ਸਟਾਕਟਨ ਗੁਰਦੁਆਰੇ ਦੀ ਸੌਵੀਂ ਵਰ੍ਹੇਗੰਢ ਦੀਆਂ ਤਿਆਰੀਆਂ ਮੁਕੰਮਲ

ਸਟਾਕਟਨ – ਪੈਸਿਫ਼ਿਕ ਕੋਸਟ ਖਾਲਸਾ ਦਿਵਾਨ ਸੁਸਾਇਟੀ ਸਟਾਕਟਨ, ਗਦਰੀ ਬਾਬਿਆਂ ਦੀ ਇਤਾਹਸਕ ਵਿਰਾਸਤ ਸੌ ਸਾਲਾਂ ਦਾ ਮਾਣਮਤਾ ਸਫ਼ਰ ਪੂਰਾ ਕਰ ਚੁੱਕੀ ਹੈ। ਇਸਦਾ ਸਹੀ ਇਤਹਾਸਿਕ ਮੁਲਾਂਕਣ ਸਤੰਬਰ 22, 2012 ਤੇ ਸਤੰਬਰ 30, 2012 ਨੂੰ ਹੋਣ ਵਾਲੀਆਂ ਵਿਸ਼ਵਪੱਧਰੀ ਕਾਨਫ਼ਰੰਸਾਂ ਵਿੱਚ ਹੋਵੇਗਾ। ਇਹ ਇਤਿਹਾਸ ਵਿੱਚ ਪਹਿਲੀ ਵਾਰ ਹੋ ਰਿਹਾ ਹੈ ਕਿ ਉੱਚ ਕੋਟੀ ਦੇ ਪੱਛਮੀ ਤੇ ਪੂਰਬੀ ਵਿਦਵਾਨ ਯੂਨੀਵਰਸਿਟੀ ਆਫ਼ ਦਅ ਪੈਸਿਫ਼ਿਕ ਸਟਾਕਟਨ ਵਿੱਖੇ ਇਕੱਠੇ ਹੋ ਰਹੇ ਹਨ। ਜਿਨ੍ਹਾਂ ਵਿਸ਼ਿਆਂ ਤੇ ਖੋਜ਼ ਪੇਪਰ ਪੜ੍ਹੇ ਜਾਣੇ ਹਨ ਉਨ੍ਹਾਂ ਤੇ ਪਹਿਲੀ ਵਾਰ ਇਸ ਪੱਧਰ ਦਾ ਵਿਚਾਰ ਵਟਾਂਦਰਾ ਹੋਣ ਜਾ ਰਿਹਾ ਹੈ। ਯੂਨੀਵਰਸਿਟੀ ਆਫ਼ ਦ ਪੈਸਿਫ਼ਿਕ ਦੇ ਪ੍ਰੋਫ਼ੈਸਰ ਅਮੈਰੀਟਸ ਬਰੂਸ ਲਾ ਬਰੈਕ, ਯੂਨੀਵਰਸਿਟੀ ਆਫ਼ ਵਰਜ਼ੀਨੀਆ ਦੇ ਪ੍ਰੋਫ਼ੈਸਰ ਹੈਰਲਡ ਗੂਲਡ, ਸਾਈਮਨ ਫ਼ਰੇਜ਼ਰ ਯੂਨੀਵਰਸਿਟੀ ਕੈਨੇਡਾ ਦੇ ਪ੍ਰੋਫ਼ੈਸਰ ਹਿਉ ਜੋਹਨਸਟਨ, ਯੂ ਸੀ ਇਰਵਾਈਨ ਦੀ ਪ੍ਰੋਫ਼ੈਸਰ ਕੈਰਨ ਲੈਨਰਡ, ਕਨੇਡਾ ਦੇ ਗਦਰੀ ਇਤਿਹਾਸਕਾਰ ਸੋਹਣ ਸਿੰਘ ਪੂਨੀ, ਪੰਜਾਬ ਯੂਨੀਵਰਸਿਟੀ ਦੇ ਗੁਰਦਰਸ਼ਨ ਸਿੰਘ ਢਿਲੋਂ, ਚਿੰਨ੍ਹ ਵਿਗਆਨ ਮਾਹਰ ਡਾ: ਜਸਪਾਲ ਸਿੰਘ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾ:ਤੇਜਵੰਤ ਸਿੰਘ ਗਿੱਲ, ਇਤਿਹਾਸਕਾਰ ਜੀ ਐੱਸ ਔਲਖ, ਕੈਲੀਫ਼ੋਰਨੀਆ ਸਟੇਟ ਯੂਨੀਵਰਸਿਟੀ ਫ਼ਰੈਜ਼ਨੋ ਦੇ ਡਾ: ਗੁਰਮੇਲ ਸਿੰਘ ਸਿਧੂ ਤੇ ਯੂ ਸੀ ਡੇਵਿਸ ਦੇ ਡਾ: ਨਿਰਮਲ ਸਿੰਘ ਮਾਨ ਤੇ ਡਾ: ਅਮਰੀਕ ਸਿੰਘ ਸਤੰਬਰ 22, 2012 ਦੀ ਕਾਨਫ਼ਰੰਸ ਵਿੱਚ ਹਿਸਾ ਲੈਣਗੇ।

ਇਨ੍ਹਾਂ ਵਿਦਵਾਨਾਂ ਵਿਚੋਂ ਪ੍ਰੋ: ਬਰਾਕ ਦੀ ਕਿਤਾਬ “ ਸਿਖਸ ਆਫ਼ ਨਾਰਦਰਨ ਕੈਲੀਫ਼ੋਰਨੀਆ,”  ਪ੍ਰੋ: ਗੂਲਡ ਦੀ ਕਿਤਾਬ “ਸਿਖਸ, ਸਵਾਮੀਜ਼, ਸਟੂਡੰਟਸ  ਐਂਡ ਸਪਾਈਜ਼” ਪ੍ਰੋ: ਜੋਹਨਸਟਨ ਦੀ ਕਿਤਾਬ “ ਦੇ ਵੋਏਜ਼ ਆਫ਼ ਦ ਕਾਮਾਗਾਟਾ ਮਾਰੂ” ਗਦਰ ਇਤਿਹਾਸ ਦੇ ਬਹੁਪੱਖੀ ਕਿਰਦਾਰ  ਤੇ ਬਹੁਤ ਅਹਿਮ ਤੇ ਚਰਚਿਤ ਕ੍ਰਿਤਾਂ ਹਨ ।

ਸਾਡੀ ਤੇ ਸਾਡੇ ਬੱਚਿਆਂ ਦੀ ਜਿੰਦਗੀ ਵਿੱਚ ਸ਼ਾਇਦ ਇਹ ਇਕੋ ਮੌਕਾ ਹੋਵੇਗਾ ਜਦੋਂ ਅਸੀਂ ਇਤਾਹਸਿਕ ਸਟਾਕਟਨ ਗੁਰਦਵਾਰੇ ਦੀ ਸੌ ਸਾਲਾ ਵਰ੍ਹੇਗੰਢ ਦੇ ਸਮਾਗਮਾਂ ਵਿੱਚ ਹਿੱਸਾ ਲੈਣਾ ਦਾ ਸੁਭਾਗ ਪ੍ਰਾਪਤ ਕਰਾਂਗੇ। ਅਜਿਹੀਆਂ ਘੜੀਆਂ ਸਾਡੇ ਵਾਰਸਾਂ ਦੇ ਕੌਮੀ ਉਪਰਾਲਿਆਂ, ਸੰਘਰਸ਼ਾਂ, ਕੁਰਬਾਨੀਆਂ ਤੇ ਪ੍ਰਾਪਤੀਆਂ ਨੂੰ ਨਵੇਂ ਪਰਿਪੇਖ ਵਿੱਚ ਰੱਖਣ ਦਾ ਪ੍ਰਬੰਧ ਕਰਦੀਆਂ ਹਨ। ਇਤਿਹਾਸ ਦਾ ਵਰਤਾਰਾ ਵੀ ਸਮੇਂ ਸਮੇਂ ਤੇ ਗਰਦਿਸ਼ਾਂ ਦੇ ਪੜਛਾਂਵਿਆਂ ਹੇਠ ਅਪਣਾ ਰੂਪ ਗਵਾ ਬੈਠਦਾ ਹੈ। ਇਤਿਹਾਸ ਨੂੰ ਅਪਣੀ ਖੋਈ ਪਹਿਚਾਣ ਨੂੰ ਲੱਭਣ ਲਈ ਅਜਿਹੇ ਮੌਕਿਆਂ ਦੀ ਜ਼ਰੂਰਤ ਰਹਿੰਦੀ ਹੈ। ਇਤਹਾਸਿਕ ਸਚਾਈ ਬਹੁਤੀ ਇਸ ਗੱਲ ਤੇ ਨਿਰਭਰ ਕਰਦੀ ਹੈ ਕਿ ਉਸਨੂੰ ਕਿਸ ਪਰਿਪੇਖ ਵਿੱਚ ਰੱਖਿਆਂ ਗਿਆ ਹੈ। ਸੰਧਰਭ ਬਦਲਦੇ ਰਹਿੰਦੇ ਹਨ ਤੇ ਇਸੇ ਤਰ੍ਹਾਂ ਇਤਹਾਸਕ ਸਚਾਈਆਂ ਦੀ ਤੋੜ ਭੰਨ ਹੁੰਦੀ ਰਹਿੰਦੀ ਹੈ।

ਸਟਾਕਟਨ ਗੁਰੂਘਰ ਦਾ ਇਤਿਹਾਸ ਸੌ ਸਾਲਾਂ ਵਿੱਚ ਕਈ ਪੜਾਵਾਂ ਵਿਚੋਂ ਲੰਘਦਾ ਹੈ। ਗਦਰੀਆਂ ਨੂੰ ਫਾਂਸੀ, ਜਾਇਦਾਦਾਂ ਜ਼ਬਤ, ਉਮਰ ਕੈਦ ਆਦਿ ਦੀਆਂ ਸਜਾਵਾਂ ਤੇ ਪਹਿਲੀ ਸੰਸਾਰ ਜੰਗ ਦੇ ਬੰਦ ਹੋਣ ਤੋਂ ਬਾਅਦ ਜਲਿਆਂਵਾਲੇ ਬਾਗ ਦਾ ਦਿੱਲਕੰਬਾਉ ਤੋਹਫ਼ਾ ਦਿਤਾ ਜਾਂਦਾ ਹੈ। ਇਸਦੇ ਨਾਲ਼ ਜਨਰਲ ਡਾਇਰ ਨੂੰ ਅਕਾਲ ਤਖ਼ਤ ਤੇ ਸਨਮਾਨ ਕਰਨ ਦੀ ਕਾਰਵਾਈ ਤੇ ਦਰਬਾਰ ਸਾਹਿਬ ਵਿੱਚ ਦਲਿਤਾਂ ਨਾਲ਼ ਪ੍ਰਸ਼ਾਦ ਵੰਡਣ ਵਿੱਚ ਵਿਤਕਰੇ ਦੇ ਵਿਰੋਧ ਵਿੱਚ ਗੁਰਦੁਆਰਾ ਲਹਿਰ ਸ਼ੁਰੂ ਹੁੰਦੀ ਹੈ ਤੇ ਦੋਸ਼ੀ ਪੁਲਿਸ ਵਾਲ਼ਿਆਂ ਨੂੰ ਸਜਾ ਦੇਣ ਲਈ ਬੱਬਰ ਲਹਿਰ ਜਨਮ ਲੈਂਦੀ ਹੈ।

ਪੈਸੀਫਿਕ ਕੋਸਟ ਖਾਲਸਾ ਦਿਵਾਨ ਸੁਸਾਇਟੀ ਦੇ ਕਾਇਮ ਹੋਣ ਤੋਂ 35 ਸਾਲਾਂ ਬਾਦ ਭਾਰਤ ਦੇ ਸਿਰਫ਼ ਸ਼ਰੀਰਕ ਤੌਰ ਤੇ ਦੋ ਟੋਟੇ ਹੀ ਨਹੀਂ ਹੋਏ, ਸਗੋਂ ਭਾਵਨਾਤਮਕ ਤੌਰ ਤੇ ਇਹ ਅਣਗਿਣਤ ਹਿਸਿਆਂ ਵਿੱਚ ਵੰਡਿਆ ਗਿਆ। ਸਮੇ ਨੇ ਇਸ ਨੂੰ ਅਜ਼ਾਦੀ ਦਾ ਨਾਂਅ ਦਿਤਾ, ਪਰ ਜਿਨ੍ਹਾਂ ਗਦਰੀਆਂ ਨੇ ਅਜਾਦ ਭਾਰਤ ਦੇ ਸੂਪਨੇ ਦੇਖੇ ਸਨ, ਉਨ੍ਹਾਂ ਮੁਤਾਬਿਕ ਇਹ ਦੂਜੀ ਗੁਲਾਮੀ ਦਾ ਸਮਾਂ ਸੀ। ਗਦਰੀਆਂ ਦਾ ਭਾਰਤ ਸਿਰਫ਼ ਅਣਵੰਡਿਆ ਹੀ ਨਹੀਂ ਰਹਿਣਾ ਸੀ, ਪਰ ਭਾਵਨਾਤਮਕ ਤੌਰ ਤੇ ਵੀ ਇੱਕਸੁਰ ਹੋਣਾ ਸੀ।
ਅਜਿਹੇ ਭਾਰਤ ਵਿੱਚ ਮਨੁੱਖੀ ਅਜਾਦੀ ਦੀਆਂ ਨਵੀਆਂ ਪਰਿਭਾਸ਼ਾਵਾਂ ਸਿਰਜੀਆਂ ਜਾਣੀਆਂ ਸਨ। ਸਿਆਸਤ ਦਾ ਅਧਾਰ ਫ਼ਿਰਕੇ, ਜਮਾਤਾਂ, ਜਾਤਾਂ, ਖਿਤਿਆਂ ਦੀ ਬਜਾਏ, ਮਨੁਖੀ ਕਦਰਾਂ ਕੀਮਤਾਂ ਤੇ ਅਧਾਰਿਤ ਹੋਣਾ ਸੀ। ਗਦਰੀਆਂ ਦੀਆਂ ਕੁਰਬਾਨੀਆਂ ਕਰਕੇ ਹੀ ਅਜਾਦੀ ਦਾ ਕਾਰਵਾਂ ਸਮੇਂ ਸਮੇ ਤੇ ਅੰਗ੍ਰੇਜਾਂ ਨੂੰ ਚਣੌਤੀਆਂ ਦਿੰਦਾ ਰਿਹਾ ਜਿਹਨਾਂ ਕਰਕੇ ਅੰਗ੍ਰੇਜਾਂ ਨੂੰ ਅਖੌਤੀ ਅਜਾਦੀ ਘੁਲਾਟੀਆਂ ਦੀ ਲੋੜ ਮਹਿਸੂਸ ਹੋਈ ਸੀ। ਅੰਗ੍ਰੇਜਾਂ ਦੁਆਰਾ 1885 ਵਿੱਚ ਸਥਾਪਿਤ ਕੀਤੀ ਕਾਂਗਰਸ ਦੇ ਨੇਤਾਵਾਂ ਦੀ ਕੀਮਤ ਇਸੇ ਗੱਲ ਵਿੱਚ ਸੀ ਕਿ ਉਹ ਅਸਲੀ ਅਜਾਦੀ ਦੀ ਲੜਾਈ ਨੂੰ ਕਿੰਨੀ ਕੁ ਢਾਹ ਲਾ ਸਕਦੇ ਸਨ। ਅੰਗ੍ਰੇਜਾਂ ਨੇ ਅਜਿਹੇ ਨੇਤਾਵਾਂ ਨੂੰ ਉਨ੍ਹਾਂ ਵਿਰੁੱਧ ਬੋਲਣ, ਅਖੌਤੀ ਸੰਘਰਸ਼, ਹੜਤਾਲਾਂ ਕਰਨ ਦੀ ਖੁਲ੍ਹ ਦਿਤੀ ਹੋਈ ਸੀ, ਇਸਦੇ ਉਲਟ ਅਸਲੀ ਅਜਾਦੀ ਘੁਲਾਟੀਆਂ ਨੂੰ ਉਨ੍ਹਾਂ ਦੇ ਵਿਚਾਰਾਂ ਕਰਕੇ ਹੀ ਫਾਂਸੀ ਲਾ ਦਿਤਾ ਜਾਂਦਾ ਸੀ। ਐੱਮ ਕੇ ਗਾਂਧੀ, ਜੇ ਐੱਲ ਨੇਹਰੂ ਤੇ ਐਨੀ ਵੈਸੰਟ ਦੀ ਹੋਂਦ ਗਦਰੀਆਂ ਦੇ ਸੰਘਰਸ਼ ਤੇ ਹੀ ਨਿਰਭਰ ਸੀ। ਜੇਕਰ ਗਦਰੀਆਂ ਵਲੋਂ ਕੋਈ ਅੰਗ੍ਰੇਜਾਂ ਨੂੰ ਚਣੌਤੀ ਨਾ ਹੁੰਦੀ, ਤਾਂ ਉਨ੍ਹਾਂ ਨੂੰ ਗਾਂਧੀ ਜਿਹੇ ਨੇਤਾ ਦੀ ਕੋਈ ਜ਼ਰੂਰਤ ਨਹੀਂ ਸੀ।

ਪੂਰਬੀ ਵਿਦਵਾਨਾਂ ਦੀ ਕਾਨਫ਼ਰੰਸ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਜਸਪਾਲ ਸਿੰਘ, ਡਾ: ਬਲਕਾਰ ਸਿੰਘ, ਸਿੱਖ ਇਤਿਹਾਸਕਾਰ ਜਗਤਾਰ ਸਿੰਘ ਗਰੇਵਾਲ, ਪ੍ਰਿਥੀਪਾਲ ਸਿੰਘ ਕਪੂਰ, ਗਦਰ ਇਤਿਹਾਸਕਾਰ ਰਾਜਵਿੰਦਰ ਸਿੰਘ ਰਾਹੀ, ਧਰਮ ਅਧਿਅਨ ਵਿਭਾਗ ਮੁਖੀ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡਾ: ਸਰਬਜਿੰਦਰ ਸਿੰਘ, ਸਿੱਖ ਧਰਮ ਦੀ ਸਨਮਾਨਿਤ  ਡਾ: ਗੁਰਨਾਮ ਕੌਰ, ਪਾਕਿਸਤਾਨ ਤੋਂ ਡਾ: ਇਕਤਿਦਾਰ ਚੀਮਾ ਤੇ ਸਿੱਖ ਇਤਿਹਾਸਕਾਰ ਡਾ: ਤਰਲੋਚਨ ਸਿੰਘ ਨਾਹਲ ਸ਼ਾਮਲ ਹੋ ਰਹੇ ਹਨ।

ਕਾਨਫਰੰਸ ਠੀਕ ਸਵੇਰੇ ਅੱਠ ਵੱਜ਼ੇ ਸ਼ੁਰੂ ਹੋਵੇਗੀ ਤੇ ਸ਼ਾਮ ਦੇ ਪੰਜ ਵਜ਼ੇ ਤੱਕ ਚਲੇਗੀ।  ਚਾਹ, ਰੋਟੀ ਪਾਣੀ ਦਾ ਖੁਲ੍ਹਾ ਪ੍ਰਬੰਧ ਹੋਵੇਗਾ। ਵਧੇਰੇ ਜਾਣਕਾਰੀ ਲਈ ਕਾਨਫਰੰਸ ਚੇਅਰਮੈਨ ਮਨਜੀਤ ਸਿੰਘ ਉਪਲ 209-269-0733  ਤੇ ਸੰਪਰਕ ਕਰ ਸਕਦੇ ਹੋ। ਗੁਰਦੁਆਰੇ ਦੀ ਸਮੂਚੀ ਪ੍ਰਬੰਧਕ ਕਮੇਟੀ ਦਿਨ-ਰਾਤ ਸੌ ਸਾਲਾ ਵਰ੍ਹੇ ਗੰਢ ਨੂੰ ਸਫ਼ਲ ਬਣਾਉਣ ਵਿੱਚ ਜੁਟੀ ਹੋਈ ਹੈ ਜਿਨ੍ਹਾਂ ਵਿੱਚ ਹਰਨੇਕ ਸਿੰਘ ਅਟਵਾਲ, ਪ੍ਰਧਾਨ, ਕੁਲਜੀਤ ਸਿੰਘ ਨਿੱਜਰ, ਸਕੱਤਰ, ਅਮਰਜੀਤ ਸਿੰਘ ਪਨੇਸਰ, ਵਾਈਸ ਪ੍ਰਧਾਨ, ਗੁਰਮੇਲ ਸਿੰਘ ਖੇਲਾ, ਵਾਈਸ ਸਕੱਤਰ, ਰਣਜੀਤ ਸਿੰਘ ਚੰਦੋਵਾਲੀਆ ਖਜ਼ਾਨਚੀ, ਛਿੰਦਰਪਾਲ ਸਿੰਘ ਵਾਈਸ ਖਜ਼ਾਨਚੀ, ਕਿਸ਼ਨ ਸਿੰਘ, ਸੁਖਮਿੰਦਰ ਧਾਲੀਵਾਲ, ਜਸਵੰਤ ਸਿੰਘ ਸ਼ਾਦ, ਇਕਬਾਲ ਸਿੰਘ ਗਿੱਲ, ਦਲਜੀਤ ਸਿੰਘ, ਗੁਰਨਾਮ ਸਿੰਘ, ਜੋਗਿੰਦਰ ਸਿੰਘ, ਗੁਲਵਿੰਦਰ ਸਿੰਘ ਅਤੇ ਕਰਮਜੀਤ ਸਿੰਘ ਗਿੱਲ ਸ਼ਾਮਲ ਹਨਗੁਰਦੁਆਰੇ ਦੀ ਸਮੂਚੀ ਪ੍ਰਬੰਧਕ ਕਮੇਟੀ ਦਿਨ-ਰਾਤ ਸੌ ਸਾਲਾ ਵਰ੍ਹੇ ਗੰਢ ਨੂੰ ਸਫ਼ਲ ਬਣਾਉਣ ਵਿੱਚ ਜੁਟੀ ਹੋਈ ਹੈ ਜਿਨ੍ਹਾਂ ਵਿੱਚ ਹਰਨੇਕ ਸਿੰਘ ਅਟਵਾਲ, ਪ੍ਰਧਾਨ, ਕੁਲਜੀਤ ਸਿੰਘ ਨਿੱਜਰ, ਸਕੱਤਰ, ਅਮਰਜੀਤ ਸਿੰਘ ਪਨੇਸਰ, ਵਾਈਸ ਪ੍ਰਧਾਨ, ਗੁਰਮੇਲ ਸਿੰਘ ਖੇਲਾ, ਵਾਈਸ ਸਕੱਤਰ, ਰਣਜੀਤ ਸਿੰਘ ਚੰਦੋਵਾਲੀਆ ਖਜ਼ਾਨਚੀ, ਛਿੰਦਰਪਾਲ ਸਿੰਘ ਵਾਈਸ ਖਜ਼ਾਨਚੀ, ਕਿਸ਼ਨ ਸਿੰਘ, ਸੁਖਮਿੰਦਰ ਧਾਲੀਵਾਲ, ਜਸਵੰਤ ਸਿੰਘ ਸ਼ਾਦ, ਇਕਬਾਲ ਸਿੰਘ ਗਿੱਲ, ਦਲਜੀਤ ਸਿੰਘ, ਗੁਰਨਾਮ ਸਿੰਘ, ਜੋਗਿੰਦਰ ਸਿੰਘ, ਗੁਲਵਿੰਦਰ ਸਿੰਘ ਅਤੇ ਕਰਮਜੀਤ ਸਿੰਘ ਗਿੱਲ ਸ਼ਾਮਲ ਹਨ । ਪ੍ਰਬੰਧਕ ਕਮੇਟੀ ਪੰਜਾਬੀਆਂ ਨੂੰ ਪੁਰਜ਼ੋਰ ਬੇਨਤੀ ਕਰਦੀ ਹੈ ਕਿ ਸਤੰਬਰ 22, 2012 ਨੂੰ ਹੇਠ ਲਿਖੇ ਪਤੇ ਤੇ ਹੁਮ ਹੁਮਾ ਕੇ ਪਹੁੰਚਣ ਦੀ ਕ੍ਰਿਪਾਲਤਾ ਕਰਨ ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>