ਵਾਸ਼ਿੰਗਟਨ- ਅਮਰੀਕਾ ਵਿੱਚ ਨਵੰਬਰ ਮਹੀਨੇ ਵਿੱਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਰੀਪਬਲੀਕਨ ਪਾਰਟੀ ਦੇ ਉਮੀਦਵਾਰ ਮਿਟ ਰੋਮਨੀ ਨੇ ਜੂਨ ਮਹੀਨੇ ਵਿੱਚ ਚੰਦੇ ਦੇ ਰੂਪ ਵਿੱਚ 10 ਕਰੋੜ ਡਾਲਰ (ਪੰਜ ਅਰਬ ਰੁਪੈ) ਇੱਕਠੇ ਕੀਤੇ।
ਰੋਮਨੀ ਦੁਆਰਾ ਇੱਕਠੀ ਕੀਤੀ ਗਈ ਚੰਦੇ ਦੀ ਇਸ ਰਕਮ ਨੇ ਇਸ ਸਾਲ ਹੋ ਰਹੀਆਂ ਵਿੱਚ ਰੀਕਾਰਡ ਸਥਾਪਿਤ ਕੀਤਾ ਹੈ। ਇਸ ਤੋਂ ਪਹਿਲਾਂ 2008 ਵਿੱਚ ਡੈਮੋਕਰੇਟ ਉਮੀਦਵਾਰ ਬਰਾਕ ਓਬਾਮਾ ਨੇ ਸਿਤੰਬਰ ਮਹੀਨੇ ਵਿੱਚ 15 ਮਿਲੀਅਨ ਡਾਲਰ ਚੰਦੇ ਦੇ ਰੂਪ ਵਿੱਚ ਇੱਕਠੇ ਕੀਤੇ ਸਨ।ਰੋਮਨੀ ਨੇ ਮਈ ਵਿੱਚ 7 ਮਿਲੀਅਨ 60 ਲੱਖ ਡਾਲਰ ਇੱਕਠੇ ਕੀਤੇ ਸਨ। ਮੌਜੂਦਾ ਰਾਸ਼ਟਰਪਤੀ ਬਰਾਕ ਓਬਾਮਾ ਵੱਲੋਂ ਜੂਨ ਵਿੱਚ ਇੱਕਠੀ ਕੀਤੀ ਗਈ ਧੰਨ ਰਾਸ਼ੀ ਸਬੰਧੀ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ੳਬਾਮਾ ਨੇ ਮਈ ਮਹੀਨੇ ਵਿੱਚ 6 ਮਿਲੀਅਨ ਡਾਲਰ ਦੇ ਕਰੀਬ ਧੰਨ ਇੱਕਠਾ ਕੀਤਾ ਹੈ।