ਸ਼ਿਵ ਧਾਮ ਡੈਨਮਾਰਕ ਵਿਖੇ ਕਿਸ੍ਰਨ ਅਸ਼ਟਮੀ ਨੂੰ ਸਮਰਪਿਤ ਸਮਾਰੋਹ ਖੁਸ਼ੀਆ ਨਾਲ ਮਨਾਇਆ ਗਿਆ

ਓਸਲੋ’(ਰੁਪਿੰਦਰ ਢਿੱਲੋ ਮੋਗਾ)-  ਡੈਨਮਾਰਕ ਦੀ ਰਾਜਧਾਨੀ ਕੋਪਨਹੈਗਨ ਵਿਖੇ ਕਿਸ਼੍ਰਨ ਅਸ਼ਟਮੀ  ਦੀ ਸ਼ਰਧਾ ਅਤੇ ਮਹਤੱਵਤਾ ਨੂੰ ਮੁੱਖ ਰੱਖਦੇ ਹੋਏ  ਸ੍ਰੀ ਕਿਸ੍ਰਨ ਅਸ਼ਟਮੀ ਦਾ ਉਤਸਵ ਸ਼ਿਵ ਧਾਮ ਵਿਖੇ ਬੜੀ ਧੁਮ ਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ।  ਸ਼ਾਮ ਛੇ ਵਜੇ ਤੋ ਲੈ ਕੇ ਸਾਢੇ ਨੋ ਵਜੇ ਤੱਕ ਚੱਲੇ ਇਸ ਜਨਮ ਅਸ਼ਟਮੀ ਉੱਤਸਵ ਚ ਭਾਰੀ ਗਿਣਤੀ ਵਿੱਚ  ਸਰਧਾਲੂਆ ਨੇ ਮੰਦਰ ਚ ਹਾਜ਼ਰੀ ਲਵਾਈ ਅਤੇ ਰੂਹਾਨੀ ਖੁਸ਼ੀਆ ਪ੍ਰਾਪਤ ਕੀਤੀਆ। ਸ਼ਾਮ ਤੋ ਹੀ ਸ਼ਿਵ ਧਾਮ ਪਰਿਸਰ ਚ  ਕਾਫੀ ਚਹਿਲ ਪਹਿਲ ਰਹੀ। ਦਿੱਲੀ ਤੋ ਆਏ ਪ੍ਰਸਿੱਧ ਧਾਰਮਿਕ ਸਿੰਗਰ  ਸ੍ਰੀ ਵਿਨੋਦ ਅਗਰਵਾਲ ਜੀ ਹੋਣਾ  ਸ੍ਰੀ ਕਿਸ੍ਰਨ ਲੀਲਾ ਦਾ ਵਰਨਣ ਅਤੇ ਭੇਟਾ ਦਾ ਗੁਣਗਾਨ ਕੀਤਾ। ਇੰਡੀਅਨ ਅੰਬੈਸੀ ਡੈਨਮਾਰਕ ਚ ਰਾਜਦੂਤ ਸ਼੍ਰੀ ਅਸ਼ੋਕ ਕੁਮਾਰ ਅਤਰੀ ਅਤੇ ਉਹਨਾ ਦੀ ਧਰਮ ਪਤਨੀ ਸ੍ਰੀਮਤੀ ਊਸ਼ਾ ਕਿਰਨ ਅਤਰੀ ਹੋਣਾ ਨੇ ਵੀ ਨਮਸਤਕ ਕੀਤੀ।ਸਰਧਾਲੂਆ ਲਈ ਮੰਦਿਰ ਕਮੇਟੀ ਵੱਲੋ  ਲੰਗਰ ਦਾ ਵੀ ਸੋਹਣਾ ਪ੍ਰੰਬੱਧ ਕੀਤਾ ਗਿਆ। ਬੱਚੇ, ਬੱਚੀਆ ਵੱਲੋ ਵਿਦੇਸ਼  ਚ ਰਹਿੰਦੇ ਹੋਏ ਆਪਣੇ ਧਰਮ  ਦੀਆ ਰੀਤੀ ਰਿਵਾਜ ਤਿਉਹਾਰਾ ਨੂੰ  ਦੇਖ ਕੇ ਅਤਿ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਇਸ ਸਮਾਗਮ ਨੂੰ ਕਰਵਾਉਣ ਚ  ਸ੍ਰੀ ਪ੍ਰਦੀਪ ਅਵਸਥੀ, ਸੰਨਧੀਰ ਪਰਿਵਾਰ, ਕੋਹਲੀ ਪਰਿਵਾਰ, ਮਰਵਾਹਾ ਪਰਿਵਾਰ, ਰਾਣਾ ਪਰਿਵਾਰ ਆਦਿ ਹੋਣਾ ਦਾ ਪੂਰਾ ਸਹਿਯੋਗ ਰਿਹਾ।ਨਾਰਵੇ ਤੋ  ਸ੍ਰੀ ਵਿਜੈ ਸੰਗੜ( ਪ੍ਰਧਾਨ ਹਿੰਦੂ ਸਨਾਤਨ ਮੰਦਰ ਨਾਰਵੇ) ਸ੍ਰੀ ਹਰਵਿੰਦਰ ਪਰਾਸ਼ਰ(ਸਕੈਟਰੀ ਹਿੰਦੂ ਸਨਾਤਨ ਮੰਦਰ ਨਾਰਵੇ) ਸ੍ਰੀ ਹਰਕੇਸ਼ ਸ਼ਰਮਾਂ,ਸ੍ਰੀ ਅਸ਼ੋਕ ਸੰਗੜ,ਪੰਡਿਤ ਕੀਰਤੀ ਰਾਮ ਮਿਸ਼ਰਾ ਤੇ ਰਜਨੀਸ਼ ਸੂਦ(ਇੱਟਲੀ) ਨੇ ਵੀ  ਸ਼ਿਵ ਧਾਮ ਹਾਜ਼ਰੀ ਲਵਾਈ।ਪ੍ਰੋਗਰਾਮ ਸਮਾਪਤੀ ਦੋਰਾਨ   ਸ਼ਿਵ ਧਾਮ ਦੇ ਪ੍ਰੰਬੱਧਕਾ ਵੱਲੋ ਹਰ ਇੱਕ ਦਾ ਤਹਿ ਦਿੱਲੋ ਧੰਨਵਾਦ ਕੀਤਾ ਗਿਆ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>