ਫਰਾਂਸ, (ਸੁਖਵੀਰ ਸਿੰਘ ਸੰਧੂ)- ਅੱਜ ਇਥੇ ਆਈਫਲ ਟਾਵਰ ਦੇ ਬਿਲਕੁਲ ਕੋਲ ਚੱਲ ਰਹੀ ਮੈਟਰੋ ਦੀ ਲਾਈਨ ਨੰਬਰ ਸੀ 1 ਦੇ ਉਪਰ ਬਣੇ ਸਟੇਸ਼ਨ ਤੇ ਇੱਕ 35 ਸਾਲ ਦੇ ਆਦਮੀ ਨੇ ਬਿਜਲੀ ਦੀ ਪਟੜ੍ਹੀ ਵਾਲੀ ਲਾਈਨ ਉਪਰ ਚੱਲਣਾ ਸ਼ੁਰੂ ਕਰ ਦਿੱਤਾ। ਕਿਉ ਕਿ ਪੁਲ ਵਾਂਗ ਉਪਰ ਬਣੀ ਪਟੜ੍ਹੀ ਦੇ ਨਾਲ ਨਾਲ ਬਿਜਲੀ ਦੀ ਲਾਈਨ ਵੀ ਚਲਦੀ ਹੈ,ਤੇ ਨੀਚੇ ਸੇਨ ਦਰਿਆ ਵਹਿੰਦਾ ਹੈ।ਜਿਥੇ ਪਬਲਿੱਕ ਲਈ ਜਾਣਾ ਮਨ੍ਹਾਂ ਹੈ।ਮੌਕੇ ਤੇ ਪੁਲਿਸ, ਫਾਇਰ ਬ੍ਰੀਗੇਡ ਅਤੇ ਸਪੈਸ਼ਲ ਤੈਰਕਾਂ ਨੇ ਆਕੇ ਉਸ ਆਦਮੀ ਨੂੰ ਨੀਚੇ ਉਤਾਰਿਆ।ਜਿਸ ਨੂੰ ਬਾਅਦ ਵਿੱਚ ਦਿਮਾਗੀ ਹਾਲਤ ਦੀ ਜਾਂਚ ਲਈ ਹਸਪਤਾਲ ਲਿਜਾਇਆ ਗਿਆ ਹੈ।ਇਸ ਘਟਨਾ ਨਾਲ ਮੈਟਰੋ ਦੀ ਲਾਈਨ ਨੂੰ ਡੇਢ ਘੰਟੇ ਤੱਕ ਬੰਦ ਕਰਨਾ ਪਿਆ।ਇਸ ਦਾ ਕੀ ਕਾਰਨ ਸੀ ਹਾਲੇ ਇਸ ਦੀ ਪੁਸ਼ਟੀ ਨਹੀ ਸਕੀ।
ਪੈਰਿਸ ਵਿੱਚ ਮੈਟਰੋ ਦੀ ਬਿਜਲੀ ਵਾਲੀ ਪਟੜ੍ਹੀ ਉਪਰ ਚੱਲਦਾ ਆਦਮੀ ਗ੍ਰਿਫਤਾਰ
This entry was posted in ਅੰਤਰਰਾਸ਼ਟਰੀ.