ਜਰਮਨ ਦੇ ਸਿੱਖਾਂ ਨੇ ਜੂਨ 84 ਦੇ ਖੂਨੀ ਘਲੂਘਾਰੇ ਦੀ 28 ਵੀਂ ਵਰ੍ਹੇ ਗੰਢ ਤੇ ਭਾਰਤੀ ਕੌਸਲੇਟ ਫਰੈਕਫੋਰਟ ਅੱਗੇ ਕੀਤਾ ਭਾਰੀ ਰੋਹ ਮੁਜ਼ਾਹਰਾ

ਜਰਮਨ :- ਜਰਮਨ ਵਿੱਚ ਸਿੱਖ ਕੌਮ ਦੇ ਅਜ਼ਾਦ ਘਰ ਖਾਲਿਸਤਾਨ ਲਈ ਸੰਘਰਸ਼ਸ਼ੀਲ ਪੰਥਕ ਜਥੇਬੰਦੀਆਂ ਨੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਸੰਗਤਾਂ ਦੇ ਸਹਿਯੋਗ ਨਾਲ ਹਿੰਦੋਸਤਾਨ ਦੀ ਹਕੂਮਤ ਵੱਲੋਂ ਜੂਨ 84 ਵਿੱਚ ਸਿੱਖ ਕੌਮ ਦੇ ਰੂਹਾਨੀਅਤ ਦੇ ਪ੍ਰਤੀਕ ਸ਼੍ਰੀ ਦਰਬਾਰ ਸਾਹਿਬ ਤੇ ਹੋਰ 38 ਗੁਰਧਾਮਾਂ ਤੇ ਹਮਲਾ ਕਰਕੇ ਵਰਤਾਏ ਖੂਨੀ ਘਲੂਘਾਰੇ ਦੀ 28ਵੀ ਵਰ੍ਹੇ ਗੰਢ ਤੇ ਭਾਰਤੀ ਕੌਸਲੇਟ ਫਰੈਕਫੋਰਟ ਸਾਹਮਣੇ ਭਾਰੀ ਰੋਹ ਮੁਜ਼ਾਹਰਾ ਕਰਕੇ ਜਿੱਥੇ ਉਹਨਾਂ ਸ਼ਹੀਦਾਂ ਨੂੰ ਪ੍ਰਣਾਮ ਕੀਤਾ ਉਥੇ ਹਿੰਦੋਸਤਾਨ ਦੀ ਹਕੂਮਤ ਨੂੰ ਇਹ ਸਨੇਹਾ ਦਿੱਤਾ ਕਿ ਜੋ ਤੁਸੀ ਇਹ ਖੂਨੀ ਘਲੂਘਾਰਾ ਕਰਕੇ ਸ਼੍ਰੀ ਦਰਬਾਰ ਸਾਹਿਬ ਨੂੰ ਗੋਲੀਆਂ ਨਾਲ ਛਲਣੀ -ਛਲਣੀ, ਅਣਖ ਤੇ ਗੈਰਤ ਦੇ ਪ੍ਰਤੀਕ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰਕੇ ,ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 2500 ਤੋਂ ਵੱਧ ਸਰੂਪਾਂ ਤੇ ਸਿੱਖ ਲਾਏਬਰੇਰੀ ਨੂੰ ਸਾੜਕੇ, ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਹਜ਼ਾਰਾਂ ਸਿੰਘ, ਸਿੰਘਣੀਆਂ ,ਭਜੰਗੀਆਂ ਨੂੰ ਸ਼ਹੀਦ ਕਰਕੇ ਸਿੱਖ ਕੌਮ ਦੇ ਹਿਰਦਿਆਂ ਤੇ ਜਖਮ ਉਕਰੇ ਸੀ ਉਹ ਅੱਜ ਵੀ ਉਸੇ ਤਰ੍ਹਾਂ ਹਰੇ ਹਨ ।