ਸੀਐਸ ਪ੍ਰੀਖਿਆਵਾਂ ’ਚੋਂ ਤੀਹਰੀਆਂ ਪ੍ਰਾਪਤੀਆਂ ਕਰਨ ਵਾਲਾ ਬਰਨਾਲਾ ਨਿਵਾਸੀ ਰਾਕੇਸ਼ ਦਾ ਬਰਨਾਲਾ ਪੁੱਜਣ ’ਤੇ ਭਰਵਾਂ ਸਵਾਗਤ

ਬਰਨਾਲਾ,(ਜੀਵਨ ਰਾਮਗੜ੍ਹ)– ਪੰਜਾਬ ਸਿਵਲ ਸੇਵਾਵਾਂ (ਕਾਰਜਕਾਰੀ) ਪ੍ਰੀਖਿਆਵਾਂ ’ਚੋਂ ਪੰਦਰਵਾਂ ਰੈਂਕ ਹਾਸਲ ਕਰਕੇ ਬਰਨਾਲਾ ਦਾ ਨਾਂਅ ਰੌਸ਼ਨ ਕਰਨ ਵਾਲੇ ਰਾਕੇਸ਼ ਕੁਮਾਰ ਗੁਪਤਾ ਦਾ ਅੱਜ ਆਪਣੇ ਗ੍ਰਹਿ ਵਿਖੇ ਪੁੱਜਣ ’ਤੇ ਪਰਿਵਾਰ, ਰਿਸ਼ਤੇਦਾਰਾਂ ਅਤੇ ਸ਼ਹਿਰ ਵਾਸੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਮਾਤਾ ਕੌਸ਼ਲਿਆ ਦੇਵੀ ਦੇ ਛੋਟੇ ਪੁੱਤਰ ਦੀ ਇਸ ਪ੍ਰਾਪਤੀ ਨਾਲ ਖੁਸ਼ੀ ’ਚ ਖੀਵੀ ਹੋਣ ਕਾਰਨ ਭੁੰਜੇ ਪੈਰ ਨਹੀਂ ਸੀ ਲੱਗ ਰਹੇ ਅਤੇ ਹਰ ਆਏ ਗਏ ਦੀਆਂ ਵਧਾਈਆਂ ਕਬੂਲਦੀ ਹੋਈ ਮੂੰਹ ਮਿੱਠਾ ਕਰਵਾਉਣੋਂ ਵੀ ਨਹੀਂ ਸੀ ਖੁੰਝ ਰਹੀ।

ਕੱਚਾ ਕਾਲਜ਼ ਰੋਡ ਦੀ ਗਲੀ ਨੰਬਰ 9 ਦੇ ਵਸਨੀਕ ਰਾਕੇਸ਼ ਕੁਮਾਰ ਗੁਪਤਾ ਪੁੱਤਰ ਸਵ ਤੇਜ਼ ਰਾਮ (ਪੱਖੋ ਕਲਾਂ ਵਾਲੇ) ਨੇ ਪ੍ਰੈਸ ਮਿਲਣੀ ਦੌਰਾਨ ਦŸਸਿਆ ਕਿ ਉਨ੍ਹਾਂ ਆਪਣੀ ਮੈਟ੍ਰਿਕ ਤੱਕ ਦੀ ਪੜਾਈ ਆਪਣੇ ਜŸਦੀ ਪਿੰਡ ਪŸਖੋ ਕਲਾਂ ਦੇ ਸਰਕਾਰੀ ਹਾਈ ਸਕੂਲ ਵਿਖੇ ਕੀਤੀ ਅਤੇ ਉਸ ਉਪਰੰਤ ਇਲੈਕਟ੍ਰੋਨਿਕਸ ਦੀ ਡਿਗਰੀ ਗੁਰੂ ਨਾਨਕ ਇੰਜੀਨੀਅਰ ਕਾਲਜ਼ ਲੁਧਿਆਣਾਂ ਤੋਂ ਹਾਸਲ ਕੀਤੀ। ਇਸ ਪਿਛੋਂ ਆਪਣੇ ਸੰਘਰਸ਼ੀ ਸਮੇਂ ਦੇ 10 ਸਾਲ ਪ੍ਰਾਈਵੇਟ ਸੈਕਟਰ ’ਚ ਨੌਕਰੀ ਕਰਕੇ ਗੁਜਾਰੇ। ਗੁਪਤਾ ਨੇ ਦੱਸਿਆ ਕਿ 2003 ਵਿੱਚ ਉਨ੍ਹਾਂ ਪੀਸੀਐਸ (ਅਲਾਇਡ) ਦੀਆਂ ਪ੍ਰੀਖਿਆਵਾਂ ’ਚੋਂ 44 ਵਾਂ ਰੈਂਕ ਹਾਸਲ ਕਰਕੇ ਰੁਜ਼ਗਾਰ ਅਫ਼ਸਰ ਵਜੋਂ ਪਟਿਆਲਾ ਵਿਖੇ ਸਰਕਾਰੀ ਨੌਕਰੀ ਹਾਸਲ ਕੀਤੀ। ਜਿਸ ਦੇ ਦੌਰਾਨ ਹੀ ਉਨ੍ਹਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਈਵਨਿੰਗ ਕਲਾਸਜ਼ ਲਗਾ ਕੇ ਲਾਅ ਦੀ ਡਿਗਰੀ ਵੀ ਹਾਸਲ ਕੀਤੀ।

ਸ੍ਰੀ ਗੁਪਤਾ ਨੇ ਦੱਸਿਆ ਕਿ ਬੇਸੱਕ ਉਹ ਹੁਣ ਜਿਲ੍ਹਾ ਹੈਡਕੁਆਟਰ ਮਾਨਸਾ ਵਿਖੇ ਬਤੌਰ ਜਿਲ੍ਹਾ ਰੁਜ਼ਗਾਰ ਅਫ਼ਸਰ ਵਜੋਂ ਤਾਇਨਾਤ ਹਨ ਪ੍ਰੰਤੂ ਉਨ੍ਹਾਂ ਦੀ ਅੱਗੇ ਵੱਧਣ ਦੀ ਜਗਿਆਸਾ ਜਿਉਂ ਦੀ ਤਿਉਂ ਬਰਕਰਾਰ ਸੀ ਜਿਸ ਦੇ ਚਲਦਿਆਂ ਉਨ੍ਹਾ ਪੀਸੀਐਸ ਜੁਡੀਸ਼ੀਅਲ ਦਾ (2012) ਵਿੱਚ ਵੀ 31 ਵਾਂ ਰੈਂਕ ਹਾਸ਼ਲ ਕਰਕੇ ਸਫ਼ਲਤਾ ਹਾਸਲ ਕੀਤੀ ਹੈ ਜਿਸ ਦੀ ਜੁਆਇੰਨਿੰਗ ਅਜੇ ਡਿਊ ਚੱਲ ਰਹੀ ਸੀ ਤਾਂ ਕਲ੍ਹ ਪੀਸੀਐਸ (ਐਗਜੀਕਿਊਟਿਵ) ਦੇ ਦਿੱਤੇ ਟੈਸਟ ਦਾ ਨਤੀਜਾ ਆਉਣ ’ਤੇ ਉਸ ਦੀ ਖੁਸ਼ੀ ਦਾ ਕੋਈ ਟਿਕਾਣਾਂ ਨਾ ਰਿਹਾ ਜਦੋਂ ਉਸਨੂੰ 15ਵਾਂ ਰੈਂਕ ਹਾਸਲ ਹੋ ਗਿਆ। ਉਨ੍ਹਾਂ ਦੱਸਿਆ ਕਿ ਜਿਥੇ ਉਸਦੀ ਮਾਂ ਸਮੇਤ ਪਰਿਵਾਰਿਕ ਮੈਂਬਰਾਂ ਦੇ ਆਸ਼ੀਰਵਾਦ ਰਿਹਾ ਹੈ ਉਥੇ ਉਸਦੀ ਪਤਨੀ ਐਡਵੋਕੇਟ ਸਾਲਿਨੀ ਗੁਪਤਾ ਦੇ ਸਮਰਪਣ ਭਾਵਨਾਂ ਵਾਲਾ ਸਹਿਯੋਗ ਵੀ ਉਸਦੀ ਸਫ਼ਲਤਾ ਲਈ ਵਡਮੁੱਲਾ ਪ੍ਰੇਰਕ ਰਿਹਾ ਹੈ। ਉਨ੍ਹਾ ਆਪਣੇ ਸਮਕਾਲੀ ਅਤੇ ਨਵੀਂ ਪੀੜ੍ਹੀ ਦੇ ਵਿਦਿਆਰਥੀਆਂ/ਸਿਖਿਆਰਥੀਆਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ‘ਸਫ਼ਲਤਾ ਲਈ ਕੋਈ ਸ਼ਾਰਟਕੱਟ ਨਹੀਂ ਸਗੋਂ ਮਿਹਨਤ ਹੀ ਇੱਕੋ ਇੱਕ ਸਹੀ ਮਾਰਗ ਹੈ।’

