ਸਫਲ ਕਿਸਾਨ ਪੰਜਾਬ ਦੇ

ਸ: ਦਲੀਪ ਸਿੰਘ ਧਾਲੀਵਾਲ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ ਕੀਤੇ ਜਾ ਰਹੇ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਰਟੌਲ ਰੋਹੀ ਦੇ ਜੰਮਪਲ ਸ: ਗੁਰਦਰਸ਼ਨ ਸਿੰਘ ਢਿੱਲੋਂ ਸਪੁੱਤਰ ਸ: ਅਜੀਤ ਸਿੰਘ ਢਿੱਲੋਂ ਨੇ ਗਿਆਨ–ਵਿਗਿਆਨ ਸੋਚ ਦੇ ਸਹਾਰੇ ਖੇਤੀ ਨੂੰ ਉਸ ਸਿਖਰ ਤੇ ਪਹੁੰਚਾਇਆ ਹੈ, ਜਿਸ ਤੇ ਮਾਣ ਕੀਤਾ ਜਾ ਸਕਦਾ ਹੈ । 41 ਸਾਲ ਉਮਰ ਦੇ ਸ: ਗੁਰਦਰਸ਼ਨ ਸਿੰਘ ਦੀ ਵਿਦਿਅਕ  ਯੋਗਤਾ  ਭਾਵੇਂ  ਬੀ ਈ  (ਇਲੈਕਟ੍ਰੋਨਿਕਸ) ਹੈ ਲੇਕਿਨ ਪਿਛਲੇ ਲਗਪਗ 20 ਸਾਲਾਂ ਤੋਂ ਉਹ ਆਪਣੇ ਪਰਿਵਾਰ ਦੀ 92 ਏਕੜ ਜ਼ਮੀਨ ਵਿੱਚ ਵਿਗਿਆਨਕ ਲੀਹਾਂ ਤੇ ਖੇਤੀ ਕਰ ਰਹੇ ਹਨ।
ਪੜ੍ਹੇ ਲਿਖੇ ਹੋਣ ਕਰਕੇ ਸ: ਢਿੱਲੋਂ ਵਾਤਾਵਰਣ ਪ੍ਰਤੀ ਬਹੁਤ ਸੰਵੇਦਨਸ਼ੀਲ ਹਨ। ਭੂਮੀ ਅਤੇ ਪਾਣੀ ਜਿਹੇ ਕੁਦਰਤੀ ਸੋਮਿਆਂ ਦੀ ਸਾਂਭ–ਸੰਭਾਲ ਲਈ ਉਹ ਵਿਗਿਆਨਕ ਢੰਗ ਤਰੀਕੇ ਅਪਣਾਉਂਦੇ ਹਨ। ਆਪਣੇ ਖੇਤਾਂ ਵਿੱਚ ਉਹ ਪਰਾਲੀ ਨੂੰ ਸੁੱਕ (ਮਲਚਿੰਗ) ਦੇ ਤੌਰ ਤੇ ਵਰਤਦੇ ਹਨ। ਇਸੇ ਤਰ੍ਹਾਂ ਉਹ ਪੱਤਾ ਰੰਗ ਚਾਰਟ ਅਤੇ ਭ੍ਵੂਮੀ ਪਰਖ ਰਿਪੋਰਟ ਦੇ ਆਧਾਰ ਤੇ ਖਾਦਾਂ ਦੀ ਸਹੀ ਵਰਤੋਂ ਕਰਦੇ ਹਨ। ਪਾਣੀ ਵਿਅਰਥ ਨਾ ਜਾਏ ਇਸ ਲਈ ਸ: ਢਿੱਲੋਂ ਨੇ ਆਪਣੇ ਖੇਤਾਂ ਵਿੱਚ ਪੱਕੇ ਖਾਲ ਬਣਾਏ ਹੋਏ ਹਨ ਅਤੇ ਜਲ ਸੋਮਿਆਂ ਤੋਂ ਦੂਰੀ ਵਾਲੀ ਜ਼ਮੀਨ ਨੂੰ ਪਾਣੀ ਲਾਉਣ ਲਈ ਉਨ੍ਹਾਂ ਨੇ ਜ਼ਮੀਨ ਹੇਠਾਂ ਪਾਈਪਾਂ ਵਿਛਾਈਆਂ ਹੋਈਆਂ ਹਨ। ਉਨ੍ਹਾਂ ਵੱਲੋਂ ਟੈਂਸ਼ੀਓਮੀਟਰ ਯੰਤਰ ਵਰਤ ਕੇ ਵੀ ਸਿੰਚਾਈ ਪਾਣੀ ਦੀ ਬੱਚਤ ਕੀਤੀ ਜਾਂਦੀ ਹੈ ਅਤੇ ਲੇਜ਼ਰ ਕਰਾਹੇ ਦੀ ਵਰਤੋਂ ਨਾਲ ਉਹ ਆਪਣੇ ਖੇਤਾਂ ਨੂੰ ਸਮੇਂ ਸਮੇਂ ਸਿਰ ਪੱਧਰ ਕਰਦੇ ਰਹਿੰਦੇ ਹਨ।
