ਫਰਾਂਸ, (ਸੁਖਵੀਰ ਸਿੰਘ ਸੰਧੂ) ਇਥੇ ਦੇ ਇਤਹਿਾਸਕ ਪਾਰਕ ਪੋਰਟ ਦੀ ਵਰਸਾਈਲ ਦੇ ਬੈਰੀਅਰ ਨੂੰ ਤੋੜ ਕੇ ਅੰਦਰ ਕਾਰ ਲਿਜਾਣ ਵਾਲੇ ਨੌਜੁਆਨ ਲੜਕੇ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।ਹੋਇਆ ਇਸ ਤਰ੍ਹਾਂ ਕਿ ਨਵੇਂ ਵਿਆਹੇ ਜੋੜੇ ਦੀ ਸ਼ਾਦੀ ਦੀਆਂ ਫੋਟੋ ਖਿਚਣ ਲਈ ਲੜਕੇ ਲੜਕੀਆ ਦਾ ਇੱਕ ਗਰੁੱਪ ਕਾਰਾਂ ਵਿੱਚ ਸਵਾਰ ਹੋ ਕੇ ਖੁੱਲੇ ਡੁੱਲੇ ਖੁਬਸੂਰਤ ਪਾਰਕ ਵਿੱਚ ਜਿਸ ਨੂੰ ਵੇਖਣ ਲਈ ਵਿਦੇਸ਼ਾਂ ਤੋਂ ਲੋਕੀ ਵੀ ਆਉਦੇ ਹਨ ਇੱਕ ਯਾਦਗਾਰ ਫੋਟੋ ਖਿਚਵਾਉਣ ਲਈ ਗਿਆ।ਇਸ ਦੇ ਕਈ ਇਲਾਕਿਆਂ ਵਿੱਚ ਕਾਰਾਂ ਲਿਜਾਣ ਦੀ ਮਨਾਹ੍ਹੀ ਹੈ।ਜਦੋਂ ਗੇਟ ਕੀਪਰ ਨੇ ਇਹਨ੍ਹਾਂ ਨੂੰ ਅੰਦਰ ਕਾਰ ਨਾ ਲਿਜਾਣ ਲਈ ਖਬਰਦਾਰ ਕੀਤਾ ਤਾਂ ਇੱਕ 23 ਸਾਲਾਂ ਦਾ ਨੌਜੁਆਨ ਪੋਰਸ਼ ਕਾਰ ਵਿੱਚੋਂ ਉਤਰ ਕੇ ਤੇ ਉਸ ਨਾਲ ਝਗੜਨ ਲੱਗ ਪਿਆ,ਤੇ ਨੋਬਤ ਹੱਥੋਪਾਈ ਤੱਕ ਵੀ ਪਹੁੰਚ ਗਈ।ਉਸ ਨੇ ਜਬਰਦਸਤੀ ਅੰਦਰ ਜਾਣ ਦੀ ਕੋਸ਼ਿਸ ਕੀਤੀ।ਇਤਨੇ ਵਿੱਚ ਗੇਟ ਕੀਪਰ ਨੇ ਪੁਲਿਸ ਨੂੰ ਬੁਲਾ ਲਿਆ।ਪੁਲਿਸ ਨੇ ਫੜ ਕੇ ਲੜਾਈ ਝਗੜਾ ਕਰਨ ਦੇ ਦੋਸ਼ ਤਹਿਤ ਉਸ ਲੜਕੇ ਨੂੰ ਗੱਡੀ ਸਮੇਤ ਥਾਣੇ ਵਿੱਚ ਬੰਦ ਕਰ ਦਿੱਤਾ ਹੈ।
ਪਾਰਕ ਵਿੱਚ ਦੋਸਤਾਂ ਨਾਲ ਸ਼ਾਦੀ ਦੀਆਂ ਫੋਟੋ ਖਿਚਣ ਗਿਆ ਥਾਣੇ ਜਾ ਵੜਿਆ
This entry was posted in ਅੰਤਰਰਾਸ਼ਟਰੀ.