ਕੈਪਟਨ ਨੇ ਬਾਦਲ ਨੂੰ ਚਲਾਕ ‘ਲੂੰਬੜਾ’ ਗਰਦਾਨਿਆ

ਤਲਵਾੜਾ- ਪੰਜਾਬ ਦੇ ਸਾਬਕਾ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ  ਨੇ ਮੁੱਖਮੰਤਰੀ ਪਰਕਾਸ਼ ਸਿੰਘ ਬਾਦਲ ਤੇ ਫਿਰ ਆਪਣੇ ਪੁਰਾਣੇ ਸਟਾਈਲ ਵਿੱਚ ਫਿਕਰੇ ਕਸਣੇ ਸ਼ੁਰੂ ਕਰ ਦਿੱਤੇ ਹਨ। ਦਸੂਹਾ ਉਪ ਚੋਣ ਦੌਰਾਨ ਕਮਾਹੀ ਦੇਵੀ ਪਿੰਡ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਕੈਪਟਨ ਨੇ ਕਿਹਾ ਕਿ ਪਰਕਾਸ਼ ਸਿੰਘ ਬਾਦਲ ‘ਲੂੰਬੜਾ’ ਹੈ ਜੋ ਲੋਕਾਂ ਨਾਲ ਝੂਠੇ ਵਾਅਦੇ ਕਰ ਰਿਹਾ ਹੈ।

ਕੈਪਟਨ ਨੇ ਕਿਹਾ ਕਿ ਬਾਦਲ ਬਲੂ ਸਟਾਰ ਮੈਮੋਰੀਅਲ ਅਤੇ ਰਾਜੋਆਣਾ ਮਾਮਲੇ ਵਿੱਚ ਸਿਆਸਤ ਖੇਡ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਬਾਦਲ ਪਰੀਵਾਰ ਆਪਣੇ ਨਿਜੀ ਹਿੱਤਾਂ ਦੀ ਪੂਰਤੀ ਲਈ ਸਦਾ ਹੀ ਪੰਜਾਬੀਆਂ ਦੇ ਖੁਨ ਦੇ ਬਦਲੇ ਅਜਿਹੀ ਰਾਜਨੀਤੀ ਖੇਡਦਾ ਆਇਆ ਹੈ। ਉਨ੍ਹਾਂ ਅਨੁਸਾਰ ਸੁਖਬੀਰ ਨੇ ਵੀ ਜਨਤਾ ਨੂੰ ਧੋਖਾ ਦਿੱਤਾ ਹੈ, ਮੁੱਖਮੰਤਰੀ ਅਤੇ ਉਪ ਮੁੱਖਮੰਤਰੀ ਦੋਵੇਂ ਹੀ ਝੂਠੇ ਹਨ। ਇਨ੍ਹਾਂ ਨੇ ਸਦਾ ਝੂਠ ਦੀ ਰਾਜਨੀਤੀ ਕੀਤੀ ਹੈ। ਵਿਦਿਆਰਥੀਆਂ ਨੂੰ ਲੈਪਟਾਪ ਦੇ ਵਾਅਦੇ ਕਰਕੇ ਟੈਬਲੇਟ ਦੀ ਗੱਲ ਕਰ ਰਹੇ ਹਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>