ਪੰਜਾਬੀ ਅਦਬੀ ਸੰਗਤ ਵਲੋਂ ਸਿਰਦਾਰ ਕਪੂਰ ਸਿੰਘ ਦੀ 26ਵੀਂ ਬਰਸੀ ਤੇ ਕੈਨੇਡਾ ਦੀ ਧਰਤੀ ਤੇ ਨਵਾਂ ਇਤਿਹਾਸ ਸਿਰਜਿਆ

ਸਰੀ,(ਸ਼ਿੰਗਾਰ ਸਿੰਘ ਸੰਧੂ ): ਪੰਜਾਬੀ ਅਦਬੀ ਸੰਗਤ ਲਿਟਰੇਰੀ ਸੋਸਾਇਟੀ ਆਫ ਕੈਨੇਡਾ( ਰਜਿ) ਵਲੋਂ ਨਾਮਵਰ ਵਿਦਵਾਨ ਤੇ ਚਿੰਤਕ ਸਿਰਦਾਰ ਕਪੂਰ ਸਿੰਘ ਦੀ 26 ਵੀਂ ਬਰਸੀ ਸਰੀ ਸਿਟੀ ਸੈਂਟਰ ਲਾਇਬਰੇਰੀ ਵਿਖੇ 1 ਸਤੰਬਰ 2012 ਨੂੰ ਬੜੀ ਧੂਮ ਧਾਮ ਤੇ ਉਤਸ਼ਾਹ ਨਾਲ ਮਨਾਈ ਗਈ।ਪ੍ਰਧਾਨਗੀ ਮੰਡਲ ਵਿੱਚ ਸੰਸਥਾ ਦੇ ਖਿਦਮਤਗਾਰ ਜੈਤੇਗ ਸਿੰਘ ਅਨੰਤ,ਦਲਜੀਤ ਸਿੰਘ ਸੰਧੂ,ਜਗਜੀਤ ਸਿੰਘ ਤੱਖਰ ਅਤੇ ਕੇਹਰ ਸਿੰਘ ਧਮੜੈਤ ਨੂੰ ਬਿਠਾਇਆ ਗਿਆ।ਜਗਜੀਤ ਸਿੰਘ ਤੱਖਰ ਨੇ ਦੂਰੋਂ ਨੇੜਿਉਂ ਪੁੱਜੇ ਮਹਿਮਾਨਾ ਨੂੰ ਆਪਣੇ ਦਿਲ ਦੀਆਂ ਗਹਿਰਾਈਆਂ ਨਾਲ ਜੀਅ ਆਇਆਂ ਆਖਦੇ ਹੋਏ ਸਿਰਦਾਰ ਕਪੂਰ ਸਿੰਘ ਨੂੰ ਸ਼ਰਧਾ ਦੇ ਫੁਲ ਅਰਪਣ ਕੀਤੇ।ਜੈਤੇਗ ਸਿੰਘ ਅਨੰਤ ਨੇ ਸਿਰਦਾਰ ਸਾਹਿਬ ਦੇ ਜੀਵਨ,ਸ਼ਖਸ਼ੀਅਤ ਅਤੇ ਫਲਸਫੇ ਤੇ ਕੁੰਜੀਵਤ ਪੇਪਰ ਪੜ੍ਹਿਆ,ਜਿਸ ਵਿੱਚ ਉਹਨਾ ਦੀਆਂ ਪ੍ਰਾਪਤੀਆਂ ,ਲਿਖਤਾਂ ਤੇ ਸੋਚ ਉਡਾਰੀ ਦੇ ਖੂਬਸੂਰਤ ਪੱਖਾਂ ਨੂੰ ਬੜੀ ਵਿਦਵਤਾ ਤੇ ਖੋਜ ਭਰਪੂਰ ਢੰਗ ਨਾਲ ਪੇਸ਼ ਕੀਤਾ।

