ਆਓ ਸਿਰਜੀਏ ਦੁਨੀਆਂ ਨਵੀਂ

ਆਓ ਸਿਰਜੀਏ ਦੁਨੀਆਂ ਨਵੀਂ
ਜਿਥੇ ਕੋਈ ਉੱਚਾ ਨੀਵਾਂ ਨਾ ਹੋਵੇ
ਆਓ ਸਿਰਜੀਏ ਦੁਨੀਆਂ ਨਵੀਂ
ਜਿਥੇ ਅਮੀਰ ਗਰੀਬ ਦਾ ਹੱਕ ਨਾ ਖੋਹੇ।

ਨਾ ਖੋਹੇ ਧਰਮ ਦੇ ਨਾਂ ‘ਤੇ
ਹੱਕ ਕੋਈ ਕਿਸੇ ਦਾ
ਨਾ ਹੀ ਜਾਤ ਦੇ ਨਾਂ ਹੇਠ
ਕੋਈ ਬ੍ਰਾਹਮਣ ਜਾਂ ਸ਼ੂਦਰ ਹੋਵੇ।

ਗਲੀ ਬਾਜ਼ਾਰਾਂ ਵਿਚ
ਫਿਰੀਏ ਬੇਖ਼ੌਫ਼ ਹੋਕੇ
ਅਤਿਵਾਦ ਦਾ ਨਾਮ ਨਾ ਹੋਵੇ
ਬੰਬ ਧਮਾਕਿਆਂ ਦਾ ਖੌਫ਼ ਨਾ ਹੋਵੇ।

ਹਰ ਸਵੇਰ ਨੂੰ ਕਿਰਨਾਂ ਫੁੱਟਣ
ਏਕੇ ਭਾਈਚਾਰੇ ਦੀਆਂ ਜਿੱਥੇ
ਕੋਈ ਮਾਂ ਦਾਜ ਤੋਂ ਡਰਦੀ
ਧੀ ਦੇ ਜੰਮਣ ‘ਤੇ ਨਾ ਰੋਵੇ।

ਨਾ ਹੀ ਹੋਣ
ਗੁੰਡਾਗਰਦੀ ਨੂੰ ਸ਼ਹਿ ਦੇਂਦੇ ਲੀਡਰ।
ਕੁਰਸੀਆਂ ਦੀਆਂ ਭੁੱਖੀਆਂ
ਇਨ੍ਹਾਂ ਜੋਕਾਂ ਲਈ ਕੋਈ ਥਾਂ ਨਾ ਹੋਵੇ।

ਦੋਸਤੀ ਦੇ ਨਾਮ ‘ਤੇ  ਨਸ਼ੇ ਵੰਡਦੇ
ਦੁਸ਼ਮਣ ਨਾ ਹੋਣ ਜਿੱਥੇ।
ਨਸ਼ੇ ਵੰਡਕੇ ਗਰੀਬ ਲੋਕਾਂ ਨੂੰ,
ਵੋਟਾਂ ਮੰਗਦਾ ਲੀਡਰ ਨਾ ਹੋਵੇ।

ਆਓ ਸਿਰਜੀਏ ਦੁਨੀਆਂ ਨਵੀਂ
ਸੁੱਖ ਸ਼ਾਂਤੀ ਦੀ ਹਵਾ ਵਗੇ।
ਆਓ ਸਿਰਜੀਏ ਦੁਨੀਆਂ ਨਵੀਂ
ਜਿੱਥੇ ਕੋਈ ਭੁੱਖਾ ਜਾਂ ਨੰਗਾ ਨਾ ਹੋਵੇ।

This entry was posted in ਕਵਿਤਾਵਾਂ.

One Response to ਆਓ ਸਿਰਜੀਏ ਦੁਨੀਆਂ ਨਵੀਂ

  1. Jaswinder Singh says:

    Dear Harjeet Singh Ji Jis Duniya Di Sirjana Di Kalpana Aap Ji kar Rahe Ho Oh Duniya Te Hun 7 Janma Tak Nahien Sirji Ja Sakdi

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>