ਅਮਰੀਕਾ ‘ਚ ਇਲਲੀਗਲ ਇਮੀਗਰਾਂਟਸ ਨੂੰ ਮਿਲੇਗਾ ਵਰਕ ਪਰਮਿਟ

ਵਾਸਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਚੋਣਾਂ ਵਿੱਚ ਲਾਭ ਨੂੰ ਮੱਦੇਨਜ਼ਰ ਰੱਖਦੇ ਹੋਏ ਕਿਹਾ ਹੈ ਕਿ ਅਮਰੀਕਾ ਵਿੱਚ ਬੱਚੇ ਦੇ ਰੂਪ ਵਿੱਚ ਪਰਵੇਸ਼ ਕਰਨ ਵਾਲੇ ਪ੍ਰਤਿਭਾਸ਼ਾਲੀ ਨੌਜਵਾਨਾਂ ਨੂੰ ਕੰਮ ਕਰਨ ਦਾ ਇਜਾਜ਼ਤ ਦਿੱਤੀ ਜਾਵੇਗੀ ਅਤੇ ਇਸ ਕੈਟੇਗਰੀ ਵਿੱਚ ਆਉਂਦੇ ਇਲਲੀਗਲ ਇਮੀਗਰਾਂਟਸ ਦੀ ਸਵਦੇਸ਼ ਵਾਪਸੀ ਤੇ ਰੋਕ ਲਗਾਈ ਜਾਵੇਗੀ। ਇਹ ਰਾਸ਼ਟਰੀ ਅਤੇ ਲੋਕ ਸੁਰੱਖਿਆ ਲਈ ਖਤਰਾ ਨਹੀਂ ਹਨ।

ਓਬਾਮਾ ਨੇ ਇੱਕ ਸੰਮੇਲਨ ਦੌਰਾਨ ਕਿਹਾ, “ਗ੍ਰਹਿ ਸੁਰੱਖਿਆ ਵਿਭਾਗ ਇਨ੍ਹਾਂ ਨੌਜਵਾਨਾਂ ਨੂੰ ਸਵਦੇਸ਼ ਵਾਪਸੀ ਦੇ ਡਰ ਨੂੰ ਖ਼ਤਮ ਕਰਨ ਲਈ ਤਤਕਾਲ ਅਤੇ ਪ੍ਰਭਾਵੀ ਢੰਗ ਨਾਲ ਕਦਮ ਉਠਾਉਣ ਜਾ ਰਿਹਾ ਹੈ। ਆਉਣ ਵਾਲੇ ਕੁਝ ਮਹੀਨਿਆਂ ਵਿੱਚ ਯੋਗ ਵਿਅਕਤੀ, ਜੋ ਸਾਡੀ ਰਾਸ਼ਟਰੀ ਸੁਰੱਖਿਆ ਜਾਂ ਜਨ ਸੁਰੱਖਿਆ ਲਈ ਖਲਤਰਾ ਨਹੀਂ ਹਨ। ਉਹ ਸਵਦੇਸ਼ ਵਾਪਸੀ ਦੀ ਕਾਰਵਾਈ ਤੋਂ ਰਾਹਤ ਪਾਉਣ ਲਈ ਅਸਥਾਈ ਰਿਹਾਇਸ਼ ਅਤੇ ਕੰਮ ਕਰਨ ਲਈ ਅਪਲਾਈ ਕਰ ਸਕਣਗੇ।”

ਲੈਟਿਨ ਨੇਤਾਵਾਂ ਨੇ ਇਸ ਫੈਸਲੇ ਦੀ ਤਾਰੀਫ਼ ਕੀਤੀ ਹੈ। ਰੀਪਬਲੀਕਨ ਨੇ ਓਬਾਮਾ ਦੀ ਇਸ ਨੀਤੀ ਦਾ ਵਿਰੋਧ ਕਰਦੇ ਹੋਏ ਕਿਹਾ ਹੈ ਕਿ ਇਹ ਮਾਫ਼ੀ ਦਿੱਤੇ ਜਾਣ ਦੇ ਬਰਾਬਰ ਹੈ। ਮਿਟ ਰੋਮਨੀ ਨੇ ਵੀ ਇਸ ਦੀ ਅਲੋਚਨਾ  ਕਰਦੇ ਹੋਏ ਕਿਹਾ ਹੈ ਕਿ ਇਸ ਲਈ ਕਾਨੂੰਨ ਬਣਾਉਣ ਦੀ ਲੋੜ ਸੀ। ਉਨ੍ਹਾਂ ਨੇ ਕਿਹਾ, ‘ਇਸ ਆਦੇਸ਼ ਨੂੰ ਕੋਈ ਵੀ ਅਗਲਾ ਰਾਸ਼ਟਰਪਤੀ ਬਦਲ ਸਕਦਾ ਹੈ।’ ਰੋਮਨੀ ਨੇ ਇਹ ਵੀ ਕਿਹਾ ਕਿ ਇਸ ਮਾਮਲੇ ਨੂੰ ਕੰਮਕਾਰੀ ਬਣਾ ਕੇ ਉਲਝਾ ਦਿੱਤਾ ਗਿਆ ਹੈ, ਇਸ ਲਈ ਸਿਰਫ਼ ਕਾਨੂੰਨ ਹੀ ਬੇਹਤਰ ਰਸਤਾ ਸੀ।

ਓਬਾਮਾ ਨੇ ਕਿਹਾ ਕਿ ਇਸ ਬਦਲਾਅ ਦੇ ਦੁਆਰਾ ਇਮੀਗਰਾਂਟ ਪਾਲਿਸੀ ਨੂੰ ‘ਵੱਧ ਨਿਰਪੱਖ ਅਤੇ ਇਨਸਾਫ਼ ਪਸੰਦ ਬਣਾਵਾਂਗੇ। ਉਨ੍ਹਾਂ ਨੇ ਸਪੱਸ਼ਟ ਕਰਦੇ ਹੋਏ ਕਿਹਾ ਕਿ ਇਹ ਕੋਈ ਮਾਫ਼ੀ ਨਹੀਂ ਹੈ। ਇਹ ਕਿਸੇ ਤਰ੍ਹਾਂ ਦੀ ਛੋਟ ਜਾਂ ਨਾਗਰਿਕਤਾ ਦਾ ਰਸਤਾ ਨਹੀਂ ਹੈ। ਇਹ ਅਸਥਾਈ ਕੰਮ ਚਲਾਉ ਵਿਵਸਥਾ ਹੈ ਜੋ ਟੈਂਲਟਿਡ, ਦੇਸ਼ ਭਗਤ ਲੋਕਾਂ ਵਿੱਚ ਰਾਹਤ ਅਤੇ ਉਮੀਦ ਪੈਦਾ ਕਰੇਗੀ। ਅਮਰੀਕਾ ਵਿੱਚ 16 ਤੋਂ 30 ਸਾਲ ਦੀ ਉਮਰ ਦਰਮਿਆਨ 5 ਸਾਲ ਤੱਕ ਅਮਰੀਕਾ ਵਿੱਚ ਰਹਿਣ ਵਾਲੇ ਇਲਲੀਗਲ ਇਮੀਗਰਾਂਟਸ ਹੁਣ ਕੰਮ ਕਰ ਸਕਣਗੇ।ਇਸ ਦਾ ਅਸਰ 8 ਲੱਖ ਲੋਕਾਂ ਤੇ ਪਵੇਗਾ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>