ਅੱਮਾਂ

ਕੜੀ ਵਰਗਾ ਜੁਆਨ ਸੀ , ਲੰਬੜ ।ਜ਼ਿਮੀਦਾਰਾ ਬਹੁਤਾ ਵੱਡਾ ਨਹੀਂ ਸੀ , ਪਰ ਗੁਜ਼ਾਰਾ ਚੰਗਾ ਸੀ ਲਗਭਗ ਪੂਰ ਮੁਰੱਬਾ ਪਿਓ ਦਾਦੇ ਦੀ ਜਾਗੀਰਚੋਂ ਹਿੱਸੇ ਆਇਆ ਸੀ ਕੰਮ ਘਟ ਕੀਤਾ ਸੀ , ਫੈਲਸੂਫੀਆਂ ਵੱਧ ਛੇ-ਕੁੜੀਆਂ ਖੁੰਬਾਂ ਵਾਂਗ ਉਠੀਆਂ ਤੇ ਕੌੜੀ ਵੇਲ ਵਾਂਗ ਵਧੀਆ ਸਨ

ਜਦ ਸਤਵੀਂ ਥਾਂ ਮੁੰਡਾ ਜੰਮਿਆ ਤਾਂ ਉਦਾਸ ਚਿਹਰਿਆਂਤੇ ਹਾਸਾਂ ਪਸਰ ਗਿਆ ਸੀ ਘਰ-ਬਾਹਰ ਲਹਿਰਾਂ ਲਾ ਦਿੱਤੀਆਂ ਸਨ ਭੈਣਾਂ ਨੂੰ ਕੱਪੜੇ-ਗਹਿਣੇ ,ਲੱਡੂ-ਪਤਾਸੇ ਭੇਜ ਭੇਜ ਰਜਾ ਦਿੱਤਾ ਸੀ ਘਰ ਵਿੱਚ ਅਖੰਡ ਪਾਠ , ਜਾਗਰੇ ਕਰਾਉਦਿਆਂ ਅਤੇ ਸੰਤਾਂ-ਮਹੰਤਾਂ , ਡੇਰਿਆਂ-ਜਠੇਰਿਆਂ ਦੀਆਂ ਸੁਖਣਾਂ ਲਾਹੁੰਦਿਆਂ ਪੂਰਾ ਵਰ੍ਹਾ ਬੀਤ ਗਿਆ ਸੀ ਇਸ ਸਾਰੇ ਖਰਚ-ਖਰਾਬੇ ਕਰਕੇ ਇੱਕ ਖੇਤ ਦੁਆਲਿਓਂ ਬੇਰੀਆਂ ਦੀ ਵਾੜ ਕਟਣੀ ਪਈ

ਅਠਵਾਂ ਤੇ ਨੌਵਾਂ ਮੁੰਡਾ ਜੰਮੇ ਲੰਬੜਨੀ ਨੇ ਭਾਵੇਂ ਕਾਫ਼ੀ ਸੰਕੋਚ ਵਰਤਿਆ ਪਰ ਉਹ ਆਪ ਡਿੱਗ ਪਈ ਸਾਰੇ ਟੱਬਰ ਦਾ ਧੁਰਾ , ਲੰਬੜਨੀ ਨੂੰ ਬਚਾਉਣਾ ਬੜਾ ਜ਼ਰੂਰੀ ਸੀ ਵੱਡੇ ਤੋਂ ਵੱਡੇ ਡਾਕਟਰ ਨੂੰ ਬੁਲਾਇਆ ਗਿਆ ਮਹਿੰਗੀ ਤੋਂ ਮਹਿੰਗੀ ਦੁਆਈ ਵਰਤੀ ਗਈ ਉਹ ਮੌਤ ਦੇ ਮੂੰਹੋਂ ਤਾਂ ਬਚ ਗਈ ਪਰ ਦੂਜਾ ਖੇਤ ਹੱਥੋਂ ਜਾਣ ਤੋਂ ਨਾ ਬਚਿਆ ਲੰਬੜਨੀ ਨੇ ਰਾਜ਼ੀ ਹੁੰਦਿਆ ਹੀ ਘਰ ਸਾਂਭ ਲਿਆ ਲੰਬੜ ਨੇ ਪਹਿਲਾਂ ਵਾਂਗ ਬੇਫਿਕਰ ਹੋ ਫਿਰ ਘਰੋਂ ਬਾਹਰ ਪੈਰ ਧਰ ਲਿਆ ਉਹਨੇ ਖੋਲ੍ਹੇ ਹੋਇਆਂ ਪਿੰਡ ਦੀਆਂ ਗਲੀਆਂ ਦਾ ਫਿਕਰ ਕੀਤਾ ਚਿਕੜ ਹੋਏ ਰਾਹਾਂ ਬਾਰੇ ਸੋਚਿਆ ਉਹ ਸਰਪੰਚ ਬਣ ਗਿਆ ।ਉਹਦੇ ਘਰ ਆਓ-ਗਸ਼ਤ ਹੋਰ ਵਧ ਗਈ ਚਾਹ ਦੀ ਪਤੀਲੀ ਚੁਲ੍ਹੇਤੇ ਚੜ੍ਹੀ ਹੀ ਰਹਿੰਦੀ ਸੀ ਆਇਆ-ਗਿਆ ਰਾਤ ਵੀ ਠਹਿਰਦਾ ਸੀ ਦਾਰੂ-ਪਾਣੀ ਵੀ ਚਲਦਾ ਸੀ

ਧਰਮੀ ਬੰਦਾ ਸੀ ਲੰਬੜ ਸਿੱਧਾ ਪੱਧਰਾ, ਭਾਵੇਂ ਨਹੀਂ ਸੀ , ਪਰ ਚਲਾਕ ਵੀ ਨਹੀਂ ਸੀ ਹੇਰ-ਫੇਰ ਘਟ ਕਰਦਾ, ਪਲਿਓਂ ਵਧ ਲਾਉਂਦਾ ਅਗਲੀ ਵਾਰ ਫਿਰ ਸਰਪੰਚ ਚੁਣਿਆ ਗਿਆ ।ਇੰਝ ਪਿੰਡ ਦੀਆਂ ਦੋਨਾਂ ਪਾਰਟੀਆਂ ਦੀ ਸਿਰ-ਵਢਵੀਂ ਟੱਕਰ ਤਾਂ ਟਲ ਗਈ , ਪਰ ਲੰਬੜਨੀ ਦੀ ਲੰਬੜ ਨਾਲ ਜੰਗ ਛਿੜ ਪਈ ਉਹ ਆਪਣੇ ਥਾਂ ਸੱਚੀ ਸੀ ਉਹਦਾ ਹੱਥ ਤੰਗ ਹੁੰਦਾ ਗਿਆ ਸੀ ਗਿਆਰਾਂ ਜੀਆਂ ਦੇ ਟੱਬਰ ਤੇ ਆਏ -ਗਏ ਲਈ ਖਾਣ ਦੀ ਭਾਵੇਂ ਕਮੀ ਨਹੀਂ ਸੀ ਪਰ ਹੁੰਢਾਉਣ ਦੀ ਥੁੜ੍ਹ ਉਹਨੂੰ ਬਹੁਤ ਚੁੱਭਦੀ ਸੀ ਛੇਆਂ ਧੀਆਂਚੋਂ ਕਿਸੇ ਦੀ ਚੰਨੀ ਪਾਟੀ ਹੋਈ ਹੁੰਦੀ , ਕਿਸੇ ਦਾ ਲੀੜਾ ਨਾ ਹੁੰਦਾ ਤਿੰਨਾਂ ਮੁੰਡਿਆਂ ਦਾ ਰਹਿਣ ਸਹਿਣ ਵੀ ਲੰਬੜ ਵਰਗਾ ਨਹੀਂ ਸੀ ਕੋਈ ਜੀਅ ਬਿਮਾਰ ਸ਼ਮਾਰ ਹੁੰਦਾ ਤਾਂ ਉਹਦੇ ਲਈ ਬਿਪਤਾ ਪੈਂਦੀ ਪਿੰਡ ਦੀ ਪੰਜਵੀਂ ਕਰਾ ਉਹ ਕਿਸੇ ਵੀ ਕੁੜੀ ਨੂੰ ਸ਼ਹਿਰ ਵੱਡੇ ਸਕੂਲ ਨਹੀਂ ਸੀ ਭੇਜ਼ ਸਕੀ ਇਹ ਗੱਲ ਲੰਬੜ ਨੂੰ ਵੀ ਖਟਕਦੀ ਸੀ , ਪਰ ਉਹਦੀ ਵਰ੍ਹੇ ਛਿਮਾਹੀ ਦੀ ਲਹੂ ਰੰਗੀ ਜਿਣਸ ਸ਼ਾਹਾਂ ਦੇ ਤਰੰਗੇ ਧਰਮ ਕੰਡੇ ਦੀ ਡੰਡੀਤੇ ਲਟਕਦੀ , ਵੱਟਿਆਂ ਓਹਲੇ ਲੁਕੀ ਵਿਹੀ ਦਾ ਪੁਰਾਣਾ ਹਿਸਾਬ ਹੀ ਮਸਾਂ ਚੁਕਤਾ ਕਰਦੀ

