ਸੁਖਦੇਵ ਬੱਬਰ ਦਾ ਸਲਾਨਾ ਸ਼ਹੀਦੀ ਸਮਾਗਮ ਦਾਸੂਵਾਲ ਵਿਖੇ ਪੰਥਕ ਪੱਧਰ ਤੇ ਕਰਵਾਇਆ ਗਿਆ

ਪੱਟੀ  – ਖਾਲਸਾ ਪੰਥ ਦੇ ਮਹਾਨ ਸਪੁੱਤਰ ਅਤੇ ਸਿੱਖ ਸੰਘਰਸ਼ ਦੇ ਸਿਰਲਥ ਯੋਧੇ ਸ਼ਹੀਦ ਭਾਈ ਸੁਖਦੇਵ ਸਿੰਘ ਬੱਬਰ ਦਾ ਸਲਾਨਾ ਸ਼ਹੀਦੀ ਸਮਾਗਮ ਉਨ੍ਹਾਂ ਦੇ ਜੱਦੀ ਪਿੰਡ ਦਾਸੂਵਾਲ ਵਿਖੇ ਪੰਥਕ ਪੱਧਰ ਤੇ ਅਖੰਡ ਕੀਰਤਨੀ ਜਥਾ ਇੰਟਰਨੈਸ਼ਨਲ ਵੱਲੋਂ ਸੰਗਤਾਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸਮਾਗਮ ਦੌਰਾਨ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਅਰਜਨ ਸਿੰਘ ਅਤੇ ਭਾਈ ਸਵਿੰਦਰ ਸਿੰਘ ਨੇ ਗੁਰਬਾਣੀ ਜੱਸ ਕੀਰਤਨ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ। ਉਪਰੰਤ ਭਾਈ ਨਿਸ਼ਾਨ ਸਿੰਘ ਝਬਾਲ, ਭਾਈ ਗੁਰਨਾਮ ਸਿੰਘ ਮਨਿਆਲਾ ਦੇ ਕਵੀਸ਼ਰੀ ਜਥਿਆਂ ਭਾਈ ਜਸਬੀਰ ਸਿੰਘ ਅਤੇ ਦੇਸਾ ਸਿੰਘ ਦਲੇਰ ਦੇ ਢਾਡੀ ਜਥਿਆਂ ਅਤੇ ਪ੍ਰਚਾਰਕ ਭਾਈ ਸਰਬਜੀਤ ਸਿੰਘ ਸੋਹੀਆਂ, ਭਾਈ ਮਨਜੀਤ ਸਿੰਘ ਕਾਦੀਆਂ ਅਤੇ ਭਾਈ ਗੁਰਵਿੰਦਰ ਸਿੰਘ ਨੇ ਸ਼ਹੀਦ ਸੁਖਦੇਵ ਸਿੰਘ ਬੱਬਰ ਦੇ ਜੀਵਨ, ਸਿੱਖੀ ਦੀ ਚੜ੍ਹਦੀ ਕਲਾਂ ਲਈ ਕੀਤੇ ਕਾਰਜ ਅਤੇ ਸ਼ਹੀਦੀ ਗਾਥਾ ਦੀ ਸੰਗਤਾਂ ਨਾਲ ਸਾਂਝ ਪਾਈ। ਸਮਾਗਮ ਦੌਰਾਨ ਅਖੰਡ ਕੀਰਤਨੀ ਜਥਾ ਇੰਟਰਨੈਸ਼ਨਲ ਅਤੇ ਧਰਮ ਪ੍ਰਚਾਰ ਲਹਿਰ ਦੇ ਮੁੱਖੀ ਭਾਈ ਬਲਦੇਵ ਸਿੰਘ ਸੰਗਤਾਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਦਰਬਾਰ ਸਾਹਿਬ ਤੇ ਹਮਲੇ ਤੋਂ ਬਾਅਦ ਜਥੇਦਾਰ ਸੁਖਦੇਵ ਸਿੰਘ ਬੱਬਰ ਦੀ ਅਗਵਾਈ ਹੇਠ ਜਥੇਬੰਦੀ ਵੱਲੋਂ ਸਿੱਖ ਸੰਘਰਸ਼ ਦੀ ਜੋ ਕਮਾਂਡ ਕੀਤੀ ਗਈ ਹੈ ਉਹ ਹਮੇਸ਼ਾ ਹੱਕ ਸੱਚ ਲਈ ਮਰਨ-ਮਿਟਨ ਅਤੇ ਸਿੱਖੀ ਦੀ ਚੜ੍ਹਦੀ ਕਲਾ ਅਤੇ ਸ਼ਹੀਦ ਹੋਣ ਦੀ ਤਾਂਗ ਦੀ ਪ੍ਰਤੀਕ ਦੇ ਰੂਪ ‘ਚ ਰਹਿੰਦੀ ਦੁਨੀਆਂ ਤੀਕ ਯਾਦ ਰਹੇਗੀ। ਉਨ੍ਹਾਂ ਕਿਹਾ ਕਿ ਸ਼ਹੀਦ ਭਾਈ ਫੌਜਾ ਸਿੰਘ ਤੋਂ ਲੈਕੇ ਸ਼ਹੀਦ ਭਾਈ ਸੁਖਦੇਵ ਸਿੰਘ ਬੱਬਰ ਤੱਕ ਅਖੰਡ ਕੀਰਤਨੀ ਜਥੇ ਵੱਲੋ ਸ਼ਾਂਤਮਈ ਵਿਰੋਧ ਤੋਂ ਲੈ ਕਿ ਹਥਿਆਰਬੰਦ ਲੰਬੀ ਅਤੇ ਸ਼ਹੀਦੀਆਂ ਨਾਲ ਭਰਪੂਰ ਲੜਾਈ ਲੜੀ ਗਈ ਅਤੇ ਅੱਜ ਵੀ ਅਖੰਡ ਕੀਰਤਨੀ ਜਥਾ ਦੇਸ਼ਾ ਵਿਦੇਸ਼ਾ ਵਿਚ ਸਿੱਖੀ ਪ੍ਰਚਾਰ ਅਤੇ ਪ੍ਰਸਾਰ ਨੂੰ ਘਰ-ਘਰ ਪਹੁੰਚਾ ਕੇ ਆਪਣੀਆਂ ਪੰਥਕ ਜਿੰਮੇਦਾਰੀਆਂ ਨੂੰ ਆਪਣੇ ਇਤਿਹਾਸ ਦੇ ਅਨੁਸਾਰ ਨਿਭਾ ਰਿਹਾ ਹੈ ਅਤੇ ਨਿਭਾਉਂਦਾ ਰਹੇਗਾ। ਸਮਾਗਮ ਦੌਰਾਨ ਦਲ ਖਾਲਸਾ ਦੇ ਡਾ. ਘੁੰਮਣ, ਖਾਲੜਾ ਐਕਸ਼ਨ ਕਮੇਟੀ ਦੇ ਸੁਰਿੰਦਰਪਾਲ ਸਿੰਘ ਘਰਿਆਲਾ, ਬਲਵਿੰਦਰ ਸਿੰਘ ਝਬਾਲ, ਸਤਨਾਮ ਸਿੰਘ ਅਮੀਸ਼ਾ, ਅਮਰੀਕ ਸਿੰਘ ਜੋਧਪੁਰੀ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵੱਲੋਂ ਜਰਨੈਲ ਸਿੰਘ ਸਖੀਰਾ ਅਤੇ ਸੱਜਣ ਸਿੰਘ ਪੱਟੀ ਨੇ ਵੀ ਸੁਖਦੇਵ ਬੱਬਰ ਦੀ ਸ਼ਹੀਦੀ ਨੂੰ ਨਤਮਸਤਕ ਹੁੰਦਿਆਂ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ। ਇਸ ਮੌਕੇ ਪਿੰਡ ਜੰਡ, ਘਰਿਆਲਾ, ਵਰਨਾਲਾ, ਵਲਟੋਹਾ ਅਤੇ ਦਾਸੂਵਾਲ ‘ਚੋਂ ਪੰਜਾਂ ਦਿਨਾਂ ਦੇ ਸਮਾਗਮਾਂ ਦੌਰਾਨ 470 ਪ੍ਰਾਣੀਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪੰਜਾਂ ਪਿਆਰਿਆਂ ਪਾਸੋਂ ਖੰਡੇ ਬਾਟੇ ਦੀ ਪਾਹੁਲ ਪ੍ਰਾਪਤ ਕੀਤਾ ਜਿਨ੍ਹਾਂ ਨੂੰ ਕਕਾਰ ਸ਼੍ਰੋਮਣੀ ਕਮੇਟੀ ਵੱਲੋਂ ਭੇਟਾ ਰਹਿਤ ਦਿੱਤੇ ਗਏ। ਸਮਾਗਮ ਦੋਰਾਨ ਸ੍ਰੀ ਗੁਰੂ ਰਾਮਦਾਸ ਮੈਡੀਕਲ ਹਸਪਤਾਲ ਵੱਲੋਂ ਅੱਖਾਂ ਦਾ ਮੁਫ਼ਤ ਚੈਕਅਪ ਕੈਂਪ ਵੀ ਲਗਾਇਆ ਗਿਆ। ਜਿਸ ‘ਚ ਚੈਕਅਪ ਤੋਂ ਬਾਅਦ 42 ਮਰੀਜਾ ਦੀ ਅੱਖਾਂ ਦਾ ਅਪਰੇਸ਼ਨ ਦਾ ਸਾਰਾ ਖਰਚਾ ਸ਼ਹੀਦ ਭਾਈ ਸੁਖਦੇਵ ਸਿੰਘ ਬੱਬਰ ਦੇ ਪਰਿਵਾਰ ਵੱਲੋਂ ਕੀਤਾ ਜਾਵੇਗਾ। ਇਸ ਮੋਕੇ ਸਮਾਗਮ ਦੋਰਾਨ ਸੁਖਦੇਵ ਬੱਬਰ ਦੇ ਭਰਾਤਾ ਅਗ੍ਰੇਜ ਸਿੰਘ, ਬੀਬੀ ਗੁਰਮੀਤ ਕੌਰ, ਪਰਗਟ ਸਿੰਘ ਦਾਸੂਵਾਲ, ਬਲਵਿੰਦਰ ਸਿੰਘ ਗ੍ਰੰਥੀ, ਜਗੀਰ ਸਿੰਘ ਪ੍ਰਧਾਨ, ਮਹਿਲ ਸਿੰਘ, ਪ੍ਰਕਾਸ਼ਦਾਸ ਸਿੰਘ ਗ੍ਰੰਥੀ, ਮੁਖਤਿਆਰ ਸਿੰਘ, ਹਰਬੰਸ ਸਿੰਘ, ਕਰਤਾਰ ਸਿੰਘ, ਜੱਸਾ ਸਿੰਘ, ਬਾਬਾ ਰਤਨ ਸਿੰਘ ਦਿਆਲਪੁਰ, ਬਲਜੀਤ ਸਿੰਘ, ਦਲਜੀਤ ਸਿੰਘ ਸਰਪੰਚ, ਬਾਬਾ ਦਰਸ਼ਨ ਸਿੰਘ ਮੰਡੀ ਦਾਸੂਵਾਲ, ਗੁਰਦਿਆਲ ਸਿੰਘ ਪੱਖੀ, ਸਤਨਾਮ ਸਿੰਘ ਮਨਾਵਾ, ਦਲਬੀਰ ਸਿੰਘ ਅਮਰਕੋਟ, ਜਸਵੰਤ ਸਿੰਘ ਮਨਾਵਾ, ਗੁਰਮੀਤ ਸਿੰਘ ਸੁਪਰਵਾਈਜਰ, ਸਤਨਾਮ ਸਿੰਘ, ਪ੍ਰੋ ਦਰਸ਼ਣ ਸਿੰਘ ਅਤੇ ਇਲਾਕੇ ਦੀ ਸੰਗਤ ਵੱਡੀ ਗਿਣਤੀ ‘ਚ ਹਾਜ਼ਰ ਸੀ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>