ਖੂਹਾਂ ਵਿਚ ਜਹਿਰੀਲੀ ਗੈਸ ਦੀ ਸਮਸਿਆ ਅਤੇ ਹਲ

ਡਾ: ਨਰੇਸ ਕੁਮਾਰ ਛੁਨੇਜਾ ਅਤੇ ਡਾ: ਮਹੇਸ ਕੁਮਾਰ ਨਾਰੰਗ

ਖੇਤੀ ਵਿਚ ਕੰਮ ਕਰਦੇ ਸਮੇਂ ਖੂਹੀਆਂ ਨਾਲ ਸਬੰਧਿਤ ਹਾਦਸੇ ਅਕਸਰ ਹੁੰਦੇ ਹਨ। ਇਕ ਸਰਵੇ ਮੁਤਾਬਿਕ ਪੰਜਾਬ ਵਿਚ ਖੇਤੀ ਨਾਲ ਸਬੰਧਿਤ ਹਾਦਸਿਆਂ ਵਿਚੋ 16% ਹਾਦਸੇ ਖੂਹਾਂ ਨਾਲ ਸਬੰਧਿਤ ਹਨ। ਖੂਹਾਂ ਨਾਲ ਸਬੰਧਿਤ ਹਾਦਸਿਆਂ ਦਾ ਮੁਖ ਕਾਰਨ ਸਟਾਰਟਰ ਅਤੇ ਮੋਟਰ ਤੋ ਬਿਜਲੀ ਦਾ ਕਰੰਟ ਲਗਣਾ, ਖੂਹੀਆਂ ਵਿਚ ਜਹਿਰੀਲੀ ਗੈਸਾਂ ਦਾ ਇਕਠਾ ਹੋਣਾ ਅਤੇ ਹਨੇਰੇ ਜਾਂ ਤਿਲਕਣ ਕਰਕੇ ਖੂਹੀਆਂ ਵਿਚ ਡਿਗਣਾ ਆਦਿ ਹਨ। ਇਹਨਾਂ ਹਾਦਸਿਆਂ ਦੇ ਸਿਟੇ ਵਜੋਂ ਜਿਆਦਾਤਰ ਮੌਤ ਜਾ ਵਡੀ ਸਟ੍ਰਫੇਟ ਹੁੰਦੀ ਹੈ। ਇਹਨਾਂ ਭਿਆਨਕ ਹਾਦਸਿਆਂ ਤੋਂ ਬਚਣ ਲਈ ਸੁਚੇਤ ਹੋਣ ਦੀ ਬਹੁਤ ਲੋੜ ਹੈ।

