ਸ਼ਹੀਦ ਊਧਮ ਸਿੰਘ ਟੂਰਨਾਮੈਟ ਲੀਅਰ ਨਾਰਵੇ ਸ਼ਾਨੇ-ਔ-ਸ਼ੋਕਤ ਨਾਲ ਸਮਾਪਤ ਹੋਇਆ

ਲੀਅਰ,(ਰੁਪਿੰਦਰ ਢਿੱਲੋ ਮੋਗਾ)- ਪਿੱਛਲੇ ਦਿਨੀ ਦਰਾਮਨ  ਦੇ ਨਜਦੀਕੀ ਇਲਾਕੇ ਲੀਅਰ ਵਿਖੇ ਸ਼ਹੀਦ ਊਧਮ ਸਿੰਘ ਖੇਡ ਟੂਰਨਾਮੈਟ ਸ਼ਾਨੇ-ਔ-ਸ਼ੋਕਤ ਨਾਲ ਸਮਾਪਤ ਹੋਇਆ।ਇਹ ਟੂਰਨਾਮੈਟ ਮੁੱਖ ਰੁਪ ਚ ਨੋਜਵਾਨ ਲੜਕੇ ਲੜਕੀਆ ਲਈ ਹੀ ਸੀ  ਤੇ ਇਹਨਾ ਵੱਲੋ ਫੁੱਟਬਾਲ, ਰੇਸਾਂ,ਰੱਸਾ ਕੱਸੀ, ਕੱਬਡੀ, ਰੁਮਾਲ ਚੁੱਕਣਾ,ਵਾਲੀਬਾਲ ਆਦਿ ਖੇਡਾ ਚ ਭਾਗ ਲੈ ਵਿਦਿਅੱਕ ਖੇਤਰ ਵਿੱਚ ਕਾਬਲੀਅਤ ਤੋ ਇਲਾਵਾ ਸ਼ਰੀਰਕ ਚੁੱਸਤੀ ਫੁੱਰਤੀ  ਨੂੰ ਆਪਣੇ ਮਾਪਿਆ ਅਤੇ ਸੱਕੇ ਸੰਬੱਧੀਆ ਨੂੰ ਵਿਖਾ  ਵਾਹ ਵਾਹ ਖੱਟੀ ਅਤੇ ਦਰਸਾਇਆ ਕਿ ਭਵਿੱਖ ਵਿੱਚ ਇਹ ਬੱਚੇ ਆਪਣੇ ਵੱਡਿਆ ਵੱਲੋ ਨਾਰਵੇ ਵਿੱਚ ਚਲਾਏ ਗਏ ਦੇਸੀ ਖੇਡ ਮੇਲਿਆ ਦੀ ਰੀਤ ਨੂੰ ਅੱਗੇ ਤੋਰਨ ਵਿੱਚ ਕੋਈ ਕਸਰ ਨਹੀ ਛੱਡਣਗੇ।ਇਸ ਟੂਰਨਾਮੈਟ ਵਿੱਚ ਸ਼ੇਰੇ-ਏ ਖਾਲਸਾ ਦਰਾਮਨ,ਦਸਮੇਸ਼ ਸਪੋਰਟਸ ਕੱਲਬ  ਨਾਰਵੇ, ਏਕਤਾ ਕੱਲਬ, ਐਸ ਸੀ ਐਫ, ਕ੍ਰਿਗਸ਼ੋ ਕੱਲਬ ਆਦਿ  ਕੱਲਬਾ ਦੇ ਬੱਚੇ, ਬੱਚੀਆ, ਨੋਜਵਾਨ ਲੜਕੇ ਲੜਕੀਆ ਦੀਆ ਟੀਮਾ ਨੇ ਭਾਗ ਲਿਆ, ਹਾਲਾ ਕਿ ਜਿੱਤ ਹਮੇਸ਼ਾ ਇੱਕ ਟੀਮ ਦੀ ਹੀ ਹੁੰਦੀ ਹੈ ਪਰ ਦਰਸ਼ਕਾ ਦੀਆ ਨਜ਼ਰਾ ਵਿੱਚ ਹਰ ਟੀਮ ਦੇ ਖਿਡਾਰੀਆ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਕੱਬਡੀ ਚ  8 ਤੋ 15 ਸਾਲ  ਤੱਕ ਦੇ ਬੱਚਿਆ ਨੇ  ਚੰਗੀ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਦਰਸ਼ਕਾ ਦਾ ਹਾਸਾ, ਤਾੜੀਆ ਅਤੇ ਨੋਟਾ ਨੂੰ ਆਪਣੀ ਝੋਲੀ ਪਾ ਭਵਿੱਖ ਦੇ ਚੰਗੇ ਕੱਬਡੀ ਖਿਡਾਰੀ ਬਣਨ ਦੀ ਝਲਕ ਦਰਸ਼ਕਾ ਨੂੰ ਵਿਖਾਈ।