ਦੇਸ਼ ਦੀ ਆਜ਼ਾਦੀ ’ਚ ਅਹਿਮ ਰੋਲ ਅਦਾ ਕਰਨ ਵਾਲੇ 101 ਆਜ਼ਾਦੀ ਘੁਲਾਟੀਆਂ ਦਾ ਸਨਮਾਨ

ਈਸੜੂ (ਖੰਨਾ) – ਅੱਜ ਹਿੰਦੋਸਤਾਨ ਨੈਸ਼ਨਲ ਪਾਰਟੀ, ਭਾਰਤੀ ਕਿਸਾਨ ਯੂਨੀਅਨ, ਵਿਸ਼ਵ ਪੰਜਾਬੀ ਵਿਰਾਸਤ ਫਾਊਂਡੇਸ਼ਨ, ਸ਼ਹੀਦ ਭਗਤ ਸਿੰਘ ਵਿਚਾਰ ਮੰਚ ਵੱਲੋਂ ਖੰਨਾ ਨੂੰ ਜਿਲ੍ਹਾ ਬਣਾਓ ਸੰਘਰਸ਼ ਕਮੇਟੀ ਦੇ ਬੈਨਰ ਹੇਠਾਂ ਈਸੜੂ ਵਿਖੇ ਗੋਆ ਦੇ ਮਹਾਨ ਸ਼ਹੀਦ ਮਾਸਟਰ ਕਰਨੈਲ ਸਿੰਘ ਈਸੜੂ ਅਤੇ ਕਿਸਾਨ ਮੋਰਚੇ ਦੇ ਸ਼ਹੀਦ ਭੁਪਿੰਦਰ ਸਿੰਘ ਦੀ ਯਾਦ ਨੂੰ ਸਮਰਪਿਤ ਸ਼ਹੀਦੀ ਕਾਨਫਰੰਸ ਕਰਵਾਈ ਗਈ। ਜਿਸ ਵਿੱਚ ਰਾਸ਼ਟਰੀ ਸੁਤੰਤਰਤਾ ਸੈਨਾਨੀ ਪਰਿਵਾਰਕ ਸੰਗਠਨ ਦੇ ਕੌਮੀ ਪ੍ਰਧਾਨ ਸ੍ਰੀ ਰਾਏ ਸਿੰਘ ਪਤੰਗਾ ਸਮੇਤ ਦੇਸ਼ ਭਰ ਵਿੱਚ ਆਏ 101 ਆਜ਼ਾਦੀ ਘੁਲਾਟੀਆਂ ਅਤੇ ਉਹਨਾਂ ਦੇ ਉਤਰਾਧਿਕਾਰੀਆਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ’ਤੇ ਸ਼ਹੀਦੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਹਿੰਦੋਸਤਾਨ ਨੈਸ਼ਨਲ ਪਾਰਟੀ ਦੇ ਕੌਮੀ ਪ੍ਰਧਾਨ ਸ੍ਰ. ਕਰਨੈਲ ਸਿੰਘ ਇਕੋਲਾਹਾ ਨੇ ਕਿਹਾ ਦੇਸ਼ ਨੂੰ ਆਜ਼ਾਦ ਹੋਇਆ 65 ਵਰ੍ਹੇ ਬੀਤ ਚੁੱਕੇ ਹਨ ਪਰ ਸਮੇਂ ਦੀਆਂ ਹਕੂਮਤਾਂ ਦੇਸ਼ ਦੀ ਜਨਤਾ ਨੂੰ ਉਹਨਾਂ ਦਾ ਬਣਦਾ ਸੰਵਿਧਾਨਕ ਬਹਾਲ ਕਰਨ ਵਿੱਚ ਨਾਕਾਮ ਰਹੀਆਂ ਹਨ। ਅੱਜ ਦੇਸ਼ ਵਿੱਚ ਬੇਰੁਜਗਾਰੀ, ਭੁੱਖਮਰੀ, ਮਹਿਗਾਈ, ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ।

