ਸ਼੍ਰੋਮਣੀ ਕਮੇਟੀ ਆਈ.ਏ.ਐਸ. ਦੀ ਟਰੇਨਿੰਗ ਲਈ ਚੰਡੀਗੜ੍ਹ ‘ਚ ਟਰੇਨਿੰਗ ਸੈਂਟਰ ਖੋਲੇਗੀ- ਜਥੇਦਾਰ ਅਵਤਾਰ ਸਿੰਘ

ਪਟਿਆਲਾ:- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਹੇਠ ਅੱਜ ਗੁਰਦੁਆਰਾ ਸ੍ਰੀ ਕਲਗੀਧਰ ਨਿਵਾਸ (ਸੈਕਟਰ-27) ਚੰਡੀਗੜ੍ਹ ਵਿਖੇ ਅੰਤ੍ਰਿੰਗ ਕਮੇਟੀ ਦੀ ਬੈਠਕ ਹੋਈ ਜਿਸ ਵਿੱਚ ਟਰੱਸਟ ਵਿਭਾਗ ਤੇ ਅਮਲਾ ਸ਼ਾਖਾ ਦੀਆਂ 34, ਸੈਕਸ਼ਨ (87) ਦੇ 44 ਅਤੇ ਸੈਕਸ਼ਨ (85) ਦੇ ਗੁਰਦੁਆਰਾ ਸਾਹਿਬਾਨ ਨਾਲ ਸਬੰਧਤ 107 ਮਸਲਿਆਂ ਦਾ ਸਰਲੀਕਰਨ ਕੀਤਾ ਗਿਆ।

ਉਪਰੰਤ ਜਥੇਦਾਰ ਅਵਤਾਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਗੁਰੁਦਆਰਾ ਪ੍ਰਬੰਧਕ ਕਮੇਟੀ ਨੇ ਅਹਿਮ ਫੈਸਲਾ ਕਰਦਿਆਂ ਚੰਡੀਗੜ੍ਹ ਦੇ ਸੈਕਟਰ-44ਏ. ‘ਚ ਗੁਰਦੁਆਰਾ ਸ਼ਹੀਦੀ ਬਾਗ ਬੁੜੈਲ ਵਿਖੇ ਆਈ.ਏ.ਐਸ. ਪੱਧਰ ਤੱਕ ਦੇ ਅਧਿਕਾਰੀਆਂ ਨੂੰ ਟਰੇਨਿੰਗ ਦੇਣ ਲਈ ਟਰੇਨਿੰਗ ਸੈਂਟਰ ਖੋਲ੍ਹਣ ਅਤੇ ਇਸ ਪੁਰ ਤਕਰੀਬਨ ਸਾਢੇ ਛੇ ਕਰੋੜ ਰੁਪਏ ਜਨਰਲ ਬੋਰਡ ਫੰਡ ਵਿੱਚੋ ਖਰਚ ਦੀ ਪ੍ਰਵਾਨਗੀ ਦਿੱਤੀ ਗਈ ਹੈ। ਧਰਮ ਪ੍ਰਚਾਰ ਕਮੇਟੀ, ਸਿੱਖ ਇਤਿਹਾਸ ਰੀਸਰਚ-ਬੋਰਡ ਵੱਲੋਂ ਛਪਵਾਈਆਂ ਅਤੇ ਖਰੀਦ ਕਰਨ ਯੋਗ ਸਾਰੀਆਂ ਧਾਰਮਿਕ ਪੁਸਤਕਾਂ ਦੀ ਘੋਖ ਕਰਨ ਲਈ ਸ.ਵਰਿਆਮ ਸਿੰਘ ਕਨਵੀਨਰ, ਸ.ਰੂਪ ਸਿੰਘ ਡਾਇਰੈਕਟਰ ਸਿੱਖ ਇਤਿਹਾਸ ਰੀਸਰਚ ਬੋਰਡ, ਸ.ਬਲਵੰਤ ਸਿੰਘ ਢਿੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ, ਡਾ.ਜਸਬੀਰ ਸਿੰਘ ਸਾਬਰ, ਸ.ਬਲਵਿੰਦਰ ਸਿੰਘ ਜੌੜਾ ਮੀਤ ਸਕੱਤਰ ਸ਼੍ਰੋਮਣੀ ਕਮੇਟੀ, ਡਾ.ਅਮਰਜੀਤ ਸਿੰਘ ਪ੍ਰਿੰਸੀਪਲ ਗੁਰੂ ਕਾਸ਼ੀ ਗੁਰਮਤਿ ਇੰਸਟੀਚਿਊਟਸ ਤਲਵੰਡੀ ਸਾਬੋ, ਡਾ.ਇੰਦਰਜੀਤ ਸਿੰਘ ਗੋਗੋਆਣੀ ਤੇ ਸ.ਕ੍ਰਿਪਾਲ ਸਿੰਘ ਸਾਬਕਾ ਰਿਸਰਚ ਸਕਾਲਰ ਤੇ ਅਧਾਰਤ ਅੱਠ ਮੈਂਬਰੀ ਵਿਦਵਾਨਾਂ ਦੀ ਘੋਖ ਸਬ-ਕਮੇਟੀ ਨੀਯਤ ਕੀਤੀ ਗਈ। ਜਿੰਨ੍ਹਾਂ ਵਿੱਚੋਂ ਦੋ ਵਿਦਵਾਨਾਂ ਦੀ ਰਾਇ ਜਰੂਰੀ ਹੋਵੇਗੀ। ਇਸੇ ਤਰਾਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਮੇਂ ਨੂੰ ਰੱਖਦਿਆਂ ਸੀ.ਸੀ.ਟੀ.ਵੀ. ਕੈਮਰੇ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਭੇਜਣ ਦੀ ਵਿਦੇਸ਼ਾਂ ਤੋਂ ਪੁੱਜੀ ਮੰਗ ਸਵੀਕਾਰ ਕਰਦਿਆਂ ਪਾਵਨ ਸਰੂਪ ਭੇਜੇ ਜਾਣ ਦਾ ਫੈਸਲਾ ਕੀਤਾ ਗਿਆ ਹੈ। 1984 ‘ਚ ਦੰਗਾਕਾਰੀਆਂ ਵੱਲੋਂ ਰੇਲ ‘ਚ ਸਫਰ ਕਰਦੇ ਸਮੇਂ ਮਾਰੇ ਗਏ ਸਿੱਖ ਫੌਜੀਆਂ ਦੇ ਪਰਿਵਾਰਾਂ ਨੂੰ ਇੱਕ-ਇੱਕ ਲੱਖ ਰੁਪਏ ਸਹਾਇਤਾ ਦੇਣ ਦਾ ਵੀ ਫੈਸਲਾ ਕੀਤਾ ਗਿਆ ਹੈ। ਇਸੇ ਤਰਾਂ ਪੰਥ ਪ੍ਰਸਿਧ ਢਾਡੀ ਅਜੀਤ ਸਿੰਘ ਮੋਦਾ ਅਤੇ ਨਛੱਤਰ ਸਿੰਘ ਸਿਬੀਆ ਵੱਲੋਂ ਕੀਤੀ ਮੰਗ ਦੇ ਅਧਾਰ ਤੇ ਯੋਗ ਸਹਾਇਤਾ ਦਿੱਤੀ ਗਈ ਹੈ। ਧਰਮ ਪ੍ਰਚਾਰ ਕਮੇਟੀ ਦੇ ਢਾਡੀ, ਕਵੀਸ਼ਰਾਂ ਦੀ ਮੰਗ ਮੁਤਾਬਿਕ ਦਫਤਰੀ ਸ਼ਰਤਾਂ ਪੂਰੀਆਂ ਕਰਨ ਵਾਲੇ ਢਾਡੀ, ਕਵੀਸ਼ਰਾਂ ਨੂੰ ਗ੍ਰੇਡ ਵਿੱਚ ਕਰਨ ਦਾ ਫੈਸਲਾ ਕੀਤਾ ਗਿਆ ਹੈ। ਗੁਰਦੁਆਰਾ ਬਾਬਾ ਬੁੱਢਾ ਜੀ ਰਾਮਦਾਸ ਵਿਖੇ ਨਿਸ਼ਾਨ ਸਾਹਿਬ ਦੇ ਚੋਲਾ ਸਾਹਿਬ ਬਦਲੀ ਕਰਦੇ ਸਮੇਂ ਸ਼ਰਧਾਲੂ ਸਿੱਖ ਦੇ ਡਿੱਗ ਕੇ ਸੱਟ ਲੱਗ ਜਾਣ ਕਰਕੇ ਇਲਾਜਪੁਰ ਹੋਇਆ ਖਰਚ 73460/-ਰੁਪਏ ਦਫਤਰ ਵੱਲੋਂ ਅਦਾ ਕਰਨ ਦਾ ਫੈਸਲਾ ਕੀਤਾ ਗਿਆ ਹੈ।

ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਅੰਤਿੰਰਗ ਕਮੇਟੀ ਵੱਲੋਂ ਸਰਬ ਸੰਮਤੀ ਨਾਲ ਮਤਾ ਪਾਸ ਕਰਕੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਗਈ ਹੈ ਕਿ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਸਬੰਧਤ ਇਤਿਹਾਸਕ ਚੋਲਾ, ਕੇਸ, ਕੰਘਾ, ਤਿੰਨ ਵੱਡੀਆਂ ਸ੍ਰੀ ਸਾਹਿਬ ਅਤੇ ਹੱਥ ਲਿਖਤ ਗੁਟਕਾ ਸਾਹਿਬ ਜੋ ਨਾਭਾ ਰਿਆਸਤ ਪਾਸ ਸਨ, ਮਾਨਯੋਗ ਹਾਈਕੋਰਟ ਦੇ ਹੁਕਮਾਂ ਤਹਿਤ ਡਾਇਰੈਕਟਰ ਪੁਰਾਤਤਵ ਅਤੇ ਅਜਾਇਬਘਰ ਵਿਭਾਗ ਪੰਜਾਬ ਪਾਸ ਬੁਰਜ ਬਾਬਾ ਆਲਾ ਸਿੰਘ ਕਿਲ੍ਹਾ ਮੁਬਾਰਕ ਪਟਿਆਲਾ ਵਿਖੇ ਪਈਆਂ ਹਨ ਨੂੰ ਸ਼੍ਰੋਮਣੀ ਕਮੇਟੀ ਦੇ ਹਵਾਲੇ ਕੀਤਾ ਜਾਵੇ ਤਾਂ ਜੋ ਇਹਨਾਂ ਇਤਿਹਾਸਕ ਨਿਸ਼ਾਨੀਆਂ ਦੀ ਸਾਂਭ-ਸੰਭਾਲ ਮਰਿਯਾਦਾ ਅਨੁਸਾਰ ਕੀਤੀ ਜਾ ਸਕੇ ਅਤੇ ਇਹ ਅਨਮੋਲ ਨਿਸ਼ਾਨੀਆਂ ਖਾਲਸੇ ਦੇ ਜਨਮ ਅਸਥਾਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਸੁਸ਼ੋਭਿਤ ਕੀਤੀਆਂ ਜਾ ਸਕਣ। ਇਕੱਤਰਤਾ ਸਮੇਂ ਸ.ਰਘੂਜੀਤ ਸਿੰਘ ਕਰਨਾਲ ਸੀਨੀਅਰ ਮੀਤ ਪ੍ਰਧਾਨ, ਸ.ਕੇਵਲ ਸਿੰਘ ਜੂਨੀਅਰ ਮੀਤ ਪ੍ਰਧਾਨ, ਸ.