ਫਰਾਂਸ,(ਸੁਖਵੀਰ ਸਿੰਘ ਸੰਧੂ)- ਪੈਰਿਸ ਦੇ ਨਾਲ ਲਗਦੇ ਵਿਦੇਸ਼ੀ ਲੋਕਾਂ ਦੇ ਗੜ੍ਹ ਵਾਲੇ ਇਲਾਕੇ ਅਬਰਵਿਲੀਏ ਵਿੱਚ ਸੋਮਵਾਰ ਸਵੇਰੇ 5.30 ਵਜੇ ਦੇ ਕਰੀਬ ਬੈਂਕ ਵਿੱਚੋਂ ਕੈਸ਼ ਲੈਣ ਆਈ ਗੱਡੀ ਤੋਂ ਕੋਈ ਦੋ ਲੱਖ ਐਰੋ ਦੇ ਕਰੀਬ ਪੈਸੇ ਲੁੱਟ ਕੇ ਲੁਟੇਰੇ ਫਰਾਰ ਹੋ ਗਏ।ਉਸ ਵਕਤ ਗੱਡੀ ਵਿੱਚ ਤਿੰਨ ਗਾਰਡ ਸਵਾਰ ਸਨ।ਕਮਾਡੋ ਟਾਈਪ ਹਥਿਆਰ ਬੰਦ ਡਾਕੂਆਂ ਨੇ ਗੱਡੀ ਉਤੇ ਜਬਰਦਸਤ ਹਮਲਾ ਕੀਤਾ।ਇਸ ਹਮਲੇ ਦੌਰਾਨ ਇੱਕ ਗਾਰਡ ਗੰਭੀਰ ਰੂਪ ਵਿੱਚ ਫੱਟੜ ਹੋ ਗਿਆ।ਜਿਸ ਨੂੰ ਨੇੜੇ ਦੇ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਹੈ।ਖਬਰ ਲਿਖੀ ਜਾਣ ਤੱਕ ਪੁਲਿਸ ਨੇ ਕੁਝ ਘੰਟਿਆਂ ਬਾਅਦ ਹੀ ਇੱਕ ਸ਼ੱਕੀ ਵਿਆਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ।
ਹਥਿਆਰ ਬੰਦ ਲੁਟੇਰਿਆਂ ਨੇ ਬੈਂਕ ਵਾਲੀ ਗੱਡੀ ਲੁੱਟੀ
This entry was posted in ਅੰਤਰਰਾਸ਼ਟਰੀ.