ਖੂਹਾਂ ਵਿਚ ਗੈਸ ਸਮਸਿਆ ਦਾ ਕਾਰਨ

ਖੇਤਾਂ ਵਿਚ ਫਸਲਾਂ ਦੀ ਰਹਿੰਦ੍ਰਖੁਹੰਦ ਦੇ ਗਲਣ੍ਰਸੜਨ ਅਤੇ ਜੀਵਾਣੂਆਂ ਦੀ ਹੋਂਦ ਕਰਕੇ ਕਈ ਜਹਿਰੀਲੀਆਂ ਗੈਸਾਂ ਪੈਦਾ ਹੁੰਦੀਆਂ ਹਨ। ਬਰਸਾਤ ਦੇ ਮੌਸਮ ਵਿਚ ਪਾਣੀ ਦੇ ਭਾਰ ਹੇਠਾਂ ਦਬ ਕੇ ਇਹ ਗੈਸਾਂ ਖੂਹਾਂ ਵਲ ਰਸਤਾ ਬਣਾ ਲੈਦੀਆਂ ਹਨ। ਹਵਾ ਨਾਲੋਂ ਹਲਕੀਆਂ ਗੈਸਾਂ ਆਪਣ੍ਰੇ ਆਪ ਉਪਰ ਉਠ ਕੇ ਖੂਹੀਆਂ ਵਿਚੋ ਬਾਹਰ ਨਿਕਲ ਜਾਂਦੀਆਂ ਹਨ। ਪਰ ਹਵਾ ਨਾਲੋਂ ਭਾਰੀਆਂ ਗੈਸਾਂ ਖੂਹੀ ਵਿਚ ਹੇਠਾਂ ਜਮਾਂ ਹੋਣ ਲਗ ਪੈਂਦੀਆਂ ਹਨ। ਇਹਨਾਂ ਗੈਸਾਂ ਵਿਚੋ ਮੁਖ ਤੌਰ ਤੇ ਕਾਰਬਨ ਡਾਈਆਕਸਾਈਡ (CO) ਗੈਸ ਖੂਹੀ ਵਿਚ ਬਹੁਤ ਜਿਆਦਾ ਮਿਕਦਾਰ ਵਿਚ ਇਕਠੀ ਹੁੰਦੀ ਹੈ, ਕਿਉਕਿ ਇਹ ਹਵਾ ਨਾਲੋਂ 1।5 ਗੁਣਾ ਭਾਰੀ ਹੈ। ਕਾਰਬਨ੍ਰਡਾਈਆਕਸਾਈਡ (ਙ+2)  ਗੈਸ ਰੰਗਹੀਨ ਅਤੇ ਗੰਧਹੀਨ ਹੈ, ਪਰ ਇਸ ਦੀ ਜਿਆਦਾ ਮਿਕਦਾਰ ਸਾਹ ਲੈਣ ਲਈ ਜਰੂਰੀ ਆਕਸੀਜਨ ਦੀ ਘਾਟ ਦਾ ਕਾਰਨ ਬਣਦੀ ਹੈ। ਇਸ ਕਰਕੇ ਖੂਹੀਆਂ ਵਿਚ ਹਰ ਸਾਲ ਹਾਦਸੇ ਵਾਪਰਦੇ ਹਨ ਅਤੇ ਅਕਸਰ ਮੌਤਾਂ ਹੋ ਜਾਂਦੀਆਂ ਹਨ। ਇਥੋ ਤਕ ਕਿ ਪਿੰਡ ਵਾਲਿਆਂ ਨੂੰ ਖੂਹਾਂ ਵਿਚੋ ਲਾਸਾਂ ਕਢਣੀਆਂ ਵੀ ਮੁਸਕਲ ਹੋ ਜਾਂਦੀਆਂ ਹਨ।