ਫੁੱਟਬਾਲ ਕੱਬਡੀ ਚ ਸ਼ੇਰੇ-ਏ ਖਾਲਸਾ ਦਰਾਮਨ ਦੇ ਬੱਚੇ ਜੇਤੂ ਰਹੇ। ਇਸ ਟੂਰਨਾਮੈਟ ਚ  ਸ਼ੋ ਮੇਚ ਵੱਜੋ ਔਰਤਾ ਦੇ ਰੱਸਾ ਅਤੇ ਦਰਾਮਨ ਅਤੇ ੳਸਲੋ ਦੇ ਮਰਦ ਟੀਮਾ ਵਿਚਕਾਰ ਰੱਸਾ ਕੱਸੀ ਦਾ ਮੁਕਾਬਲਾ ਹੋਇਆ।ਅਰੋਤਾ ਦੇ ਰੱਸੇ ਮੁਕਾਬਲੇ ਚ ਲੀਅਰ ਦੀਆ ਔਰਤਾ ਅਤੇ ਦਰਾਮਨ ਦੀ ਮਰਦਾ ਦੀ ਟੀਮ ਜੇਤੂ ਰਹੀ। ਸ਼ਹੀਦ ਊਧਮ ਸਿੰਘ ਟੂਰਨਾਮੈਟ ਲੀਅਰ ਦੀ ਪ੍ਰੰਬੱਧਕ ਕਮੇਟੀ ਵੱਲੋ ਜੇਤੂ ਟੀਮਾ ਅਤੇ ਹੋਸਲਾ ਅਫਜਾਈ ਲਈ ਬੱਚਿਆ ਨੂੰ ਇੰਡੀਅਨ ਭਾਈਚਾਰੇ ਦੇ ਬਜੁਰਗ ਅਤੇ ਮਾਨਯੋਗ ਸ਼ਖਸੀਅਤਾ ਦੁਆਰਾ ਇਨਾਮ ਦੇ ਸਨਮਾਨਿਤ ਕੀਤਾ ਗਿਆ।ਇਸ ਬੱਚਿਆ ਦੇ ਖੇਡ ਟੂਰਨਾਮੈਟ ਦਾ ਆਨੰਦ ਲੀਅਰ,ਤਰਾਨਬੀ, ਦਰਾਮਨ,ਕੋਗਸਬਰਗ, ਸੂਲਬਰਗ, ਟੋਨਸਬਰਗ, ਆਸਕਰ, ੳਸਲੋ ਆਦਿ ਥਾਵਾ ਤੋ ਭਾਰੀ ਤਾਦਾਦ ਚ ਦਰਸ਼ਕਾ ਨੇ ਆ ਮਾਣਿਆ, ਹੋਰਨਾ ਤੋ ਇਲਾਵਾ ਇਸ ਟੂਰਨਾਮੈਟ ਦਾ ਨਜ਼ਾਰਾ  ਸ੍ਰ ਜਰਨੈਲ ਸਿੰਘ ਦਿਉਲ, ਸ੍ਰ ਗੁਰਦਿਆਲ ਸਿੰਘ ਪੱਡਾ,ਹਰਭਜਨ ਸਿੰਘ ਗਾਖਲ, ਸ੍ਰ ਪ੍ਰਗਟ ਸਿੰਘ ਦਰਾਮਨ,ਜਗਜੀਵਨ ਸਿੰਘ ਗਰੇਵਾਲ,ਹਰਵਿੰਦਰ ਸਿੰਗ ਤਰਾਨਬੀ, ਹਰਵਿੰਦਰ ਪਰਾਸ਼ਰ, ਸ੍ਰ ਗੁਰਦੇਵ ਸਿੰਘ ਕੋੜਾ(ਪ੍ਰਧਾਨ ਅਕਾਲੀ ਦਲ (ਬ) ਨਾਰਵੇ,ਸ੍ਰ ਗੁਰਚਰਨ ਸਿੰਘ ਕੁਲਾਰ ਸ੍ਰ ਹਰਨੇਕ ਸਿੰਘ ਦਿਉਲ,ਬਲਵਿੰਦਰ ਸਿੰਘ ਮਲਕੀਅਤ ਸਿੰਘ ਬਿੱਟੂ,ਸ੍ਰ ਹਰਭਜਨ ਸਿੰਘ ਤਰਾਨਬੀ, ਮਲਕੀਤ ਸਿੰਘ ਕੁਲਾਰ,  ਜੰਗ ਬਹਾਦਰ ਸਿੰਘ ਆਦਿ  ਹੋਰ ਵੀ ਕਈ ਜਾਣੀਆ ਮਾਣੀਆ ਸ਼ਖਸੀਅਤਾ ਨੇ ਮਾਣਿਆ।