ਸਿਰਦਾਰ ਕਪੂਰ ਸਿੰਘ ਦੀ ਮਹਾਤਮਾ ਬੁੱਧ ਤੇ ਲਿਖੀ ਪੁਸਤਕ “ਇੱਕ ਸਿੱਖ ਦਾ ਬੁੱਧ ਨੂੰ ਪ੍ਰਣਾਮ ਉਤੇ ਪ੍ਰਿੰਸੀਪਲ ਸੁਰਿੰਦਰ ਕੌਰ ਬਰਾੜ ਤੇ ਬੀਬੀ ਗੁਰਦੀਸ਼ ਕੌਰ ਗਰੇਵਾਲ ਨੇ ਖੋਜ ਭਰਪੂਰ ਪੇਪਰ ਪੜ੍ਹੇ ਤੇ ਸ਼ਬਦਾਂ ਦੀ ਗਾਗਰ ਭਰ ਦਿੱਤੀ। ਸਿਰਦਾਰ ਕਪੂਰ ਸਿੰਘ ਦੇ ਦੁੱਖੀ ਹਿਰਦੇ ਵਿੱਚੋਂ ਨਿਕਲੀਆਂ ਵਿਅੰਗ ਸਤਰਾਂ ਇੱਕ ਕਬਿਤ ਦੇ ਰੂਪ ਵਿੱਚ ਚਮਕੌਰ ਸਿੰਘ ਨੇ ਪੇਸ਼ ਕੀਤੀਆਂ ਅਤੇ ਚੰਗੀ ਵਾਹ ਵਾਹ ਖੱਟੀ। ਪੁਸਤਕ ਰੀਲੀਜ ਸਮਾਰੋਹ ਤੋਂ ਪਹਿਲਾਂ ਸਿਰਦਾਰ ਸਾਹਿਬ ਦੇ ਪਰਿਵਾਰ ਦੇ ਜੀਆਂ( ਭਾਣਜੇ ਤੇ ਭਾਣਜੀਆਂ) ਜਿਹਨਾ ਵਿੱਚ ਸੂਰਤ ਸਿੰਘ ਗਰੇਵਾਲ,ਜੋਗਿੰਦਰ ਸਿੰਘ ਗਰੇਵਾਲ,ਗੁਰਦੀਪ ਕੌਰ ਸਿੱਧੂ,ਜੋਗਿੰਦਰ ਕੌਰ ਢੱਟ,ਰਾਜਵਿੰਦਰ ਕੌਰ ਤੱਖਰ ਤੇ ਸੁਰਿੰਦਰ ਕੌਰ ਭੁੱਲਰ ਨੂੰ ਫੁੱਲਾਂ ਦੇ ਹਾਰਾਂ ਨਾਲ ਸਨਮਾਨਤ ਕੀਤਾ ਤੇ ਉਹਨਾ ਸਮੁੱਚੀ ਸੰਗਤ ਨੂੰ ਦਰਸ਼ਨੇ ਦੀਦਾਰੇ ਦਿੱਤੇ।ਦਲਜੀਤ ਸਿੰਘ ਸੰਧੂ ਸਾਬਕਾ ਪ੍ਰਧਾਨ ਰੋਸ ਸਟਰੀਟ ਸਿੱਖ ਟੈਂਪਲ ਵੈਨਕੂਵਰ ਵਲੋਂ ਸਿਰਦਾਰ ਕਪੂਰ ਸਿੰਘ ਦੀ ਰਚਿਤ ਪੁਸਤਕ ਜਿਸਦੀ ਜੈਤੇਗ ਸਿੰਘ ਅਨੰਤ ਨੇ ਸੰਪਾਦਨਾ ਕੀਤੀ ਨੂੰ ਤਾੜੀਆਂ ਦੀ ਗੂੰਜ ਵਿੱਚ ਲੋਕ ਅਰਪਣ ਕੀਤਾ ਗਿਆ।

ਖਚਾ ਖਚ ਭਰੇ ਹਾਲ ਵਿੱਚ ਸਿਰਦਾਰ ਕਪੂਰ ਸਿੰਘ ਯਾਦਗਾਰੀ ਅਵਾਰਡ ਬੀਬੀ ਗੁਰਦੀਪ ਕੌਰ ਸਿੱਧੂ ਤੇ ਕੇਹਰ ਸਿੰਘ ਧਮੜੈਤ ਨੂੰ ਪ੍ਰਦਾਨ ਕੀਤੇ ਗਏ।