ਜੇਕਰ ਹਿੰਦੂਤਵ ਹੁਕਮਰਾਨ ਆਪਣੇ ਸ਼ਹੀਦਾਂ ਦੀਆਂ ਯਾਦਗਰਾਂ ਬਣਾ ਸਕਦੇ ਹਨ ਤਾਂ ਸਿੱਖਾਂ ਨੂੰ ਵੀ ਆਪਣੀਆਂ ਯਾਦਗਰਾਂ ਬਣਾਉਣ ਤੋਂ ਕੋਈ ਨਹੀ ਰੋਕ ਸਕਦਾ : ਮਾਨ

ਚੰਡੀਗੜ੍ਹ – “ਜਦੋ ਹਿੰਦੂਤਵ ਹੁਕਮਰਾਨ ਆਪਣੇ ਸ਼ਹੀਦਾਂ ਦੇ ਨਾਮ ਉਤੇ ਪੂਰੇ ਮੁਲਕ ਅਤੇ ਪੰਜਾਬ ਵਿਚ ਕਾਲਿਜ਼, ਯੂਨੀਵਰਸਿਟੀਆਂ, ਹਸਪਤਾਲ, ਹਵਾਈ ਅੱਡੇ, ਅਤੇ ਹੋਰ ਯਾਦਗਰਾਂ ਬਣਾ ਰਹੇ ਹਨ ਅਤੇ ਸਿੱਖ ਕੌਮ ਨੂੰ ਇਨ੍ਹਾਂ ਯਾਦਗਰਾਂ ਬਣਨ ਉਤੇ ਕੋਈ ਗਿਲਾ-ਸਿਕਵਾ ਨਹੀ ਹੈ, ਤਾ ਸਿੱਖ ਕੌਮ ਨੂੰ ਵੀ ਆਪਣੇ ਸ਼ਹੀਦਾਂ ਦੀਆਂ ਯਾਦਗਰਾਂ ਬਣਾਉਣ ਤੋ ਕੋਈ ਵੀ ਤਾਕਤ ਨਹੀ ਰੋਕ ਸਕਦੀ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਰ.ਐਸ.ਐਸ, ਬੀਜੇਪੀ, ਕਾਂਗਰਸੀ ਅਤੇ ਸੈਂਟਰ ਹਕੂਮਤ ਦੇ ਹੁਕਮਰਾਨਾ ਵੱਲੋਂ ਸਿੱਖ ਕੌਮ ਦੇ ਸ਼ਹੀਦਾਂ ਦੀ ਬਣ ਰਹੀ ਯਾਦਗਾਰ ਦੇ ਵਿਰੁੱਧ ਬਿਨ੍ਹਾਂ ਕਿਸੇ ਦਲੀਲ ਦੇ ਪਾਈ ਜਾ ਰਹੀ ਕਾਂਵਾ-ਰੋਲੀ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਜਦੋ ਹਿੰਦੂਤਵ ਹੁਕਮਰਾਨਾਂ ਵੱਲੋਂ ਹਿੰਦ ਦੇ ਅਤੇ ਪੰਜਾਬ ਦੇ ਵੱਖ-ਵੱਖ ਹਿੱਸਿਆ ਵਿਚ ਆਪਣੇ ਸ਼ਹੀਦਾਂ ਦੇ ਨਾਮ ਤੇ ਯਾਦਗਰਾਂ ਬਣਾਈਆ ਜਾ ਰਹੀਆ ਹਨ ਅਤੇ ਕਦੀ ਵੀ ਕਿਸੇ ਵੀ ਸਿੱਖ ਆਗੂ ਜਾਂ ਕੌਮ ਨੇ ਉਹਨਾਂ ਦਾ ਵਿਰੋਧ ਨਹੀ ਕੀਤਾ ਤਾਂ ਬੀਬੀ ਚਾਵਲਾ, ਸ੍ਰੀ ਅਡਵਾਨੀ, ਕੈਪਟਨ ਅਮਰਿੰਦਰ ਸਿੰਘ ਜਾਂ ਏਜ਼ੰਸੀਆਂ ਵੱਲੋਂ ਸਾਡੀਆ ਯਾਦਗਰਾਂ ਬਣਨ ਉਤੇ ਚੀਂਕ-ਚਿਹਾੜਾ ਕਿਉ ਪਾਇਆ ਜਾ ਰਿਹਾ ਹੈ ? ਜਦੋ ਕਿ ਸਮੁੱਚੇ ਮੁਲਕਾ ਅਤੇ ਹਿੰਦ ਵਿਚ ਵੱਸਣ ਵਾਲੀਆ ਕੌਮਾਂ ਨੂੰ ਇਹ ਡੂੰਘੀ ਜਾਣਕਾਰੀ ਹੈ ਕਿ ਹਿੰਦ ਨੂੰ ਆਜ਼ਾਦ ਕਰਾਉਣ ਲਈ 