ਸੁਖਦੇਵ ਸਿੰਘ ਭੌਰ ਜਨਰਲ ਸਕੱਤਰ, ਸ.ਰਜਿੰਦਰ ਸਿੰਘ ਮਹਿਤਾ, ਸ.ਗੁਰਬਚਨ ਸਿੰਘ ਕਰਮੂੰਵਾਲ, ਸ.ਸੁਰਜੀਤ ਸਿੰਘ ਗੜ੍ਹੀ, ਸ.ਰਾਮਪਾਲ ਸਿੰਘ ਬਹਿਣੀਵਾਲ, ਸ.ਨਿਰਮੈਲ ਸਿੰਘ ਜੌਲਾਂ, ਸ.ਦਿਆਲ ਸਿੰਘ ਕੋਲਿਆਂਵਾਲੀ, ਸ.ਕਰਨੈਲ ਸਿੰਘ ਪੰਜੋਲੀ, ਸ.ਮੋਹਣ ਸਿੰਘ ਬੰਗੀ, ਸ.ਸੂਬਾ ਸਿੰਘ ਡੱਬਵਾਲਾ, ਸ.ਭਜਨ ਸਿੰਘ ਸ਼ੇਰਗਿੱਲ, ਸ.ਮੰਗਲ ਸਿੰਘ ਅੰਤ੍ਰਿੰਗ ਮੈਂਬਰਾਂ ਤੋ ਇਲਾਵਾ ਸ.ਦਲਮੇਘ ਸਿੰਘ ਸਕੱਤਰ, ਸ.ਜੋਗਿੰਦਰ ਸਿੰਘ ਅਦਲੀਵਾਲ ਓ.ਐਸ.ਡੀ., ਸ.ਤਰਲੋਚਨ ਸਿੰਘ, ਸ.ਮਨਜੀਤ ਸਿੰਘ, ਸ.ਅਵਤਾਰ ਸਿੰਘ ਤੇ ਸ.ਮਹਿੰਦਰ ਸਿੰਘ ਆਹਲੀ ਵਧੀਕ ਸਕੱਤਰ, ਸ.ਦਿਲਜੀਤ ਸਿੰਘ ਬੇਦੀ, ਸ.ਪਰਮਜੀਤ ਸਿੰਘ ਸਰੋਆ ਤੇ ਸ.ਕੇਵਲ ਸਿੰਘ ਮੀਤ ਸਕੱਤਰ, ਪਬਲੀਸਿਟੀ ਵਿਭਾਗ ਦੇ ਇੰਚਾਰਜ ਸ.ਕੁਲਵਿੰਦਰ ਸਿੰਘ ਰਮਦਾਸ, ਸ.ਪਰਮਦੀਪ ਸਿੰਘ, ਸ.ਤਰਵਿੰਦਰ ਸਿੰਘ, ਸ.ਸੁਖਬੀਰ ਸਿੰਘ ਮੂਲੇਚੱਕ, ਸ.ਗੁਰਦਿੱਤ ਸਿੰਘ ਤੇ ਸ.ਗੁਰਿੰਦਰ ਸਿੰਘ, ਸੁਪਰਵਾਈਜਰ ਸ.ਗੁਰਨਾਮ ਸਿੰਘ, ਸ.ਸੁਖਬੀਰ ਸਿੰਘ, ਸ.ਹਰਜਿੰਦਰ ਸਿੰਘ, ਸ.ਤਜਿੰਦਰ ਸਿੰਘ ਨਿੱਕੂ, ਸ.ਮੁਖਤਾਰ ਸਿੰਘ ਮੈਨੇਜਰ ਗੁਰਦੁਆਰਾ ਸ੍ਰੀ ਨਾਢਾ ਸਾਹਿਬ, ਸ.ਇੰਦਰ ਸਿੰਘ ਗੁ:ਇੰਸਪੈਕਟਰ, ਸ.ਜਸਵੀਰ ਸਿੰਘ ਕੰਪਿਊਟਰ ਉਪਰੇਟਰ, ਸ.ਜਤਿੰਦਰ ਸਿੰਘ ਫੋਟੋ ਗ੍ਰਾਫਰ, ਸ.ਗੁਰਸੇਵਕ ਸਿੰਘ ਅਕਾਂਊਟੈਂਟ, ਸ.ਜਸਵੀਰ ਸਿੰਘ ਸਹਾਇਕ ਸੁਪਰਵਾਈਜਰ ਅਤੇ ਸ.ਹਰਪ੍ਰੀਤ ਸਿੰਘ ਹਾਜਰ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>