ਇੰਡੀਅਨ ਸਪੋਰਟਸ ਕੱਲਬ ਡੈਨਮਾਰਕ ਵੱਲੋ 8ਵਾਂ ਸ਼ਾਨਦਾਰ ਖੇਡ ਮੇਲਾ ਕਰਵਾਇਆ ਗਿਆ

ਓਸਲੋ,(ਰੁਪਿੰਦਰ ਢਿੱਲੋ ਮੋਗਾ)- ਹਰ ਸਾਲ ਦੀ ਤਰਾ ਇਸ ਸਾਲ ਵੀ ਇੰਡੀਅਨ ਸਪੋਰਟਸ ਕਲੱਬ ਡੈਨਮਾਰਕ ਵੱਲੋ ਸ਼ਾਨਦਾਰ ਖੇਡ ਮੇਲਾ ਰਾਜਧਾਨੀ ਕੋਪਨਹੈਗਨ ਦੇ ਗਰੌਇਂਡੈਲ ਸੈਟਰ ਨਜਦੀਕ ਗਰਾਊਡਾਂ ਵਿੱਚ ਧੂਮ ਧਾਮ ਨਾਲ ਕਰਵਾਇਆ ਗਿਆ। ਇਸ ਟੂਰਨਾਮੈਟ ਚ ਵਾਲੀਬਾਲ, ਬੱਚੇ-ਬੱਚੀਆ ਦੀਆ ਦੌੜਾਂ, ਬੱਚਿਆਂ ਦੀ ਕਬੱਡੀ ਅਤੇ ਫੁੱਟਬਾਲ, ਬੀਬੀਆਂ ਦੀਆਂ ਦੌੜਾਂ, ਅਤੇ ਗਭਰੂਆ ਨੇ ਸ਼ਾਨਦਾਰ ਕਬੱਡੀ ਦਾ ਪ੍ਰਦਰਸ਼ਨ ਕੀਤਾ। ਸਵੀਡਨ ਅਤੇ ਨਾਰਵੇ ਤੋ ਵੱਖ ਵੱਖ ਕਲੱਬਾ ਨੇ ਇਸ ਟੂਰਨਾਮੈਟ ਚ ਸ਼ਾਮਿਲ ਹੋ ਖੇਡ ਮੇਲੇ ਦੀ ਰੋਣਕ ਵਧਾਈ। ਵਾਲੀਬਾਲ ਸੂਟਿੰਗ ਅਤੇ ਸਮੈਸਿੰਗ ਚ ਦਸਮੇਸ਼ ਸਪੋਰਟਸ ਕੱਲਬ ਦੇ ਗਭਰੂ ਬਾਜੀ ਮਾਰ ਗਏ ਅਤੇ ਦੂਜੇ ਨੰਬਰ ਤੇ ਡੈਨਮਾਰਕ ਦੇ ਲੋਕਲ ਕੱਲਬ ਵਾਲੇ ਰਹੇ। ਪੰਜਾਬੀਆ ਦੀ ਮਾਂ ਖੇਡ ਕੱਬਡੀ ਚ ਨਾਰਵੇ, ਡੈਨਮਾਰਕ ਅਤੇ ਸਵੀਡਨ ਤੋ ਟੀਮਾਂ ਨੇ ਭਾਗ ਲਿਆ, ਸ਼ੁਰੂਆਤੀ ਮੈਚਾ ਦੇ ਜਿੱਤ ਹਾਰ ਤੋ ਬਾਅਦ ਫਾਈਨਲ ਮੁਕਾਬਲਾ ਡੈਨਮਾਰਕ ਤੋ ਇੰਡੀਅਨ ਸਪੋਰਟਸ ਕੱਲਬ ਦੀ ਕੱਬਡੀ ਟੀਮ ਅਤੇ ਨਾਰਵੇ ਦੀ ਸ਼ਹੀਦ ਬਾਬਾ ਦੀਪ ਸਿੰਘ ਕੱਬਡੀ ਕੱਲਬ ਵਿਚਕਾਰ ਹੋਇਆ। ਦੋਹਾ ਹੀ ਟੀਮਾ ਦੇ ਖਿਡਾਰੀਆ ਨੇ ਬਹੁਤ ਹੀ ਸੋਹਣੀ ਖੇਡ ਦਾ ਪ੍ਰਦਰਸ਼ਨ ਕੀਤਾ, ਪਰ ਜਿੱਤ ਨਾਰਵੇ ਦੀ ਸ਼ਹੀਦ ਬਾਬਾ ਦੀਪ ਸਿੰਘ ਕੱਬਡੀ ਕੱਲਬ ਦੀ ਹੋਈ। ਜੇਤੂ ਟੀਮ ਵੱਲੋ, ਸਾਬੀ ਪੱਤੜ, ਸੋਨੀ ਖੰਨੇ ਵਾਲਾ, ਨਵੀ ਖੰਨੇ ਵਾਲਾ, ਪੰਮ ਗਰੇਵਾਲ, ਅ੍ਰਮਿੰਤ, ਸੁਖਜੀਤ ਜੰਬੂ, ਹਿੰਦਾ ਆਦਿ ਖਿਡਾਰੀ ਖੇਡੇ ਅਤੇ ਦੂਜੇ ਨੰਬਰ ਵਾਲੀ ਟੀਮ ਵੱਲੋਂ ਜੁਗਰਾਜ ਸਿੰਘ ਤੂਰ, ਭੋਲਾ ਜਨੇਤਪੁਰੀਆ, ਮੇਜਰ ਗੁਰਦਾਸਪੁਰੀਆ, ਲਾਲੀ, ਧੰਨਾ, ਪਿੰਦਾ ਜਨੇਤਪੁਰੀਆ, ਭਾਨਾ ਬਰਾੜ, ਲੱਕੀ ਅਤੇ ਗੁਰਜੋਤ ਮੱਲੀ, ਆਦਿ ਖਿਡਾਰੀ ਖੇਡੇ। ਕੱਬਡੀ ਮੁਕਾਬਿਲਆ ਦੋਰਾਨ ਰੈਫਰੀ ਦੀ ਭੂਮਿਕਾ, ਸੋਨੀ ਚੱਕਰ, ਸੋਨੀ ਖੰਨਾ, ਸਾਬੀ ਸੰਘਾ,ਪਿੰਦਾ ਜਨੇਤਪੁਰੀਆ, ਲਾਭਾ ਰਾਊਕੇ ਆਦਿ ਤੇ ਕੂਮੈਂਟਰੀ ਗੁਰਪ੍ਰੀਤ ਸਿੰਘ ਸੰਘੇੜਾ(ਬਿਲਗਾ) ਅਤੇ ਜੰਗ ਬਹਾਦਰ ਜਲਧੰਰੀਆ ਵੱਲੋ ਨਿਭਾਈ ਗਈ। ਜੇਤੂ ਖਿਡਾਰੀਆ ਅਤੇ ਟੀਮਾਂ ਨੂੰ ਸੋਹਣੇ ਇਨਾਮ ਅਤੇ ਨਕਦ ਰਾਸ਼ੀ ਦੇ ਨਿਵਾਜਿਆ ਗਿਆ। ਇਨਾਮ ਦੇਣ ਦੀ ਰਸਮ ਸੰਧੂ ਟਰਾਸਪੋਰਟ ਦੇ ਸਰਪ੍ਰਸਤ ਸ੍ਰ ਸੁਖਦੇਵ ਸਿੰਘ ਸੰਧੂ ਅਤੇ ਸ੍ਰ ਮਨਜੀਤ ਸਿੰਘ ਸੰਧੂ ਵੱਲੋ ਨਿਭਾਈ ਗਈ। ਸੰਧੂ ਪਰਿਵਾਰ ਨੇ ਟੂਰਨਾਮੈਟ ਲਈ ਹਰ ਤਰਾ ਦਾ ਸਹਿਯੋਗ ਵੀ ਦਿੱਤਾ। ਟੂਰਨਾਮੈਟ ਚ ਡੈਨਮਾਰਕ ਤੋ ਸ੍ਰ ਹਰਭਜਨ ਸਿੰਘ ਤੱਤਲਾ ਸਵੇਰ ਤੋ ਸ਼ਾਮ ਤੱਕ ਲੰਗਰ ਸੇਵਾ ਤੇ ਡੱਟੇ ਰਹੇ। ਇਸ ਟੂਰਨਾਮੈਟ ਦਾ  ਨਾਰਵੇ ਤੋ ਡਿੰਪੀ ਮੋਗਾ, ਪ੍ਰੀਤਪਾਲ ਪਿੰਦਰ, ਕੁਲਵਿੰਦਰ ਰਾਣਾ, ਮਨਵਿੰਦਰ ਸਦਰਪੁਰਾ, ਪ੍ਰੀਤ ਮੋਹੀ, ਸ਼ਰਮਾ ਪੱਤੜ, ਰੁਪਿੰਦਰ ਢਿੱਲੋ ਮੋਗਾ, ਗੁਰਚਰਨ ਕੁਲਾਰ, ਹਰਨੇਕ ਸਿੰਘ ਦਿਉਲ, ਨਿਰਮਲ ਸਿੰਘ ਬਰਗਰ ਕਿੰਗ, ਜਤਿੰਦਰ ਗਿੱਲ, ਬਿੰਦਰ ਮੱਲੀ, ਅਸ਼ਵਨੀ ਕੁਮਾਰ, ਹਰਵਿੰਦਰ ਪਰਾਸ਼ਰ, ਗੁਰਦੇਵ ਸਿੰਘ ਕੋੜਾ, ਕੰਵਲਜੀਤ ਕੋੜਾ, ਸੋਨੀ ਚੱਕਰ,ਦਵਿੰਦਰ ਜੋਹਲ,ਰਿੰਕਾ, ਗੁਰਦੀਪ ਕੋੜਾ, ਹਰਚਰਨ ਸਿੰਘ ਗਰੇਵਾਲ, ਮਲਕੀਤ ਸਿੰਘ ਕੁਲਾਰ, ਬਲਜੀਤ ਸਿੰਘ ਬੱਗਾ ਆਦਿ ਅਤੇ ਡੈਨਮਾਰਕ ਤੋਂ ਹਰਤੀਰਥ ਸਿੰਘ ਥਿੰਦ,ਰੁਪਿੰਦਰ ਸਿੰਘ ਬਾਵਾ, ਅਵਤਾਰ ਸਿੰਘ, ਦੀਪ ਧਾਲੀਵਾਲ, ਮੰਟੂ ਸ਼ਰਮਾ, ਵਿਸ਼ਾਲ ਸ਼ਰਮਾ, ਰਣਜੀਤ ਸਿੰਘ ਸੰਘੇੜਾ, ਮਨਜੀਤ ਸਿੰਘ ਸਹੋਤਾ, ਗੁਰਮੇਲ ਸਿੰਘ(ਸੋਨੀ), ਅਨੂਪ ਸਿੰਘ ਰੰਧਾਵਾ, ਜਗੀਰ ਸਿੰਘ ਸਿੱਧੂ, ਦਲਵਿੰਦਰ ਸਿੰਘ ਭੱਠਲ, ਜਸਵੰਤ ਸਿੰਘ, ਪਰਮਜੀਤ ਸਿੰਘ, ਰਣਜੀਤ ਸਿੰਘ ਨਾਗਰਾ, ਰਾਜਵਿੰਦਰ ਸਿੰਘ ਰਾਜ, ਗੋਪੀ ਮੱਲਾ, ਜਿੰਦਰ ਸਿੰਘ ਮੱਲੀ, ਕਰਤਾਰ ਸਿੰਘ ਲੀਹਲ ਅਤੇ ਸਵੀਡਨ ਤੋ ਬਲਦੇਵ ਸਿੰਘ ਜਗਰਾਉ, ਸਾਬੀ ਸੰਘਾ, ਦਰਬਾਰਾ, ਗਿੱਲ ਹੁਸ਼ਿਆਰਪੁਰੀਆ, ਬਿੰਦਰ ਪੁਲਸੀਆ ਅਤੇ ਹੋਰ ਵੀ ਬਹੁਤ ਸਾਰੇ ਖੇਡ ਪ੍ਰੇਮੀਆ ਨੇ ਆਨੰਦ ਮਾਣਿਆ। ਵਰਨਣਯੋਗ ਗੱਲ ਹੈ ਕਿ ਡੈਨਮਾਰਕ ਵਾਲਿਆ ਵੱਲੋ ਆਏ ਹੋਏ ਹਰ ਮਹਿਮਾਨ ਦੀ ਬਰਾਤੀਆ ਨਾਲੋ ਵੀ ਵੱਧ ਸੇਵਾ ਕੀਤੀ ਜਾਦੀ ਹੈ ਅਤੇ ਇਸ ਦਾ ਸਿਹਰਾ ਇੰਡੀਅਨ ਸਪੋਰਟਸ ਕੱਲਬ ਡੈਨਮਾਰਕ ਦੇ ਸਮੂਹ ਪ੍ਰਬੰਧਕਾਂ ਨੂੰ ਜਾਂਦਾ ਹੈ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>