ਸ: ਢਿ¤ਲੋਂ ਨੇ 14 ਮੱਝਾਂ ਰੱਖ ਕੇ ਡੇਅਰੀ ਨੂੰ ਸਹਾਇਕ ਧੰਦੇ ਵਜੋਂ ਅਪਣਾਇਆ ਹੋਇਆ ਹੈ ਅਤੇ ਪਸ਼ੂਆਂ ਦੇ ਮਲ ਮੂਤਰ ਤੋਂ ਗੋਬਰ ਗੈਸ ਪਲਾਂਟ ਵੀ ਲਗਾ ਰੱਖਿਆ ਹੈ, ਜਿਸ ਨਾਲ ਜਿਥੇ ਤੇਲ ਊਰਜਾ ਬਚਦੀ ਹੈ ਉਥੇ ਹਵਾ ਦਾ ਪ੍ਰਦੂਸ਼ਣ ਵੀ ਨਹੀਂ ਹੁੰਦਾ। ਵਾਤਾਵਰਣ ਨੂੰ ਹਰਿਆ ਭਰਿਆ ਅਤੇ ਪ੍ਰਦੂਸ਼ਣ ਮੁਕਤ ਬਣਾਉਣ ਲਈ ਉਨ੍ਹਾਂ ਨੇ ਫਲਾਂ ਦੇ ਪੌਦੇ ਵੀ ਲਗਾਏ ਹੋਏ ਹਨ।
ਪੀ ਏ ਯੂ ਵੱਲੋਂ ਸਿਫਾਰਸ਼ ਕੀਤੀਆਂ ਨਵੀਆਂ ਕਿਸਮਾਂ ਅਤੇ ਤਕਨੀਕਾਂ ਨੂੰ ਅਪਣਾਉਂਦੇ ਹੋਏ ਸ: ਢਿੱਲੋਂ ਖੇਤੀ ਵਿਭਿੰਨਤਾ ਵਿੱਚ ਅਹਿਮ ਯੋਗਦਾਨ ਪਾ ਕੇ ਆਪਣੇ ਇਲਾਕੇ ਦੇ ਕਿਸਾਨਾਂ ਲਈ ਪ੍ਰੇਰਣਾ ਸਰੋਤ ਬਣੇ ਹੋਏ ਹਨ।

ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਨੈਨੇਕੋਟ ਦੇ ਅਗਾਂਹਵਧੂ ਕਿਸਾਨ ਸ: ਮਨਜੀਤ ਸਿੰਘ ਸਪੁ¤ਤਰ ਸ: ਦਰਸ਼ਨ ਸਿੰਘ ਨੂੰ ਸੁਰਜੀਤ ਸਿੰਘ ਢਿੱਲੋਂ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਸ: ਮਨਜੀਤ ਸਿੰਘ ਨੇ ਵਿਗਿਆਨਕ ਲੀਹਾਂ ਤੇ ਸਬਜ਼ੀਆਂ ਦਾ ਉਤਪਾਦਨ ਕਰਕੇ, ਜੋ ਵਿਸ਼ੇਸ਼ ਮੱਲ੍ਹਾਂ ਮਾਰੀਆਂ ਹਨ, ਉਨ੍ਹਾਂ ਤੇ ਮਾਣ ਕੀਤਾ ਜਾ ਸਕਦਾ ਹੈ। 54 ਸਾਲਾਂ ਸ: ਮਨਜੀਤ ਸਿੰਘ ਆਪਣੀ ਪੰਜ ਏਕੜ ਜ਼ਮੀਨ ਵਿੱਚ ਪਿਛਲੇ ਲਗਪਗ 8 ਸਾਲਾਂ ਤੋਂ ਸਬਜ਼ੀਆਂ ਦੀ ਕਾਸ਼ਤ ਕਰ ਰਹੇ ਹਨ। ਆਪਣੀ ਮਿਹਨਤ ਅਤੇ ਲਗਨ ਸਦਕਾ ਉਨ੍ਹਾਂ ਸਾਬਤ ਕੀਤਾ ਹੈ ਕਿ ਸਬਜ਼ੀਆਂ ਦੀ ਕਾਸ਼ਤ ਨੂੰ ਤਕਨੀਕੀ ਢੰਗਾਂ ਨਾਲ ਕੀਤਾ ਜਾਵੇ ਤਾਂ ਵੱਧ ਕਮਾਈ ਦੇ ਨਾਲ ਨਾਲ ਪਰਿਵਾਰਕ ਖੁਸ਼ਹਾਲੀ ਯਕੀਨੀ ਬਣਾਈ ਜਾ ਸਕਦੀ ਹੈ।
