ਖਬਰਾਂ ਦੀ ਭੰਨਤੋੜ ( ਸਤੰਬਰ 16, 2012)

-ਪੰਜਾਬ ਸਰਕਾਰ ਦੇ ਇਕ ਹੋਰ ਮੰਤਰੀ ਰਣੀਕੇ ਨੇ ਵੀ  ਦਿੱਤਾ ਅਸਤੀਫ਼ਾ
*ਇਲਜ਼ਾਮ ਹੈ ਇਨ੍ਹੇ ਵੀ ਛੇ ਮਹੀਨਿਆਂ ‘ਚ ਹੀ ਆਪਣਾ ਘਰ ਭਰ ਲੀਤਾ

-ਮਲਟੀ ਬਰੈਂਡ ਰੀਟੇਲ ‘ਚ 51 ਫ਼ੀਸਦੀ ਐਫ਼ਡੀਆਈ ਨੂੰ ਮਿਲੀ ਕੈਬਨਿਟ ਵਲੋਂ ਹਰੀ ਝੰਡੀ
*ਭਾਜਪਾ ਨੇ ਕਾਂਗਰਸ ਦੀਆਂ ਜੜ੍ਹਾਂ ਵੱਢਣ ਲਈ ਫਿਰ ਤੋਂ ਦਾਤਰੀ ਚੰਡੀ

-ਰਣੀਕੇ ਦੇ ਪੁੱਤਰ ‘ਤੇ ਵੀ ਘੋਟਾਲੇ ਕਰਨ ਦੇ ਆਰੋਪ
*ਇਸ ਮਾਮਲੇ ‘ਚ ਅਕਾਲੀ ਦਲ ਪੂਰੀ ਤਰ੍ਹਾਂ ਖਾਮੋਸ਼

-ਸੰਸਥਾ ਨੂੰ ਕੋਸਣ ਤੋਂ ਪਹਿਲਾਂ ਹੇਰ ਆਪਣੇ ਗਿਰੇਬਾਨ ਵੱਲ ਝਾਕੇ-ਮਹਿਤਾ ਰਾਮ ਸਿੰਘ
*ਸਾਡੀ ਇਹੀ ਤਾਂ ਤ੍ਰਾਸਦੀ ਰਹੀ ਹੈ ਕਿ ਅਸੀਂ ਆਪਣੇ ਗਿਰੇਬਾਨ ਵੱਲ ਕਦੀ ਝਾਕਦੇ ਹੀ ਨਹੀਂ

-ਪੀਏਯੂ ਦੇ ਕਿਸਾਨ ਮੇਲੇ ਕਿਸਾਨਾਂ ਲਈ ਗਿਆਨ ਦਾ ਸੋਮਾ ਹਨ-ਬੱਬੇਹਾਲੀ
*ਪਰ ਅਸੀਂ ਇਸ ਸੋਮੇ ਚੋਂ ਇਕ ਘੁੱਟ ਪੀਣ ਲਈ ਵੀ ਰਾਜ਼ੀ ਨਹੀਂ

-ਸਾਡੇ ਵੱਲੋਂ ਪ੍ਰਗਟਾਈ ਸ਼ੰਕਾ ਗੁਰਸ਼ੇਰ ਸਿੰਘ ਸ਼ੇਰਾ ਨੂੰ ਪੁਲਿਸ ਨੇ ਮੁਕਾਬਲੇ ਵਿਚ ਨਹੀਂ, ਬਲਕਿ ਘੇਰ ਕੇ ਮਾਰਿਆ ਸੱਚ ਸਾਬਿਤ ਹੋਈ-ਮਾਨ
*ਪਹਿਲਾਂ ਇਹ ਦਸੋ ਕਿੰਨੀ ਕੁ ਨਕਲੀ ਮੁਕਾਬਲੇ ਕਰਨ ਵਾਲਿਆਂ ਨੂੰ ਹੈ ਪਹਿਲਾਂ ਸਜ਼ਾ ਹੋਈ?

-ਡੀਜ਼ਲ ਦੇ ਮੁੱਲ ਵਿੱਚ ਹੋਇਆ 5 ਰੁਪੈ ਦਾ ਵਾਧਾ
*ਇਸ ਮਹਿੰਗਾਈ ਨੇ ਲੱਕ ਭੰਨ੍ਹ ਸੁੱਟਿਆ ਹੈ ਸਾਡਾ

-ਭਾਜਪਾ ਦੀ ਕੈਗ ਨਾਲ ਮਿਲੀਭੁਗਤ – ਤਿਵਾਰੀ
*ਫਿਰ ਘੜੋ ਇਨ੍ਹਾਂ ਤੋਂ ਬਚਣ ਲਈ ਕੋਈ ਜੁਗਤ

-ਬਾਦਲ, ਭਾਜਪਾ ਅਤੇ ਜਨਸੰਘੀਆਂ ਨਾਲ ਸਾਂਝ ਪਾ ਕੇ ਸਿੱਖਾਂ ਦੀ ਵੱਖਰੀ ਪਛਾਣ ਅਤੇ ਹੋਂਦ ਖਤਮ ਕਰ ਰਿਹਾ-ਸਰਨਾ
*ਸਿੱਧਾ ਕਹੋ ਕਿ ਇਨ੍ਹਾਂ ਨੂੰ ਰੱਬ ਦਾ ਵੀ ਨਹੀਂ ਡਰ ਰਿਹਾ

-ਪਿੰਡ ਭਿੰਡਰ ਕਲਾਂ ਵਿਖੇ ਹਜ਼ਾਰਾਂ ਲੋਕਾਂ ਨੇ ਹੱਥ ਖੜ੍ਹੇ ਕਰਕੇ ਅੰਧ ਵਿਸ਼ਵਾਸ ਤਿਆਗਣ ਦਾ ਪ੍ਰਣ ਕੀਤਾ
*ਲੋਕੀਂ ਸਿਰਫ਼ ਲੀਡਰਾਂ ਵਾਂਗ ਪ੍ਰਣ ਹੀ ਕਰਦੇ ਨੇ

-ਸਭਿਆਚਾਰਕ ਅਤੇ ਨੈਤਿਕ ਕਦਰਾਂ-ਕੀਮਤਾਂ ਨੂੰ ਅਪਣਾਉਣਾ ਸਮੇਂ ਦੀ ਮੁੱਖ ਲੋੜ-ਉਰਵਿੰਦਰ ਕੌਰ ਗਰੇਵਾਲ
*ਲੋੜ ਬਾਰੇ ਤਾਂ ਸਾਨੂੰ ਵੀ ਪਤੈ ਬੀਬਾ ਜੀ, ਸਾਨੂੰ ਤਾਂ ਇਹ ਦੱਸੋ ਕਿ ਅਪਨਾਉਣੀਆਂ ਕਦੋਂ ਸ਼ੁਰੂ ਕਰਨੀਆਂ ਨੇ?

-ਖਾਣਾ ਬਣਾਉਣ ਲਈ ਸਹੀ ਤੇਲ ਅਤੇ ਚਿਕਨਾਈ ਦੀ ਵਰਤੋਂ ਕਰੋ-ਪੀ ਏ ਯੂ ਮਾਹਿਰ
*ਇਹ ਵੀ ਦੱਸ ਦਿੰਦੇ ਖਾਣਾ ਪਕਾਉਣ ਲਈ ਸਸਤਾ ਮਿੱਟੀ ਦਾ ਤੇਲ ਕਿਥੋਂ ਮਿਲਦਾ ਹੈ?

This entry was posted in ਖ਼ਬਰਾਂ ਦੀ ਭੰਨਤੋੜ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>