24 ਨੂੰ ਰਿਲੀਜ਼ ਹੋਵੇਗੀ ਪੰਜਾਬੀ ਫ਼ਿਲਮ ਯਾਰ ਪ੍ਰਦੇਸੀ

(ਇਕਬਾਲਦੀਪ ਸੰਧੂ)ਏਵੀਆਈ ਫ਼ਿਲਮਜ਼ ਇੰਟਰਪ੍ਰਾਈਜਸ ਦੇ ਬੈਨਰ ਹੇਠ ਬਣੀ ਪੰਜਾਬੀ ਫ਼ਿਲਮ ਯਾਰ ਪ੍ਰਦੇਸੀ 24 ਅਗਸਤ ਨੂੰ ਵਿਸ਼ਵ ਭਰ ਦੇ ਸਿਨੇਮਿਆਂ ਵਿੱਚ ਰਿਲੀਜ਼ ਹੋਵੇਗੀ। ਲੇਖਕ- ਨਿਰਦੇਸ਼ਕ ਗੁਰਬੀਰ ਸਿੰਘ ਗਰੇਵਾਲ ਦੀ ਨਿਰੇਦਸ਼ਣਾ ਵਿੱਚ ਤਿਆਰ ਕੀਤੀ ਯਾਰ ਪ੍ਰਦੇਸੀ ਫ਼ਿਲਮ ਵਿੱਚ ਬਿੱਗਬਾਸ ਫੇਮ ਜਰਮਨੀ ਦੇ ਰਹਿਣ ਵਾਲੀ ਅੰਗਰੇਜਣ ਕੁੜੀ ਕਲੌਡੀਆ ਸਿਸਲਾ ,ਗੁਰਪ੍ਰੀਤ ਘੁੱਗੀ,ਵੰਦਨਾ ਸਿੰਘ,ਬੀਨੂ ਢਿੱਲੋਂ,ਧੰਨਵੀਰ ਸਿੰਘ, ਨਵਦੀਪ ਕਲੇਰ,ਬੀ ਐਨ ਸ਼ਰਮਾ ਆਦਿ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ। ਫ਼ਿਲਮ ਚ ਸੰਗੀਤ ਸੁਰਿੰਦਰ ਬੱਚਨ,ਐਨ ਜੀ ਅਤੇ ਗੁਰਪ੍ਰੀਤ ਪੰਧੇਰ ਨੇ ਦਿੱਤਾ ਹੈ। ਕੈਮਰਾਮੈਨ ਨਦੀਨ ਖ਼ਾਨ ਜਦੋਂਕਿ ਨਿਰਮਾਤਾ ਗੁਰਬੀਰ ਸਿੰਘ ਗਰੇਵਾਲ,ਸਰਬਜੀਤ ਸਿੰਘ ਅਤੇ ਇੰਦਰਜੀਤ ਸਿੰਘ ਮਾਨ ਹਨ। ਫ਼ਿਲਮ ਦੀ ਕਹਾਣੀ ਵਿੱਚ ਆਪਣੀ ਭੈਣ ਨਾਲ ਧੋਖਾ ਕਰਕੇ ਆਏ ਪੰਜਾਬੀ ਲਾੜੇ ਦੀ ਤਲਾਸ਼ ਵਿੱਚ ਆਈ ਕਲੋਡੀਆ ਸਿਸਲਾ ਦੇ ਆਲੇ ਦੁਆਲੇ ਘੁੰਮਦੀ ਹੈ ਜੋਕਿ ਇਕ ਪਰਿਵਾਰਿਕ ਫ਼ਿਲਮ ਹੈ, ਇਸਤੋਂ ਪਹਿਲਾਂ ਨਿਰਦੇਸ਼ਕ ਮੰਨਤ ਵਰਗੀ ਹਿੱਟ ਫ਼ਿਲਮ ਦਰਸ਼ਕਾਂ ਨੂੰ ਦੇ ਚੁੱਕੇ ਹਨ ਜਦੋਂਕਿ ਈਟੀਸੀ ਚੈਨਲ ਤੇ ਰੀਪੀਟ ਚੱਲ ਰਹੇ ਸੀਰੀਅਲ ਅੱਖੀਆਂ ਤੋਂ ਦੂਰ ਜਾਈਂ ਨਾ ਦੇ ਕਈ ਕਲਾਕਾਰ ਇਸ ਫ਼ਿਲਮ ਵਿੱਚ ਨਜ਼ਰ ਆਉਣਗੇ।

This entry was posted in ਫ਼ਿਲਮਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>