ਨੈਟ ਹਾਊਸ ਤਕਨਾਲੋਜੀ ਸੰਬੰਧੀ ਪੀ ਏ ਯੂ ਤੋਂ ਟ੍ਰੇਨਿੰਗ ਲੈ ਕੇ ਸ: ਮਨਜੀਤ ਸਿੰਘ ਗੁਰਦਾਸਪੁਰ ਜ਼ਿਲ੍ਹੇ ਦੇ ਪਹਿਲੇ ਕਿਸਾਨ ਹਨ, ਜਿਨ੍ਹਾਂ ਨੇ ਆਪਣੀ ਇਕ ਕਨਾਲ ਜ਼ਮੀਨ ਵਿ¤ਚ ਕੌਮੀ ਬਾਗਬਾਨੀ ਮਿਸ਼ਨ ਦੀ ਵਿੱਤੀ ਸਹਾਇਤਾ ਨਾਲ ਨੈਟ ਹਾਊਸ ਬਣਾਉਣ ਦਾ ਮਾਣ ਹਾਸਲ ਕੀਤਾ। ਨੈਟ ਹਾਊਸ ਤਕਨਾਲੋਜੀ ਤੋਂ ਹੋਈ ਆਮਦਨ ਨੇ ਉਨ੍ਹਾਂ ਨੂੰ ਬਾਅਦ ਵਿੱਚ ਦੋ ਹੋਰ ਨੈਟ ਹਾਊਸ ਬਣਾਉਣ ਲਈ ਪ੍ਰੇਰਿਤ ਕੀਤਾ। ਆਪਣੇ ਇਨ੍ਹਾਂ ਨੈਟ ਹਾਊਸਾਂ ਵਿ¤ਚ ਉਹ ਸ਼ਿਮਲਾ ਮਿਰਚ, ਖੀਰਾ, ਬੈਂਗਣ, ਗੋਭੀ, ਧਨੀਆ ਅਤੇ ਟਮਾਟਰ ਆਦਿ ਦੀ ਕਾਸ਼ਤ ਕਰਦੇ ਹਨ। ਅ¤ਜ ਗੁਰਦਾਸਪੁਰ ਜ਼ਿਲ੍ਹੇ ਵਿਚਲੇ 41 ਨੈਟ ਹਾਊਸ ਸ: ਮਨਜੀਤ ਸਿੰਘ ਦੀ ਵਿਗਿਆਨਿਕ ਖੇਤੀ ਪ੍ਰਤੀ ਦੂਰ–ਅੰਦੇਸ਼ੀ ਦੀ ਗਵਾਹੀ ਭਰਦੇ ਹਨ।
ਖੇਤੀ ਦੇ ਨਾਲ ਨਾਲ ਸ: ਮਨਜੀਤ ਸਿੰਘ ਨੇ ਆਪਣਾ ਪ੍ਰੋਸੈਸਿੰਗ ਯੂਨਿਟ ਵੀ ਲਗਾ ਰੱਖਿਆ ਹੈ, ਜਿਥੋਂ ਉਹ ਹਰ ਸਾਲ ਟਮਾਟਰਾਂ ਦੀ ਚਟਣੀ 1200 ਕਿਲੋ, ਟਮਾਟਰਾਂ ਦੀ ਪਿਊਰੀ 700 ਕਿਲੋ, ਮਿਸ਼ਰਤ ਫਲਾਂ ਦਾ ਜੈਮ 300 ਕਿਲੋ, ਅੰਬਾਂ ਦੇ ਸਕੁਐਸ਼ ਦੀਆਂ 1500 ਬੋਤਲਾਂ ਅਤੇ ਅਲੀਚੀ ਦੇ ਸਕੁਐਸ਼ ਦੀਆਂ 200 ਬੋਤਲਾਂ ਤੋਂ ਇਲਾਵਾ 4 ਕੁਇੰਟਲ (ਢੀਂਗਰੀ) ਖੁੰਭਾਂ ਦਾ ਉਤਪਾਦਨ ਕਰਦੇ ਹਨ। ਇਸ ਨਾਲ ਉਨ੍ਹਾਂ ਦੀ ਆਮਦਨ ਵਿੱਚ ਚੌਖਾ ਵਾਧਾ ਹੋਇਆ ਹੈ।
ਖੇਤੀਬਾੜੀ ਨੂੰ ਵਿਗਿਆਨਿਕ ਲੀਹਾਂ ਤੇ ਤੋਰਨ ਲਈ ਸ: ਮਨਜੀਤ ਸਿੰਘ ਨੇ ਕੇ ਵੀ ਕੇ ਗੁਰਦਾਸਪੁਰ ਤੋਂ ਨੈਟ ਹਾਉਸ ਵਿੱਚ ਸਬਜ਼ੀਆਂ ਦੀ ਕਾਸ਼ਤ ਲਈ ਟ੍ਰੇਨਿੰਗ ਹਾਸਲ ਕੀਤੀ। ਇਸੇ ਤਰ੍ਹਾਂ ਉਨ੍ਹਾਂ ਨੇ ਦਾਣਿਆਂ ਦੀ ਸਾਂਭ–ਸੰਭਾਲ, ਮਿਰਚ ਅਤੇ ਬੈਂਗਣ ਦੇ ਹਾਈਬ੍ਰਿਡ ਬੀਜ ਉਤਪਾਦਨ ਸੰਬੰਧੀ ਅਤੇ ਘਰੇਲੂ ਪੱਧਰ ਤੇ ਫਲਾਂ ਅਤੇ ਸਬਜ਼ੀਆਂ ਨੂੰ ਸੁਰੱਖਿਅਤ ਰੱਖਣ ਸੰਬੰਧੀ ਸਿਖਲਾਈ ਪ੍ਰਾਪਤ ਕੀਤੀ। ਜਿਥੇ ਉਹ ਹਰੀ ਕ੍ਰਾਂਤੀ ਜ਼ਿਮੀਂਦਾਰਾ ਕਲ¤ਬ, ਨੈਨੇਕੋਟ ਅਤੇ ਫਾਰਮ ਐਡਵਾਇਜ਼ਰੀ ਕਮੇਟੀ ਬਲਾਕ ਕਾਹਨੂੰਵਾਨ ਦੇ ਪ੍ਰਧਾਨ ਹਨ ਉਥੇ ਉਹ ਖੇਤੀ ਵਿਕਾਸ ਏਜੰਸੀ ਆਤਮਾ ਦੇ ਗਵਰਨਿੰਗ ਬੋਰਡ ਅਤੇ ਕੇ ਵੀ ਕੇ ਗੁਰਦਾਸਪੁਰ ਦੀ ਸਾਇੰਟਫਿਕ ਐਡਵਾਇਜ਼ਰੀ ਕਮੇਟੀ ਦੇ ਮੈਂਬਰ ਵੀ ਹਨ।

ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਹਯਾਤ ਨਗਰ ਦੇ ਰਜੇਸ਼ ਬਹਿਲ ਸਪੁ¤ਤਰ ਸ਼੍ਰੀ ਜਗਤ ਰਾਮ ਬਹਿਲ ਨੂੰ ਸ: ਉਜਾਗਰ ਸਿੰਘ ਧਾਲੀਵਾਲ ਯਾਦਗਾਰੀ ਪੁਰਸਕਾਰ ਸਾਲ 2012 ਲਈ ਚੁਣਿਆ ਗਿਆ ਹੈ ਜਿਨ੍ਹਾਂ ਨੇ ਸਬਜ਼ੀ ਉਤਪਾਦਨ ਵਿੱਚ ਗਿਆਨ ਵਿਗਿਆਨ ਸੋਚ ਦੇ ਸਹਾਰੇ ਆਪਣੀ ਖੇਤੀ ਨੂੰ ਉਸ ਸਿਖਰ ਉਤੇ ਪਹੁੰਚਾਇਆ ਹੈ, ਜਿਸ ਤੇ ਮਾਣ ਕੀਤਾ ਜਾ ਸਕਦਾ ਹੈ। 62 ਸਾਲ ਦੀ ਉਮਰ ਦੇ ਸ਼੍ਰੀ ਬਹਿਲ ਮਕੈਨੀਕਲ ਇੰਜੀਨੀਅਰ ਹਨ ਅਤੇ ਪਿਛਲੇ ਲਗਪਗ 30 ਸਾਲਾਂ ਤੋਂ ਆਪਣੀ 16 ਏਕੜ ਜ਼ਮੀਨ ਵਿੱਚ ਉਹ ਆਪਣੇ ਪਿਤਾ ਪੁਰਖੀ ਕਿੱਤੇ ਨਾਲ ਜੁੜੇ ਹੋਏ ਹਨ। ਸੰਨ 1939 ਤੋਂ ਉਨ੍ਹਾਂ ਦਾ ਪਰਿਵਾਰ ਸਬਜ਼ੀਆਂ ਦੇ ਬੀਜ ਉਤਪਾਦਨ ਦੇ ਕਾਰਜ ਨਾਲ ਜੁੜਿਆ ਹੋਇਆ ਹੈ। ਇਸੇ ਕਾਰਜ ਨੂੰ ਅਗਾਂਹ ਤੋਰਦਿਆਂ ਸ਼੍ਰੀ ਬਹਿਲ ਨੇ ਕੇ ਵੀ ਕੇ  ਗੁਰਦਾਸਪੁਰ ਤੋਂ ਦਾਣਿਆਂ ਦੀ ਸਾਂਭ–ਸੰਭਾਲ, ਖੇਤੀਬਾੜੀ ਵਿੱਚ ਪਾਣੀ ਨੂੰ ਬਚਾਉਣ ਦੀਆਂ ਤਕਨੀਕਾਂ, ਮਿਰਚਾਂ ਅਤੇ ਬੈਂਗਣਾਂ ਦੇ ਹਾਈਬ੍ਰਿਡ ਬੀਜ ਉਤਪਾਦਨ ਕਰਨ ਦੀਆਂ ਤਕਨੀਕਾਂ ਬਾਰੇ ਸਿਖਲਾਈ ਹਾਸਲ ਕਰਨ ਉਪਰੰਤ ਕੋਰੀਅਨ ਕੰਪਨੀ ਤੋਂ ਗੋਭੀ ਦੇ ਬੀਜ ਉਤਪਾਦਨ ਕਰਨ ਦੀ ਵੀ ਸਿਖਲਾਈ ਹਾਸਲ ਕੀਤੀ ਅਤੇ ਸਬਜ਼ੀਆਂ ਦੀ ਕਾਸ਼ਤ ਨੂੰ ਵਿਗਿਆਨਕ ਲੀਹਾਂ ਤੇ ਤੋਰਿਆ।
ਸ਼੍ਰੀ ਬਹਿਲ ਆਪਣੀ ਜ਼ਮੀਨ ਵਿੱਚ ਗੋਭੀ, ਬੈਂਗਣ, ਟਮਾਟਰ, ਫਲੀਆਂ, ਖੀਰਾ ਅਤੇ ਕੱਦੂ ਆਦਿ ਦੀ ਕਾਸ਼ਤ ਕਰਦੇ ਹਨ। ਇਸ ਦੇ ਨਾਲ ਨਾਲ 1982 ਤੋਂ ਉਹ ਮੂਲੀ ਅਤੇ ਗੋਭੀ ਦੇ ਬੀਜ ਉਤਪਾਦਨ ਵਿੱਚ ਵੀ ਲੱਗੇ ਹੋਏ ਹਨ। ਮੂਲੀ ਦੇ ਬੀਜ ਦੇ ਵੱਧ ਉਤਪਾਦਨ ਕਰਕੇ ਅੱਜ ਗੁਰਦਾਸਪੁਰ ਨੂੰ ਪੰਜਾਬ ਵਿੱਚ ਬੀਜ ਉਤਪਾਦਨ ਖੇਤਰ ਮੰਨਿਆ ਜਾਂਦਾ ਹੈ। ਇਸ ਦਾ ਸਿਹਰਾ ਸ਼੍ਰੀ ਬਹਿਲ ਵਰਗੇ ਮਿਹਨਤੀ ਕਿਸਾਨਾਂ ਦੇ ਸਿਰ ਤੇ ਜਾਂਦਾ ਹੈ। ਛੋਟੀਆਂ ਜੋਤਾਂ ਵਾਲੇ ਕਿਸਾਨ ਸ਼੍ਰੀ ਬਹਿਲ ਤੋਂ ਅਗਵਾਈ ਲੈ ਕੇ ਆਪਣੀ ਆਰਥਿਕਤਾ ਵਿੱਚ ਸੁਧਾਰ ਕਰ ਰਹੇ ਹਨ।
ਸ਼੍ਰੀ ਬਹਿਲ ਆਪਣੇ ਪੈਦਾ ਕੀਤੇ ਬੀਜਾਂ ਨੂੰ ਗੁਰਦਾਸਪੁਰ ਸੀਡਜ਼ ਦੇ ਮਾਅਰਕੇ ਹੇਠ ਉਤਰ ਪ੍ਰਦੇਸ਼, ਰਾਜਸਥਾਨ, ਦਿ¤ਲੀ, ਮਹਾਂਰਾਸ਼ਟਰ ਅਤੇ ਛਤੀਸਗੜ੍ਹ ਆਦਿ ਸ਼ਹਿਰਾਂ ਵਿੱਚ ਵੇਚ ਕੇ ਪੂਰੇ ਪੰਜਾਬ ਦਾ ਨਾਂ ਰੌਸ਼ਨ ਕਰ ਰਹੇ ਹਨ। ਸ਼੍ਰੀ ਰਜੇਸ਼ ਬਹਿਲ ਨੂੰ ਸਬਜ਼ੀਆਂ ਦੀ ਕਾਸ਼ਤ ਕਰਨ ਵਾਲੇ ਖੁਦ ਕਾਸ਼ਤਕਾਰ ਦਾ 2012 ਲਈ ਸ: ਉਜਾਗਰ ਸਿੰਘ ਧਾਲੀਵਾਲ ਯਾਦਗਾਰੀ ਪੁਰਸਕਾਰ ਭੇਂਟ ਕਰਦਿਆਂ ਸਾਨੂੰ ਅਪਾਰ ਖੁਸ਼ੀ ਹੋ ਰਹੀ ਹੈ।

ਪਰਵਾਸੀ ਭਾਰਤੀ ਪੁਰਸਕਾਰ ਲਈ ਜ਼ਿਲ੍ਹਾ ਜਲੰਧਰ ਦੇ ਪਿੰਡ ਕੋਹਲਾ ਦੇ ਅਗਾਂਹਵਧੂ ਕਿਸਾਨ ਸ: ਮੰਗਲ ਸਿੰਘ ਨਾਗਰਾ ਸਪੁੱਤਰ ਸ: ਪਿਆਰਾ ਸਿੰਘ ਨੂੰ ਚੁਣਿਆ ਗਿਆ ਹੈ ਜਿਨ੍ਹਾਂ ਨੇ ਕਣਕ–ਝੋਨੇ ਦੇ ਫਸਲੀ ਚੱਕਰ ਨੂੰ ਤਿਆਗ ਕੇ ਖੇਤੀ ਵਿਭਿੰਨਤਾ ਲਿਆਉਣ ਵਿੱਚ ਵੱਡਾ ਯੋਗਦਾਨ ਪਾਇਆ ਹੈ। ਆਪਣੀ 45 ਏਕੜ ਜ਼ਮੀਨ ਤੋਂ ਇਲਾਵਾ 335 ਏਕੜ ਠੇਕੇ ਤੇ ਲੈ ਕੇ ਕੁ¤ਲ 380 ਏਕੜ ਜ਼ਮੀਨ ਵਿੱਚ ਖੇਤੀ ਕਰਨ ਵਾਲੇ 44 ਸਾਲਾ ਸ: ਨਾਗਰਾ ਨੇ ਬੀ ਏ ਤਕ ਵਿੱਦਿਆ ਹਾਸਲ ਕੀਤੀ ਹੈ।
ਜਲ ਸੋਮਿਆਂ ਨੂੰ ਬਚਾਉਣ ਹਿਤ ਸ: ਮੰਗਲ ਸਿੰਘ ਨੇ ਝੋਨੇ ਦੀ ਕਾਸ਼ਤ ਹੇਠ ਆਉਂਦੇ ਰਕਬੇ ਨੂੰ ਘਟਾ ਕੇ ਖੇਤੀ ਵਿਭਿੰਨਤਾ ਨੂੰ ਅਪਣਾਉਂਦਿਆਂ ਆਲੂ, ਸਰ੍ਹੋਂ, ਛੋਲੇ, ਬਰਸੀਮ, ਗੰਨਾ, ਸੂਰਜਮੁਖੀ, ਮੂੰਗੀ, ਖਰਬੂਜ਼ੇ ਅਤੇ ਤਰਬੂਜ਼ ਆਦਿ ਦੀ ਕਾਸ਼ਤ ਵੱਲ ਧਿਆਨ ਦਿੱਤਾ ਹੈ।
ਆਲੂਆਂ ਦੀ ਕਾਸ਼ਤ ਨੂੰ ਵਿਗਿਆਨਕ ਲੀਹਾਂ ਤੇ ਤੋਰਦਿਆਂ ਉਨ੍ਹਾਂ ਨੇ ਪੀ ਏ ਯੂ ਤੋਂ ਸਿਖਲਾਈ ਪ੍ਰਾਪਤ ਕਰਨ ਉਪਰੰਤ ਆਲੂ ਦੀਆਂ ਪੁਖਰਾਜ, ਜਯੋਤੀ, ਕੁਫਰੀ ਚੰਦਰਮੁਖੀ, ਕੁਫਰੀ ਬਾਦਸ਼ਾਹ, ਕੁਫਰੀ ਪੁਸ਼ਕਰ, ਕੁਫਰੀ ਅਸ਼ੋਕਾ ਆਦਿ ਕਿਸਮਾਂ ਬੀਜ ਕੇ ਇਨ੍ਹਾਂ ਵਿੱਚ ਵੀ ਵਿਭਿੰਨਤਾ ਲਿਆਂਦੀ ਅਤੇ ਉਚ ਮਿਆਰੀ ਆਲੂ ਪੈਦਾ ਕਰਕੇ ਉਹ ਪੀ ਏ ਯੂ ਵੱਲੋਂ ਕਰਵਾਏ ਜਾਂਦੇ ਜਿਣਸ ਉਤਪਾਦਨ ਮੁਕਾਬਲਿਆਂ ਵਿ¤ਚ ਪਹਿਲਾਂ ਵੀ ਐਵਾਰਡ ਹਾਸਲ ਕਰ ਚੁੱਕੇ ਹਨ। ਸ: ਮੰਗਲ ਸਿੰਘ ਆਪਣੀ ਆਲੂਆਂ ਦੀ ਫਸਲ ਨੂੰ ਨਾਗਰਾ ਐਗਰੀ. ਫਾਰਮ ਦੇ ਮਾਅਰਕੇ ਹੇਠ ਵੇਚਦੇ ਹਨ। ਉਨ੍ਹਾਂ ਵੱਲੋਂ ਪੈਦਾ ਕੀਤੇ ਆਲੂਆਂ ਦਾ ਬੀਜ ਗੁਜਰਾਤ, ਪ¤ਛਮੀ ਬੰਗਾਲ, ਮਹਾਰਾਸ਼ਟਰਾ ਅਤੇ ਕਰਨਾਟਕ ਆਦਿ ਰਾਜਾਂ ਵਿੱਚ ਵਿਕਦਾ ਹੈ । ਇਸੇ ਤਰ੍ਹਾਂ ਤਰਬੂਜ਼ ਅਤੇ ਖਰਬੂਜ਼ੇ ਦੀਆਂ ਫਸਲਾਂ ਨੂੰ ਉਹ ਜੰਮੂ ਅਤੇ ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਵੇਚ ਕੇ ਨਾ ਕੇਵਲ ਆਪ ਮੁਨਾਫਾ ਕਮਾਉਂਦੇ ਹਨ ਸਗੋਂ ਆਪਣੇ ਆਲੇ ਦੁਆਲੇ ਦੇ ਕਿਸਾਨਾਂ ਲਈ ਵੀ ਪ੍ਰੇਰਨਾ ਸਰੋਤ ਬਣੇ ਹੋਏ ਹਨ। ਆਪਣੇ ਨੇੜੇ ਦੇ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਲਈ ਸ: ਨਾਗਰਾ ਖੇਤ ਦਿਵਸ ਅਤੇ ਟ੍ਰੇਨਿੰਗ ਕੈਂਪ ਲਗਵਾਉਂਦੇ ਰਹਿੰਦੇ ਹਨ।
