ਯੁੱਧ ਇੰਤਰਨੈਸ਼ਨਲ ਗਤਕਾ ਟੂਰਨਾਮੈਂਟ – 2012 ਦਸਵਾਂ ਸਾਲਾਨਾ ਗੱਤਕਾ ਮੁਕਾਬਲਾ ਸਫਲ ਅਤੇ ਯਾਦਗਾਰੀ ਹੋ ਨਿਬੜਿਆ

ਅਮਰੀਕਾ ‘ਚ ਹੋਏ ਅੰਤਰਾਸ਼ਟਰੀ ਗਤਕਾ ਮੁਕਾਬਲਿਆਂ ਤੋਂ ਬਾਅਦ ਦਸਵੇਂ ਮੁਕਾਬਲੇ ਕਰਵਾਉਣ ਦਾ ਮਾਣ ਕੈਨੇਡਾ-ਟੋਰਾਂਟੋ ਨੂੰ ਮਿਲਿਆ। ਦੁਨੀਆ ਭਰ ਵਿੱਚ ਇਹੀ ਇਕ ਗਤਕਾ ਟੂਰਨਾਮੈਂਟ ਹੈ ਜੋ ਕਿ ਅੰਤਰਾਸ਼ਟਰੀ ਪਦਰ ਤੇ ਕਰਵਾਇਆ ਜਾਂਦਾ ਹੈ। ਇਹ ਅੰਤਰਾਸ਼ਟਰੀ ਗਤਕਾ ਮੁਕਾਬਲਾ ਇਸ ਸਾਲ ਗੁਰਦੁਆਰਾ ਸ੍ਰੀ ਗੁਰੁ ਸਿੰਘ ਸਭਾ ਮਾਲਟਨ ਵਿਖੇ ਹੋਇਆ ਦਸਵੇਂਅੰਤਰਰਾਸ਼ਟਰੀ ਗਤਕਾ ਯੁੱਧ-ਮੁਕਾਬਲੇ ੨੦12 ਨੇ ਗੁਰਦੁਆਰਾ ਸਾਹਿਬ ਨੂੰ ਸਿੰਘ -ਸਿੰਘਣੀਆਂ ਦੀ ਛਾਉਣੀ ਵਿਚ ਬਦਲ ਦਿਤਾ। ਜਿੱਥੇ ਕੈਨੇਡਾ-ਅਮਰੀਕਾ ਤੇ ਪੰਜਾਬ-ਭਾਰਤ ਤੋਂ ਪਹੁੰਚੇ ਸਿੰਘ-ਸਿੰਘਣੀਆਂ ਦੇ ਰੰਗ ਬਰੰਗੇ ਬਾਣਿਆਂ ਅਤੇ ਖੇਡੇ ਗਤਕੇ ਨੇ ਸਿੱਖ ਯੁੱਧ ਕਲਾ ਦੇ ਵਿਲੱਖਣ ਦਰਿਸ਼ ਪੈਦਾ ਕੀਤੇ। ਇਸ ਮੁਕਾਬਲੇ ਵਿਚ ਟੋਰਾਂਟੋ, ਵੈਨਕੂਵਰ-ਸਰੀ, ਕੈਲਗਰੀ, ਕੈਲੇਫ਼ੋਰਨੀਆ ( ਮਨਟੀਕਾ, ਟਰੇਸੀ, ਫ਼ਰਿਜ਼ਨੋ, ਬੇਕਰਜ਼ਫ਼ੀਲਡ, ਹੇਵਰਡ, ਯੂਨੀਅਨ ਸਿਟੀ, ਫ਼ਰੀਮਾਂਟ, ਸੈਨ ਹੋਜ਼ੇ, ਸਟਾਕਟਨ ਸੈਕਰਾਮੈਂਟੋ ), ਵਾਸ਼ਿੰਗਟਨ ਡੀ.ਸੀ.,ਨਿਊਯਾਰਕ, ਕਨੈਕਟੀਕਟ, ਪੰਜਾਬ (ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਮੁਹਾਲੀ) ਅਤੇ ਨਿਊਜਰਸੀ ਦੇ ਹਾਈ ਸਕੂਲਾਂ, ਕਾਲਜਾਂ ਤੇ ਯੂਨੀਵਰਸਟੀਆਂ ਵਿਚ ਪੜਦੇ ਨੌਜਵਾਨ ਸਿੱਖ ਬੱਚੇ-ਬੱਚੀਆਂ ਨੇ ਹਿਸਾ ਲਿਆ ਸਿੱਖ ਜੱਗਾਂ ਨੂੰ ਜਦੋਂ ਸਿੰਘ ਸਿੰਘਣੀਆਂ ਨੇ ਸਿੱਖ-ਸੰਗਤਾਂ ਦੇ ਸਾਹਮਣੇ ਸਜੀਵ ਕਰਕੇ ਵਿਖਾਇਆ ਤਾਂ ਸੰਗਤਾਂ ਵਿਚ ਬੇਹੱਦ ਉਤਸ਼ਾਹ ਪੈਦਾ ਹੋਇਆ ਜਿਸ ਨਾਲ ਬੋਲੇ ਸੋ ਨਿਹਾਲ ਦੇ ਜੈਕਾਰੇ, ਰਾਜ ਕਰੇਗਾ ਖ਼ਾਲਸਾ ਦੇ ਉਚੇ ਨਾਹਰਿਆਂ ਨੇ ਆਕਾਸ਼ ਗੱਜਣ ਲਾ ਦਿਤਾ।

ਜੇਤੂਆਂ ਨੂੰ 10,000 ਡਾਲਰ ਦੇ ਇਨਾਮ ਵੰਡੇ ਗਏ।

ਇਸ ਵਾਰ ਦੇ ਗਤਕਾ ਜੇਤੂਆਂ ਦੀ ਸੂਚੀ ਇਸਤਰਾਂ ਹੈ :

ੳ : ਸਿੰਘਾਂ ਲਈ ਸੋਟੀ ਖੁੱਲੇ ਮੁਕਾਬਲੇ ਵਿਚ ਕੈਲੇਫ਼ੋਰਨੀਆ ਗਤਕਾ ਦਲ ਦੇ ਵਿਦਿਆਰਥੀ ਜਗਮੀਤ ਸਿੰਘ ਜੇਤੂ ਰਹੇ। ਦੂਜੇ ਨੰਬਰ ਵਿਚ ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿਚਲੇ ਸ਼ਹੀਦ ਬਾਬਾ ਦੀਪ ਸਿੰਘ ਗਤਕਾ ਅਖਾੜੇ ਦੇ ਚਰਨਜੀਤ ਸਿੰਘ ਆਏ।

ਅ : : 17 ਸਾਲ ਤੋਂ ਘੱਟ ਉਮਰ ਦੇ ਸੋਟੀ ਮੁਕਾਬਲੇ ਵਿਚ ਕੈਲੇਫ਼ੋਰਨੀਆ ਗਤਕਾ ਦਲ ਦੇ ਵਿਦਿਆਰਥੀ ਮਨਮੀਤ ਸਿੰਘ ਜੇਤੂ ਰਹੇ। ਦੂਜੇ ਸਥਾਨ ਤੇ ਸ਼ਹੀਦ ਬਾਬਾ ਅਜੀਤ ਸਿੰਘ ਗਤਕਾ ਅਖਾੜੇ ਦੇ ਦਵਿੰਦਰ ਸਿੰਘ ਆਏ।

ੲ : ਮਰੱਠੀ ਦੇ ਖੁੱਲੇ ਮੁਕਾਬਲਿਆਂ ਵਿਚ ਸ਼ਹੀਦ ਬਾਬਾ ਦੀਪ ਸਿੰਘ ਗਤਕਾ ਅਖਾੜੇ ਦੇ ਮਨਰੂਪ ਸਿੰਘ ਜੇਤੂ ਰਹੇ। ਕੈਲੇਫ਼ੋਰਨੀਆ ਗਤਕਾ ਦਲ ਦੇ ਡਾਕਟਰ ਤੇਜਪਾਲ ਸਿੰਘ ਦੂਜੇ ਨੰਬਰ ਤੇ ਆਏ।

ਸ : ਸਿੰਘਣੀਆਂ ਲਈ ਮਰੱਠੀ ਦੇ ਖੁੱਲੇ ਮੁਕਾਬਲੇ ਵਿਚ ਕੈਲੇਫ਼ੋਰਨੀਆ ਗਤਕਾ ਦਲ ਦੀ ਪੁਨੀਤ ਕੌਰ ਖ਼ਾਲਸਾ ਜੇਤੂ ਰਹੇ। ਦੂਜੇ ਸਥਾਨ ਤੇ ਇੰਡੀਆ ਗਤਕਾ ਅਖਾੜੇ ਦੀ ਬੀਬੀ ਅੰਮ੍ਰਿਤਾ ਕੌਰ ਦੂਜੇ ਸਥਾਨ ਤੇ ਰਹੇ।