90% ਕੁਰਬਾਨੀਆਂ ਸਿੱਖ ਕੌਮ ਨੇ ਦਿੱਤੀਆ ਹਨ । ਫਿਰ ਵੀ ਉਹਨਾਂ ਨਾਲ ਅਜਿਹੀਆ ਵਿਤਕਰੇ ਭਰੀਆ ਕਾਰਵਾਈਆ ਕਰਨਾ ਕਿਥੋ ਦਾ ਇਨਸਾਫ਼ ਹੈ ? ਉਹਨਾਂ ਕਿਹਾ ਕਿ ਇਜਰਾਇਲ ਵਿਚ ਹਿਟਲਰ ਨੇ 60,0000 ਯਹੂਦੀਆਂ ਦਾ ਕਤਲ ਕਰ ਦਿੱਤਾ ਸੀ । ਅੱਜ ਉਥੇ ਉਹਨਾਂ ਯਹੂਦੀਆਂ ਦੀ ਯਾਦਗਾਰ ਕਾਇਮ ਹੈ ਅਤੇ ਹਿੰਦੂਤਵ ਹੁਕਮਰਾਨ ਜਦੋ ਉਥੇ ਜਾਂਦੇ ਹਨ ਤਾਂ ਉਸ ਯਾਦਗਾਰ ਨੂੰ ਨਮਸਤਕ ਹੋ ਕੇ ਆਉਦੇ ਹਨ । ਇਸੇ ਤਰ੍ਹਾਂ ਹੁਕਮਰਾਨਾ ਨੇ ਦਿੱਲੀ ਵਿਖੇ ਮਰਹੂਮ ਇੰਦਰਾਂ ਗਾਂਧੀ ਦੀ ਯਾਦਗਾਰ ਬਣਾਈ ਹੋਈ ਹੈ ਅਤੇ ਚੰਡੀਗੜ੍ਹ ਵਿਖੇ ਮਰਹੂਮ ਬੇਅੰਤ ਸਿੰਘ ਦੀ ਯਾਦਗਾਰ ਬਣਾਈ ਹੈ,ਜਿਨ੍ਹਾਂ ਨੂੰ ਉਹ ਆਪਣੇ ਸ਼ਹੀਦ ਮੰਨਦੇ ਹਨ । ਫਿਰ ਸਿੱਖ ਕੌਮ ਨੂੰ ਆਪਣੇ ਸ਼ਹੀਦਾਂ ਦੀਆਂ ਯਾਦਗਰਾਂ ਕਾਇਮ ਕਰਨ ਤੋ ਇਹ ਹਿੰਦੂਤਵ ਤਾਕਤਾ, ਮੁੱਤਸਵੀ ਜਮਾਤਾਂ ਕਿਹੜੀ ਦਲੀਲ ਨਾਲ ਖ਼ਫਾਂ ਹੋ ਰਹੀਆ ਹਨ ਅਤੇ ਅਜਿਹੇ ਅਮਲ ਕਰਕੇ ਇਥੋ ਦੇ ਅਮਨਮਈ ਮਾਹੌਲ ਨੂੰ ਕੁੜੱਤਣ ਭਰਿਆ ਕਿਉ ਬਣਾ ਰਹੀਆ ਹਨ ? ਉਹਨਾਂ ਕਿਹਾ ਕਿ ਸਿੱਖ ਸ਼ਹੀਦੀ ਯਾਦਗਰਾਂ ਦਾ ਸੰਬੰਧ ਸਿੱਖ ਕੌਮ ਨਾਲ ਹੈ । ਕਿਸੇ ਹੋਰ ਕੌਮ ਜਾਂ ਹੁਕਮਰਾਨਾ ਨੂੰ ਕੋਈ ਕਾਨੂੰਨੀ ਤੇ ਇਖ਼ਲਾਕੀ ਜਾਂ ਸਮਾਜਿਕ ਹੱਕ ਨਹੀ ਕਿ ਉਹ ਸਾਡੀਆ ਯਾਦਗਰਾਂ ਬਣਨ ਉਤੇ ਰੋਲਾ ਵੀ ਪਾਉਣ ਅਤੇ ਸਿੱਖ ਕੌਮ ਨੂੰ ਬਿਨ੍ਹਾਂ ਵਜ਼ਹ ਬਦਨਾਮ ਵੀ ਕਰਨ । ਕੋਈ ਯਾਦਗਾਰ ਕਿਹੋ ਜਿਹੀ ਬਣੇ, ਕਿਥੇ ਬਣਾਉਣੀ ਹੈ, ਇਹ ਫੈਸਲਾ ਸਿੱਖ ਕੌਮ ਦਾ ਆਪਣਾ ਹੈ ।

