,ਕੁਲਵਿੰਦਰ ਸਿੰਘ ਆਦਿ ਦੂਸਰੇ ਕਈ ਦੂਸਰੇ ਪਾਰਟੀ ਦੇ ਸਰਗਰਮ ਮੈਬਰ ਹਾਜਿਰ ਸਨ। ਸ੍ਰ ਬਿਕਰਮਜੀਤ ਸਿੰਘ ਰਾਜੂ ਮੁੱਲਕ ਤੋ ਬਾਹਰ ਹੋਣ ਕਾਰਨ ਮੀਟਿੰਗ ਚ ਸ਼ਾਮਿਲ ਨਹੀ ਸਨ ਪਰ ਉਹਨਾ ਨੇ ਫੋਨ ਕਰ ਆਪਣੀ ਹਾਜ਼ਰੀ ਪ੍ਰਗਟਾਈ ਅਤੇ ਸ੍ਰ ਬੋਪਾਰਾਏ ਵੱਲੋ ਅਕਾਲੀ ਦਲ(ਬ) ਨਾਰਵੇ ਦੀ ਬਿਹਤਰੀ ਲਈ ਕੀਤੇ ਜਾ ਰਹੇ ਕੰਮਾ ਦੀ ਸ਼ਲਾਘਾ ਕੀਤੀ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>