ਵਾਧੂ ਪਾਣੀ ਨੂੰ ਧਰਤੀ ਵਿੱਚ ਨਿਘਾਰਣ ਲਈ ਉਹ ਪੁਰਾਣੇ ਖੂਹਾਂ ਅਤੇ ਬੋਰਾਂ ਨੂੰ ਵਰਤਦੇ ਹਨ। ਇਸੇ ਤਰ੍ਹਾਂ ਨਦੀਨਾਂ ਤੇ ਕਾਬੂ ਪਾਉਣ ਲਈ ਜ਼ਹਿਰਾਂ ਦਾ ਛਿੜਕਾਅ ਕਰਨ ਦੀ ਬਜਾਇ ਉਹ ਕਣਕ ਉਪਰੰਤ ਆਲੂ ਅਤੇ ਗੰਨੇ ਦੀ ਕਾਸ਼ਤ ਕਰਦੇ ਹਨ।

ਸਟੇਟ ਐਵਾਰਡੀ ਸਰਦਾਰਨੀ ਜਗਬੀਰ ਕੌਰ ਯਾਦਗਾਰੀ ਪੁਰਸਕਾਰ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਦਾਨੇਵਾਲਾ (ਸੱਤਕੌਸੀ) ਦੀ ਸ਼੍ਰੀਮਤੀ ਕਰਮਜੀਤ ਕੌਰ ਪਤਨੀ ਸ: ਜਸਬੀਰ ਸਿੰਘ ਨੂੰ ਪ੍ਰਦਾਨ ਕੀਤਾ ਜਾ ਰਿਹਾ ਹੈ। ਆਪਣੀ ਅਣਥੱਕ ਮਿਹਨਤ ਅਤੇ ਲਗਨ ਸਦਕਾ ਕਿਨੂੰਆਂ ਦੀ ਕਾਸ਼ਤ ਨੂੰ ਅਜਿਹੇ ਮੁਕਾਮ ਤੇ ਪਹੁੰਚਾਇਆ ਹੈ ਕਿ 2004 ਵਿੱਚ ਪੰਜਾਬ ਦੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਨੇ ਉਨ੍ਹਾਂ ਨੂੰ ‘ਕਿਨੂੰਆਂ ਦੀ ਰਾਣੀ’ ਖਿਤਾਬ ਨਾਲ ਨਿਵਾਜਿਆ। ਸੰਨ 2001 ਦੌਰਾਨ ਕਿਨੂੰਆਂ ਦਾ ਉਤਪਾਦਨ 132 25 ਟਨ/ਹੈਕਟੇਅਰ ਪੈਦਾ ਕਰਕੇ ਵਿਸ਼ਵ ਰਿਕਾਰਡ ਹਾਸਲ ਕਰ ਚੁੱਕੀ ਸ਼੍ਰੀਮਤੀ ਕਰਮਜੀਤ ਕੌਰ ਪਿਛਲੇ ਲਗਪਗ 35 ਸਾਲਾਂ ਤੋਂ ਆਪਣੇ 30 ਏਕੜ ਦੇ ਫਾਰਮ ਤੇ ਕਿਨੂੰਆਂ ਦੀ ਕਾਸ਼ਤ ਕਰ ਰਹੀ ਹੈ।
ਕਿਨੂੰਆਂ ਦੀ ਕਾਸ਼ਤ ਨੂੰ ਵਿਗਿਆਨਿਕ ਲੀਹਾਂ ਤੇ ਤੋਰਨ ਲਈ ਉਹ ਆਈ ਏ ਆਰ ਆਈ ਨਵੀਂ ਦਿੱਲੀ, ਹਰਿਆਣਾ ਐਗਰੀਕਲਚਰਲ ਯੂਨੀਵਰਸਿਟੀ, ਹਿਸਾਰ ਅਤੇ ਸੀਫੇਟ ਅਬੋਹਰ ਆਦਿ ਤੋਂ ਇਲਾਵਾ ਕੈਲੇਫੋਰਨੀਆਂ ਦੇ ਕਿਨੂੰ ਪ੍ਰੋਸੈਸਿੰਗ ਅਤੇ ਪੈਕਿੰਗ ਯੂਨਿਟ ਦਾ ਵੀ ਦੌਰਾ ਕਰ ਚੁੱਕੇ ਹਨ।
