ਠਰੂ ਦੇ ਨੌਜਵਾਨ ਤੇਜਬੀਰ ਰੰਧਾਵਾ ਦੀ ਕੈਨੇਡਾ ’ਚ ਡੁੱਬਣ ਨਾਲ ਮੌਤ :ਮ੍ਰਿਤਕ ਦੇਹ ਪੰਜਾਬ ਭੇਜਣ ਲਈ ਮਾਲੀ ਸਹਾਇਤਾ ਦੀ ਅਪੀਲ

ਐਡਮਿੰਟਨ – ਪੰਜਾਬ ਦੇ ਜ਼ਿਲ੍ਹਾ ਤਰਨ-ਤਾਰਨ ਦੇ ਪਿੰਡ ਠਰੂ ਦੇ ਜੰਮਪਲ ਅਤੇ ਕੈਨੇਡਾ ਦੇ ਸ਼ਹਿਰ ਰਿਜਾਇਨਾ ਵਿਖੇ ਵਰਕ ਪਰਮਿਟ ’ਤੇ ਰਹਿ ਰਹੇ 26 ਸਾਲਾ ਤੇਜਬੀਰ ਸਿੰਘ ਰੰਧਾਵਾ ਦੀ 28 ਜੁਲਾਈ ਦਿਨ ਸ਼ਨਿਚਰਵਾਰ ਨੂੰ ਰਿਜਾਇਨਾ ਦੀ ਕੇਟਪਵਾ ਬੀਚ ਦੇ ਡੂੰਘੇ ਪਾਣੀ ’ਚ ਡੁੱਬਣ ਕਾਰਨ ਮੌਤ ਹੋ ਜਾਣ ਦੀ ਦੁਖਦਾਈ ਖਬਰ ਹੈ। ਤੇਜਬੀਰ ਸਿੰਘ ਰੰਧਾਵਾ ਛੁੱਟੀ ਹੋਣ ਕਾਰਨ ਆਪਣੇ ਦੋਸਤਾਂ ਨਾਲ ਬੀਚ ’ਤੇ ਪਿਕਨਿਕ ਮਨਾਉਣ ਗਿਆ ਸੀ। ਬੀਚ ’ਤੇ ਆਮ ਪਾਣੀ 5-7 ਫੁੱਟ ਹੀ ਡੂੰਘਾ  ਸੀ ਪਰ ਉਸ ਤੋਂ ਅੱਗੇ ਜਾ ਕੇ ਇਕਦਮ ਪਾਣੀ 60 ਫੁੱਟ ਡੂੰਘਾ ਹੈ। ਬੀਚ ਤੇ ਨਹਾਉਦਿਆਂ ਤੇਜਬੀਰ ਦੇ ਕੁਝ ਦੋਸਤ ਡੂੰਘੇ ਪਾਣੀ ’ਚ ਚਲੇ ਗਏ ਸੀ ਪਰ ਬੜੀ ਮੁਸ਼ਕਲ ਨਾਲ ਬਾਹਰ ਨਿਕਲਣ ’ਚ ਕਾਮਯਾਬ ਹੋ ਗਏ। ਤੇਜਬੀਰ ਰੰਧਾਵਾ ਆਪਣੇ ਦੋਸਤਾਂ ਨੂੰ ਕਹਿ ਰਿਹਾ ਸੀ ਕਿ ਸ਼ੁਕਰ ਹੈ ਤੁਸੀਂ ਬਚ ਕੇ ਨਿਕਲ ਆਏ ਹੋ। ਸਾਰੇ ਦੋਸਤ ਬੀਚ ਦੇ ਕੰਡੇ ’ਤੇ ਬੈਠ ਕੇ ਬਾਰਬੀਕਿਉ ਕਰ ਰਹੇ ਸਨ ਕਿ ਅਚਾਨਕ ਤੇਜਬੀਰ ਬੀਚ ’ਚ ਨਹਾਉਣ ਲੱਗ ਪਿਆ ਅਤੇ ਗਲਤੀ ਨਾਲ ਤਿਲਕ ਕੇ 60 ਫੁੱਟ ਡੂੰਘੇ ਪਾਣੀ ’ਚ ਚਲਾ ਗਿਆ। ਤੇਜਬੀਰ ਨੂੰ ਤਰਨਾ ਨਹੀਂ ਆਉਂਦਾ ਸੀ।  