ਹ : 17 ਸਾਲ ਤੋਂ ਘੱਟ ਉਮਰ ਦੇ ਕ੍ਰਿਪਾਨ ਮੁਕਾਬਲੇ ਵਿਚ ਕੈਲੇਫ਼ੋਰਨੀਆ ਗਤਕਾ ਦਲ ਦੇ ਮਨਮੀਤ ਸਿੰਘ ਜੇਤੂ ਰਹੇ। ਦੂਜੇ ਸਥਾਨ ਸ਼ਹੀਦ ਬਾਬਾ ਦੀਪ ਸਿੰਘ ਗਤਕਾ ਅਖਾੜੇ ਦੇ ਚਰਨਜੀਤ ਸਿੰਘ ਆਏ।

ਰੈਫ਼ਰੀ ਬਣਨ ਦੀ ਸੇਵਾ ਸਨਮਿਤ ਸਿੰਘ ਡੀ. ਸੀ., ਦਮਦਮੀ ਟਕਸਾਲ ਦੇ ਵਿਦਿਆਰਥੀ ਜੰਗਬੀਰ ਸਿੰਘ, ਜਰਨੈਲ ਸਿੰਘ ਤੇ ਗੁਰਸ਼ੀਲ ਸਿੰਘ ਨੇ  ਨਿਭਾਈ ਅਤੇ ਜੱਜ ਦੀਆਂ ਸੇਵਾਵਾਂ ਦਮਦਮੀ ਟਕਸਾਲ ਦੇ ਵਿਦਿਆਰਥੀ ਜੰਗਬੀਰ ਸਿੰਘ, ਸੰਤ ਮੋਹਿੰਦਰ ਸਿੰਘ, ਮੋਹਾਲੀ, ਇੰਡੀਆ, ਭਾਈ ਜਸਵੰਤ ਸਿੰਘ ਟੋਰਾਂਟੋ, ਤੇ ਭਾਈ ਅਵਤਾਰ ਸਿੰਘ ਹੁਰਾਂ ਨਿਭਾਈ।

ਜਿੱਥੇ ਗੁਰੂ ਸਾਹਿਬਾਨਾਂ ਦੀ ਬਖਸ਼ੀ ਸ਼ਸ਼ਤਰ ਵਿੱਦਿਆ ਖਾਲਸੇ ਦੀ ਰਹਿਣੀ ਦਾ ਅਤੁੱਟ ਹਿੱਸਾ ਹੈ, ਉੱਥੇ ਇਹ ਸਮੇਂ ਅਤੇ ਜੰਗਾਂ ਦੀ ਅਜਮਾਈ ਵਿੱਦਿਆ ਹਰ ਪ੍ਰਾਣੀ ਦੇ ਸ਼ਰੀਰਕ ਅਤੇ ਮਾਨਸਿਕ ਵਿਕਾਸ ਲਈ ਵੀ ਅਤੀ ਮਹੱਤਵਪੂਰਨ ਹੈ।ਇਸ ਮੌਕੇ ਟੂਰਨਾਮੈਂਟ ਦੇ ਮੁੱਖ ਪ੍ਰਬੰਧਕ ਜੱਥੇਦਾਰ ਭਾਈ ਜਸਦੇਵ ਸਿੰਘ ਟੋਰਾਂਟੋ ਦਾ ਕਹਿਣਾ ਸੀ ਕਿ ਯੁੱਧ ਗੱਤਕਾ ਟੂਰਨਾਮੈਂਟ ਦਾ ਮੁੱਖ ਮਕਸੱਦ ਪੰਜਾਬੀ ਭਾਈਚਾਰੇ ਨੂੰ ਆਪਣੇ ਇਤਿਹਾਸ ਨਾਲ ਜਾਣੂ ਕਰਾਉਣਾ ਅਤੇ ਨਾਲ ਹੀ ਬੱਚਿਆਂ ਅਤੇ ਨੌਜਵਾਨਾਂ ਨੂੰ ਸਮਾਜਿਕ ਬੁਰਾਈਆਂ ਤੋਂ ਦੂਰ ਰਖਣਾ ਹੈ।ਉਹਨਾਂ ਕਿਹਾ ਕਿ ਆਮ ਦਿੱਸਣ ਵਿੱਚ ਆਉਂਦਾ ਹੈ ਕਿ ਗੱਤਕਾ ਖਿਡਾਰੀ ਆਪਣੇ ਇਤਿਹਾਸ ਅਤੇ ਧਰਮ ਨਾਲ ਵਧੇਰੇ ਜਾਣੂ ਹੁੰਦੇ ਹਨ, ਅਤੇ ਨਸ਼ਿਆ ਅਤੇ ਭੈੜੀ ਸੰਗਤ ਤੋਂ ਵੀ ਬੱਚਦੇ ਹਨ।ਟੂਰਨਾਮੈਂਟ ਵਿੱਚ ਸੰਗਤਾਂ ਦੀ ਸਾਰਾ ਦਿਨ ਰੌਣਕ ਰਹੀ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>