ਸਰਬੱਤ ਦਾ ਭਲਾ ਸੰਸਥਾ ਦੁਬਈ ਵੱਲੋਂ ਲਗਾਏ ਖੂਨਦਾਨ ਕੈਪ ‘ਚ 120 ਨੇ ਪੰਜਾਬੀਆਂ ਨੇ ਖੁਨਦਾਨ ਕੀਤਾ

ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਦੁਬਈ ਵਿੱਚ ਪਿਛਲੇ ਕੁਝ ਹੀ ਸਮੇ ਤੋਂ ਹੀ ਸਮਾਜਸੇਵੀ ਕਾਰਜਾ ਵਿੱਚ ਸਰਗਰਮ ਸਰਬੱਤ ਦਾ ਭਲਾ ਸੰਸਥਾ ਨੇ ਦੁਨੀਆ ਭਰ ਵਿੱਚ ਵਸਦੇ ਪੰਜਾਬੀਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ ਕਿਉਂਕਿ ਇੰਡੀਅਨ ਕੌਂਸਲੇਟ ਦੁਬਈ ਅਤੇ ਕਮਿਊਨਿਟੀ ਡਿਵੈਲਪਮੈਂਟ ਅਥਾਰਿਟੀ ਦੁਬਈ ਦੁਆਰਾ ਪ੍ਰਮਾਣਿਤ ਇਸ ਸੰਸਥਾ ਨੇ ਜਾਤ ਪਾਤ ਅਤੇ ਬਿਨ੍ਹਾਂ ਭੇਦ-ਭਾਵ ਰਮਜਾਨ ਦੇ ਮਹੀਨੇ ਦੀ ਸ਼ੁਰੂਆਤ ਦਾ ਇਕ ਵਿਲੱਖਣ ਤਰੀਕਾ ਅਪਣਾਇਆ ਹੈ। ਸੰਸਥਾ ਦੇ ਖੂਨਦਾਨ ਕੈਂਪਾਂ ਦੇ ਇੰਚਾਰਜ ਸ੍ਰ. ਜਗਜੀਤ ਸਿੰਘ ਗੋਰੀ ਨੇ ਇਸ ਪ੍ਰਤੀਨਿਧ ਨਾਲ ਗਲਬਾਤ ਦੌਰਾਨ ਦੱਸਿਆ ਕਿ ਰਮਜ਼ਾਨ ਦੇ ਮਹੀਨੇ ਰੋਜ਼ੇ ਰੱਖੇ ਹੋਣ ਕਰਕੇ ਮੁਸਲਿਮ ਵੀਰ ਖੂਨਦਾਨ ਨਹੀਂ ਕਰ ਸਕਦੇ ਜਦੋਂਕਿ ਦੁਰਘਟਨਾਵਾਂ ਜਾਂ ਆਮ ਬੀਮਾਰੀਆਂ ਕਾਰਨ ਮਰੀਜ਼ਾਂ ਲਈ ਖੂਨ ਦੀ ਮੰਗ ਬਰਕਰਾਰ ਰਹਿੰਦੀ ਹੈ। ਉਹਨਾਂ ਕਿਹਾ ਕਿ ਅਜਿਹੇ ਸਮੇਂ ਦੁਬਈ ਵੱਸਦਾ ਸਿੱਖ ਭਾਈਚਾਰਾ ਅਜਿਹੇ ਮਾਨਵਤਾ ਦੀ ਭਲਾਈ ਵਾਲੇ ਕਾਰਜ ਵਿੱਚ ਬਣਦਾ ਯੋਗਦਾਨ ਪਾਵੇਗਾ। ਪੰਜਾਬੀ ਵੀਰਾਂ ਵੱਲੋਂ ਦਾਨ ਕੀਤਾ ਖੂਨ ਥੈਲਸਮੀਆਂ ਨਾਂ ਦੀ ਬਿਮਾਰੀ ਨਾਲ ਜੂਝ ਰਹੇ ਬੱਚਿਆਂ ਨੂੰ ਦਿੱਤਾ ਜਾਵੇਗਾ। ਸੰਸਥਾ ਦੇ ਸੋਸ਼ਲ ਵਿੰਗ ਦੇ ਮੁਖੀ ਪ੍ਰਭਦੀਪ ਸਿੰਘ ਅਨੁਸਾਰ ਇਸ ਪਹਿਲੇ ਖੂਨਦਾਨ ਕੈਂਪ ਵਿਚ ਖੂਨ ਦੇਣ ਵਾਲਿਆਂ ਦੀ ਗਿਣਤੀ 170 ਦੇ ਕਰੀਬ ਸੀ ਅਤੇ ਪੰਜ ਘੰਟੇ ਚੱਲੇ ਇਸ ਕੈਂਪ ਵਿਚ 120 ਖੂਨਦਾਨੀ ਹੀ ਖੂਨਦਾਨ ਕਰ ਸਕੇ। ਸੰਸਥਾ ਵੱਲੋ ਆਉਣ ਵਾਲੇ ਦਿਨਾਂ ਵਿਚ ਤਿੰਨ ਹੋਰ ਕੈਂਪ 2 ਅਗਸਤ, 9 ਅਗਸਤ ਤੇ 27 ਅਗਸਤ ਨੂੰ ਲਗਾਏ ਜਾਣਗੇ। ਇਸ ਮੋਕੇ ਸ੍ਰ. ਅਮਨਜੀਤ ਸਿੰਘ ਸ੍ਰ. ਜਗਜੀਤ ਸਿੰਘ ਗੋਰੀ, ਸ੍ਰ. ਮਨਜਿੰਦਰ ਸਿੰਘ, ਸ੍ਰ. ਗੁਰਦੇਵ ਸਿੰਘ ਸ੍ਰ. ਜਤਿੰਦਰ ਸਿੰਘ, ਸ੍ਰ. ਜਗਰੂਪ ਸਿੰਘ, ਸ੍ਰ. ਬਲਜਿੰਦਰ ਸਿੰਘ, ਡਾ. ਚਰਨਦੀਪ ਕੌਰ, ਗਗਨਦੀਪ ਸਿੰਘ ਸ੍ਰ. ਸੁਰਿੰਦਰ ਸਿੰਘ, ਸ੍ਰ. ਰਨਦੀਪ ਸਿੰਘ ਆਦਿ ਸੰਸਥਾ ਮੈਂਬਰ ਹਾਜ਼ਿਰ ਸਨ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>