ਖੂਹਾਂ ਵਿਚ ਗੈਸ ਸਮਸਿਆ ਦੀ ਗੰਭੀਰਤਾ

ਪੰਜਾਬ ਵਿਚ ਇਸ ਤਰ੍ਹਾਂ ਦੀਆਂ ਘਟਨਾਵਾਂ ਆਮ ਹੀ ਅਖਬਾਰਾਂ ਵਿਚ ਲਿਖੀਆਂ ਹੁੰਦੀਆਂ ਹਨ। ਪਿੰਡ ਰਾਣੀਪੁਰ, ਨੇੜੇ ਫਗਵਾੜਾ, ਦੋ ਸਕੇ ਭਰਾਵਾਂ ਦੀ ਖੂਹ ਵਿਚ ਜਹਿਰੀਲੀ ਗੈਸ ਚੜ੍ਹਣ ਨਾਲ ਮੌਤ ਹੋ ਗਈ।  ਪਿੰਡ ਖਾਸੀ ਕਲਾਂ, ਲੁਧਿਆਣਾ ਵਿਖੇ ਮੋਟਰ ਠੀਕ ਕਰਨ ਲਈ ਉਤਰੇ ਤਿੰਨ ਬੰਦਿਆਂ ਦੀ ਮੌਤ ਹੋ ਗਈ ਅਤੇ ਚੌਥੇ ਨੂੰ ਮੁਸਕਿਲ ਨਾਲ ਬਚਾਇਆ ਗਿਆ। ਇਸੇ ਤਰ੍ਹਾਂ ਮੁਹਲਾ ਰਾਜਪੂਤਾਂ, ਰਾਹੋ, ਜਿਲਾ ਭਗਤ ਸਿੰਘ ਨਗਰ ਦੇ ਦੋ ਸਕੇ ਭਰਾਵਾਂ ਸਮੇਤ ਤਿੰਨ ਬੰਦਿਆਂ ਦੀ ਮੌਤ ਹੋ ਗਈ। ਪਿੰਡ ਝਲ ਠੀਕਰੀਵਾਲ, ਸੁਭਾਨਪੁਰ, ਜਿਲਾ ਕਪੂਰਥਲਾ ਵਿਖੇ ਚਾਚ੍ਰਾਭਤੀਜਾ ਦੀ ਖੂਹੀ ਵਿਚੋ ਫੁਟਬਾਲ ਕਢਦੇ ਸਮੇਂ ਮੌਤ ਹੋ ਗਈ। ਪਿੰਡ ਪੰਡੌਰੀ ਨਿਝਰਾਂ, ਨੇੜੇ ਆਦਮਪੁਰ ਵਿਖੇ ਖੂਹੀ ਵਿਚ ਮੋਟਰ ਠੀਕ ਕਰਨ ਲਈ ਉਤਰੇ ਕਿਸਾਨ ਦੀ ਮੌਤ ਹੋ ਗਈ, ਉਸਨੂੰ ਬਚਾਉਣ ਲਈ ਉਸਦੀ ਪਤਨੀ ਅਤੇ ਲੜਕੇ ਦੀ ਖੂਹੀ ਵਿਚ ਉਤਰਨ ਨਾਲ ਮੌਤ ਹੋ ਗਈ। ਹੁਸਿਆਰਪੁਰ ਦੇ ਨਿਉ ਫਤਿਹਗੜ ਇਲਾਕੇ ਵਿੱਚ ਪਿਉ ਅਤੇ ਪੁੱਤਰ ਦੀ ਖੂਹੀ ਵਿਚ ਉਤਰਨ ਕਰਕੇ ਮੌਤ ਹੋ ਗਈ। ਲੁਧਿਆਣਾ ਜਿਲੇ ਦੇ ਪਿੰਡ ਗੋਰਾਹੂਰ ਨੇੜੇ ਹੰਬੜਾਂ ਵਿਖੇ ਖੂਹੀ ਵਿਚ ਮੋਟਰ ਨੂੰ ਚੈਕ ਕਰਦੇ ਸਮੇਂ ਗੈਸ ਚੜਨ ਕਾਰਨ ਮੌਤ ਹੋ ਗਈ। ਇਸੇ ਤਰ੍ਹਾਂ ਇਸੇ ਸਾਲ ਪਿੰਡ ਦੁਗਲ ਦੁਆਖਾਰੀ, ਹੁਸਿਆਰਪੁਰ ਵਿਖੇ ਝਾਰਖੰਡ ਦੇ ਦੋ ਨਿਵਾਸੀਆਂ ਦੀਆਂ ਖੂਹੀ ਵਿਚੋ ਡਿਗੀ ਘੜੀ ਨੂੰ ਕਢਣ ਸਮੇਂ ਮੌਤ ਹੋ ਗਈ। ਇਸ ਤਰ੍ਹਾਂ ਦੇ ਹਾਦਸਿਆਂ ਤੋ ਬਚਣ ਲਈ ਖੂਹੀ ਵਿਚ ਜਮਾਂ ਕਾਰਬਨ੍ਰਡਾਈਆਕਸਾਈਡ ਗੈਸ ਦੀ ਹੌਦਂ ਦਾ ਪਤਾ ਕਰਨਾ ਬਹੁਤ ਜਰੂਰੀ ਹੋ ਜਾਂਦਾ ਹੈ।

ਖੂਹ ਵਿਚ ਜਹਿਰੀਲੀ ਗੈਸ ਦਾ ਪਤਾ ਕਿਵੇ ਕਰੀਏ

1.    ਖੂਹੀਆਂ ਵਿਚ ਕਾਰਬਨ੍ਰਡਾਈਆਕਸਾਈਡ (ਙ+2) ਗੈਸਾਂ ਦੀ ਹੌਦਂ ਦਾ ਪਤਾ ਕਰਨ ਲਈ ਕਿਟ ਆਸਾਨੀ ਨਾਲ ਘਰ ਵਿਚ ਹੀ ਤਿਆਰ ਕੀਤੀ ਜਾ ਸਕਦੀ ਹੈ। ਇਸ ਕਿਟ ਲਈ ਡੀਜਲ ਵਿਚ ਭਿਓਇਆ ਹੋਇਆ ਰੂਈ ਦਾ ਫੰਬਾ, ਸਟੀਲ ਦੀ ਤਾਰ ਦੋ-ਢਾਈ ਫੁਟ ਲੰਬੀ, ਪੱਕਾ ਧਾਗਾ ਅਤੇ ਮਾਚਿਸ ਦੀ ਜਰੂਰਤ ਪੈਂਦੀ ਹੈ। ਸਟੀਲ ਦੀ ਤਾਰ ਦੇ ਇਕ ਪਾਸੇ ਰੂਈ ਦਾ ਫੰਬਾ ਅਤੇ ਦੂਜੇ ਪਾਸੇ ਪੱਕੇ ਧਾਗੇ ਨੂੰ ਬੰਨੋ। ਡੀਜਲ ਨਾਲ ਭਿਉ ਕੇ ਰੂਈ ਦੇ ਫੰਬੇ ਨੂੰ ਮਾਚਿਸ ਨਾਲ ਅਗ ਲਗਾਉ। ਧਿਆਨ ਰਖੋ ਕਿ ਅਗ ਸਟੀਲ ਦੀ ਤਾਰ ਤਕ ਹੀ ਪਹੁੰਚੇ ਅਤੇ ਧਾਗਾ ਸੜ ਨਾ ਜਾਵੇ। ਹੌਲ੍ਰੀਹੌਲੀ ਧਾਗੇ ਨੂੰ ਖੋਲਦੇ ਜਾਉ ਅਤੇ ਅਗ ਨੂੰ ਖੂਹੀ ਵਿਚ ਲਟਕਾਦੇ ਜਾਉ। ਜੇਕਰ ਖੂਹੀ ਦੇ ਹੇਠਾਂ ਤਕ ਅਗ ਬਲਦੀ ਰਹੇ ਤਾਂ ਖੂਹ ਵਿਚ ਉਤਰਿਆ ਜਾ ਸਕਦਾ ਹੈ। ਪਰ ਜੇਕਰ ਖੂਹੀ ਦੇ ਥੱਲੇ ਤਕ ਪਹੁੰਚਣ ਤੋ ਪਹਿਲਾਂ ਹੀ ਅਗ ਬੁਝ ਜਾਵੇ ਤਾਂ ਇਸ ਦਾ ਮਤਲਬ ਹੈ ਕਿ ਖੂਹੀ ਵਿਚ ਗੈਸ ਦੀ ਮਾਤਰਾ ਜਿਆਦਾ ਹੈ। ਇਸ ਸੂਰਤ ਵਿਚ ਰੂਈ ਵਿਚ ਡੀਜਲ ਬਚਿਆ ਰਹਿੰਦਾ ਹੈ ਅਤੇ ਇਸਨੂੰ ਦੁਬਾਰਾ ਅਗ ਲਗਾ ਕੇ ਖੂਹ ਵਿਚ ਜਹਿਰੀਲੀ ਗੈਸ ਚੈਕ ਕੀਤੀ ਜਾ ਸਕਦੀ ਹੈ।
2.    ਇਸੇ ਤਰ੍ਹਾਂ ਮਿੱਟੀ ਦੇ ਤੇਲ ਵਾਲਾ ਲੈਂਪ ਜਲਾ ਕੇ, ਖੂਹੀ ਵਿਚ ਲਟਕਾ ਕੇ ਵੀ ਕਾਰਬਨ੍ਰਡਾਈਆਕਸਾਈਡ (ਙ+2) ਗੈਸ ਦੀ ਹੋਂਦ ਦਾ ਪਤਾ ਲਗਾਇਆ ਜਾ ਸਕਦਾ ਹੈ।