ਇਉਂ ਬਾਲਾਂ ਦੇ ਸਿਰਾਂ ਦਾ ਨੰਗੇਜ਼ ਪਿੰਡਿਆਂ ਵਲ ਸਰਕਦਾ ਦੇਖ , ਇੱਕ ਵਾਰ ਹੋਰ ਤਹਿਸੀਲੋਂ ਇਕ ਖੇਤ ਦੇ ਪੈਸੇ ਵਟ ਕੇ ਜਾਂ ਲੰਬੜ ਘਰ ਪਰਤਿਆ ਤਾਂ ਲੰਬੈੜਨੀ ਨੇ ਸੜਦਾ ਬਲਦਾ ਅੰਗਿਆਰ ਉਹਦੀ ਸਰਪੰਚੀ ਦੀ ਟੌਰਤੇ ਰੱਖ ਦਿੱਤਾ ਜਿਮੀਂ ਤਾਂ ਜੱਟ ਦੀ ਅੱਮਾਂ ਹੁੰਦੀ ……..ਬੰਦਿਆ……..ਇਹਨੂੰ ਕਚੈਰੀ ਖਜਲ ਕਰ ਕੇ ਪਾਪ ਦੀ ਖੱਟੀ ਕਿੰਨਾ ਚਿਰ ਘਰ ਲਈ ਆਮੇਂਗਾ।

ਲੰਬੜ ਤੋਂ ਉਹਦੀ ਟੋਕ ਸਹਾਰੀ ਨਾ ਗਈ ਉਹਦੀ ਚਿੱਟੀ ਖੜਕਦੀ ਚਾਦਰ ਢਿਲਕ ਕੇ ਡਿੱਗ ਪਈ ਉਹ ਖੱਦਰ ਦਾ ਸਾਫ਼ਾ ਤੇੜ੍ਹ ਬੰਨ੍ਹ ਖੇਤਾਂ ਨੂੰ ਨਿਕਲ ਤੁਰਿਆ ਕਹੀ ਉਹਦੇ ਮੋਢੇਤੇ ਟਿਕੀ ਉਹਦੀ ਲੰਬੜਦਾਰੀ ਨੂੰ ਟਾਂਚਾਂ ਕਰਦੀ ਰਹੀ , ਪਰ ਉਹ ਸਰਪੰਚੀ ਪਿਛੇ ਛਡ, ਹੱਲ ਦੀ ਜੰਘੀ ਫੜੀ ਆਪਣੇ ਸਿਆੜ ਅਗੇ ਲੈ ਤੁਰਿਆ

ਢਲਦੇ ਹੱਡਾਂ ਨੂੰ ਹੱਥੀ ਸਾਂਭਣੀ ਔਖੀ ਜਾਪੀ ਉਹਦੇ ਦਸਾਂ ਖੇਤਾਂ ਦੀ ਫ਼ਰਦ ਦਾ ਕਾਗਜ਼ ਦਾ ਟੁਕੜਾ ਦੇ ਕੇ ਚਿੱਟੇ ਰੰਗ ਦਾ ਹਾਥੀ ਜਿੱਡਾ ਟਰੈਕਟਰ ਹਵੇਲੀ ਲਿਆ ਖੜਾ ਕੀਤਾ। ਇਸ ਵਾਰ ਲੰਬੜਨੀ ਨੂੰ ਬੈਂਕ ਕੋਲ ਗਿਰਵੀ ਰੱਖੀਜੱਟ ਦੀ ਅੱਮਾਂਦਾ ਤੌਖਲਾ ਤਾਂ ਹੋਇਆ, ਪਰ ਕਿਸ਼ਤਾਂ ਤਾਰ ਕੇ ਖੇਤਾਂ ਦੀ ਮਾਲਕੀ ਬੈਂਕ ਪਾਸੋਂ ਮੁੜ ਆਉਣ ਦੀ ਆਸ ਲੀੜੇ ਦੀ ਕੰਨੀ ਲੜ ਬੰਨ੍ਹ ਕੇ,ਸੱਜਰ ਸੂਈ ਬੂਰੀ ਨੂੰ ਥਾਪੀ ਦੇ ਕੇ ਧਾਰ ਕੱਢਣ ਬੈਠਦੀ ਨੇ ਟਿਲਰਾਂ,ਕਰਾਹਾ , ਟਰਾਲੀ ,ਡਿਸਕਾਂ ਖ਼ਰੀਦਣ ਲਈ ਇਕ ਖੇਤ ਹੋਰ ਵੇਚਣ ਦਾ ਹੁੰਗਾਰਾ ਵੀ ਭਰ ਦਿੱਤਾ

ਪਹਿਲੀਆਂ ਦੋ ਤਿੰਨ ਕਿਸ਼ਤਾਂ ਪੂਰੀਆਂ ਕਰਦਾ ਲੰਬੜ ਕੁੱਬਾ ਹੋ ਗਿਆ ਉਹਦੀ ਥੱਮੀ ਵਰਗੀ ਦੇਹ ਪਰੈਣੀ ਦਾ ਆਸਰਾ ਟੋਲਣ ਲੱਗੀ ਸਿਰ ਚੜ੍ਹੀਆਂ ਕੁੜੀਆਂ ਦੇ ਭਾਰ ਨਾਲ ਉਹਦੇ ਗਿੱਟੇ ਗੋਡੇ ਤਿੜਕਣ ਲੱਗ ਪਏ ਪੜ੍ਹਾਈ ਛੁਡਾ ਕੇ ਵੱਡੇ ਕਿਰਪਾਲੇ ਨੂੰ ਟਰੈਕਟਰਤੇ ਬਿਠਾਣਾ ਪਿਆ

ਮੰਜਾ ਮੱਲੀ ਪਈ ਲੰਬੜਨੀ ਨੇ ਇੱਕ ਦਿਨ ਡੁਲਕਦੇ ਲੰਬੜ ਨੂੰ ਪੀੜ੍ਹੀ ਤੇ ਬੈਠਣ ਲਈ ਸੈਨਤ ਕਰ ਕੇ ਆਖਿਆ - “ ਆਪਣਾ ਸੱਤ ਲੈ ਕੇ ਕੰਜਕਾਂ ਆਪਣੇ ਘਰੀਂ ਚਲੇ ਜਾਣ ਤਾਂ ਸਾਡੇ ਧੌਲਿਆਂ ਦੀ ਲਾਜ ਬਚਦੀ

