ਅਮਰੀਕਾ ਚ ਗੁਰੂ ਘਰ ਚ ਅਣਪਛਾਤੇ ਵਿਅਕਤੀ ਵੱਲੋ ਕੀਤੀ ਗੋਲਾਬਾਰੀ ਦੀ ਨਾਰਵੇ ਦੇ ਸਮੂਹ ਭਾਰਤੀ ਭਾਈਚਾਰੇ ਸਿੱਖਾਂ ਵੱਲੋ ਨਿਖੇਧੀ

ਓਸਲੋ,(ਰੁਪਿੰਦਰ ਢਿੱਲੋ ਮੋਗਾ)- ਨਾਰਵੇ ਦੇ ਸਮੂਹ ਸਿੱਖ ਭਾਰਤੀ ਭਾਈਚਾਰੇ ਵੱਲੋ  ਅਮਰੀਕਾ ਵਰਗੇ ਵਿਕਸਿਤ ਦੇਸ਼ ਚ ਇੱਕ ਨਸਲਪ੍ਰਸਤੀ ਸੋਚ ਵਾਲੇ ਵਿਅਕਤੀ ਵੱਲੋ  ਗੁਰੂ ਘਰ ਚ ਦਾਖਿਲ ਹੋ  ਸਿੱਖ ਸਰਧਾਲੂਆ ਨੂੰ  ਬੰਧਕ ਬਣਾ ਅੰਨੇਵਾਹ ਫਾਇਰਿੰਗ  ਜਿਸ ਵਿੱਚ 7 ਸਿੱਖਾਂ ਦੀ ਮੌਤ  ਅਤੇ ਦੂਸਰੇ ਕਈ ਜਖ਼ਮੀ ਹੋਏ ਦੀ ਘਟਨਾ ਦੀ  ਸਖਤ ਨਿਖੇਧੀ ਕੀਤੀ ਹੈ ਅਤੇ ਇਸ ਘਟਨਾ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾ  ਨਾਲ ਡੂੰਘੀ ਹਮਦਰਦੀ ਪ੍ਰਗਟਾਈ ਹੈ। ਨਾਰਵੇ ਦੇ ਭਾਰਤੀ ਸਿੱਖਾਂ ਨੇ ਅਮਰੀਕਾ ਸਰਕਾਰ ਤੋ ਮੰਗ ਕੀਤੀ ਹੈ।ਕਿ ਅਮਨ ਪੰਸਦ ਸਿੱਖਾਂ ਨੇ  ਅਮਰੀਕਾ ਦੀ ਤੱਰਕੀ ਵਿੱਚ ਵੱਧ ਚੜ ਕੇ ਹਿੱਸਾ ਪਾਇਆ ਹੈ ਅਤੇ 9/11 ਅਮਰੀਕਾ ਦੇ ਹਮਲੇ ਤੋ ਬਾਅਦ ਜਿਸ  ਹਮਲੇ ਚ ਸਿੱਖਾਂ ਦਾ ਦੂਰ ਨੇੜੇ ਦਾ ਵੀ ਵਾਸਤਾ ਨਹੀ ਪਰ ਸਿੱਖਾਂ ਦੀ ਦਿਖ ਨੂੰ ਲੈ ਕੇ  ਨਸਲਪ੍ਰਸਤੀ  ਲੋਕਾਂ  ਵੱਲੋ  ਸਿੱਖਾਂ ਨੂੰ ਆਪਣੀ ਸੋਚ ਦਾ ਨਿਸ਼ਾਨਾ ਬਣਾਇਆ ਗਿਆ ਹੈਅਤੇ ਇਹ ਉਸੇ ਤਰਾਂ ਦੀ ਸੋਚ ਦਾ ਹੀ ਨਤੀਜਾ ਹੈ। ਅਮਰੀਕਾ ਵਿੱਚ ਸਿੱਖਾਂ ਦੀ ਜਾਨ ਅਤੇ ਮਾਲ  ਦੀ ਹਿਫਾਜਿਤ ਕੀਤੀ ਜਾਵੇ ਅਤੇ ਸਿੱਖਾਂ ਦੇ ਧਾਰਮਿਕ ਸੰਸਥਾਵਾਂ ਤੇ ਸੁਰਖਿਆ ਪ੍ਰਦਾਨ ਕੀਤੀ ਜਾਵੇ। ਅਮਰੀਕਾ  ਦੇ ਸਕੂਲਾਂ ਚ  ਸਿੱਖ ਧਰਮ ਦੀ ਜਾਣਕਾਰੀ ਮਹੁਈ ਕਰਵਾਈ ਜਾਵੇ  ਤਾਂਕਿ  ਬਚਪਨ ਤੋ ਹੀ ਬੱਚਿਆ ਨੂੰ ਇਹ ਗਿਆਨ ਹਾਸਿਲ ਹੋਵੇ ਕਿ  ਇਸ ਤਰਾਂ ਦੀ ਦਿਖ ਵਾਲੇ ਸਿੱਖ ਹਨ ਅਤੇ ਸਿੱਖਾਂ ਦਾ ਆਪਣਾ ਇੱਕ ਪਿਛਕੋੜ ਹੈ ਅਤੇ ਇਹ ਵੱਖਰਾ ਧਰਮ ਹੈ। ਨਿਖੇਧੀ ਕਰਨ ਵਾਲਿਆਂ ਚ  ਨਾਰਵੇ ਦੇ ਦੋਨੋ ਗੁਰੂ ਘਰਾਂ ਦੇ ਪ੍ਰੰਬੱਧਕ, ਸਮੂਹ ਖੇਡ ਕੱਲਬਾਂ, ਭਾਰਤੀ ਸਿਆਸੀ ਪਾਰਟੀਆ ਦੇ ਨਾਰਵੇ ਤੋ ਜੁੜੇ ਆਗੂ ਜਿਹਨਾ ਚੋ ਸ੍ਰ ਕਸਮੀਰ ਸਿੰਘ ਬੋਪਾਰਾਏ, ਸ੍ਰ ਹਰਜੀਤ ਸਿੰਘ ਪੰਨੂ, ਸ੍ਰ ਅਜਮੇਰ ਸਿੰਘ ਬਾਬਾ, ਸ੍ਰ ਗੁਰਮੇਲ ਸਿੰਘ ਗਿੱਲ, ਸ੍ਰ ਜੋਗਿੰਦਰ ਸਿੰਘ ਬੈਸ,ਸ੍ਰ ਗੁਰਦਿਆਲ ਸਿੰਘ ਪੱਡਾ,ਬਲਜੀਤ ਸਿੰਘ ਪੱਡਾ, ਬਲਵਿੰਦਰ ਸਿੰਘ ਭੁਲਰ , ਸ੍ਰ ਜਰਨੈਲ ਸਿੰਘ ਦਿਉਲ, ਸ੍ਰ ਮਲਕੀਅਤ ਸਿੰਘ ਬਿੱਟੂ,ਜਗਦੀਪ ਸਿੰਘ ਰੇਹਾਲ,  ਪ੍ਰਗਟ ਸਿੰਘ ਜਲਾਲ, ਸ੍ਰ ਗੁਰਦੇਵ ਸਿੰਘ ਕੋੜਾ, ਸ੍ਰ ਗੁਰਦੀਪ ਸਿੰਘ ਕੋੜਾ,ਸ੍ਰ ਗੁਰਚਰਨ ਸਿੰਘ ਕੁਲਾਰ, ਸ੍ਰ ਮਲਕੀਤ ਸਿੰਘ

ਕੁਲਾਰ,ਛਿੰਦਰਪਾਲ ਭਰਥ, ਦਰਬਾਰਾ ਸਿੰਘ , ਸ੍ਰ  ਸੁਰਜੀਤ ਸਿੰਘ , ਸ੍ਰ ਗੁਰਮੇਲ ਸਿੰਘ ਬੈਸ, ਸੰਤੋਖ ਸਿੰਘ ਬੈਸ, ਸ਼ਾਮ ਲਾਲ ਜੀ, ਰਣਜੀਤ ਸਿੰਘ੍ਹ ਪਾਵਾਰ, ਬੀਬੀ ਅਮਨਦੀਪ ਕੋਰ,ਬੀਬੀ ਬਲਵਿੰਦਰ ਕੋਰ, ਬੀਬੀ ਰੁਪਿੰਦਰ ਕੋਰ ਬੈਸ, ਸ੍ਰ ਅਜੈਬ ਸਿੰਘ, ਸ੍ਰ ਹਰਿੰਦਰ ਸਿੰਘ ਬੀੜ ਚੜਿਕ, ਸ੍ਰ ਇੰਦਰਜੀਤ ਸਿੰਘ ਲੀਅਰ, ਸ੍ਰ ਰਸ਼ਪਿੰਦਰ ਸਿੰਘ ਸੰਧੂ, ਡਿੰਪਾ ਵਿਰਕ, ਸਰਬਜੀਤ ਵਿਰਕ,ਹਰਵਿੰਦਰ ਪਰਾਸ਼ਰ ਆਦਿ ਸਮੂਹ  ਭਾਰਤੀ ਭਾਈਚਾਰਾ ਸ਼ਾਮਿਲ ਹੈ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>