ਸਾਬਕਾ ਮਿਸ ਵਰਲਡ ਯੁਕਤਾ ਨੇ ਪਤੀ ਤੇ ਲਗਾਇਆ ਮਾਰਕੁੱਟ ਦਾ ਆਰੋਪ

ਮੁੰਬਈ- ਬਾਲੀਵੁੱਡ ਅਭਿਨੇਤਰੀ ਅਤੇ ਸਾਬਕਾ ਮਿਸ ਵਰਲਡ ਯੁਕਤਾ ਮੁੱਖੀ ਨੇ ਆਪਣੇ ਪਤੀ ਪ੍ਰਿੰਸ ਤੁਲੀ ਤੇ ਮਾਰਕੁੱਟ ਕਰਨ ਦਾ ਆਰੋਪ ਲਗਾਇਆ ਹੈ। ਸਥਾਨਕ ਪੁਲਿਸ ਅਨੁਸਾਰ ਉਸ ਦੇ ਪਤੀ ਅਕਸਰ ਉਸ ਨੂੰ ਪਰੇਸ਼ਾਨ ਕਰਦੇ ਹਨ ਅਤੇ ਉਸ ਦੀ ਪਿਟਾਈ ਵੀ ਕਰਦੇ ਹਨ।

ਅੰਬੋਲੀ ਪੁਲਿਸ ਥਾਣੇ ਦੇ ਇੱਕ ਇੰਸਪੈਕਟਰ ਦਾ ਕਹਿਣਾ ਹੈ ਕਿ ਅਜਿਹੇ ਕੇਸ ਵਿੱਚ ਪੁਲਿਸ ਨਾਂ ਤਾਂ ਐਫਆਈਆਰ ਦਰਜ ਕਰਦੀ ਹੈ ਅਤੇ ਨਾਂ ਹੀ ਅਦਾਲਤ ਦੀ ਮਨਜੂਰੀ ਤੋਂ ਬਿਨਾਂ ਕਿਸੇ ਨੂੰ ਗ੍ਰਿਫ਼ਤਾਰ ਕਰ ਸਕਦੀ ਹੈ। ਇੱਕ ਹੋਰ ਪੁਲਿਸ ਅਧਿਕਾਰੀ ਦਾ ਵੀ ਕਹਿਣਾ ਹੈ ਕਿ ਇਸ ਅਦਾਕਾਰਾ ਨੇ ਦੋ ਮਹੀਨੇ ਪਹਿਲਾਂ ਸਿ਼ਕਾਇਤ ਦਰਜ ਕਰਵਾਈ ਸੀ। ਯੁਕਤਾ ਆਪਣੇ ਉਦਯੋਗਪਤੀ ਨੂੰ ਸਜ਼ਾ ਦਿਵਾਉਣ ਲਈ ਕੋਰਟ ਵੀ ਗਈ ਹੈ। ਯੁਕਤਾ ਮੁੱਖੀ ਨੇ 20 ਸਾਲ ਦੀ ਉਮਰ ਵਿੱਚ 1999 ਵਿੱਚ ਮਿਸ ਵਰਲਡ ਦਾ ਖਿਤਾਬ ਜਿੱਤਿਆ ਸੀ।

This entry was posted in ਫ਼ਿਲਮਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>