ਪੀ ਏ ਯੂ ਇੰਪਲਾਈਜ਼ ਫੈਡਰੇਸ਼ਨ ਦੇ ਵਫਦ ਵੱਲੋਂ ਸ: ਮਹੇਸ਼ਇੰਦਰ ਸਿੰਘ ਗਰੇਵਾਲ ਦਾ ਸਨਮਾਨ

ਲੁਧਿਆਣਾ:- ਅੱਜ ਪੀ ਏ ਯੂ ਇੰਪਲਾਈਜ਼ ਫੈਡਰੇਸ਼ਨ ਦਾ ਵਫਦ ਚੇਅਰਮੈਨ ਸ: ਹਰਬੰਸ ਸਿੰਘ ਮੁੰਡੀ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਦੇ ਮੁੱਖ ਸਲਾਹਕਾਰ (ਕੈਬਨਿਟ ਰੈਂਕ) ਸ: ਮਹੇਸ਼ਇੰਦਰ ਸਿੰਘ ਗਰੇਵਾਲ ਦੇ ਗ੍ਰਹਿ ਵਿਖੇ ਮਿਲਿਆ ਅਤੇ ਉਨ੍ਹਾਂ ਦਾ ਇਸ ਮੌਕੇ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ। ਇਸ ਸਮੇਂ ਚੇਅਰਮੈਨ ਸ: ਮੁੰਡੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜਾਬ ਦੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਦਾ ਵਿਸ਼ੇਸ਼ ਤੌਰ ਧੰਨਵਾਦ ਕੀਤਾ ਜਿਨ੍ਹਾਂ ਨੇ ਬਹੁਤ ਹੀ ਹਰਮਨ ਪਿਆਰੇ ਸੂਝਵਾਨ, ਦੂਰਅੰਦੇਸ਼ੀ ਅਤੇ ਪਾਰਟੀ ਦੇ ਵਫਾਦਾਰ ਲੀਡਰ ਸ: ਮਹੇਸ਼ਇੰਦਰ ਸਿੰਘ ਗਰੇਵਾਲ ਨੂੰ ਮੁੱਖ ਮੰਤਰੀ ਦਾ ਮੁੱਖ ਸਲਾਹਕਾਰ ਬਣਾਇਆ। ਉਨ੍ਹਾਂ ਕਿਹਾ ਕਿ ਇਸ ਨਾਲ ਲੁਧਿਆਣਾ ਜ਼ਿਲ੍ਹੇ ਦੇ ਸਾਰੇ ਅਕਾਲੀ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਅਤੇ ਅਕਾਲੀ ਵਰਕਰਾਂ ਦੇ ਹੌਸਲੇ ਪਹਿਲਾਂ ਨਾਲੋਂ ਜ਼ਿਆਦਾ ਬੁ¦ਦ ਹੋਣਗੇ। ਇਸ ਮੌਕੇ ਵਫਦ ਨੇ ਯੂਨੀਵਰਸਿਟੀ ਮੁਲਾਜ਼ਮਾਂ ਦੀ ਭਖਦੀਆਂ ਮੰਗਾਂ ਸੰਬੰਧੀ ਸ: ਗਰੇਵਾਲ ਨਾਲ ਵਿਚਾਰ ਵਟਾਂਦਰਾ ਕੀਤਾ ਅਤੇ ਬੇਨਤੀ ਕੀਤੀ ਕਿ ਸੋਧੇ ਹੋਏ ਸਕੇਲਾਂ ਦਾ 40 ਫੀ ਸਦੀ ਏਰੀਅਰ ਯੂਨੀਵਰਸਿਟੀ ਮੁਲਾਜ਼ਮਾਂ ਨੂੰ ਤੁਰੰਤ ਦਿਵਾਇਆ ਜਾਵੇ ਕਿਉਂਕਿ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੂੰ ਸੋਧੇ ਹੋਏ ਸਕੇਲਾਂ ਦੇ ਏਰੀਅਰ ਦੀ ਦੂਜੀ ਕਿਸ਼ਤ ਵੀ  ਮਿਲ ਚੁੱਕੀ ਹੈ। ਸ: ਮਹੇਸ਼ਇੰਦਰ ਸਿੰਘ ਗਰੇਵਾਲ, ਮੁੱਖ ਸਲਾਹਕਾਰ ਮੁੱਖ ਮੰਤਰੀ ਨੇ ਵਫਦ ਨੂੰ ਭਰੋਸਾ ਦਿਵਾਇਆ ਕਿ ਉਹ ਇਸ ਸਬੰਧੀ ਜਲਦੀ ਹੀ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਨਾਲ ਗੱਲਬਾਤ ਕਰਨਗੇ ਅਤੇ 40 ਫੀ ਸਦੀ ਏਰੀਅਰ ਦੀ ਗਰਾਂਟ ਜਲਦੀ ਤੋਂ ਜਲਦੀ ਰਿਲੀਜ਼ ਕਰਵਾਉਣਗੇ। ਵਫਦ ਦੇ ਮੈਂਬਰਾਂ ਵਿੱਚ ਹੋਰਨਾਂ ਤੋਂ ਇਲਾਵਾ ਸ: ਚਰਨਜੀਤ ਸਿੰਘ ਸੇਖੋਂ, ਸ: ਸਰਬਜੀਤ ਸਿੰਘ, ਟੇਕ ਚੰਦ, ਮੋਹਨਜੀਤ ਸਿੰਘ ਗਰੇਵਾਲ, ਮਨਦੀਪਪਾਲ ਸਿੰਘ ਸੇਖੋਂ, ਮਹਿਲ ਸਿੰਘ ਸਿੱਧੂ, ਪ੍ਰਵੀਨ ਬਾਂਦਾ, ਗੁਰਿੰਦਰਪਾਲ ਸਿੰਘ, ਡੈਮੋਕ੍ਰੇਟਿਕ ਫਰੰਟ ਦੇ ਚੇਅਰਮੈਨ ਸੁਰਿੰਦਰ ਕੁਮਾਰ ਕਟਵਾਰਾ, ਫੋਰਮ ਦੇ ਚੇਅਰਮੈਨ ਸ਼੍ਰੀ ਕੇਵਲ ਕ੍ਰਿਸ਼ਨ ਸਚਦੇਵਾ, ਯਾਦਵਿੰਦਰ ਝਾਂਡੇ, ਬਿੱਕਰ ਸਿੰਘ ਕਲਸੀ, ਗੁਰਬੀਰ ਸਿੰਘ, ਕਿਰਪਾਲ ਸਿੰਘ ਡਾਂਗੋ, ਤਰਸੇਮ ਸਿੰਘ, ਸਵਰਨ ਸਿੰਘ, ਡਾ: ਕਸ਼ਮੀਰ ਸਿੰਘ, ਛੋਟਾ ਸਿੰਘ ਵੀ ਹਾਜ਼ਰ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>