ਉਨ੍ਹਾਂ ਕਿਹਾ ਕਿ ਦੇਸ਼ ਦੀ ਤਿੰਨ ਲੱਖ ਵਰਗ ਕਿਲੋਮੀਟਰ ਜਮੀਨ, ਕੁਦਰਤੀ ਸਰੋਤਾਂ ਸੋਨਾ, ਚਾਂਦੀ, ਕੋਲਾ, ਲੋਹਾ ਐਲੂਮੀਨੀਅਮ, ਗੈਸ, ਤੇਲ ਵਰਗੀਆਂ 89 ਪ੍ਰਕਾਰ ਦੇ ਕਦਰਤੀ ਸਰੋਤ ਹਨ ਜੋ ਕਿ 20 ਲੱਖ ਕਰੋੜ ਦੀ ਸੰਪਤੀ ਹੈ ਅਤੇ ਇਸੇ ਤਰ੍ਹਾਂ ਜਲ, ਜੰਗਲ, ਜੜ੍ਹ ਬੂਟੀਆਂ ਹਨ। ਦੂਸਰੇ ਪਾਸੇ ਦੇਸ਼ ਦੀ ਅਬਾਦੀ 121 ਕਰੋੜ ਦੀ ਹੈ। ਜਿਸ ਵਿੱਚੋਂ 60 ਕਰੋੜ ਨੌਜਵਾਨ ਵਰਗ ਹੈ। ਜੇਕਰ ਦੇਸ਼ ਕੁਦਰਤੀ ਸਰੋਤਾਂ ਨੂੰ ਸਾਰਿਆਂ ਨਾਗਰਿਕਾਂ ਨੂੰ ਕਾਨੂੰਨਨ ਬਰਾਬਰ ਹਿੱਸਾ ਵੰਡ ਦਿੱਤਾ ਜਾਵੇ, ਜੋ ਕਿ ਉਹਨਾਂ ਦਾ ਸੰਵਿਧਾਨਕ ਹੱਕ ਹੈ ਇਸ ਨਾਲ ਦੇਸ਼ ਦੇ ਹਰੇਕ ਵਿਅਕਤੀ ਦੇ ਹਿੱਸੇ 2-2 ਕਰੋੜ ਰੁਪਏ ਆਉਣਗੇ। ਇਸੇ ਤਰ੍ਹਾਂ ਜੇ ਦੇਸ਼ ਦਾ ਕਾਲਾ ਧਨ ਵਿਦੇਸ਼ਾਂ ਵਿੱਚੋਂ ਵਾਪਸ ਆ ਜਾਂਦਾ ਹੈ ਤਾਂ ਹਰ ਇੱਕ ਪਰਿਵਾਰ ਨੂੰ 15 ਤੋਂ 20 ਲੱਖ ਰੁਪਏ ਮਿਲਣਗੇ, ਫਿਰ ਦੇਸ਼ ਅੰਦਰ ਗਰੀਬੀ ਕਿੱਥੇ ਰਹਿ ਜਾਵੇਗੀ! ਦੇਸ਼ ਦਾ ਹਰ ਇੱਕ ਵਿਅਕਤੀ ਆਰਥਿਕ ਤੌਰ ’ਤੇ ਮਜਬੂਤ ਹੋ ਜਾਵੇਗਾ। ਉਨ੍ਹਾਂ ਕਾਂਗਰਸ ਪਾਰਟੀ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਕਾਂਗਰਸ ਦਾ ਆਜ਼ਾਦੀ ਤੋਂ ਪਹਿਲਾਂ ਨਾਅਰਾ ਸੀ, ਸਵਦੇਸ਼ੀ ਅਪਣਾਓ, ਦੇਸ਼ ਬਚਾਓ, ਪਰ ਹੁਣ ਜੋ ਬਦਲ ਕੇ ਵਿਦੇਸ਼ੀ ਅਪਣਾਓ, ਦੇਸ਼ ਲੁੱਟੋ ਅਤੇ ਲੁੱਟਾਓ’ ਬਣ ਕੇ ਰਹਿ ਗਿਆ ਹੈ। ਕੇਂਦਰ ਵਿੱਚ ਰਾਜ ਕਰਨ ਵਾਲੀਆਂ ਪਾਰਟੀਆਂ ਕਾਂਗਰਸ ਅਤੇ ਭਾਜਪਾ ਦੀਆਂ ਗਲਤ ਨੀਤੀਆਂ ਕਾਰਨ ਦੇਸ਼ ਦੀ ਅਰਥਵਿਵਸਥਾ ’ਤੇ ਵਿਦੇਸ਼ੀ ਕੰਪਨੀਆਂ ਦਾ ਕਬਜਾ ਹੋ ਚੁੱਕਾ ਹੈ, ਜੇਕਰ ਸਮਾਂ ਰਹਿੰਦੇ ਦੇਸ਼ ਵਾਸੀਆਂ ਨੇ ਦੇਸ਼ ਨੂੰ ਬਚਾਉਣ ਲਈ ਇਹਨਾਂ ਵਿਦੇਸ਼ੀ ਕੰਪਨੀਆਂ ਦੇ ਬਣੇ ਉਤਪਾਦਨਾਂ ਦਾ ਬਾਈਕਾਟ ਕਰਦੇ ਹੋਏ ਸਵਦੇਸ਼ੀ ਉਤਪਾਦਨਾਂ ਨੂੰ ਨਾ ਅਪਨਾਇਆ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਾਡੇ ਦੇਸ਼ ਦੀ ਅਰਥਵਿਵਸਥਾ ’ਤੇ ਕਬਜਾ ਕਰ ਚੁੱਕੀਆਂ ਕੰਪਨੀਆਂ ਂਿੲੱਕ ਦਿਨ ਦੇਸ਼ ਦੀ ਸੱਤਾ ’ਤੇ ਵੀ ਕਾਬਜ਼ ਹੋ ਜਾਣਗੀਆਂ। ਉਨ੍ਹਾਂ ਲੱਖਾਂ ਸ਼ਹੀਦਾਂ ਵੱਲੋਂ ਆਪਣੀਆਂ ਜਾਨਾਂ ਵਾਰ ਕੇ ਮਹਿੰਗੇ ਭਾਅ ਲਈ ਇਸ ਆਜ਼ਾਦੀ ਨੂੰ ਬਰਕਰਾਰ ਰੱਖਣ ਲਈ ਦੇਸ਼ ਵਾਸੀਆਂ ਨੂੰ ਸਵਦੇਸ਼ੀ ਉਤਪਾਦਨ ਅਪਨਾਉਣ ਦਾ ਅਪੀਲ ਕੀਤੀ।

ਵਿਸ਼ਵ ਪੰਜਾਬੀ ਵਿਰਾਸਤ ਫਾਊਡੇਸ਼ਨ ਦੇ ਪ੍ਰਧਾਨ ਸ਼੍ਰੀ ਸੰਦੀਪ ਸਿੰਘ ਰੁਪਾਲੋ ਨੇ ਕਿਹਾ ਕਿ ਅੱਜ ਪੰਜਾਬ ਦਾ ਨੌਜਵਾਨ ਨਸ਼ਿਆਂ ਵਿੱਚ ਗਲਤਾਨ ਹੋ ਚੁੱਕਾ ਹੈ। ਬੇਰੁਜ਼ਗਾਰੀ ਦੀ ਮਾਰ ਚੱਲ ਰਹੇ ਨੌਜਵਾਨਾਂ ਨੂੰ ਰੁਜਗਾਰ ਦੇਣ ਵਿੱਚ ਸਰਕਾਰਾਂ ਨਾਕਾਮ ਰਹੀਆਂ ਹਨ। ਉਨ੍ਹਾਂ ਨੇ ਸੂਬੇ ਵਿੱਚ ਹੋ ਰਹੇ ਵਾਤਾਵਰਣ ਦੇ ਗੰਧਲੇਪਣ ’ਤੇ ਚਿੰਤਾ ਪ੍ਰਗਟ ਕੀਤੀ ਅਤੇ ਇਸ ਦੀ ਸ਼ੁੱਧਤਾ ਲਈ ਪੰਜਾਬੀ ਵਾਸੀਆਂ ਨੂੰ ਸੁਚੇਤ ਹੋਣ ਦੀ ਅਪੀਲ ਕਰਦਿਆਂ ਸ਼ਹੀਦਾਂ ਨੂੰ ਸ਼ਰਧਾਜ਼ਲੀ ਭੇਂਟ ਕੀਤੀ। ਇਸ ਕਾਨਫਰੰਸ ਨੂੰ ਰਾਸ਼ਟਰੀ ਸੁਤੰਤਰਤਾ ਸੈਨਾਨੀ ਪਰਿਵਾਰਕ ਸੰਗਠਨ ਦੇ ਕੌਮੀ ਪ੍ਰਧਾਨ ਸ੍ਰੀ ਰਾਏ ਸਿੰਘ ਪਤੰਗਾ, ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਨੇਤਰ ਸਿੰਘ ਨਾਗਰਾ, ਸ਼ਹੀਦ ਭਗਤ ਸਿੰਘ ਵਿਚਾਰ ਮੰਚ ਦੇ ਪ੍ਰਧਾਨ ਅਵਤਾਰ ਸਿੰਘ ਭੱਟੀਆਂ, ਅਮਰੀਕ ਸਿੰਘ ਸੇਖੋਂ ਕੋਮੀ ਮੀਤ ਪ੍ਰਧਾਨ ਹਿੰਦੋਸਤਾਨ ਨੈਸ਼ਨਲ ਪਾਰਟੀ, ਐਡਵੋਕੇਟ ਅਸ਼ਵਨੀ ਕੁਮਾਰ ਢੰਡ ਜਨਰਲ ਸਕੱਤਰ, ਕਮਲਜੀਤ ਸਿੰਘ ਸਾਹਬਆਣਾ, ਨਿਤਿਆਨੰਦ ਸ਼ਰਮਾ ਬਿਹਾਰ, ਰਾਮਧਰ ਤਿਵਾੜੀ ਪਟਨਾ (ਬਿਹਾਰ), ਡਾ. ਨਾਇਬ ਸਿੰਘ ਚੀਮਾ, ਸਤਪਾਲ ਸਿੰਘ ਸੈਣੀ ਦਿੱਲੀ, ਰਾਜੀਵ ਸ਼ੁਕਲਾ ਦਿੱਲੀ, ਗਣੇਸ਼ ਸੋਨੀ ਭੋਪਾਲ (ਮੱਧ ਪ੍ਰਦੇਸ਼), ਜਵਾਲਾ ਰਾਮ ਚੰਡੀਗੜ੍ਹ, ਅਮਰਜੀਤ ਸਿੰਘ ਮੁੰਗਾਵਲੀ (ਮੱਧ ਪ੍ਰਦੇਸ਼), ਗੁਰਦਿਆਲ ਸਿੰਘ ਸੀਤਲ, ਰਣਜੀਤ ਸਿੰਘ ਰਾਣਾ, ਮਹਿੰਦਰ ਸਿੰਘ ਸਮਾਣਾ, ਬਲਜੀਤ ਸਿੰਘ ਭੀਤਾ, ਭਾਈ ਮੰਨਾ ਜੀ ਯੂਥ ਵੈਲਫੇਅਰ ਐਂਡ ਸਪੋਰਟਸ ਕਲੱਬ ਚੀਮਾ ਦੇ ਪ੍ਰਧਾਨ ਗੁਰਮੀਤ ਗੁਰਮੀਤ ਸਿੰਘ ਚੀਮਾ, ਮੀਤ ਪ੍ਰਧਾਨ ਰਾਜਿੰਦਰ ਸਿੰਘ ਮਿੰਟਾ, ਜਤਿਨ ਬੱਸੀਆਂ ਰਾਏਕੋਟ, ਮਹਿੰਦਰ ਸਿੰਘ ਖੰਨਾ, ਨਿਰਮਲ ਸਿੰਘ ਸਰਾਭਾ ਨਗਰ, ਅਕਬਾਲ ਸਿੰਘ, ਬਾਬੂ ਰਾਮ ਚੌਹਾਨ, ਬਾਵਾ ਸਿੰਘ ਲੁਧਿਆਣਾ, ਚਰਨ ਸਿੰਘ, ਤਰਸੇਮ ਸਿੰਘ, ਅਵਤਾਰ ਸਿੰਘ ਰਾਜਪੁਰਾ, ਜਵਾਹਰ ਸਿੰਘ ਮੁਹਾਲੀ, ਸਰੂਪ ਸਿੰਘ ਸਨੋਰ, ਬੀਬੀ ਚਰਨਜੀਤ ਕੌਰ, ਨਿਹੰਗ ਹਰਚੰਦ ਸਿੰਘ ਰਤਨਹੇੜੀ, ਨਾਜਰ ਸਿੰਘ ਢਿੱਲੋਂ, ਜੰਟੀ ਮਾਨ ਦੈਹਿੜੂ, ਅਸ਼ਦੀਪ ਸਿੰਘ ਧਾਲੀਵਾਲ, ਬੀਬੀ ਅਮਰ ਕੌਰ, ਅਵਤਾਰ ਸਿੰਘ ਢਿੱਲੋਂ, ਬਲਵਿੰਦਰ ਸਿੰਘ ਲਿਬੜਾ, ਸੁਨੀਤਾ ਰਾਣੀ, ਬਾਬਾ ਲਾਲ ਸਿੰਘ ਜੈਤਪੁਰ (ਦਿੱਲੀ), ਮਜਦੂਰ ਯੂਨੀਅਨ ਆਗੂ ਹਰਮੇਸ਼ ਸਿੰਘ ਰਸੂਲੜਾ, ਲਖਵੀਰ ਸਿੰਘ ਲੱਖਾ ਰਸੂਲੜਾ, ਹੌਲਦਾਰ ਵਰਿੰਦਰ ਸਿੰਘ ਮੀਲੂ, ਜਸਪਾਲ ਕੌਰ, ਅਮਰਜੀਤ ਕੌਰ ਲੁਧਆਣਾ, ਪ੍ਰੀਤਮ ਸਿੰਘ ਚਮਕੌਰ ਸਾਹਿਬ,ਭਿਸ਼ਟਾਚਾਰ ਵਿਰੋਧੀ ਫਰਟ ਪਾਇਲ ਦੇ ਆਗੂ ਗੁਰਦੀਪ ਸਿੰਘ ਕਾਲੀ, ਹਰਨੇਕ ਸਿੰਘ ਪ੍ਰਧਾਨ ਐਫ. ਸੀ. ਆਈ ਪੱਲੇਦਾਰ ਯੂਨੀਅਨ ਆਦਿ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ’ਤੇ ਪੰਜਾਬ ਦੇ ਚੋਟੀ ਦੇ ਢਾਡੀ ਜੱਥਿਆਂ ਨੇ ਸ਼ਹੀਦਾਂ ਦੀ ਵਾਰਾਂ ਗਾ ਕੇ ਈਸੜੂ ਦੇ ਸ਼ਹੀਦਾਂ ਨੂੰ ਸ਼ਰਧਾਜ਼ਲੀਆਂ ਭੇਂਟ ਕੀਤੀਆਂ ਅਤੇ ਪ੍ਰਗਤੀ ਕਲਾ ਕੇਂਦਰ ਲਾਂਦੜਾ (ਜ¦ਧਰ) ਵੱਲੋਂ ਇਨਕਲਾਬੀ ਨਾਟਕ ਵੀ ਪੇਸ਼ ਕੀਤੇ ਗਏ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>