ਉਹਨਾਂ ਕਿਹਾ ਕਿ ਸਿੱਖ ਕੌਮ ਹਿੰਦ ਅਤੇ ਪੰਜਾਬ ਵਿਚ ਸਥਿਰ ਅਮਨ-ਚੈਨ ਹੋਣ ਦੀ ਚਾਹਣਾਂ ਹੀ ਨਹੀ ਰੱਖਦੀ, ਬਲਕਿ ਸਮੁੱਚੇ ਏਸੀਆ ਖਿੱਤੇ ਦੇ ਅਮਨ-ਚੈਨ ਚਾਹੁੰਦੀ ਹੈ । ਜੇਕਰ ਹਿੰਦੂਤਵ ਹੁਕਮਰਾਨਾ ਨੇ ਇਸੇ ਤਰ੍ਹਾਂ ਸਿੱਖ ਕੌਮ ਦੇ ਮਸਲਿਆ ਵਿਚ ਜ਼ਬਰੀ ਦਖ਼ਲ ਦੇਣ ਤੋ ਤੋਬਾ ਨਾ ਕੀਤੀ ਤਾਂ ਇਥੋ ਦੇ ਅਮਨ ਚੈਨ ਨੂੰ ਲਾਬੂ ਲਾਉਣ ਲਈ ਇਹ ਹਿੰਦੂਤਵ ਤਾਕਤਾ ਜਿੰ਼ਮੇਵਾਰ ਹੋਣਗੀਆ ਅਤੇ ਅਸੀਂ ਆਪਣੇ ਸ਼ਹੀਦਾਂ ਦੇ ਅਪਮਾਨ ਨੂੰ ਕਤਈਂ ਸਹਿਣ ਨਹੀ ਕਰਾਂਗੇ । ਇਸ ਲਈ ਇਹ ਬਹਿਤਰ ਹੋਵੇਗਾ ਕਿ ਸਿੱਖ ਕੌਮ ਦੇ ਜ਼ਜਬਾਤਾਂ ਨਾਲ ਖਿਲਵਾੜ ਕਰਨ ਦੇ ਅਮਲ ਬੰਦ ਕੀਤੇ ਜਾਣ । ਸ. ਮਾਨ ਨੇ ਸ. ਪ੍ਰਕਾਸ ਸਿੰਘ ਬਾਦਲ, ਸ੍ਰੀ ਅਵਤਾਰ ਸਿੰਘ ਮੱਕੜ ਅਤੇ ਸ. ਸੁਖਬੀਰ ਸਿੰਘ ਬਾਦਲ ਵੱਲੋਂ “ਸ਼ਹੀਦੀ ਯਾਦਗਾਰ” ਦੇ ਮੁੱਦੇ ਉਤੇ ਹਿੰਦੂਤਵ ਤਾਕਤਾਂ ਦੇ ਗੁਲਾਮ ਬਣਕੇ ਇਸ ਅਤਿ ਸੰਜੀਦਾਂ ਮਸਲੇ ਦੀ ਪੈਰਵੀਂ ਕਰਨ ਤੋਂ ਭੱਜ ਜਾਣ ਦੇ ਅਮਲਾ ਨੂੰ ਅਤਿ ਮੰਦਭਾਗਾਂ ਕਰਾਰ ਦਿੰਦੇ ਹੋਏ ਕਿਹਾ ਕਿ ਸਿੱਖ ਕੌਮ ਨੂੰ ਵੀ ਹੁਣ ਸਮਝ ਲੈਣਾ ਚਾਹੀਦਾ ਹੈ ਕਿ ਇਹ ਤਿਕੜੀ ਸਿੱਖ ਕੌਮ ਦੀਆਂ ਮਨੋਭਾਵਨਾਵਾਂ ਦੀ ਸਹੀ ਤਰਜਮਾਨੀ ਕਰਨ ਦੇ ਨਾ ਤਾਂ ਸਮਰੱਥ ਹੈ ਅਤੇ ਨਾ ਹੀ ਸਿੱਖ ਕੌਮ ਨਾਲ ਸੰਬੰਧਤ ਮਸਲਿਆ ਨੂੰ ਹੱਲ ਕਰਨ ਲਈ ਸੰਜੀਦਾਂ ਹੈ । ਉਹਨਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ, ਹਰੀ ਸਿੰਘ ਨਲੂਆ, ਜੱਸਾ ਸਿੰਘ ਰਾਮਗੜ੍ਹੀਆਂ, ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਵਰਗੇ ਜਰਨੈਲਾਂ ਤੇ ਫਖ਼ਰ ਕਰਨ ਵਾਲੇ ਅਤੇ ਉਹਨਾਂ ਦੇ ਇਤਿਹਾਸਿਕ ਦਿਨਾਂ ਨੂੰ ਮਨਾਉਣ ਵਾਲੇ ਇਹ ਬਾਦਲ ਦਲੀਏ, ਆਰ.ਐਸ.ਐਸ, ਬੀਜੇਪੀ, ਅਤੇ ਕਾਂਗਰਸੀਆਂ ਅੱਗੇ ਹੁਣ ਮੇਮਣੇ ਬਣੇ ਕਿਉ ਖੜ੍ਹੇ ਹਨ ?

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>