ਵੀਹਵੀ ਸਦੀ ਦੇ ਮਹਾਨ ਸ਼ਹੀਦ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਬਚਨ ਕਿ ਜਿਸ ਦਿਨ ਹਿੰਦੋਸਤਾਨ ਦੀ ਸਰਕਾਰ ਨੇ ਜੇਕਰ ਸ਼੍ਰੀ ਦਰਬਾਰ ਸਹਿਬ ਤੇ ਹਮਲਾ  ਕੀਤਾ ਉਸ ਦਿਨ ਖਾਲਿਸਤਾਨ ਦੀ ਨੀਂਹ ਰੱਖ ਜਾਵੇਗੀ ਉਹ ਨੀਂਹ ਹਿੰਦੋਸਤਾਨ ਦੀ ਸਰਕਾਰ ਨੇ ਜੂਨ 84 ਵਿੱਚ ਆਪ ਰੱਖ ਦਿੱਤੀ  ਤੇ ਸਿੱਖ ਕੌਮ ਦੇ ਜਗਦੀ ਜ਼ਮੀਰ ਵਾਲੇ ਸੂਰਬੀਰ ਯੋਧੇ ਆਪਣੀਆਂ ਜਾਨਾ ਦੀ ਅਹੂਤੀ ਦੇ ਕੇ, ਜੇਲ੍ਹਾਂ ਦੀਆਂ ਕਾਲ ਕੋਠੜੀਆਂ ਵਿੱਚ ਤਸੀਹੇ ਝੱਲ ਕੇ ਤੇ ਕੌਮ ਨੂੰ ਸਮਰਪਿਤ ਵੱਖ ਵੱਖ ਖੇਤਰਾਂ ਵਿੱਚ ਖਾਲਿਸਤਾਨ ਦੇ ਮਹਿਲ ਨੂੰ ਉਸਾਰ ਲਈ ਆਪਣਾ ਯੋਗਦਾਨ ਪਾ ਰਹੇ ਹਨ ।ਜਰਮਨ ਦੇ ਸ਼ਹਿਰ ਫਰੈਕਫੋਰਟ ਦੇ ਮੇਨ ਰੇਲਵੇ ਸਟੇਸ਼ਨ ਦੇ ਸਾਹਮਣੇ ਵੱਖ ਵੱਖ ਸ਼ਹਿਰਾਂ ਤੋ ਸਿੱਖ ਕਾਲੀਆਂ ਦਸਤਾਰਾਂ ਤੇ ਬੀਬੀਆਂ ਕਾਲੇ ਦਪੱਟੇ ਲੈਕੇ ਇਕੱਤਰ ਹੋਏ ।ਜਿੱਥੇ ਜੂਨ 84 ਦੇ ਘਲੂਘਾਰੇ ਨਾਲ ਸਬੰਧਤ ਤਸਵੀਰਾਂ ਤੇ ਜਰਮਨ ਭਾਸ਼ਾਂ ਵਾਲੇ ਬੈਨਰ ਤੇ ਜਰਮਨ ਵਿੱਚ ਲਿਖਿਆ ਲਿਟਰੇਚਰ ਵੰਡਿਆ ਗਿਆ । ਜੂਨ 84 ਦੇ ਘਲੂਘਾਰੇ ਬਾਰੇ ਬੱਚਿਆ ਨੇ ਜਰਮਨ ਬੋਲੀ ਵਿੱਚ ਆਪਣੇ ਵੀਚਾਰ ਰੱਖੇ ਤੇ ਜਲੂਸ ਦੀ ਸ਼ਕਲ ਵਿੱਚ ਘਲੂਘਾਰੇ ਦੇ ਸ਼ਹੀਦਾਂ ਨੂੰ ਪ੍ਰਣਾਮ ਤੇ ਹਿੰਦੋਸਤਾਨ ਦੀ ਜ਼ਾਲਮ ਸਰਕਾਰ ਦੇ ਖਿਲਾਫ ਤੇ ਸਿੱਖ ਕੌਮ ਦੇ ਅਜ਼ਾਦ ਘਰ ਖਾਲਿਸਤਾਨ ਦੇ ਹੱਕ ਵਿੱਚ ਜੈਕਾਰੇ ਗਜਾਉਦੇ  ਭਾਰਤੀ ਕੌਸਲੇਟ ਫਰੈਕਫੋਰਟ ਸਾਹਮਣੇ ਪੰਹੁਚ ਕੇ ਆਪਣੇ ਰੋਹ ਦਾ ਪ੍ਰਗਟਾਵਾਂ ਕੀਤਾ । ਪ੍ਰਗੋਰਾਮ ਦੀ ਕਾਰਵਾਈ ਸਿੱਖ ਫੈਡਰੇਸ਼ਨ ਜਰਮਨੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗੁਰਾਇਆ ਨੇ ਚਲਾਉਦੇ ਹੋਏ ਆਪਣੇ ਵੀਚਾਰਾਂ ਰਾਹੀ ਹਿੰਦੋਸਤਾਨ ਦੀ ਹਕੂਮਤ ਦੇ ਕਰਿਦਿਉ ਆਪਣੇ ਹਾਕਮਾਂ ਨੂੰ ਸਾਡਾ ਸਨੇਹਾ ਪੰਹੁਚਾ ਦਿਉ ਕਿ  ਜੂਨ 84 ਦਾ ਘਲੂਘਾਰਾ ਕਰਕੇ ਜੋ ਤੁਸੀ ਸਿੱਖ ਕੌਮ ਨੂੰ ਹਿੰਦੋਸਤਾਨ ਵਿੱਚ ਗੁਲਾਮੀ ਦਾ ਅਹਿਸਾਸ ਕਰਾਇਆ ਹੈ ।ਸਿੱਖ ਕੌਮ ਤੁਹਾਡੀ ਗੁਲਾਮੀ ਦਾ ਜੂਲਾ ਲਾਹਕੇ ਆਪਣੇ ਅਜ਼ਾਦ ਘਰ ਖਾਲਿਸਤਾਨ ਦੀ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰੱਖੇਗੀ  । ਬੱਬਰ ਖਾਲਸਾ ਇੰਟਰਨੈਸ਼ਨਲ ਦੇ ਜਥੇਦਾਰ ਹਰਦਵਿੰਦਰ ਸਿੰਘ ਬੱਬਰ, ਸਿੱਖ ਫੈਡਰੇਸ਼ਨ ਜਰਮਨੀ ਦੇ ਪ੍ਰਧਾਨ ਭਾਈ ਗੁਰਮੀਤ ਸਿੰਘ, ਬੱਬਰ ਖਾਲਸਾ ਜਰਮਨੀ ਦੇ ਜਥੇਦਾਰ ਰੇਸ਼ਮ ਸਿੰਘ ਬੱਬਰ ਦਲ ਖਾਲਸਾ ਇੰਟਰਨੈਸ਼ਨਲ, ਦੇ ਭਾਈ ਗੁਰਦੀਪ ਸਿੰਘ ਪ੍ਰਦੇਸੀ, ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਭਾਈ ਸੋਹਣ ਸਿੰਘ ਕੰਗ,ਗੁਰਦੁਆਰਾ ਪ੍ਰਬੰਧਕ ਕਮੇਟੀ ਕਲੋਨ ਦੇ ਪ੍ਰਧਾਨ ਜਥੇਦਾਰ ਸਤਨਾਮ ਸਿੰਘ ਬੱਬਰ, ਗੁਰਦੁਆਰਾ ਫਰੈਕਫੋਰਟ ਦੇ ਭਾਈ ਨਰਿੰਦਰ ਸਿੰਘ,ਸਾਬਕਾ ਪ੍ਰਧਾਨ ਭਾਈ ਬਲਕਾਰ ਸਿੰਘ, ਸਿੱਖ ਫੈਡਰੇਸ਼ਨ ਜਰਮਨੀ ਦੇ ਸੀ. ਮੀਤ. ਪ੍ਰਧਾਨ ਭਾਈ ਗੁਰਦਿਆਲ ਸਿੰਘ ਲਾਲੀ,ਭਾਈ ਅਮਰਜੀਤ ਸਿੰਘ ਮੰਗੂਪੁਰ, ਭਾਈ ਚਰਨਜੀਤ ਸਿੰਘ, ਬੱਬਰ ਖਾਲਸਾ ਜਰਮਨੀ ਦੇ ਜ.ਸਕੱਤਰ ਭਾਈ ਗੁਰਵਿੰਦਰ ਸਿੰਘ ਗੋਲਡੀ, ਭਾਈ ਕੁਲਵਿੰਦਰ ਸਿੰਘ, ਕਾਕਾ ਅਰਸ਼ਦੀਪ ਸਿੰਘ, ਗੁਰਦੁਆਰਾ ਸਿੰਘ ਸਭਾ ਮਿਉਚਿਨ ਦੇ ਜਬੰਰਜੰਗ ਸਿੰਘ, ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਭਾਈ ਹਰਜੀਤ ਸਿੰਘ ਸੰਧੂ ਨੇ ਆਪਣੇ ਵੀਚਾਰਾਂ ਰਾਹੀ ਹਿੰਦੋਸਤਾਨ ਦੀ ਹਕੂਮਤ ਦੇ ਜ਼ੁਲਮਾਂ ਦੀ ਨਾ ਭੁਲਣ ਵਾਲੀ ਦਾਸਤਾਨ ਸਾਝੀ ਕੀਤੀ ਤੇ ਹਿੰਦੋਸਤਾਨ ਦੀ ਹਕੂਮਤ ਨੂੰ ਸਿੱਖ ਇਤਿਹਾਸ ਨੂੰ ਚੰਗੀ ਤਰ੍ਹਾਂ ਪੜ੍ਹ ਲੈਣਾ ਚਾਹੀਦਾ ਹੈ ਕਿ ਇਹ ਨਾ ਕਿਸੇ ਤੇ ਜ਼ੁਲਮ ਕਰਦੇ ਹਨ ਤੇ ਨਾ ਜ਼ੁਲਮ ਸਹਿੰਦੇ ਹਨ ਜੇਕਰ ਹਿੰਦੋਸਤਾਨ ਦੀ ਹਕੂਮਤ ਨੂੰ ਸਿਆਣਪ ਤੋਂ ਕੰਮ ਲੈਣਾ ਚਾਹੀਦਾ ਹੈ ਤੇ ਸਿੱਖ ਕੌਮ ਦਾ ਮੁਲਕ ਖਾਲਿਸਤਾਨ ਕਿਸੇ ਵੀ ਖੂਨ ਖਰਾਬੇ ਤੋ ਬਿਨਾ ਅਜ਼ਾਦ ਕਰਕੇ ਜੇਲ੍ਹਾਂ ਵਿੱਚ ਡੱਕੇ ਜੰਗੀ ਕੈਦੀਆਂ ਨੂੰ ਬਿਨ੍ਹਾਂ ਸ਼ਰਤ ਰਿਹਾਅ ਕਰਕੇ ਇੱਕ ਚੰਗੇ ਗੁਆਢੀ ਮੁਲਕ ਵਾਂਗ ਰਹਿਣਾ ਚਹੀਦਾ ਹੈ ।