ਇਸੇ ਤਰ੍ਹਾਂ ਐਸ ਐਲ ਪ੍ਰਾਸ਼ਰ ਅਵਾਰਡ ਸੁਤੇ ਪ੍ਰਕਾਸ਼ ਆਹੀਰ ਨੂੰ ਦਿੱਤਾ ਗਿਆ। ਇਹ ਅਵਾਰਡ ਸੰਸਥਾ ਦੇ ਰੂਹੇ ਰਵਾਂ ਜੈਤੇਗ ਸਿੰਘ ਅਨੰਤ ਨੇ ਦਿੱਤੇ,ਜਿਸ ਵਿੱਚ ਇੱਕ ਸ਼ਾਲ,ਪਲੈਕ, ਪਰਸ ਅਤੇ ਸਾਈਟੇਸ਼ਨ (ਮਾਣ ਪੱਤਰ) ਸ਼ਾਮਲ ਸੀ। ਸ਼ਿੰਗਾਰ ਸਿੰਘ ਸੰਧੂ ਤੇ ਬਿਕਰ ਸਿੰਘ ਖੋਸਾ ਵਲੋਂ ਅਵਾਰਡ ਕਰਤਾਵਾਂ ਦੀਆਂ ਸਾਈਟੇਸ਼ਨਜ ਨੂੰ ਬੜੇ ਹੀ ਖੂਬਸੂਰਤ ਅੰਦਾਜ ਵਿੱਚ ਪੜ੍ਹਿਆ ਗਿਆ।ਪੰਜਾਬੀ ਭਾਈਚਾਰੇ ਦੀ ਪ੍ਰਤੀਨਿਧ ਹਾਜਰੀ ਵਿੱਚ ਪੰਜਾਬੀਆਂ ਦੀ ਬੁਲੰਦ ਆਵਾਜ ਦਲਜੀਤ ਸਿੰਘ ਸੰਧੂ,ਪੰਜਾਬੀ ਭਾਈਚਾਰੇ ਦਾ ਮਾਣ ਤੇ ਗੁਰੂ ਨਾਨਕ ਸਿੱਖ ਗੁਰਦਵਾਰਾ ਸਾਹਿਬ ਦੇ ਸਾਬਕਾ ਪ੍ਰਧਾਨ ਪਿਆਰਾ ਸਿੰਘ ਨੱਤ,ਦਸ਼ਮੇਸ਼ ਗੁਰੂ ਘਰ ਦੇ ਫਾਊਂਡਰ ਪ੍ਰਧਾਨ ਜਗਤਾਰ ਸਿੰਘ ਸੰਧੂ ਨੇ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਸਿਰਦਰ ਕਪੂਰ ਸਿੰਘ ਦੇ ਜੀਵਨ ਤੇ ਸ਼ਖਸ਼ੀਅਤ ਦੇ ਸੁਨਹਿਰੇ ਤੇ ਇਤਿਹਾਸਕ ਪੱਖਾਂ ਨੂੰ ਜੱਗ ਜਾਹਰ ਕੀਤਾ।ਸਭਨਾ ਨੇ ਇੱਕ ਸੁਰ ਨਾਲ ਇਸ ਗੱਲ ਤੇ ਜ਼ੋਰ ਦਿੱਤਾ ਕਿ ਭਵਿਖ ਵਿੱਚ ਵੀ ਸਿਰਦਾਰ ਕਪੂਰ ਸਿੰਘ ਦੀ ਬਰਸੀ ਵੱਖ ਵੱਖ ਗੁਰੂ ਘਰਾਂ ਵਿੱਚ ਕਰਨ ਲਈ ਉਪਰਾਲਾ ਕਰਨਾ ਚਾਹੀਦਾ ਹੈ। ਇਸਦੇ ਨਾਲ ਹੀ ਪੰਜਾਬੀ ਅਦਬੀ ਸੰਗਤ ਨੂੰ ਵੱਧ ਤੋਂ ਵੱਧ ਸਹਿਯੋਗ ਦੇਣਾ ਬਣਦਾ ਹੈ ਕਿਉਂ ਜੋ ਉਹ ਸਾਹਿਤ ਦੇ ਪਿੜ ਵਿੱਚ ਵਿਲੱਖਣ ਪੈੜਾਂ ਪਾ ਰਹੇ ਹਨ। ਕੇਵਲ ਸਿੰਘ ਧਾਲੀਵਾਲ ਅਤੇ ਸਰਬਜੀਤ ਸਿੰਘ ਕੂਨਰ ਵਲੋਂ ਸੰਸਥਾ ਦੇ ਸਹਿਯੋਗ ਨਾਲ ਸਿਰਦਾਰ ਕਪੂਰ ਸਿੰਘ ਦੇ ਜਨ ਜੀਵਨ ਉਪਰ ਅਧਾਰਤ ਕਲਾਤਮਕ ਫੋਟੋ ਪ੍ਰਦਰਸ਼ਨੀ ਤੇ ਉਹਨਾ ਦੀਆਂ ਪੁਸਤਕਾਂ ਦੀ ਸੁੰਦਰ ਪ੍ਰਦਰਸ਼ਨੀ ਲਗਾਈ ਗਈ ਜਿਸਨੇ ਸਮਾਗਮ ਨੂੰ ਚਾਰ ਚੰਨ ਲਾਏ। ਨੱਕੋ ਨੱਕ ਭਰੇ ਆਡੋਟੋਰੀਅਮ ਵਿੱਚ ਪੰਜਾਬੀ ਭਾਈਚਾਰੇ ਦੀਆਂ ਉਘੀਆਂ ਸ਼ਖਸ਼ੀਅਤਾਂ ਨੇ ਸ਼ਮੂਲੀਅਤ ਕੀਤੀ ,ਜਿਹਨਾ ਵਿੱਚ ਜੋਗਿੰਦਰ ਸ਼ਮਸ਼ੇਰ, ਬੀਬੀ ਇੰਦਰਜੀਤ ਕੌਰ ਸਿੱਧੂ, ਦਲਜੀਤ ਕਲਿਆਣਪੁਰੀ, ਖੁਸ਼ੀ ਰਾਮ ਜੀ,ਦੀਪ ਸਿੰਘ ਸਾਂਗਰਾ, ਜਗਦੇਵ ਸਿੰਘ ਜਟਾਨਾ,ਅਜੰਟ ਸਿੰਘ ਸੰਧੂ,ਜਗਦੇਵ ਸਿੰਘ ਸਿੱਧੂ, ਰਾਮਿੰਦਰ ਭੁੱਲਰ, ਹਰਪ੍ਰੀਤ ਸਿੰਘ ਰੇਡੀਓ ਹੋਸਟ,ਨਾਮਵਰ ਫੋਟੋਗ੍ਰਾਫਰ ਚੰਦਰ ਬਡਾਲੀਆ, ਕਮਲੇਸ਼ ਆਹੀਰ, ਪਰਮਜੀਤ ਬੰਗਾ, ਨਰਿੰਦਰ ਬਿਰਦੀ, ਗੁਰਮੀਤ ਸਿੰਘ ਸਾਥੀ,ਮੋਹਨ ਲਾਲ ਕਰੀਮਪੁਰੀ, ਪਰਮਜੀਤ ਕੈਂਥ, ਸੀਤਾ ਰਾਮ ਆਹੀਰ, ਰਾਮ ਪ੍ਰਤਾਪ ਕਲੇਰ,ਰਛਪਾਲ ਭਾਰਦਵਾਜ, ਲਛਮਣ ਬਿਰਦੀ ਆਦਿ ਨੇ ਆਪਣੀ ਹਾਜਰੀ ਲਗਵਾਈ। ਢਾਈ ਘੰਟੇ ਨਿਰੰਤਰ ਚਲੇ ਸਫਲ ਸਮਾਗਮ ਵਿੱਚ ਸਿਰਦਾਰ ਸਾਹਿਬ ਦੇ ਜੀਵਨ ਤੇ ਸੰਵਾਦ ਤੇ ਚਿੰਤਨ ਨੇ ਇੱਕ ਨਵਾਂ ਇਤਿਹਾਸ ਸਿਰਜਦੇ ਹੋਏ ਆਪਣੀ ਅਮਿਟ ਛਾਪ ਸਰੋਤਿਆਂ ਦੇ ਹਿਰਦਿਆਂ ਤੇ ਲਾ ਦਿੱਤੀ। ਇਹ ਵੀ ਫੈਸਲਾ ਕੀਤਾ ਗਿਆ ਕਿ ਮੁੜ ਅਗਲੇ ਸਾਲ ਇਸ ਦਿਨ ਨੂੰ ਹੋਰ ਵੱਡੇ ਪੱਧਰ ਤੇ ਮਨਾਉਦੇ ਹੋਏ ਸਿਰਦਾਰ ਸਾਹਿਬ ਨੂੰ ਯਾਦ ਕੀਤਾ ਜਾਵੇਗਾ।

 

 

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>