ਖੇਤੀ ਸਾਧਨ, ਬੀਜ, ਖਾਦ ਅਤੇ ਲੇਬਰ ਮਹਿੰਗੀ ਹੋਣਾ ਖੇਤੀਬਾੜੀ ਸਾਹਮਣੇ ਵੱਡੀ ਵੰਗਾਰ ਬਣ ਕੇ ਖੜ੍ਹੇ ਹਨ-ਸ਼੍ਰੀ ਸਚਦੇਵਾ

ਲੁਧਿਆਣਾ:- ਮਹਿੰਗੇ ਖੇਤੀ ਸਾਧਨ, ਬੀਜ, ਖਾਦਾਂ ਅਤੇ ਲੇਬਰ ਦੀ ਸਮੱਸਿਆ ਕਾਰਨ ਖੇਤੀਬਾੜੀ ਸਾਹਮਣੇ ਗੰਭੀਰ ਚੁਣੌਤੀਆਂ ਖੜੀਆਂ ਹਨ। ਭੂਮੀਹੀਣ ਕਿਸਾਨਾਂ ਵਿੱਚ ਵਾਧਾ ਹੋ ਰਿਹਾ ਹੈ। ਅਚਨਚੇਤ ਵਾਪਰ ਰਹੀਆਂ ਮੌਸਮੀ ਤਬਦੀਲੀਆਂ, ਗੈਰ ਸਿਫਾਰਸ਼ੀ ਕੀਟਨਾਸ਼ਕ ਜ਼ਹਿਰਾਂ, ਨਕਲੀ ਜ਼ਹਿਰਾਂ ਤੋਂ ਇਲਾਵਾ ਜ਼ਮੀਨ ਦੇ ਉਪਜਾਊ ਤੱਤਾਂ ਬਾਰੇ ਅਧੂਰੀ ਜਾਣਕਾਰੀ, ਸਿੰਜਾਈ ਲਈ ਪਾਣੀ ਦਾ ਘਟੀਆ ਮਿਆਰ, ਮੰਡੀ ਵਿੱਚ ਸਖਤ ਮੁਕਾਬਲਾ ਅਤੇ ਖੇਤੀਬਾੜੀ ਮੰਡੀਕਰਨ ਲਈ ਆਧੁਨਿਕਤਮ ਸਹੂਲਤਾਂ ਦੀ ਲਗਪਗ ਅਣਹੋਂਦ ਵੱਲ ਇਕ ਦਮ ਧਿਆਨ ਦੇਣਾ ਪਵੇਗਾ। ਫੀਲਡ ਫਰੈਸ਼ ਦੇ ਦਰਾਮਦ ਵਣਜ ਵਪਾਰ ਸ਼ਾਖਾ ਦੇ ਮੁਖੀ ਸਮੀਰ ਸਚਦੇਵਾ ਨੇ ਸਾਸਕਾ ਵੱਲੋਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਖੇ ਕਰਵਾਏ ਵਿਸ਼ੇਸ਼ ਭਾਸ਼ਣ ਮੌਕੇ ਸੰਬੋਧਨ ਕਰਦਿਆਂ ਆਖਿਆ ਕਿ ਵਿਸ਼ਵ ਮੰਡੀ ਵਿੱਚ ਪੂਰਾ ਉਤਰਨ ਲਈ ਸਾਨੂੰ ਵਿਸ਼ਵ ਪੱਧਰੀ ਮਿਆਰਾਂ ਦਾ ਵੀ ਪੂਰਾ ਪਤਾ ਹੋਣਾ ਚਾਹੀਦਾ ਹੈ। ਬੇਸਿਕ ਸਾਇੰਸਜ਼ ਕਾਲਜ ਵਿੱਚ ਸਥਾਪਿਤ ਸਾਸਕਾ ਕੌਂਸਲ ਵੱਲੋਂ ਕਰਵਾਏ ਇਸ ਸਮਾਗਮ ਵਿੱਚ ਪੀ ਏ ਯੂ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ, ਰਜਿਸਟਰਾਰ ਡਾ: ਰਾਜ ਕੁਮਾਰ ਮਹੇ, ਸਮੂਹ ਡੀਨ ਡਾਇਰੈਕਟਰ ਸਾਹਿਬਾਨ ਅਤੇ ਵੱਖ ਵੱਖ ਵਿਭਾਗਾਂ ਦੇ ਮੁਖੀ ਹਾਜ਼ਰ ਸਨ। ਸ਼੍ਰੀ ਸਚਦੇਵਾ ਨੇ ਆਖਿਆ ਕਿ ਫੀਲਡ ਫਰੈਸ਼ ਦਾ ਮਨੋਰਥ ਛੋਟੇ ਅਤੇ ਦਰਮਿਆਨੇ ਕਿਸਾਨ ਨੂੰ ਆਤਮ ਨਿਰਭਰ ਬਣਾਉਣਾ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਜ਼ਮੀਨ ਅਤੇ ਪਾਣੀ ਬਾਰੇ ਢੁੱਕਵੀਂ ਜਾਣਕਾਰੀ ਹਰ ਕਿਸੇ ਨੂੰ ਮੁਹੱਈਆ ਹੋਣੀ ਚਾਹੀਦੀ ਹੈ। ਉਨ੍ਹਾਂ ਆਖਿਆ ਕਿ ਪੰਜਾਬ ਦੀ ਬੇਬੀ ਕਾਰਨ ਦੀ ਯੂ ਕੇ ਵਿੱਚ ਬੜੀ ਮੰਗ ਹੈ। ਮਿਰਚਾਂ, ਧਨੀਆ ਅਤੇ ਪਦੀਨਾ ਵਰਗੀਆਂ ਜੜ੍ਹੀਆਂ ਬੂਟੀਆਂ ਯੂਰਪੀਨ ਯੂਨੀਅਨ ਨੂੰ ਵੇਚੀਆਂ ਜਾ ਸਕਦੀਆਂ ਹਨ।