ਬੁੱਢੇ ਲੰਬੜ ਦੇ ਹੰਭੇ ਹੱਡਾਂ ਨੇ ਮੁੰਡੇ ਟੋਲਣ ਲਈ ਵਿਤੋਂ ਵਧ ਨੱਠ ਭੱਜ ਕੀਤੀ ਦੋ-ਦੋ ਕਰਕੇ ਕੁੜੀਆਂ ਦੇ ਦੋ ਪੂਰ ਕੱਢੇ ਪਰ ਇਸ ਕੰਨਿਆ-ਦਾਨ ਦੇ ਯੱਗਾਂ ਵਿੱਚ ਚੌਂਹ ਹੋਰ ਖੇਤਾਂ ਦੀ ਬਲੀ ਦੇਣੀ ਪਈ ਨਿੱਕੀਆਂ ਦੋਨਾਂ ਤੇ ਤਿੰਨਾਂ ਮੁੰਡਿਆਂ ਨੂੰ ਬਚਦੇ ਖੇਤਾਂ ਵਿੱਚ ਕੰਮ ਕਰਦੇ ਦੇਖ ਲੰਬੜ ਹਉਕਾ ਭਰ ਕੇ ਉਰਲੀ ਵੱਟੋਂ ਹੀ ਵਾਪਸ ਮੁੜ ਆਉਂਦਾ ਤੇ ਹਵੇਲੀ ਵਿੱਚ ਆਪਣੀ ਮੰਜੀਤੇ ਡਿੱਗਦਾ।

ਬੇਰੀ ਦੇ ਡੰਡੇ ਦੀ ਬਣੀ ਲੰਬੜ ਦੀ ਡੰਗੋਰੀ ਨੇ ਮਸਾਂ ਚਾਰ ਕੁ ਸਾਲ ਹੋਰ ਕੱਢੇ ਭਰ ਸਿਆਲੇ ਵਿੱਚ ਡੰਗਰਾਂ ਵਾਲੇ ਅੰਦਰ ਸੁੱਤਾ ਉਹ ਇਕ ਸਵੇਰ ਨਾ ਉਠਿਆ ।ਢੱਠੇ ਢਾਰੇ ਦੇ ਤੋੜੇ ਕੜੀਆਂ ਚਿਣ ਕੇ ਬਣਾਈ ਚਿਤਾ ਨੂੰ ਸੌਂਪਿਆ ਲੰਬੜ ਇਕ ਵਾਰ ਭਾਂਬੜ ਬਣ ਕੇ ਸਦਾ ਲਈ ਬੁਝ ਗਿਆ

ਮਸਾਂ ਤੁਰਦੀ ਲੰਬੜਨੀ ਟੱਬਰ ਦੇ ਫਿਕਰ ਹੇਠ ਦੱਬੀ ਗਈ ਬਲੂਰ ਬਾਲਾਂ ਨੂੰ ਟਰੈਕਟਰ ਦੀਆਂ ਕਿਸ਼ਤਾਂ ਦੇ ਭਾਰ ਨੇ ਨੱਪ ਲਿਆ ।ਵੱਡਾ ਕਿਰਪਾਲਾ ਸਭ ਕੁਝ ਛੱਡ-ਛੁਡਾ ਕੇ ਭਰਤੀ ਹੋ ਗਿਆ ਵੱਡੀ ਤੋਂ ਛੋਟੀ ਕੁੜੀ ਵੀਰੋ ਲੜ ਝਗੜ ਕੇ ਸਹੁਰੇ ਘਰੋਂ ਦੋਂ ਬਾਲਾਂ ਸਮੇਤ ਮੁੜ ਪਰਤ ਆਈ ਡਿਗਦੀ ਢਹਿੰਦੀ ਲੰਬੜਨੀ ਨੇ ਸਾਰਾ ਗ਼ਮ ਅੰਦਰੋ-ਅੰਦਰ ਪੀ ਕੇ ਵੀ ਵੀਰੋ ਦੇ ਟੁੱਟੇ ਸੰਜੋਗ ਨੂੰ ਆਸਰਾ ਦਿੱਤਾ ਨਿੱਕੀਆਂ ਨੂੰ ਬੁੱਕਲ ਵਿੱਚ ਲਿਆ ਕੇ ਨਿੱਕਿਆਂ ਦੀ ਪਿੱਠ ਥਾਪੜੀ ਘੁੰਮਣ-ਘੇਰੀ ਵਿੱਚ ਫਸੀ ਬੇੜੀ ਬਰੇਤੀ ਆਸਰੇ ਡੁਲਕਣੋ ਤਾਂ ਹਟ ਗਈ ਪਰ ਕੰਢੇ ਲੱਗਣ ਲਈ ਟਰੈਕਟਰ ਦੀਆਂ ਕਿਸ਼ਤਾਂ ਤਾਰਨ ਲਈ ਉਧਾਰ ਕਿਧਰੋਂ ਨਾ ਮਿਲਿਆ

ਵੀਰੋ ਦੀ ਸਹੁਰੇ ਘਰ ਦੀ ਖਟ-ਪਟੀ ਸਭ ਹੱਦਾਂ ਬੰਨੇ ਟਪ ਕੇ ਕਚਹਿਰੀ ਪਹੁੰਚ ਗਈ ਕੋਈ ਧਿਰ ਮੁੜ ਵਸਣ ਲਈ ਰਾਜ਼ੀ ਨਾ ਹੋਈ ਮਹਿੰਗੇ ਵਕੀਲ ਦੀ ਫ਼ੀਸ ਭਰ ਕੇ ਵੀਰੋ ਨੇ ਮੁੰਡਾ ਪਹਿਲੇ ਪਤੀ ਨੂੰ ਦੇ ਕੇ ਕੁੜੀ ਆਪ ਰੱਖ ਲਈ ਤੇ ਤਲਾਕ ਲੈ ਲਿਆ ਮਰਨ ਕੰਢੇ ਪਹੁੰਚੀ ਲੰਬੜਨੀ ਦੀ ਕੁੱਖ ਨੂੰ ਇੱਕ ਧੀ ਦਾ ਹੋਰ ਭਾਰ ਮਹਿਸੂਸ ਹੋਇਆ ਲੰਬੜ ਦੇ ਨਾਂ ਤੋਂ ਮੁੰਡਿਆਂ ਦੇ ਨਾਂ ਹੁੰਦੀ ਜ਼ਮੀਨ ਵਿੱਚ ਛੁਟੜ ਵੀਰੋ ਨੇ ਆਪਣੇ ਹਿੱਸੇ ਦੀ ਲੱਤ ਅੜਾ ਕੇ ਮਾਂ ਦੀ ਕੁਖ ਦਾ ਦਰਦ ਉਹਦੀ ਛਾਤੀਤੇ ਢੇਰੀ ਕਰ ਦਿੱਤਾ। ਮੁੰਡਿਆ ਦੇ ਹਿੱਸੇ ਦੀ ਸੌਂਕਣ ਬਣੀ ਵੀਰੋ ਪੈਰ ਪਸਾਰ ਕੇ ਵਿਹੜੇ ਵਿੱਚ ਪਸਰ ਗਈ

ਤਲਾਕ ਦਾ ਕੇਸ ਜਿੱਤਣ ਵਾਲੇ ਵਕੀਲ ਦੇ ਵੀਰੋ ਬਹੁਤੀ ਨੇੜੇ ਚਲੀ ਗਈ ਸੀ ਰਾਤ ਦਿਨ ਖੇਤਾਂ ਰੁਝਿਆ ਉਸ ਦਾ ਪਹਿਲਾ ਪਤੀ ,ਸੋਖ਼ ਸੁਭਾ ਦੀ ਵੀਰੋ ਨੂੰ ਸ਼ਹਿਰਾਂ ਦੀਆਂ ਰੰਗੀਨੀਆਂ ਵਿੱਚ ਰੰਗ ਨਹੀਂ ਸੀ ਸਕਿਆ , ਪਰ ਵਕੀਲ ਨਾਲ ਇਕ ਦੋਂ ਤਰੀਕਾਂ ਵਿਚ ਹੀ ਉਸ ਨੂੰ ਹਲੂਣਾ ਜਿਹਾ ਆਇਆ ਵਕੀਲ ਜ਼ਮੀਨ ਦੀ ਲਾਲਸਾ ਤੇ ਵੀਰੋ ਨੂੰ ਸ਼ਹਿ ਦੇਂਦਾ ਗਿਆ। ਸਰਾਪੀ ਵੀਰੋ ਲੰਬੜਨੀ ਨੂੰ ਨਾਗਣ ਦਿੱਸਣ ਲੱਗ ਪਈ ਘਰ ਦਾ ਕੋਈ ਜੀਆ ਉਸ ਨਾਲ ਸਿੱਧੇ ਮੂੰਹ ਗੱਲ ਨਾ ਕਰਦਾ ਸੜਦੀ ਭੁੱਜਦੀ ਵੀਰੋ ਆਪਣੀ ਧੀ ਲਾਡੀ ਦੀ ਸ਼ਾਮਤ ਲਿਆਈ ਰੱਖਦੀ ਦਿਨ ਵਿੱਚ ਕਈ ਕਈ ਵਾਰ ਉਸ ਨੂੰ ਥਾਪੜ ਸੁੱਟਦੀ ਕੁੜੀ ਨਠ ਕੇ ਨਾਨੀ ਦੀ ਬੁੱਕਲ ਵਿੱਚ ਜਾ ਸ਼ਰਨ ਲੈਂਦੀ ।ਪਰ ਰਾਤ ਸੁੱਤੀ-ਸੁੱਤੀ ਕਿੰਨਾ ਕਿੰਨਾ ਚਿਰਮੱਮੀ-ਮੱਮੀਕਰਦੀ ਬੁੜੁੜਾਉਂਦੀ ਰਹਿੰਦੀ

ਪੇਕੇ ਘਰੋਂ ਤੰਗ ਹੋ ਕੇ ਇਕ ਸਵੇਰ ਵੀਰੋ ਤਿਆਰ ਹੋਈ ਤੇ ਵਕੀਲ ਕੋਲ ਪਹੁੰਚ ਗਈ ਦੋ,ਚਾਰ,ਦਸ,ਵੀਹ ਦਿਨ ਵਾਪਸ ਨਾ ਮੁੜੀ ਲੰਬੜਨੀ ਨੂੰ ਆਪਣੇ ਧੌਲਿਆਂਚੋਂ ਸੁਆਹ ਦੀ ਭੂਰ ਉਡਦੀ ਜਾਪੀ ਪਰ ਲਾਚਾਰ ਕਿਸ ਬੰਨ੍ਹੇ ਲੱਭਣ ਜਾਂਦੀ ? ਜ਼ਮੀਨ ਮੁੰਡਿਆਂ ਦੇ ਨਾਂ ਹੋਣੋ ਵੀਰੋ ਦੀ ਸਹਿਮਤੀ ਉਡੀਕਦੀ ਰਹੀ , ਪਰ ਵੀਰੋ ਨਾ ਪਰਤੀ ਇਕ ਅੱਧ ਖੇਤ ਗਹਿਣੇ ਧਰ ਕੇ ਵਰਕਸ਼ਾਪ ਖੁਲਿਆਂ ਟਰੈਕਟਰ ਵੀ ਘਰ ਨਾ ਲਿਆਂਦਾ ਗਿਆ ਨਵੇਂ ਹਿੱਸੇ ਪੁਰਜ਼ਿਆ ਨੂੰ ਤਰਸਦਾ ਆਖਿਰ ਉਹ ਕੁਆੜ ਦੇ ਭਾਅ ਵਿੱਕ ਗਿਆ ਲਾਡੀ ਨੂੰ ਛਾਤੀ ਨਾਲ ਲਾਈ , ਜ਼ੰਗਾਲੀਆਂ ਟਿਲਰਾਂ ਨਾਲ ਢੋਅ ਲਾਈ ਬੈਠੀ , ਲਾਡੀ ਦੀ ਮੰਮੀ ਦੀ ਅੱਮਾਂ , ਲੰਬੜਨੀ ਦੇ ਹੰਝੂਆਂ ਨੂੰ ਖਾਖਾਂ ਤਕ ਵਗਣ ਲਈ ਅੱਖਾਂ ਦੇ ਟੋਇਆਂ ਵਿਚੋਂ ਪਾਣੀ ਲੱਭਣਾ ਮੁਹਾਲ ਹੁੰਦਾ ਗਿਆ

