ਫਰਾਂਸ ਵਿੱਚ ਸਮਾਜ ਸੇਵਕ ਔਰਰ ਡਾਨ ਨਾਂ ਦੀ ਸੰਸਥਾ ਨੇ ਮ੍ਰਿਤਕ ਦੇਹ ਨੂੰ ਵਾਰਸਾਂ ਤੱਕ ਪਹੁੰਚਾਉਣ ਦੇ ਢੁਕਵੇਂ ਪ੍ਰਬੰਧ ਕੀਤੇ

ਪੈਰਿਸ, ( ਸੰਧੂ ) – ਸਮਾਜ ਸੇਵਕ ਔਰਰ ਡਾਨ ਨਾਂ ਦੀ ਸੰਸਥਾ ਜਿਸ ਦੇ ਸਰਗਰਮ ਮੈਂਬਰ ਭਾਈ ਇੱਕਬਾਲ ਸਿੰਘ ਭੱਟੀ ਅਤੇ ਸਮਸ਼ੇਰ ਸਿੰਘ ਜੀ ਹਨ।ਉਹਨਾਂ ਵਲੋਂ ਇਸ ਪੱਤਰਕਾਰ ਨੂੰ ਮਿਲੀ ਜਾਣਕਾਰੀ ਮੁਤਾਬਕ ਪਿਛਲੇ ਦਿਨੀ ਉਹਨਾਂ ਦੀ ਸੰਸਥਾ ਨੇ ਰਣਧੀਰ ਸਿੰਘ ਪੁਤਰ ਭਜਨ ਸਿੰਘ ਪਿੰਡ ਗਿਲਜ਼ੀਆ ਦੀ ਮ੍ਰਿਤਕ ਦੇਹ ਨੂੰ ਆਦਰ ਸਹਿਤ ਪੰਜਾਬ ਵਿੱਚ ਰਹਿ ਰਹੇ ਉਹਨਾਂ ਦੇ ਵਾਰਸਾਂ ਤੱਕ ਪਹਚਾਉਣ ਦਾ ਪੂਰਾ ਉਪਰਾਲਾ ਕੀਤਾ ਹੈ।ਉਹਨਾਂ ਨਾਲ ਇਹ ਵੀ ਦੱਸਿਆ ਵੈਸੇ ਮ੍ਰਿਤਕ ਦੇਹ ਨੂੰ ਭੇਜਣ ਦਾ ਸਾਰਾ ਖਰਚਾ ਭਾਰਤੀ ਅਬੈਸੀ ਕਰਦੀ ਹੈ।ਅਸੀ ਆਪਣੀ ਤਰਫੋਂ ਕਫਨ ਦੇ ਤੌਰ ਉਪਰ ਪੂਰੇ ਕਪੜਿਆਂ ਦਾ ਪ੍ਰਬੰਧ ਕਰਦੇ ਹਾਂ ਜਿਹੜਾ ਕੋਈ ਡੇਢ ਸੌ ਐਰੋ ਦੇ ਕਰੀਬ ਆਉਦਾ ਹੈ।ਪਰ ਕਈ ਵਾਰੀ ਇਸ ਦੁਖਦਾਈ ਘੜੀ ਮੌਕੇ ਮ੍ਰਿਤਕ ਦੇ ਪੇਂਡੂ ਜਾਂ ਨਜ਼ਦੀਕੀ ਰਿਸਤੇਦਾਰ ਵੀ ਆਪਣੀ ਤਰਫੋਂ ਮੱਦਦ ਕਰ ਦਿੰਦੇ ਹਨ।ਉਹਨਾਂ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਸਾਡੀ ਇਸ ਔਰਰ ਡਾਨ ਨਾਂ ਦੀ ਸੰਸਥਾ ਨੇ ਭਾਰਤ ਵਿੱਚ ਵੀ ਆਪਣੇ ਨੁਮਇੰਦੇ ਨਾਮਜ਼ਦ ਕਰ ਦਿੱਤੇ ਹਨ।