ਅਮਰੀਕਾ ਦੇ ਗੁਰਦੁਆਰੇ ‘ਚ ਹੋਈ ਫਾਇਰਿੰਗ ਦੌਰਾਨ ਹਮਲਾਵਰ ਸਮੇਤ 7 ਲੋਕਾਂ ਦੀ ਮੌਤ

ਵਾਸ਼ਿੰਗਟਨ- ਅਮਰੀਕਾ ਵਿੱਚ ਮਿਲਵਾਕੀ ਦੇ ਨਜ਼ਦੀਕ ਵਿਸਕਾਂਸਿਨ ਦੇ ਓਕ ਕਰੀਕ ਸ਼ਹਿਰ ਵਿੱਚ ਕੁਝ ਹਮਲਾਵਰਾਂ ਨੇ ਗੁਰਦੁਆਰੇ ਦੇ ਹਾਲ ਵਿੱਚ ਦਾਖਿਲ ਹੋ ਕੇ ਅੰਨ੍ਹੇਵਾਹ ਗੋਲੀਬਾਰੀ ਕਰਕੇ 6 ਸਿੱਖ ਸ਼ਰਧਾਲੂਆਂ ਨੂੰ ਮਾਰ ਦਿੱਤਾ ਅਤੇ ਕੁਝ ਲੋਕਾਂ ਨੂੰ ਜਖਮੀ ਕਰ ਦਿੱਤਾ ਹੈ। ਹਮਲਾਵਰ ਦੀ ਵੀ ਪੁਲਿਸ ਦੀ ਗੋਲੀ ਲਗਣ ਨਾਲ ਮੌਤ ਹੋ ਗਈ ਹੈ।

ਗੁਰਦੁਆਰੇ ਵਿੱਚ 400 ਦੇ ਕਰੀਬ ਲੋਕ ਫਸੇ ਹੋਏ ਹਨ। ਸਥਾਨਕ ਲੋਕਾਂ ਅਨੁਸਾਰ ਪੁਲਿਸ ਨੇ  ਹਮਲਾਵਰ ਨੂੰ ਮਾਰ ਦਿੱਤਾ ਹੈ। ਹਮਲਾਵਰ ਕੌਣ ਹਨ ਅਤੇ ਉਨ੍ਹਾਂ ਦਾ ਇਸ ਵਾਰਦਾਤ ਪਿੱਛੇ ਕੀ ਮਕਸਦ ਹੈ, ਇਸ ਸਬੰਧੀ ਪਤਾ ਨਹੀਂ ਚੱਲ ਸਕਿਆ।ਜਖਮੀਆਂ ਨੂੰ ਮਿਲਵਾਕੀ ਦੇ ਹਸਪਤਾਲ ਪਹੁੰਚਾਇਆ ਗਿਆ ਹੈ। ਜਿਨ੍ਹਾਂ ਵਿੱਚੋਂ 3 ਦੀ ਹਾਲਤ ਬਹੁਤ ਗੰਭੀਰ ਹੈ।

ਪੁਲਿਸ ਰਿਪੋਰਟ ਅਨੁਸਾਰ ਸਵੇਰ ਦੇ 10:30 ਵਜੇ ਗੋਰੇ ਹਮਲਾਵਰ ਨੇ ਗੁਰਦੁਆਰੇ ਤੇ ਹਮਲਾ ਕੀਤਾ ਅਤੇ 11ਵਜੇ ਪੁਲਿਸ ਗੁਰਦੁਆਰੇ ਪਹੁੰਚ ਗਈ ਸੀ। ਹਮਲਾਵਰ ਅੰਨ੍ਹੇਵਾਹ ਫਾਇਰਿੰਗ ਕਰਦੇ ਹੋਏ ਗੁਰਦੁਆਰੇ ਦੇ ਅੰਦਰ ਦਾਖਿਲ ਹੋਇਆ। ਅੱਜ ਐਤਵਾਰ ਦਾ ਦਿਨ ਹੋਣ ਕਰਕੇ ਗੁਦੁਆਰੇ ਵਿੱਚ ਸਿੱਖ ਸ਼ਰਧਾਲੂ ਜਿਆਦਾ ਸੰਖਿਆ ਵਿੱਚ ਮੌਜੂਦ ਸਨ। ਅੱਖੀਂ ਵੇਖਣ ਵਾਲਿਆਂ ਅਨੁਸਾਰ ਇੱਕ ਵਿਅਕਤੀ ਨੇ ਟੀਸ਼ਰਟ ਪਹਿਨੀ ਹੋਈ ਸੀ ਅਤੇ ਉਹ ਵੇਖਣ ਤੋਂ ਗੋਰਾ ਲਗ ਰਿਹਾ ਸੀ। ਉਸ ਨੇ ਹੱਥ ਵਿੱਚ ਦੋ ਹੈਂਡਗਨ ਵੀ ਪਕੜੀਆਂ ਹੋਈਆਂ ਸਨ। ਪੁਲਿਸ ਨੇ ਪੂਰੇ ਇਲਾਕੇ ਦੀ ਘੇਰਾਬੰਦੀ ਕੀਤੀ ਹੋਈ ਹੈ ਅਤੇ ਸੁਰੱਖਿਆ ਦੇ ਸਖਤ ਪ੍ਰਬੰਧ ਹਨ।ਇਸ ਵਾਰਦਾਤ ਦੀ ਜਾਂਚ ਐਫ਼ਬੀਆਈ ਵੱਲੋਂ ਕੀਤੀ ਜਾਵੇਗੀ। ਗੁਰਦੁਆਰੇ ਨੂੰ ਤਦ ਤੱਕ ਬੰਦ ਰੱਖਿਆ ਜਾਵੇਗਾ ਜਦੋਂ ਤੱਕ ਪੁਲਿਸ ਪੂਰੀ ਜਾਂਚ ਪੜਤਾਲ ਨਹੀਂ ਕਰ ਲੈਂਦੀ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>