ਅੱਜ ਜਦੋਂ ਉਕਤ ਪ੍ਰਾਪਤੀ ਉਪਰੰਤ ਰਾਕੇਸ਼ ਗੁਪਤਾ ਆਪਣੇ ਗ੍ਰਹਿ ਬਰਨਾਲਾ ਵਿਖੇ ਪੁੱਜਾ ਤਾਂ ਉਸਦੇ ਰਿਸ਼ਤੇਦਾਰ, ਸਨੇਹੀਆਂ ਅਤੇ ਚਾਹੁਣ ਵਾਲਿਆਂ ਦਾ ਤਾਂਤਾ ਜਿਹਾ ਲੱਗ ਗਿਆ। ਬਿਰਧ ਮਾਂ ਕੌਸ਼ੱਲਿਆ ਖੁਸ਼ੀ ਨਾਲ ਖੀਵੀ ਹੋਈ ਹਰ ਕਿਸੇ ਦੀਆਂ ਵਧਾਈਆਂ ਕਬੂਲਦਿਆਂ ਆਪ ਅੱਗੇ ਹੋ ਹੋ ਕੇ ਮੂੰਹ ਮਿੱਠਾ ਕਰਵਾ ਰਹੀ ਸੀ। ਪਰਵਾਰਿਕ ਮੈਂਬਰਾਂ ਅਤੇ ਸ੍ਰੀ ਗੁਪਤਾ ਨੂੰ ਮੋਬਾਇਲ ’ਤੇ ਵਧਾਈਆਂ ਕਬੂਲਣ ਤੋਂ ਵੀ ਵਿਹਲ ਨਹੀਂ ਸੀ ਲੱਗ ਰਹੀ।

ਇਸ ਮੌਕੇ ਉਹਨਾ ਦੇ ਚਾਚਾ ਡਾਕਟਰ ਸ਼ੀਤਲ ਕੁਮਾਰ (ਆਰਥੋ ਸਪੈਸ਼ਲਿਸ਼ਟ), ਚਾਚੀ ਡਾਕਟਰ ਸੁਮੀਤਾ ਗੁਪਤਾ, ਭਰਾ ਡਾਕਟਰ ਜਸ਼ਨ ਕੁਮਾਰ ਵੈਟਰਨਰੀ ਅਫ਼ਸਰ ਸੰਘੇੜਾ, ਪ੍ਰਿੰਸੀਪਲ ਸਸਸ ਸਕੂਲ ਦਾਨਗੜ੍ਹ ਸ੍ਰੀਮਤੀ ਨਿਰਮਲਾ ਦੇਵੀ, ਡਾਕਟਰ ਰਾਕੇਸ਼ ਕੁਮਾਰ ਮੋਹਿਤ ਮੈਡੀਕੋਜ਼, ਕੌਰ ਚੰਦ ਪੱਖੋ ਕਲਾਂ ਅਤੇ ਅਨਿਲ ਕੁਮਾਰ, ਡਾ. ਅਰਪਿਤਾ ਹਾਜ਼ਰ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>