ਚੋਰਾਂ ਨੇ ਜਦੋਂ ਬੈਗ ਖੋਹਣ ਦੀ ਕੋਸ਼ਿਸ ਕੀਤੀ

ਪੈਰਿਸ,(ਸੁਖਵੀਰ ਸਿੰਘ ਸੰਧੂ)-ਇਥੇ ਦੇ ਨਾਲ ਲਗਦੇ ਇਲਾਕੇ ਅਬਰਵਿਲੀਏ ਵਿੱਚ ਜਿਥੇ ਹੋਲ ਸੇਲ ਦੀ ਮਾਰਕੀਟ ਵਿੱਚੋਂ ਵਪਾਰੀ ਲੋਕ ਕਪੜ੍ਹਾ, ਜੁਤੀਆਂ ਤੇ ਗਹਿਣੇ ਆਦਿ ਦੀ ਪੂਰੇ ਯੋਰਪ ਅਤੇ ਦੇਸਾਂ ਵਿਦੇਸਾਂ ਤੋਂ ਖਰੀਦੋ ਫਰੋਖਤ ਕਰਨ ਲਈ ਲੋਕੀ ਆਉਦੇ ਹਨ। ਕੱਲ ਸਵੇਰੇ ਦੋ ਸਕੂਟਰ ਸਵਾਰ ਚੋਰਾਂ ਨੇ ਜਦੋਂ ਇੱਕ ਕਾਰ ਵਿੱਚੋਂ ਔਰਤ ਦਾ ਬੈਗ ਖੋਹ ਕੇ ਭੱਜਣ ਦੀ ਕੋਸ਼ਿਸ ਕੀਤੀ ਤਾਂ ਦੁਸਰੇ ਪਾਸੇ ਤੋਂ ਆਉਦੇ ਟਰੱਕ ਨੇ ਸਕੁਟਰ ਸਮੇਤ ਦੋਵਾਂ ਚੋਰਾਂ ਨੂੰ ਦਰੜ ਦਿਤਾ, ਤੇ ਕਾਰ ਬੇਕਾਬੂ ਹੋ ਕੇ ਸਾਹਮਣੇ ਜਾ ਟਕਰਾਈ।ਇਸ ਹਾਦਸੇ ਵਿੱਚ ਚਾਰ ਜਾਣਿਆ ਦੇ ਸੱਟਾਂ ਲੱਗੀਆਂ ਹਨ ।ਜਿਹਨਾਂ ਵਿਚੋਂ ਤਿੰਨ ਜਾਣੇ ਗੰਭੀਰ ਰੂਪ ਵਿੱਚ ਜਖਮੀ ਹੋ ਗਏ।ਅਤੇ ਇੱਕ ਦੇ ਮਾਮੂਲੀ ਚੋਟਾਂ ਆਈਆ ਹਨ।ਗੰਭੀਰ ਰੂਪ ਵਿੱਚ ਫੱਟੜ ਹੋਏ ਜਖੀਆਂ ਨੂੰ ਫਸਟ ਏਡ ਵਾਲਿਆ ਨੇ ਆਕੇ ਹਸਪਤਾਲ ਪਹੁੰਚਾਇਆ ।ਇਸ ਘਿਨਾਉਣੀ ਘਟਨਾ ਦਾ ਇਲਾਕੇ ਦੇ ਪੁਲਿਸ ਹੈਡ ਕੁਆਟਰ ਦੇ ਚੀਫ ਨੇ ਖੁਦ ਆਕੇ ਮੌਕੇ ਦਾ ਜਾਇਜ਼ਾ ਲਿਆ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>