ਜਲ ਸੋਮਿਆਂ ਦੀ ਸਾਂਭ–ਸੰਭਾਲ ਪ੍ਰਤੀ ਉਹ ਬੜੇ ਸੁਚੇਤ ਹਨ। ਆਪਣੇ ਬਾਗਾਂ ਦੀ ਜ਼ਮੀਨ ਪੱਧਰ ਕਰਨ ਲਈ ਉਨ੍ਹਾਂ ਨੇ 1978 ਵਿੱਚ ਆਪ ਇਕ ਕਰਾਹਾ ਬਣਾਇਆ ਹੈ ਜਿਸ ਨਾਲ ਪਾਣੀ ਦੀ ਬੱਚਤ ਅਤੇ ਬੂਟਿਆਂ ਨੂੰ ਬੀਮਾਰੀ ਘੱਟ ਲੱਗਦੀ ਹੈ। ਪਾਣੀ ਅਤੇ ਖਾਦ ਦੀ ਵਰਤੋਂ ਉਹ ਮਿੱਟੀ ਅਤੇ ਪਾਣੀ ਦੇ ਨਮੂਨਿਆਂ ਦੀ ਪਰਖ ਦੇ ਆਧਾਰ ਤੇ ਹੀ ਕਰਦੇ ਹਨ। ਇਸ ਤੋਂ ਇਲਾਵਾ ਉਹ ਟਰੈਕਟਰ ਨਾਲ ਕਿਨੂੰ ਦੇ ਬਾਗਾਂ ਦੀ ਵਹਾਈ ਅਤੇ ਸਪਰੇ ਖੁਦ ਆਪ ਕਰਦੀ ਹੈ।
ਸ਼੍ਰੀਮਤੀ ਕਰਮਜੀਤ ਕੌਰ ਨੂੰ ਖੇਤੀ ਦੇ ਨਾਲ ਨਾਲ ਫੁਲਕਾਰੀ ਕੱਢਣ, ਦਰੀ ਬੁਨਣ, ਚਰਖਾ ਕੱਤਣ ਅਤੇ ਕਰੋਸ਼ੀਆ ਬੁਨਣ ਦੀ ਵੀ ਮੁਹਾਰਤ ਹਾਸਲ ਹੈ, ਜਿਸ ਨਾਲ ਉਹ ਆਪਣੇ ਆਲੇ ਦੁਆਲੇ ਦੀਆਂ ਲੜਕੀਆਂ ਨੂੰ ਸਿਲਾਈ ਕਢਾਈ ਸਿਖਾ ਕੇ ਉਨ੍ਹਾਂ ਨੂੰ ਸਵੈ ਨਿਰਭਰ ਹੋਣ ਵਿੱਚ ਯੋਗਦਾਨ ਪਾ ਰਹੀ ਹੈ। ਧੀਆਂ ਦੀ ਲੋਹੜੀ ਮਨਾ ਕੇ ਭਰੂਣ ਹੱਤਿਆ ਜਿਹੀਆਂ ਸਮਾਜਿਕ ਅਲਾਮਤਾਂ ਨੂੰ ਖਤਮ ਕਰਨ ਪ੍ਰਤੀ ਵੀ ਸ਼੍ਰੀਮਤੀ ਕਰਮਜੀਤ ਕੌਰ ਯਤਨਸ਼ੀਲ ਹਨ। ਆਪਣੇ ਅਜਿਹੇ ਕਾਰਜਾਂ ਸਦਕਾ ਉਹ ਆਪਣੇ ਆਲੇ ਦੁਆਲੇ ਦੀਆਂ ਕਿਸਾਨ ਬੀਬੀਆਂ ਲਈ ਇਕ ਮਿਸਾਲ ਵਾਂਗੂ ਉਭਰੇ ਹਨ।
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਇਨ੍ਹਾਂ ਸਾਰੇ ਅਗਾਂਹਵਧੂ ਕਿਸਾਨਾਂ ਅਤੇ ਕਿਸਾਨ ਬੀਬੀ ਨੂੰ ਸਨਮਾਨਿਤ ਕਰਦਿਆਂ ਮਾਣ ਮਹਿਸੂਸ ਕਰਦੀ ਹੈ ਅਤੇ ਆਸ ਕਰਦੀ ਹੈ ਕਿ ਦੂਜੇ ਕਿਸਾਨ ਵੀ ਇਨ੍ਹਾਂ ਤੋਂ ਪ੍ਰੇਰਨਾ ਲੈਣਗੇ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>