ਧਰਮ ਪ੍ਰਚਾਰ ਲਹਿਰ ਦੀ ਪ੍ਰਚਾਰ ਹਨੇਰੀ ਦੇ ਸਾਰਥਕ ਨਤੀਜੇ ਨਿਕੱਲ ਰਹੇ ਹਨ- ਜਥੇ ਅਵਤਾਰ ਸਿੰਘ

ਜਗਰਾਉਂ – ਸ਼੍ਰੋਮਣੀ ਗੁ: ਪ੍ਰ: ਕਮੇਟੀ ਵੱਲੋਂ ਸਿੱਖੀ ਪ੍ਰਚਾਰ ਅਤੇ ਪ੍ਰਚਾਰ ਲਈ ਪੰਜਾਬ ਦੇ ਹਰ ਪਿੰਡ ਅਤੇ ਹਰ ਪਿੰਡ ਪਹੂੰਚ ਕਰ ਲਈ ਅਖੰਡ ਕੀਰਤਨੀ ਜਥੇ ਦੇ ਮੁੱਖੀ ਭਾਈ ਬਲਦੇਵ ਸਿੰਘ ਦੀ ਅਗਵਾਈ ਹੇਠ ਚੱਲ ਰਹੀ ਧਰਮ ਪ੍ਰਚਾਰ ਲਹਿਰ ਅਤੇ ਸਿੱਖ ਵਿਰਸਾ ਸੰਭਾਲ ਮੁੱਹਿੰਮ ਤਹਿਤ 81ਵੇਂ ਦੇ ਪੰਜਾਂ ਪਿੰਡਾਂ ਦਾ ਮੁੱਖ ਸਮਾਗਮ ਅੱਜ ਇਤਿਹਾਸਕ ਪਿੰਡ ਚਕਰ ਦੇ ਗੁ: ਪਾਤਸ਼ਾਹੀ ਛੇਂਵੀ ਵਿਖੇ ਖਾਲਸਾਈ ਜਾਹੋ ਜਲਾਲ ਨਾਲ ਸੰਪੰਨ ਹੋਇਆ। ਇਸ ਮੌਕੇ ਸਚਖੰਡ ਸ੍ਰ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਜਥਿਆਂ ਧਰਮ ਪ੍ਰਚਾਰ ਕਮੇਟੀ ਦੇ ਢਾਡੀ ਅਤੇ ਕਵੀਸ਼ਰੀ ਜਥਿਆ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਅਤੇ ਸਿੱਖ ਇਤਿਹਾਸ ਨਾਲ ਜੋੜਿਆ। ਸਮਾਗਮ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਸੰਗਤਾਂ ਨਾਲ ਗੁਰਮਤਿ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਬੀਖੜੇ ਸਮੇਂ ‘ਚ ਭਾਈ ਬਲਦੇਵ ਸਿੰਘ ਨੇ ਧਰਮ ਪ੍ਰਚਾਰ ਲਹਿਰ ਦੀ ਸੇਵਾ ਸੰਭਾਲੀ ਜਿਹੜੇ ਪਿਛਲੇ ਸਾਡੇ ਛੇ ਸਾਲਾਂ ਤੋਂ ਪ੍ਰਚਾਰ ਦੀ ਹਨੇਰੀ ਰਾਹੀ ਪਿੰਡ-ਪਿੰਡ ਅਤੇ ਘਰ-ਘਰ ਜਾ ਕੇ ਪਤਿਤ ਨੌਜਵਾਨਾਂ ਨੂੰ ਕੇਸ ਰੱਖਣ ਲਈ ਅਤੇ ਕੇਸਾਂ ਧਾਰੀਆਂ ਨੂੰ ਅੰਮ੍ਰਿਤਪਾਨ ਕਰਨ ਲਈ ਪ੍ਰੇਰੀਤ ਕਰਦੇ ਹਨ ਜਿਸ ਦੇ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਚਾਰ ਦੀ ਇਸ ਲਹਿਰ ਨਾਲ ਹੀ ਸਿੱਖੀ ਦੀ ਫੁੱਲਵਾੜੀ ਨੂੰ ਹਰਿਆ ਭਰਿਆ ਕੀਤਾ ਜਾਵੇਗਾ। ਉਨ੍ਹਾਂ ਇਸ ਮੋਕੇ ਸਿੱਖ ਸਟੂਡੈਂਟਸ ਫੈਡਰੇਸ਼ਨ (ਗਰੇਵਾਲ) ਦੀ 18ਵੀ ਵਰੇਗੰਢ ਤੇ ਇਸ ਦੇ ਪ੍ਰਧਾਨ ਗੁਰਚਰਨ ਸਿੰਘ ਗਰੇਵਾਲ ਨੂੰ ਵਧਾਈ ਦਿੱਤੀ। ਉਨ੍ਹਾਂ ਧਰਮ ਪ੍ਰਚਾਰ ਲਹਿਰ ਦੇ ਸਾਰੇ ਸਟਾਫ ਨੂੰ ਪ੍ਰਚਾਰ ਖੇਤਰ ‘ਚ ਨਿਭਾਈਆਂ ਜਾ ਰਹੀਆਂ ਸੇਵਾਵਾਂ ਕਾਰਨ ਇੱਕ ਸਪੈਸ਼ਲ ਤਰੱਕੀ ਦੇਣ ਦਾ ਐਲਾਣ ਕੀਤਾ। ਸਮਾਗਮ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਉਚੇਚੇ ਤੌਰ ਤੇ ਸ਼ਮੂਲੀਅਤ ਕੀਤੀ ਅਤੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿੱਖੀ ਬਹੁਤ ਮਹਾਨ ਹੈ ਅਤੇ ਇਸ ਵਾਸਤੇ ਗੁਰੂ ਸਾਹਿਬ ਨੇ ਆਪਣਾ ਸਰਬੰਸ ਵਾਰ ਦਿੱਤਾ। ਅੱਜ ਸਾਡਾ ਫਰਜ ਬੰਨਦਾ ਹੈ ਕਿ ਆਪਣੇ ਅਮੀਰ ਧਾਰਮਿਕ ਵਿਰਸੇ ਨੂੰ ਸੰਭਾਲੀਏ ਬਾਣੀ ਅਤੇ ਬਾਣੇ ਦੇ ਧਾਰਨੀ ਬਣੀਏ। ਇਸ ਮੌਕੇ ਉਨ੍ਹਾਂ ਦੱਸ ਹਜ਼ਾਰ ਦੀ ਅਬਾਦੀ ਹੋਣ ਦੇ ਬਾਵਜੂਦ ਪਿੰਡ ‘ਚ ਇੱਕ ਗੁ: ਸਾਹਿਬ ਹੋਣ ਕਰਕੇ ਪਿੰਡ ਚਕਰ ਨੂੰ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਭਾਈ ਬਲਦੇਵ ਸਿੰਘ ਅਕਾਲ ਤਖ਼ਤ ਸਾਹਿਬ ਵਲੋਂ ਹੀ ਪੰਥਕ ਕਾਰਜ ਕਰ ਰਹੇ ਹਨ ਅਤੇ ਫੈਡਰੇਸ਼ਨ ਪ੍ਰਧਾਨ ਭਾਈ ਗੁਰਚਰਨ ਸਿੰਘ ਗਰੇਵਾਲ ਪੰਥ ਦੀ ਸੇਵਾ ਨੂੰ ਸਮਰਪਿਤ ਹਨ। ਇਸ ਮੌਕੇ ਧਰਮ ਪ੍ਰਚਾਰ ਲਹਿਰ ਦੇ ਮੁੱਖੀ ਜਥੇਦਾਰ ਬਲਦੇਵ ਸਿੰਘ ਨੇ ਕਿਹਾ ਕਿ ਧਰਮ ਪ੍ਰਚਾਰ ਲਹਿਰ ਦੀ ਪੰਥਕ ਅਗਵਾਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅਤ ਧਾਰਮਿਕ ਅਗਵਾਈ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੱਥ ਹੈ ਕਿਸੇ ਵਿਅਕਤੀ ਵਿਸ਼ੇਸ਼ ਦੇ ਨਹੀਂ। ਇਸ ਮੌਕੇ ਫੈਡਰੇਸ਼ਨ ਗਰੇਵਾਲ ਦੇ ਪ੍ਰਧਾਨ ਅਤੇ ਮੈਂਬਰ ਸ਼੍ਰੋਮਣੀ ਕਮੇਟੀ ਸ੍ਰ. ਗੁਰਚਰਨ ਸਿੰਘ ਗਰੇਵਾਲ ਵੱਲੋਂ ਭਾਈ ਬਲਦੇਵ ਸਿੰਘ ਨੂੰ ਸਿੱਖੀ ਨੂੰ ਪ੍ਰਫੁਲਤ ਕਰਨ ਅਤੇ ਜਲੰਧਰ ਦੂਰਦਰਸ਼ਨ ਦੇ ਸ੍ਰ. ਤੀਰਥ ਸਿੰਘ ਢਿੱਲੋਂ ਨੂੰ ਪੰਜਾਬੀ ਨੂੰ ਪ੍ਰਫੁਲਤ ਕਰਨ ਲਈ ਸਨਮਾਨਿਤ ਕੀਤਾ ਗਿਆ। ਇਸ ਮੋਕੇ ਸਮਾਗਮ ਦੌਰਾਨ ਸ੍ਰ. ਜਗਜੀਤ ਸਿੰਘ ਤਲਵੰਡੀ, ਸ੍ਰ.ਹਰਸੁਰਿੰਦਰ ਸਿੰਘ ਗਿੱਲ, ਸ੍ਰ. ਜੁਗਰਾਜ ਸਿੰਘ ਦੋਧਰ ਸਤਰੇ ਮੈਂਬਰ ਸ਼੍ਰੋਮਣੀ ਕਮੇਟੀ, ਸ੍ਰ. ਪਰਮਜੀਤ ਸਿੰਘ ਨਿੱਜੀ ਸਕੱਤਰ, ਸ੍ਰ. ਹਰਿੰਦਰ ਸਿੰਘ ਲਾਲੀ, ਸ੍ਰ. ਪਰਮਜੀਤ ਸਿੰਘ ਬਾਜੜਾ, ਸ੍ਰ. ਸਰਬਜੀਤ ਸਿੰਘ ਮੇਹਰਬਾਨ, ਸ੍ਰ. ਨਿਰਮਲ ਸਿੰਘ ਬਾਜੜਾ, ਸ੍ਰ. ਪਰਮਜੀਤ ਸਿੰਘ ਚਚਰਾੜੀ, ਡਾ. ਕੇਵਲ ਸਿੰਘ ਬੋਪਾਰਾਏ, ਸ੍ਰ. ਸੁਖਦੀਪ ਸਿੰਘ ਸਿੱਧਵਾ, ਸਰਪ੍ਰੀਤ ਸਿੰਘ ਕਾਉਂਕੇ, ਮੈਨੇਜਰ ਗੁਰਸੇਵਕ ਸਿੰਘ, ਗੁਰਚਰਨ ਸਿੰਘ ਢਿੱਲੋਂ ਲੰਮੇ ਅਤੇ ਇਲਾਕੇ ਦੀ ਸੰਗਤ ਹਾਜ਼ਰ ਸੀ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>