ਉਸ ਨੇ ਬਾਹਰ ਨਿਕਲਣ ਲਈ ਬਹੁਤ ਕੋਸ਼ਿਸ਼ ਕੀਤੀ, ਉਸ ਦੇ ਦੋਸਤਾਂ ਨੇ ਰੌਲਾ ਪਾਇਆ, ਉਸ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਤੇਜਬੀਰ ਡੂੰਘੇ ਪਾਣੀ ਹੇਠਾਂ ਚਲਾ ਗਿਆ। ਬੀਚ ’ਤੇ ਇੱਕ ਗੋਰੀ ਲੜਕੀ ਨੇ ਤੇਜਬੀਰ ਰੰਧਾਵਾ ਨੂੰ ਕੱਢਣ ਲਈ 20 ਫੁੱਟ ਡੂੰਘੇ ਪਾਣੀ ਤੱਕ ਹੇਠਾਂ ਜਾ ਕੇ ਬਹੁਤ ਕੋਸ਼ਿਸ਼ ਕੀਤੀ ਪਰ ਉਹ ਗੋਰੀ ਲੜਕੀ ਤੇਜਬੀਰ ਰੰਧਾਵਾ ਨੂੰ ਕੱਢ ਨਹੀਂ ਸਕੀ। ਲੋਕਾਂ ਨੇ ਤੁਰੰਤ ਪੁਲਿਸ ਨੂੰ ਫੋਨ ਕੀਤਾ ਜਿਸ ਕਰਕੇ ਪੁਲਿਸ ਗੋਤਾਖੋਰ ਸਟਾਫ ਲੈ ਕੇ ਬੀਚ ’ਤੇ ਪਹੁੰਚੀ ਪਰ ਉਸ ਸਮੇਂ ਤੱਕ ਤੇਜਬੀਰ ਰੰਧਾਵਾ ਡੂੰਘੇ ਪਾਣੀ ’ਚ ਡੁੱਬ ਕੇ ਆਪਣੇ ਸੁਆਸ ਤਿਆਗ ਚੁੱਕਾ ਸੀ। ਤੇਜਬੀਰ ਰੰਧਾਵਾ ਦੇ ਰਿਜਾਇਨਾ ਰਹਿੰਦੇ ਦੋਸਤ ਸਿਮਰਨ ਸਿੰਘ ਨੇ ਦੱਸਿਆ ਕਿ ਤੇਜਬੀਰ ਰੰਧਾਵਾ ਜਨਵਰੀ 2010 ਤੋਂ ਕੈਨੇਡਾ ਪੜ੍ਹਾਈ ਕਰਨ ਲਈ ਆਇਆ ਸੀ ਅਤੇ ਹੁਣ ਕੁਝ ਮਹੀਨੇ ਪਹਿਲਾਂ ਹੀ ਰਿਜਾਈਨਾ ਦੀ ਕੈਨੇਡੀਅਨ ਲੋਜਿਸਟਿਕ ਸਰਵਿਸ ਕੰਪਨੀ ਵਿੱਚ ਵਰਕ ਪਰਮਿਟ ’ਤੇ ਰਿਜਾਇਨਾ ਕੰਮ ਕਰਨ ਆਇਆ ਸੀ। ਤੇਜਬੀਰ ਰੰਧਾਵਾ ਦਾ ਪਿੰਡ ਠਰੂ ਜ਼ਿਲ੍ਹਾ ਤਰਨ ਤਾਰਨ ਹੈ। ਉਹ ਆਪਣੇ ਪਿੱਛੇ ਭਰਾ ਸੁਖਦੇਵ ਸਿੰਘ ਰੰਧਾਵਾ ਜੋ ਰੇਲ ਕੋਚ ਫੈਕਟਰੀ ਕਪੂਰਥਲਾ ’ਚ ਕੰਮ ਕਰਦੇ ਹਨ, ਮਾਤਾ ਅਤੇ 2 ਭੈਣਾਂ ਛੱਡ ਗਿਆ ਹੈ। ਤੇਜਬੀਰ ਸਿੰਘ ਰੰਧਾਵਾ ਦੀ ਮ੍ਰਿਤਕ ਦੇਹ ਨੂੰ ਪੰਜਾਬ ਭੇਜਣ ਦੇ ਪ੍ਰਬੰਧ ਲਈ ਉਸਦੇ ਦੋਸਤ, ਸਿੱਖ ਸੁਸਾਇਟੀ ਆਫ ਰਿਜਾਈਨਾਂ ਅਤੇ ਸਮੂਹ ਭਾਈਚਾਰਾ ਮਾਇਆਂ ਇਕੱਤਰ ਕਰ ਰਹੇ ਹਨ। ਤੇਜਬੀਰ ਸਿੰਘ ਦੇ ਦੋਸਤ ਸਿਮਰਨ ਸਿੰਘ ਨੇ ਦੱਸਿਆ ਕਿ ਤੇਜਬੀਰ ਦੀ ਮ੍ਰਿਤਕ ਦੇਹ ਉਸਦੇ ਪ੍ਰੀਵਾਰ ਤੱਕ ਪੰਜਾਬ ਭੇਜਣ ਲਈ ਤਕਰੀਬਨ 20 ਹਜ਼ਾਰ ਡਾਲਰ ਦਾ ਖਰਚਾ ਆਏਗਾ ਉਹਨਾਂ ਕਿਹਾ ਕਿ ਰਿਜਾਈਨਾ ਦੇ ਸਾਰੇ ਭਾਈਚਾਰੇ ਨੇ ਰਲ ਕੇ ਇੱਕ ਟਰੱਸਟ ਅਕਾਊੰਟ ਟੀ.ਡੀ. ਬੈਕ ’ਚ ਖੋਹਲਿਆ ਹੈ  ਜਿਸ ਦੀ ਜਾਣਕਾਰੀ ਇਸ ਪ੍ਰਕਾਰ ਹੈ ਟੀ ਡੀ ਬੈਂਕ ਅਕਾਉਟ ਨੰਬਰ-Name Late TEJBIR SINGH RANDHAWA ACCOUNT NO ; 76298-004-76296435834 ਜੇ ਕੋਈ ਵੀ ਭੈਣ-ਭਰਾ ਤੇਜਬੀਰ ਸਿੰਘ ਰੰਧਾਵਾ ਦੀਆਂ ਅੰਤਿਮ ਰਸਮਾਂ ਲਈ, ਉਸ ਦੀ ਮ੍ਰਿਤਕ ਦੇਹ ਨੂੰ ਪੰਜਾਬ ਭੇਜਣ ਲਈ ਆਉਣ ਵਾਲੇ ਖਰਚੇ ਵਿੱਚ ਯੋਗਦਾਨ ਪਾਉਣਾ ਚਾਹੁੰਦਾ ਹੈ ਤਾਂ ਉਪਰ ਦਿੱਤੇ ਅਕਾਉਂਟ ਵਿੱਚ ਆਪਣੀ ਵਿਤ ਅਨੁਸਾਰ ਮਾਇਆਂ ਜਮ੍ਹਾਂ ਕਰਵਾ ਸਕਦਾ ਹੈ। ਹੋਰ ਜਾਣਕਾਰੀ ਲਈ ਰਿਜਾਈਨਾ ਵਿੱਚ ਸਿਮਰਨ ਸਿੰਘ ਨਾਲ 306-999-5277, ਜਾਂ ਪਰਮਜੀਤ ਸਿੰਘ 306-992-6580 ਜਾਂ ਪੰਜਾਬ ’ਚ ਤੇਜਬੀਰ ਦੇ ਪ੍ਰੀਵਾਰ ਨਾਲ 85680-44038 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>