ਅਮਰੀਕੀ ਅਦਲਤ ਨੇ ਬਾਦਲ ਨੂੰ ਕੀਤੇ ਸੰਮਨ ਜਾਰੀ

ਸ਼ਿਕਾਗੋ- ਮਿਲਵਾਕੀ  ਵਿੱਚ ਇੱਕ ਵਿਆਹ ਵਿੱਚ ਸ਼ਾਮਿਲ ਹੋਣ ਲਈ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੂੰ ਅਮਰੀਕੀ ਅਦਾਲਤ ਵੱਲੋਂ ਸੰਮਨ ਜਾਰੀ ਕੀਤੇ ਗਏ ਹਨ।

ਅਮਰੀਕਾ ਵਿੱਚ ਰਹਿਣ ਵਾਲੇ ਸਿੱਖਾਂ ਨੂੰ ਬਾਦਲ ਸਰਕਾਰ ਤੇ ਇਸ ਗੱਲ ਦਾ ਗਿੱਲਾ ਹੈ ਕਿ ਅੱਤਵਾਦ ਦੇ ਸਮੇਂ ਦੌਰਾਨ ਨਿਰਦੋਸ਼ ਸਿੱਖਾਂ ਦੀਆਂ ਹੱਤਿਆਵਾਂ ਕਰਨ ਦੇ ਅਰੋਪੀ ਪੁਲਿਸ ਅਫ਼ਸਰਾਂ ਨੂੰ ਬਾਦਲ ਨੇ ਅਹਿਮ ਅਹੁਦੇ ਦਿੱਤੇ ਹਨ। ਫੈਡਰਲ ਕੋਰਟ ਨੇ ਨੋਟਿਸ ਜਾਰੀ ਕਰਕੇ ਮੁੱਖ ਮੰਤਰੀ ਬਾਦਲ ਤੋਂ 21 ਦਿਨ ਵਿੱਚ ਜਵਾਬ ਮੰਗਿਆ ਹੈ।ਬਾਦਲ ਵੱਲੋਂ ਅਦਾਲਤ ਨੂੰ ਜਵਾਬ ਨਾਂ ਦੇਣ ਦੀ ਸੂਰਤ ਵਿੱਚ ਉਸ ਦੇ ਅਮਰੀਕਾ ਵਿੱਚ ਪਰਵੇਸ਼ ਕਰਨ ਤੇ ਰੋਕ ਲਗ ਸਕਦੀ ਹੈ। ਬਾਦਲ ਸਰਕਾਰ ਦੇ ਇੱਕ ਬੁਲਾਰੇ ਵੱਲੋਂ ਇਹ ਕਿਹਾ ਗਿਆ ਹੈ ਕਿ ਇਸ ਨੋਟਿਸ ਸਬੰਧੀ ਕਨੂੰਨੀ ਸਲਾਹ ਮਸ਼ਵਰਾ ਕਰਕੇ ਅਦਲਤ ਨੂੰ ਜਵਾਬ ਦਿੱਤਾ ਜਾਵੇਗਾ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>