ਖੂਹ ਵਿਚੋ ਗੈਸ ਕਢਣ ਦੇ ਢੰਗ
1.    ਖੂਹੀ ਵਿਚੋ ਗੈਸ ਕਢਣ ਲਈ ਟਰੈਕਟਰ ਨਾਲ ਚਲਣ ਵਾਲੀ ਗੈਸ ਖਿਚਣ ਵਾਲੀ ਮਸੀਨ ਦੀ ਵਰਤੋ ਕੀਤੀ ਜਾ ਸਕਦੀ ਹੈ। ਇਹ ਮਸੀਨ ਟਰੈਕਟਰ ਦੇ ਪੀ  ਟੀ ਓ । ਰਾਹੀਂ ਚਲਦੀ ਹੈ। ਇਸ ਮਸੀਨ ਵਿਚ ਲਗਿਆ ਪਖਾ ਇਕ ਪੀ ਵੀ ਸੀ ਦੀ ਲੰਬੀ ਪਾਇਪ ਰਾਹੀਂ ਖੂਹੀ ਵਿਚੋ ਗੈਸਾਂ ਖਿੱਚ ਕੇ ਬਾਹਰ ਸੁੱਟ ਦਿੰਦਾ ਹੈ। ਬਾਹਰ ਦੀ ਤਾਜੀ ਹਵਾ ਖੂਹੀ ਵਿਚ ਦਾਖਿਲ ਹੋ ਕੇ ਸਾਹ ਲੈਣ ਲਈ ਜਰੂਰੀ ਆਕਸੀਜਨ ਦੀ ਮਾਤਰਾ ਨੂੰ ਪੂਰਾ ਕਰ ਦਿੰਦੀ ਹੈ।ਇਸ ਮਸੀਨ ਨੂੰ 10-15 ਮਿੰਟ ਤਕ ਚਲਾ ਕੇ ਖੂਹੀ ਦੀ ਜਹਿਰੀਲੀ ਗੈਸ ਤੋਂ ਨਿਜਾਤ ਪਾਈ ਜਾ ਸਕਦੀ ਹੈ।
2.    ਖੂਹੀ ਵਿਚ ਟੇਬਲ੍ਰਫੈਨ ਲਟਕਾ ਕੇ ਚਲਾਉਣ ਨਾਲ ਵੀ ਜਹਿਰੀਲੀ ਗੈਸਾਂ ਦੀ ਮਿਕਦਾਰ ਨੂੰ ਘਟਾਇਆ ਜਾ ਸਕਦਾ ਹੈ।
3.    ਪਟੇ ਨਾਲ ਚਲਣ ਵਾਲੇ ਪੰਪ ਨੂੰ ਚਲਾਉਣ ਨਾਲ ਵੀ ਤਾਜੀ ਹਵਾ ਖੂਹੀ ਵਿਚ ਘੁੰਮਦੀ ਹੈ ਅਤੇ ਜਹਿਰੀਲੀਆਂ ਗੈਸਾਂ ਘਟ ਜਾਂਦੀਆਂ ਹਨ।
4.    ਘਟ ਡੂੰਘੀ ਖੂਹੀ ਵਿਚ ਛਤਰੀ ਖੋਲ ਕੇ ਖੂਹੀ ਵਿਚ ਹੇਠ੍ਰਾਂਉਤੇ ਕਰਨ ਨਾਲ ਵੀ ਜਹਿਰੀਲੀ ਗੈਸ ਦੀ ਮਿਕਦਾਰ ਘਟ ਜਾਂਦੀ ਹੈ।

ਉਪਰ ਲਿਖੇ ਉਪਰਾਲਿਆਂ ਨੂੰ ਅਪਣਾ ਕੇ ਖੂਹਾਂ ਦੀਆਂ ਜਹਿਰੀਲੀਆਂ ਗੈਸਾਂ ਦੇ ਮਾਰੂ ਅਸਰ ਤੋਂ ਬਚਿਆ ਜਾ ਸਕਦਾ ਹੈ । ਇਸ ਦੇ ਨਾਲ ਇਹ ਖਾਸ ਧਿਆਨ ਜਰੂਰ ਰਖਣਾ ਚਾਹੀਦਾ ਹੈ ਕਿ ਖੂਹੀ ਵਿਚ ਉਤਰਨ ਤੋਂ ਪਹਿਲਾ ਇਕ ਵਾਰ ਦੁਬਾਰਾ ਤੋ ਜਹਿਰੀਲੀਆਂ ਗੈਸਾਂ ਦੀ ਹੋਦਂ ਚੈਕ ਕਰ ਲਈ ਜਾਵੇ ਤਾਂ ਜੋ ਜਾਨੀ ਨੁਕਸਾਨ ਤੋ ਬਚਿਆ ਜਾ ਸਕੇ।

ਡਾ: ਨਰੇਸ ਕੁਮਾਰ ਛੁਨੇਜਾ ਅਤੇ ਡਾ ਮਹੇਸ ਕੁਮਾਰ ਨਾਰੰਗ
ਫਾਰਮ ਮਸੀਨਰੀ ਅਤੇ ਪਾਵਰ ਇੰਜੀਨੀਅਰਿੰਗ
ਪੀ ਏ ਯੂ, ਲੁਧਿਆਣਾ

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>