ਵਿਚਾਰ ਉਤੇਜ਼ਕ ਭਾਸ਼ਣ ਦੀ ਸ਼ਲਾਘਾ ਕਰਦਿਆਂ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਆਖਿਆ ਕਿ ਖੋਜ ਅਤੇ ਨਵੇਂ ਪਸਾਰ ਢੰਗਾਂ ਦੇ ਨਾਲ ਨਾਲ ਮਨੁੱਖੀ ਵਿਕਾਸ ਵੱਲ ਵੀ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ ਤਾਂ ਜੋ ਚੰਗੀਆਂ ਖੇਤੀਬਾੜੀ ਪਿਰਤਾਂ ਪਾਈਆਂ ਜਾ ਸਕਣ। ਉਨ੍ਹਾਂ ਆਖਿਆ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਨੇ ਖੇਤੀਬਾੜੀ ਦੇ ਖੇਤਰ ਵਿੱਚ ਤਾਂ ਕਿਸਾਨਾਂ ਨਾਲ ਪੂਰਾ ਸੰਪਰਕ ਜੋੜਿਆ ਹੋਇਆ ਹੈ ਪਰ ਉਦਯੋਗ ਖੇਤਰ ਨਾਲ ਭਾਈਵਾਲੀ ਵਧਾਉਣ ਵੱਲ ਹੁਣ ਧਿਆਨ ਦਿੱਤਾ ਜਾਵੇਗਾ। ਖੇਤੀ ਅਧਾਰਿਤ ਉਦਯੋਗ ਦੇ ਵਧਣ ਨਾਲ ਹੀ ਕਿਸਾਨ ਦਾ ਭਲਾ ਹੋਵੇਗਾ। ਉਨ੍ਹਾਂ ਹਰ ਮਟਰ, ਬੇਬੀ ਕਾਰਨ, ਨੇਪੀਅਰ ਬਾਜ਼ਰਾ ਹਾਈਬਰਿਡ, ਬਾਇਓਮਾਸ ਅਤੇ ਬਾਇਓ ਐਨਰਜੀ ਆਦਿ ਵਿਸ਼ਿਆਂ ਤੋਂ ਇਲਾਵਾ ਮਸ਼ੀਨੀਕਰਨ ਅਤੇ ਨਵੀਆਂ ਸਬਜ਼ੀਆਂ ਦੇ ਵਿਕਾਸ ਲਈ ਚਾਨਣਾ ਪਾਇਆ।

ਬੇਸਿਕ ਸਾਇੰਸਜ਼ ਕਾਲਜ ਦੇ ਡੀਨ ਡਾ: ਰਾਜਿੰਦਰ ਸਿੰਘ ਸਿੱਧੂ ਨੇ ਮੁੱਖ ਬੁਲਾਰੇ ਅਤੇ ਮਹਿਮਾਨਾਂ ਦਾ ਸੁਆਗਤ ਕੀਤਾ। ਸਮਾਗਮ ਦੇ ਅਖੀਰ ਵਿੱਚ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਸ਼੍ਰੀ ਸੁਮੀਰ ਸਚਦੇਵਾ ਨੂੰ ਸਾਸਕਾ ਵੱਲੋਂ ਯਾਦਗਾਰੀ ਚਿੰਨ੍ਹ ਭੇਂਟ ਕੀਤਾ।

This entry was posted in ਖੇਤੀਬਾੜੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>