ਮੁੱਲਾਂ ਦੀ ਦੌੜ ਮਸੀਤ ਤੱਕ ……… ਹਾਰੀ ਥੱਕੀ ਲੰਬੜਨੀ ਨੇ ਇਕ ਵਾਰ ਫਿਰ ਹਿੰਮਤ ਕਰ ਕੇ , ਬੁੱਢੇ ਬਲਦਾਂ ਨੂੰ ਥਾਪੀ ਦੇ ਕੇ , ਤਾਰੇ ਹੱਥ ਪਰੈਣੀ ਫੜਾ ਖੇਤਾਂ ਨੂੰ ਤੋਰ ਦਿੱਤਾ ਕੁੜੀਆਂ ਹੱਥ ਛਾਹ ਵੇਲਾ ਭੇਜ ,ਆਪ ਪਿਛੇ ਪਿਛੇ ਡੰਗੋਰੀ ਟੇਕਦੀ ਸੁਹਾਗੇ ਖੇਤਾਂ ਤੇ ਬੰਨੇਤੇ ਜਾ ਬੈਠੀ ਪਰ ਉਸ ਤੋਂਆਪਣੇਰੋਹੀ ਆਲੇ ਖੇਤੀਂ ਚਲਦੇ ਲਹਿਣੇਦਾਰ ਦੇ ਟਰੈਕਟਰ ਦੋ ਘੜੀਆਂ ਵੀ ਦੇਖੇ ਨਾ ਗਏ ਉਸ ਨੇ ਹਉਕਾ ਭਰਿਆ ਤੇ ਡੱਕੋ-ਡੋਲੇ ਖਾਂਦੀ ਉੱਠ ਖੜੀ ਹੋਈ।

ਘਰ ਨੂੰ ਪਰਤਨ ਲੱਗੀ ਨੇ ਇੱਕ ਵਾਰ ਫਿਰ ਪਿਛਾਂਹ ਭੌਂ ਕੇ, ਉਸ ਨੇ ਦੇਖਿਆ ਕਿ ਉਹਦੀ ਜੁਆਨੀ ਵੇਲੇ ਅੰਗੜਾਈ ਲੈਂਦਿਆ ਦੂਰ ਦਿੱਸਦਾ ਮੁਰੱਬੇ ਦਾ ਦੂਜਾ ਸਿਰਾ , ਹੁਣ ਵੱਟਤੇ ਖੜੋਤੇ ਉਹਦੇ ਬੁਢੇਪੇ ਦੇ ਤਾਂ ਐਨ ਪੈਰਾਂ ਤਕ ਸੁੰਗੜ ਗਿਆ ਸੀ , ਪਰ ਟੱਬਰ ਦੀ ਖ਼ਰਚਦਾਰੀ ਦਾ ਖੇਤਰਫ਼ਲ ਦੂਰ ਦਿਸਹੱਦੇ ਤਕ ਵਿਛਿਆ ਉਵੇਂ ਦਾ ਉਵੇਂ ਹੀ ਦਿਸ ਰਿਹਾ ਸੀ

This entry was posted in ਕਹਾਣੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>