ਟੂਰਨਾਮੈਟ ਦੋਰਾਨ ਖੇਡਾ ਦਾ ਅੱਖੀ ਡਿੱਠੀ ਨਜ਼ਾਰੇ ਨੂੰ ਸ੍ਰ ਕੁਲਵਿੰਦਰ ਸਿੰਘ ਰਾਣਾ,ਸ੍ਰ ਹਰਿੰਦਰ ਸਿੰਘ ਬੀੜ ਚੱੜਕ, ਜੰਹ ਬਹਾਦਰ ਸਿੰਘ ਆਦਿ ਨੇ ਬਿਆਨ ਕੀਤਾ ਅਤੇ ਡਾਕਟਰੀ ਸੇਵਾ ਡਾਂ ਮਹਿਂੰਦਰ ਸਿੰਘ, ਤਜਿੰਦਰ ਸਿੰਘ ਬਰਾੜ ਨੇ ਨਿਭਾਈ। ਲੰਗਰ ਬਣਾਉਣ ਦੀ ਸੇਵਾ  ਚ ਇਲਾਕੇ ਦੀਆ ਬੀਬੀਆ ਦੋ ਦਿਨ ਸੇਵਾ ਤੇ ਡੱਟੀਆ ਰਹੀਆ ਅਤੇ ਸ੍ਰ ਪ੍ਰਗਟ ਸਿੰਘ ਜਲਾਲ, ਸ੍ਰ ਬਲਦੇਵ ਸਿੰਘ ਬਰਾੜ,ਸ੍ਰ ਸੰਤੋਖ ਸਿੰਘ, ਸ੍ਰ ਹਰਪਾਲ ਸਿੰਘ ਖੱਟੜਾ,ਸ੍ਰ ਗੁਰਦਿਆਲ ਸਿੰਘ, ਜੇ ਬੀ ਸਿੰਘ, ਸਰਬਜੀਤ ਸਿੰਘ ਸ਼ੇਰ ਗਿੱਲ, ਕੁਲਵੰਤ ਸਿੰਘ ਧਾਮੀ ਲੰਗਰ ਵਰਤਾਉਣ ਦੀ ਸੇਵਾ ਤੇ ਡੱਟੇ ਰਹੇ। ਇਸ ਸਫਲ ਟੂਰਨਾਮੈਟ ਕਰਵਾਉਣ ਦਾ ਸਿਹਰਾ  ਖੇਡ ਕਮੇਟੀ ਦੇ ਸ੍ਰ ਕੰਵਲਦੀਪ ਸਿੰਘ,ਹਰਪਾਲ ਸਿੰਘ ਖੱਟੜਾ, ਪ੍ਰੀਤਪਾਲ ਸਿੰਘ ਪਿੰਦਾ, ਹਰਿੰਦਰ ਪਾਲ ਸਿੰਘ ਬੀੜ ਚੜਿਕ, ਸ੍ਰ ਕੁਲਵਿੰਦਰ ਸਿੰਘ ਰਾਣਾ,ਡਿੰਪਾ ਵਿਰਕ,ਤਰਲੋਚਨ ਸਿੰਘ ਬੜਿਆਲ,ਸੰਤੋਖ ਸਿੰਘ, ਪਰਮਜੀਤ ਸਿੰਘ, ਕੁਲਦੀਪ ਸਿੰਘ ਵਿਰਕ  ਨਰਿੰਦਰ ਸਿੰਘ ਦਿਉਲ, , ਕੁਲਵੰਤ ਸਿੰਘ, ਤਜਿੰਦਰ ਸਿੰਘ, ਸਰਬਜੀਤ ਵਿਰਕ, , ਅਜੈਬ ਸਿੰਘ, ਸ੍ਰ ਇੰਦਰਜੀਤ ਸਿੰਘ, ਮਨਜੋਰ ਸਿੰਘ,ਸ੍ਰ ਰਣਜੀਤ ਸਿੰਘ ਝੂੱਟੀ ਅਤੇ ਕੱਲਬ ਦੇ ਦੂਸਰੇ ਮਿਹਨਤੀ  ਮੈਬਰਾ ਨੂੰ ਜਾਦਾ ਹੈ ਜਿੰਨਾ ਨੇ  ਸਹਿਯੋਗ ਸੱਦਕੇ ਇਹ ਟੂਰਨਾਮੈਟ ਅੱਮਿਟ ਯਾਦਾ ਛੱਡਦਿਆ ਸਮਾਪਤ ਹੋਇਆ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>