ਸੜਕ ਹਾਦਸੇ ’ਚ ਡਿਊਟੀ ਤੋਂ ਪਰਤ ਰਹੇ ਫਾਰਮਾਸਿਸਟ ਦੀ ਮੌਤ

ਬਰਨਾਲਾ,(ਜੀਵਨ ਰਾਮਗੜ੍ਹ)–ਅੱਜ ਸੁਵੱਖਤੇ ਸਥਾਨਕ ਨਾਨਕਸਰ ਰੋਡ ’ਤੇ ਸਥਿੱਤ ਮਹਿਲ ਨਗਰ ਦੇ ਨਜ਼ਦੀਕ ਡਿਊਟੀ ਤੋਂ ਮੋਟਰ ਸਾਇਕਲ ’ਤੇ ਪਰਤ ਰਹੇ ਫਾਰਮਾਸਿਸਟ ਦੀ ਸਾਹਮਣਿਓਂ ਆ ਰਹੇ ਟੈਂਪੂ (ਛੋਟਾ ਹਾਥੀ) ਨਾਲ ਆਹਮੋਂ ਸਾਹਮਣੀ ਟੱਕਰ ’ਚ ਮੌਤ ਹੋ ਗਈ। ਜਿਸ ਦੀ ਮ੍ਰਿਤਕ ਲਾਸ਼ ਨੂੰ ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਲਈ ਲਿਜਾਇਆ ਗਿਆ।

ਘਟਨਾਂ ਸਥਾਨ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸਵੇਰੇ ਕਰੀਬ ਸਵਾ ਕੁ ਪੰਜ ਵਜੇ ਟਰੇਨੀ ਫਾਰਮਾਸਿਸਟ ਅਮਨਦੀਪ ਸਿੰਘ ਪੁੱਤਰ ਰਜਿੰਦਰ ਸਿੰਘ ਵਾਸੀ ਫਰਵਾਹੀ ਆਪਣੇ ਹੀਰੋਹਾਂਡਾ ਮੋਟਰ ਸਾਇਕਲ ਨੰਬਰ ਪੀਬੀ 19ਈ 9738’ਤੇ ਸਿਵਲ ਹਸਪਤਾਲ ਬਰਨਾਲਾ ਤੋਂ ਰਾਤ ਦੀ ਡਿਊਟੀ ਉਪਰੰਤ ਘਰ ਵਾਪਿਸ ਜਾ ਰਿਹਾ ਸੀ। ਜਦੋਂ ਉਕਤ ਨੌਜਵਾਨ ਨਾਨਕਸਰ ਰੋਡ ’ਤੇ ਸਥਿੱਤ ਮਹਿਲ ਨਗਰ ਦੇ ਨਜ਼ਦੀਕ ਪੁੱਜਾ ਤਾਂ ਸਾਹਮਣਿਓਂ ਆਈ ਟੀ ਆਈ ਚੌਂਕ ਵਲੋਂ ਤੇਜ਼ ਰਫ਼ਤਾਰ ਆ ਰਹੇ  ਟੈਂਪੂ (ਛੋਟਾ ਹਾਥੀ) ਨੰਬਰ ਪੀਬੀ 19 ਐਫ਼ 6198 ਨਾਲ ਸਿੱਧੀ ਟੱਕਰ ਹੋ ਗਈ। ਹਾਦਸਾ ਇੰਨਾ ਜਬਰਦਸਤ ਸੀ ਕਿ ਮੋਟਰ ਸਾਇਕਲ ਸਵਾਰ ਫਾਰਮਾਸਿਸਟ ਦੀ ਮੌਕੇ ’ਤੇ ਹੀ ਮੌਤ ਹੋ ਗਈ । ਟੈਂਪੂ ਜਿਸਨੂੰ ਅੰਗਰੇਜ਼ ਸਿੰਘ ਪੁੱਤਰ ਮਿੱਠੂ ਸਿੰਘ ਵਾਸੀ ਸਾਹੋਕੇ ਚਲਾ ਰਿਹਾ ਸੀ। ਚਸ਼ਮਦੀਦਾਂ ਅਨੁਸਾਰ ਟੱਕਰ ਮਾਰਨ ਉਪਰੰਤ ਟੈਂਪੂ ਵਾਲਾ ਘਟਨਾਂ ਸਥਾਨ ਤੋਂ ਫਰਾਰ ਹੋ ਗਿਆ। ਖੁਸ਼ਕਿਸਮਤੀ ਸਦਕਾ ਇੱਕ ਰਾਹਗੀਰ ਨੇ ਉਸਦਾ ਨੰਬਰ ਨੋਟ ਕਰ ਲਿਆ ਸੀ ਜਿਸ ਨੇ ਤੁਰੰਤ ਟ੍ਰੈਫਿਕ ਪੁਲਿਸ ਨੂੰ ਮੋਬਾਇਲ ਫੋਨ ਰਾਹੀਂ ਸੂਚਿਤ ਕਰ ਦਿੱਤਾ ਅਤੇ ਸੂਚਨਾਂ ਮਿਲਦੇ ਹੀ ਜਿਲ੍ਹਾ ਟ੍ਰੈਫਿਕ ਪੁਲਿਸ ਇੰਚਾਰਜ਼ ਪਰਮਜੀਤ ਸਿੰਘ ਆਪਣੀ ਟੀਮ ਨਾਲ ਮੁਸ਼ਤੈਦੀ ਦਿਖਾਉਂਦੇ ਹੋਏ ਉਕਤ ਟੈਂਪੂ ਨੂੰ ਸ਼ਬਜ਼ੀ ਮੰਡੀ ਬਰਨਾਲਾ ਨੇੜਿਓਂ ਕਾਬੂ ਕਰ ਲਿਆ। ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਖੇ ਪਹੁੰਚਾਇਆ ਗਿਆ। ਪੁਲਿਸ ਨੇ ਮਾਮਲਾ ਦਰਜ਼ ਕਰਕੇ ਕਾਰਵਾਈ ਆਰੰਭ ਦਿੱਤੀ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>