ਹਿੰਦੋਸਤਾਨ ਦੀ ਹਕੂਮਤ ਨੂੰ ਇਹ ਵੀ ਭੁਲਣਾ ਨਹੀ ਚਾਹੀਦਾ ਹੈ ਕਿ ਉਹ ਆਪਣੀ ਚਾਣਕੀਆਂ ਨੀਤੀ ਰਾਹੀ ਵਿਦੇਸ਼ਾਂ ਵਿੱਚ ਸਿੱਖ ਕੌਮ ਦੀ ਅਜ਼ਾਦੀ ਲਈ ਸੰਘਰਸ਼ੀਲ ਸਿੱਖਾਂ ਨੂੰ ਖਰੀਦ ਕੇ ਜਾ ਬਦਨਾਮ ਕਰਕੇ ਇਹਨਾਂ ਨੂੰ ਖਾਲਿਸਤਾਨ ਦੀ ਮੰਜ਼ਿਲ ਤੋ ਭਟਕਾ ਦੇਵੇਗੀ ।ਅਸੀ ਖਾਲਿਸਤਾਨ ਦੀ ਅਜ਼ਾਦੀ ਲਈ ਸ਼ਹੀਦ ਹੋਏ ਸਿੰਘਾਂ ਦੇ ਸੁਪਨੇ ਨੂੰ ਸਕਾਰ ਕਰਨ ਲਈ ਆਖਰੀ ਸਾਹਾਂ ਤੱਕ ਆਪਣਾ ਯੋਗਦਾਨ ਪਾਉਦੇ ਰਹਾਗੇ ਤੇ ਜੇਲ੍ਹਾਂ ਵਿੱਚ ਬੰਦ ਸਿੰਘ ਸਾਡੀ ਕੌਮ ਦੇ ਨਾਇਕ ਹਨ ।ਰੋਹ ਮੁਜ਼ਾਹਰੇ ਵਿੱਚ ਵੱਖ ਸ਼ਹਿਰਾਂ ਤੋਂ ਪੁਹੰਚੇ ਆਗੂ ਭਾਈ ਅਵਤਾਰ ਸਿੰਘ ਪ੍ਰਧਾਨ ਸਟੁਟਗਾਟ, ਭਾਈ ਜਸਵੀਰ ਸਿੰਘ ਬਾਬਾ, ਭਾਈ ਬਲਕਾਰ ਸਿੰਘ ਦਿਉਲ, ਭਾਈ ਮਨਜੀਤ ਸਿੰਘ ਭਾਈ ਗੁਰਪਾਲ ਸਿੰਘ ਬੱਬਰ, ਭਾਈ ਜਤਿੰਦਰ ਸਿੰਘ, ਭਾਈ ਕੁਲਦੀਪ ਸਿੰਘ, ਭਾਈ ਪ੍ਰਤਾਪ ਸਿੰਘ ਭਾਈ ਰਜਿੰਦਰ ਸਿੰਘ ਬੱਬਰ, ਗੁਰਸ਼ਰਨਜੀਤ ਸਿੰਘ ਗੁਰਵਿੰਦਰ ਸਿੰਘ ਕੋਹਲੀ, ਭਾਈ ਦਵਿੰਦਰ ਸਿੰਘ ਘਲੋਟੀ, ਭਾਈ ਹੀਰਾ ਸਿੰਘ ਮੱਤਵਾਲ, ਭਾਈ ਕਰਨੈਲ ਸਿੰਘ ਪ੍ਰਦੇਸੀ,ਸ੍ਰ. ਅੰਗਰੇਜ਼ ਸਿੰਘ, ਸ੍ਰ. ਹਰਮੀਤ ਸਿੰਘ ਬਾਬਾ ਕਿਰਪਾਲ ਸਿੰਘ , ਇਕਬਾਲ ਸਿੰਘ ਟੌਹੜਾ,ਕੈਮਨਿਸਟ ਗੁਰਦੁਆਰਾ ਸਹਿਬ ਦੇ ਮੁੱਖ ਸੇਵਾਦਾਰ ਭਾਈ ਸੁਖਦੇਵ ਸਿੰਘ ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>