ਜਿਵੇਂ ਕਿ ਜਲੰਧਰ ਵਿੱਚ ਸੁਰਿੰਦਰ ਸਿੰਘ ਰੂਬੀ ਈ ਟੀ ਓ ਗੁਰੂ ਗੋਬਿੰਦ ਸਿੰਘ ਕਲੋਨੀ,ਦਿੱਲੀ ਤੋਂ ਰਾਮਲਾਲ ਪਾਲਮ ਕਲੋਨੀ,ਗੁਰਦਾਸਪੁਰ ਤੋਂ ਲਖਵਿੰਦਰ ਸਿੰਘ ਧਾਲੀਵਾਲ,ਹਰਿਆਣਾ ਤੋਂ ਅਮਰੀਕ ਸਿੰਘ।ਇਹ ਏਅਰਪੋਰਟ ਤੋਂ ਮ੍ਰਿਤਕ ਦੇ ਵਾਰਸਾਂ ਤੱਕ ਪਹੁੰਚਾਉਣ ਦੀ ਜੁਮੇਵਾਰੀ ਬਾਖੂਬੀ ਨਾਲ ਨਿਭਾਉਦੇ ਹਨ।ਇੱਕ ਸੁਆਲ ਦੇ ਜਬਾਬ ਵਿੱਚ ਉਹਨਾਂ ਇਹ ਵੀ ਕਿਹਾ ਸਾਡੀ ਇਹ ਸੰਸਥਾ ਹੋਰ ਬਹੁਤ ਸਾਰੀਆਂ ਸਮਾਜਿੱਕ ਸੇਵਾਵਾਂ ਉਪਲੱਬਧ ਕਰਦੀ ਹੈ।ਜਿਵੇਂ ਕਿ ਵਿਦੇਸਾਂ ਵਿੱਚ ਬੇਕਾਰ ਘੁੰਮ ਰਹੇ ਨਸ਼ਈ ਕਿਸਮ ਦੇ ਲੜਕਿਆਂ ਨੂੰ ਉਹਨਾਂ ਦੇ ਘਰ ਤੱਕ ਪਹੁੰਚਾਉਣ ਦੀ ਜੁਮੇਵਾਰੀ ਵੀ ਲੈਦੀ ਹੈ।ਹੋਰ ਜਿਵੇਂ ਕਿ ਫਰਾਂਸ ਸਰਕਾਰ ਇਥੋਂ ਪੱਕੇ ਤੌਰ ਤੇ ਜਾਣ ਵਾਲੇ ਲੋਕਾਂ ਨੂੰ 2000 ੲੈਰੋ ਜੇਬ ਖਰਚਾ ਦਿੰਦੀ ਹੈ।ਅਸੀ ਚਾਹੁੰਦੇ ਹਾਂ ਕਿ ਉਹ ਪੈਸੇ ਉਹਨਾਂ ਦੇ ਵਾਰਸਾਂ ਤੱਕ ਸਹੀ ਸਲਾਮਤ ਪਹੁੰਚ ਜਾਣ।ਉਹਨਾ ਇਹ ਵੀ ਦੱਸਿਆ ਕਿ ਸਾਨੂੰ ਆਪਣੀ ਮਿਹਨਤ ਦਾ ਫਲ ਉਸ ਵੇਲੇ ਲੱਗਿਆ ਮਹਿਸੂਸ ਹੋਇਆ ਜਦੋਂ ਅਸੀ ਇੱਕ ਪੱਤਰਕਾਰ ਨਾਲ ਪਿੰਡ ਸੱਲਾਂ ਦੀ ਤਲਵੰਡੀ ਵਿੱਚ ਫਰਾਂਸ ਤੋਂ ਭੇਜੇ ਹੋਏ ਲੜਕੇ ਦੀ ਖੈਰ ਸਾਰ ਲਈ ਗਏ। ਤਾਂ ਉਸ ਦੀ ਪਤਨੀ ਸਾਡਾ ਵਾਰ ਵਾਰ ਸ਼ੁਕਰਗੁਜ਼ਾਰ ਕਰ ਰਹੀ ਸੀ।ਉਸ ਨੇ ਕਿਹਾ ਕਿ ਸਾਡਾ ਮੁੜ ਤੋਂ ਘਰ ਵਸਣਾ ਸ਼ੁਰੁ ਹੋ ਗਿਆ ਹੈ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>