ਮਿਸ ਪੂਜਾ ਦੇ ਲਾਈਵ ਸ਼ੋਅ ਨਾਲ ਬਾਲੀਵੂਡ ਫਿਲਮ ਫੈਸਟੀਵਲ ੳਸਲੋ ਦੀ ਸਮਾਪਤੀ ਹੋਈ

ਓਸਲੋ(ਰੁਪਿੰਦਰ ਢਿੱਲੋ ਮੋਗਾ)- ਅੱਜ ਦੇ ਦੋਰ ਚ ਭਾਰਤੀ ਫਿਲਮਾ ਦੀ ਦੀਵਾਨਗੀ ਹਰ ਮੁੱਲਕਾ ਦੀ ਹੱਦਾ ਟੱਪ ਚੁੱਕੀ ਹੈ। ਯੂਰਪ ਦੇ ਖੂਬਸੁਰਤ ਦੇਸ਼ ਨਾਰਵੇ ਚ ਹਰ ਸਾਲ ਬਾਲੀਵੂਡ ਫੈਸਟੀਵਲ ਨਸਰੂਲਾ ਕੂਰੇਸ਼ੀ ਜੀ ਦੇ ਸਹਿਯੋਗ ਨਾਲ ਬੜੀ ਧੂਮ ਧਾਮ ਨਾਲ ਕਰਵਾਇਆ ਜਾਦਾ ਹੈ।ਇਸ ਸਾਲ ਵੀ ਇਹ ਬਾਲੀਵੂਡ ਫੈਸਟੀਵਲ ਬੜੀ ਧੁਮ ਧਾਮ ਨਾਲ ਰਾਜਧਾਨੀ ੳਸਲੋ ਵਿਖੇ ਮਨਾਇਆ ਗਿਆ ਅਤੇ ਬਾਲੀਵੂਡ ਦੀ ਪ੍ਰਸਿੱਧ ਹਸਤੀਆ ਨੇ ਇਸ ਵਿੱਚ ਸਿ਼ਰਕਤ ਕੀਤੀ । ਇਹਨਾ ਵਿਚੋ ਪ੍ਰਮੁੱਖ ਹੇਮਾ ਮਾਲਿਨੀ, ਈਸ਼ਾ ਦਿਉਲ, ਆਹਾਨਾ ਦਿਉਲ,ਮਨੀਸ਼ਾ ਕੋਇਰਾਲਾ,ਵਿਕਾਸ  ਮੋਹਨ,ਰਤਨ ਜੈਨ, ਵਿਪਿਨ ਸ਼ਰਮਾ ਆਦਿ ਆਪਣੇ ਚਾਹਤਿਆ ਦੇ ਰੂ ਬਰੂ ਹੋਏ ਤੇ ਇਸ ਫੈਸਟੀਵਲ ਦੀ ਰੋਣਕ ਵਧਾਈ।ਇੱਕ ਹਫਤੇ ਚੱਲੇ ਇਸ ਫੈਸਟੀਵਲ ਚ ਹਿੰਦੀ  ਫਿਲਮ ਜਗਤ ਦੀਆ ਨਵੀਆ ਰਿਲੀਜ ਹੋਈਆ ਫਿਲਮਾ ਦਾ ਆਨੰਦ ਦਰਸ਼ਕਾ ਨੇ ੳਸਲੋ ਦੇ ਵੱਖ ਵੱਖ ਸਿਨੇਮਾ ਹਾਲਾ ਚ ਮਾਣਿਆ ਅਤੇ ਬਾਲੀਵੂਡ ਧੁੰਨਾ ਤੇ  ਲਾਈਵ ਡਾਂਸ ਵੀ ਇਸ ਫਿਲਮ ਫੈਸਟੀਵਲ ਦੇ ਮੁੱਖ ਆਕਰਸ਼ਨ ਰਿਹਾ।ਸਮਾਪਤੀ ਪ੍ਰੋਗਰਾਮ ਲੋਰਨਸਕੂਗ ਦੇ ਸਿਨੇਮਾ ਹਾਲ ਚ ਸੀ ਅਤੇ ਪ੍ਰਸਿੱਧ ਪੰਜਾਬੀ ਸਿੰਗਰ ਮਿਸ ਪੂਜਾ  ਦੇ ਲਾਈਵ ਸ਼ੋਅ ਨੇ ਇਸ ਫੈਸਟੀਵਲ ਦੇ ਸਮਾਪਤੀ ਸਮਾਰੋਹ ਨੂੰ ਹੋਰ ਵੀ ਰੰਗੀਨ ਬਣਾ ਦਿੱਤਾ।ਮਿਸ ਪੂਜਾ ਨੇ ਆਪਣੇ ਚਰਚਿਤ ਗੀਤਾ ਨਾਲ  ਖੂਬ ਰੰਗ ਬਣਿਆ ਅਤੇ ਆਖਿਰ ਚ  ਗੀਤ ਪਟਰੋਲ ਫੂਕ ਕੇ ਤੇ ਮੇਰੀ ਗੇਅਟ ਜਵਾਨੀ  ਗਾ ਹਰ ਇੱਕ ਨੂੰ ਝੂਮਣ ਲਾ ਦਿੱਤਾ। ਆਖਿਰ ਚ ਬਾਲੀਵੂਡ ਫਿਲਮ ਫੈਸਟੀਵਲ ਦੇ ਆਜੋਯਕ ਨਸਰੂਲਾ ਕੂਰੇਸ਼ੀ ਅਤੇ ਸਮੂਹ ਟੀਮ ਵੱਲੋ ਪਬਲਿਕ ਵੱਲੋ ਇਸ ਫੈਸਟੀਵਲ ਨੂੰ ਸਫਲ ਬਣਾਉਣ ਲਈ ਤਹਿ ਦਿਲੋ ਧੰਨਵਾਦ ਕੀਤਾ ਗਿਆ। ਯਾਦ ਰਹੇ ਜਨਾਬ ਨਸਰੂਲਾ ਕੂਰੇਸ਼ੀ ਅਤੇ ਉਹਨਾ ਦੀ ਟੀਮ ਵੱਲੋ ਪਿੱਛਲੇ ਕਈ ਸਾਲਾ ਤੋ  ਨਾਰਵੇ ਚ ਬਾਲੀਵੂਡ ਫਿਲਮ ਫੈਸਟੀਵਲ ਕਰਵਾਇਆ ਜਾਦਾ ਹੈ ਅਤੇ ਇਹ ਇੱਕ ਹਫਤਾ ਬੜੋ ਸ਼ਾਨੋ ਸ਼ੋਕਤ ਨਾਲ ੳਸਲੋ ਚ ਸਮਪੰਨ ਹੁੰਦਾ ਹੈ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>